ਰਾਜੀਵ ਚੰਦਰਸ਼ੇਖਰ
ਆਰਥਿਕਤਾ ਦੇ ਵਿਕਾਸ ਅਤੇ ਇਸ ਨੂੰ ਵਿਸ਼ਵ ਪੱਧਰੀ ਤੌਰ ’ਤੇ ਮੁਕਾਬਲੇਬਾਜ਼ੀ ਵਾਲੀ ਅਤੇ ਪ੍ਰਭਾਵਸ਼ਾਲੀ ਬਣਾਉਣ ਨੂੰ ਲੈ ਕੇ ਭਾਰਤ ਦੀਆਂ ਦੋਵੇਂ ਖ਼ਾਹਿਸ਼ਾਂ ਵਿਚ ਏਆਈ, ਸੈਮੀਕਾਨ ਅਤੇ ਇਲੈਕਟ੍ਰਾਨਿਕਸ ਵਿਚ ਤਕਨੀਕੀ ਨਵੇਂਪਣ ਦੀ ਵੀ ਇਕ ਵੱਡੀ ਭਾਗੀਦਾਰੀ ਹੋਵੇਗੀ।
ਅਮਰੀਕੀ ਵੋਟਰਾਂ ਨੇ ਸੱਤ ਨਵੰਬਰ 2024 ਨੂੰ ਇਕ ਵੱਡਾ ਫ਼ੈਸਲਾ ਲਿਆ। ਨਵੇਂ ਰਾਸ਼ਟਰਪਤੀ ਦੀ ਚੋਣ ਤੋਂ ਕਿਤੇ ਜ਼ਿਆਦਾ ਇਹ ਖੱਬੇ-ਪੱਖੀ ਅਤੇ ਵਿਸ਼ਵਵਾਦ ਤੋਂ ਹਟ ਕੇ ‘ਅਮਰੀਕਾ ਫਸਟ’ ਯਾਨੀ ਅਮਰੀਕੀ ਹਿੱਤਾਂ ਨੂੰ ਤਰਜੀਹ ਦੇਣ ਲਈ ਵੋਟ ਪਾਉਣ ਦਾ ਫ਼ੈਸਲਾ ਸੀ। ਇਹ ਬਦਲਾਅ ਆਲਮੀ ਤਕਨੀਕੀ ਮੁਹਾਂਦਰੇ ਅਤੇ ਟੈਕਨਾਲੋਜੀ ਦੇ ਆਗਾਮੀ ਦਹਾਕੇ ਅਰਥਾਤ ‘ਟੇਕੇਡ’ ਨੂੰ ਵੀ ਨਵੇਂ ਸਿਰੇ ਤੋਂ ਪਰਿਭਾਸ਼ਤ ਕਰਦਾ ਹੈ।
ਰਾਸ਼ਟਰਪਤੀ ਦੇ ਤੌਰ ’ਤੇ ਡੋਨਾਲਡ ਟਰੰਪ ਦੀ ਦੂਜੀ ਪਾਰੀ ਦੀ ਸ਼ੁਰੂਆਤ ਤੋਂ ਬਾਅਦ ਤੋਂ ਉਹ ਨਿਰੰਤਰ ਸੁਰਖੀਆਂ ਵਿਚ ਬਣੇ ਹੋਏ ਹਨ। ਇਸ ਲੜੀ ਵਿਚ ਉਹ ਆਪਣੀਆਂ ਨਵੀਆਂ ਰਣਨੀਤੀਆਂ ਨੂੰ ਅਮਲੀਜਾਮਾ ਪੁਆਉਂਦੇ ਜਾ ਰਹੇ ਹਨ ਜਾਂ ਉਨ੍ਹਾਂ ਪ੍ਰਤੀ ਸੰਕਲਪ ਦੁਹਰਾਈ ਜਾ ਰਹੇ ਹਨ।
ਇਸ ਵਿਚ ਪਹਿਲਾਂ ਵਾਲੇ ਰਾਸ਼ਟਰਪਤੀਆਂ ਦੀ ਸੋਝੀ, ਸੂਖਮਤਾ, ਤਰਜੀਹਾਂ ਅਤੇ ਵਿਸ਼ਵਵਾਦ ਦਾ ਕੋਈ ਅੰਸ਼ ਨਹੀਂ ਹੈ ਅਤੇ ਨਾ ਹੀ ਕੋਈ ਬੇਯਕੀਨੀ ਵਾਲਾ ਭਾਵ ਮੌਜੂਦ ਹੈ। ਇਲੈਕਟ੍ਰਾਨਿਕਸ ਦੇ ਮੁਹਾਜ਼ ’ਤੇ ਐਪਲ ਇੰਕ ਦੁਆਰਾ 500 ਅਰਬ ਡਾਲਰ ਦਾ ਨਿਵੇਸ਼, ਸੈਮੀਕਾਨ ਫੈਬਜ਼ ਵਿਚ ਟੀਐੱਸਐੱਮਸੀ ਦੁਆਰਾ 100 ਅਰਬ ਡਾਲਰ ਦਾ ਨਿਵੇਸ਼, ਮਾਸਾਯੋਸ਼ੀ ਸੋਮ ਸਹਿਤ ਇਕ ਸਮੂਹ ਦਾ 500 ਅਰਬ ਡਾਲਰ ਦਾ ਸਟਾਰਗੇਟ ਏਆਈ ਨਿਵੇਸ਼, ਰਾਸ਼ਟਰਪਤੀ ਟਰੰਪ ਦੀ ਟੈਰਿਫ ਰਣਨੀਤੀ ਆਪਣੇ ਸਮੁੱਚੇ ਪ੍ਰਭਾਵਾਂ ’ਚ ਆਲਮੀ ਅਰਥਚਾਰੇ ਵਿਚ ਤੇਜ਼ ਰਫ਼ਤਾਰ ਨਾਲ ਵਿਸਥਾਰ ਲੈ ਰਹੀ ਤਕਨੀਕੀ ਅਤੇ ਨਵੀਨ ਅਰਥ-ਵਿਵਸਥਾ ਵਿਚ ਡੂੰਘੀਆਂ ਤਬਦੀਲੀਆਂ ਦਾ ਆਧਾਰ ਬਣ ਰਹੀ ਹੈ। ਸਪਸ਼ਟ ਹੈ ਕਿ ਅਗਲਾ ਟੇਕੇਡ ਬੀਤੇ ਦਹਾਕੇ ਵਰਗਾ ਨਹੀਂ ਰਹੇਗਾ। ਤਕਨਾਲੋਜੀ ਨੂੰ ਵਿਸ਼ਵ-ਪੱਧਰੀ ਸਹਿਯੋਗ ਦੇ ਖੇਤਰ ਦੇ ਰੂਪ ਵਿਚ ਦੇਖਿਆ ਜਾਂਦਾ ਸੀ ਜਿਸ ਵਿਚ ਖ਼ਾਸ ਤੌਰ ’ਤੇ ਇੰਟਰਨੈੱਟ ਪੂਰੀ ਦੁਨੀਆ ਨੂੰ ਜੋੜਨ ਦਾ ਆਧਾਰ ਬਣਿਆ। ਵਿਸ਼ਵ ਵਪਾਰ ਸੰਗਠਨ ਯਾਨੀ ਡਬਲਯੂਟੀਓ ਤੋਂ ਇਕ ਅਰਥ ਵਿਚ ਇਲੈਕਟ੍ਰਾਨਿਕਸ ਅਤੇ ਸੈਮੀਕੰਡਕਟਰ ਕੀਮਤਾਂ ਲੜੀਆਂ ਦੇ ਇਸ ਤਰ੍ਹਾਂ ਦੇ ਰਚਨਾਤਮਕ ਦ੍ਰਿਸ਼ਟੀਕੋਣ ਨੂੰ ਹੱਲਾਸ਼ੇਰੀ ਮਿਲੀ।
ਹਾਲਾਂਕਿ ਇਨ੍ਹਾਂ ਸਾਰੇ ਸੰਕੇਤਾਂ ਅਤੇ ਅਸਪਸ਼ਟ ਟੀਚਿਆਂ ਤੋਂ ਇਲਾਵਾ ਇਕ ਪਹਿਲੂ ਇਹ ਵੀ ਹੈ ਕਿ ਚੀਨ ਦਾ ਆਪਣਾ ਇਕ ਵੱਡਾ ਇੰਟਰਨੈੱਟ ਅਤੇ ਡਾਟਾ ਇਕੋਮਨੀ-ਈਕੋ ਸਿਸਟਮ ਹੈ ਜਿਸ ਵਿਚ ਉਸ ਦੇ ਆਪਣੇ ਬਾਜ਼ਾਰਾਂ ਤੱਕ ਸੀਮਤ ਪਹੁੰਚ ਹੈ। ਚੀਨ ਨੇ ਪੱਛਮ ਤੋਂ ਟੈਕ ਆਰਐਂਡਡੀ ਅਪਣਾ ਕੇ ਆਪਣੇ ਸ਼ੱਕੀ ਤੌਰ-ਤਰੀਕਿਆਂ ਨਾਲ ਆਲਮੀ ਜੀਵੀਸੀ ਵਿਚ ਪਹਿਲਾਂ ਮਜ਼ਬੂਤੀ ਨਾਲ ਆਪਣੀ ਮੌਜੂਦਗੀ ਦਰਜ ਕਰਵਾਈ ਅਤੇ ਸਮਾਂ ਬੀਤਣ ਦੇ ਨਾਲ ਟੈਕਨਾਲੋਜੀ ਮੁਹਾਂਦਰੇ ’ਤੇ ਲੰਬੇ ਸਮੇਂ ਤੋਂ ਮੋਹਰੀ ਰਹਿਣ ਵਾਲੇ ਅਮਰੀਕਾ ਲਈ ਇਕ ਮੁਕਾਬਲੇਬਾਜ਼ੀ ਦੇ ਰੂਪ ਵਿਚ ਵੀ ਉਹ ਉੱਭਰਿਆ ਹੈ।
ਇਸੇ ਲੜੀ ਵਿਚ ਉੱਭਰਦੀ ਆਰਟੀਫੀਸ਼ੀਅਲ ਇੰਟੈਲੀਜੈਂਸ ਅਰਥਾਤ ਏਆਈ ਵਰਗੀ ਨਵੀਂ ਤਕਨੀਕ ਵਿਚ ਚੀਨੀ ਡੀਪਸੀਕ ਨੇ ਅਮਰੀਕਾ ਦੀ ਸੰਭਾਵੀ ਚੜ੍ਹਤ ਨੂੰ ਚੁਣੌਤੀ ਦੇਣ ਦਾ ਕੰਮ ਕੀਤਾ ਹੈ। ਅਮਰੀਕਾ ਚੀਨੀ ਡੀਪਸੀਕ ਤੋਂ ਇਸ ਕਦਰ ਖ਼ੌਫ਼ਜ਼ਦਾ ਹੈ ਕਿ ਉਸ ਨੇ ਆਪਣੇ ਇੱਥੇ ਕਈ ਪੱਧਰਾਂ ’ਤੇ ਡੀਪਸੀਕ ਏਆਈ ਦੀ ਮਨਾਹੀ ਕੀਤੀ ਹੋਈ ਹੈ। ਟੈਕਸਾਸ ਦੇ ਗਵਰਨਰ ਗ੍ਰੈਗ ਐਬੋਟ ਨੇ ਸਰਕਾਰੀ ਡਿਵਾਈਸਿਜ਼ ’ਤੇ ਡੀਪਸੀਕ ’ਤੇ ਪਾਬੰਦੀ ਲਗਾ ਦਿੱਤੀ ਸੀ ਤੇ ਮਗਰੋਂ ਇਸੇ ਤਰ੍ਹਾਂ ਦੇ ਹੁਕਮ ਵਰਜੀਨੀਆ ਤੇ ਨਿਊਯਾਰਕ ਵਿਚ ਵੀ ਜਾਰੀ ਕਰ ਦਿੱਤੇ ਗਏ। ਇਹ ਸਿਲਸਿਲਾ ਨਿਰੰਤਰ ਜਾਰੀ ਹੈ। ਕਾਬਿਲੇਗ਼ੌਰ ਹੈ ਕਿ ਸੰਨ 2022 ਵਿਚ ਐਬੋਟ ਨੇ ਹੀ ਟਿਕਟਾਕ ’ਤੇ ਪਾਬੰਦੀ ਲਾਉਣ ਦੀ ਸ਼ੁਰੂਆਤ ਕੀਤੀ ਸੀ ਤੇ ਮਗਰੋਂ ਰੈੱਡਨੋਟ, ਵੀਬੁਲ, ਮੂਮੋ ਅਤੇ ਲੈਮਨ 8 ਸਮੇਤ ਹੋਰ ਕਈ ਚੀਨੀ ਮਲਕੀਅਤ ਵਾਲੀਆਂ ਐਪਸ ’ਤੇ ਵੀ ਪਾਬੰਦੀ ਲਗਾ ਦਿੱਤੀ ਗਈ। ਉਕਤ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਅਮਰੀਕਾ ਅਤੇ ਚੀਨ ਵਿਚਾਲੇ ਤਕਨਾਲੋਜੀ ਆਧਾਰਤ ਜੰਗ ਕਿਸ ਕਦਰ ਤੇਜ਼ ਹੋਈ ਪਈ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਤਕਨਾਲੋਜੀ ਬਦਲਾਅ-ਮੁਖੀ ਹੁੰਦੀ ਹੈ ਅਤੇ ਇਹ ਨਵੀਂ ਵਿਵਸਥਾ ਦੀ ਉਸਾਰੀ ਕਰੇਗੀ। ਉਸ ਤੋਂ ਇਹੀ ਉਮੀਦ ਵੀ ਹੈ ਪਰ ਦੁਨੀਆ ਦੇ ਜ਼ਿਆਦਾਤਰ ਮੁਲਕਾਂ ਦੀਆਂ ਸਰਕਾਰਾਂ ਇਸ ਨੂੰ ਮਹਿਜ਼ ਸਮਰੱਥ ਬਣਾਉਣ ਦੀ ਭੂਮਿਕਾ ਵਿਚ ਰਹੀਆਂ ਹਨ।
ਸ਼ਾਇਦ ਚੀਨ ਨੂੰ ਛੱਡ ਕੇ, ਜਿਸ ਨੇ ਬੀਤੇ ਦੋ ਦਹਾਕਿਆਂ ਤੋਂ ਅਦ੍ਰਿਸ਼ ਹੋ ਕੇ ਅਰਥਾਤ ਗੋਰੀਲਾ ਰਣਨੀਤੀ ਨਾਲ ਟੈਕਨਾਲੋਜੀ ’ਤੇ ਧਿਆਨ ਕੇਂਦਰਿਤ ਕੀਤਾ ਹੈ ਅਤੇ ਹਾਲ ਹੀ ਵਿਚ ਅਮਰੀਕਾ ਦੁਆਰਾ ਬਰਾਮਦ ਨਿਯੰਤਰਣ ਵਿਵਸਥਾ ਕਾਇਮ ਕਰਨ ਦੇ ਬਾਅਦ ਇਸ ਦੀ ਗਤੀ ਤੇਜ਼ ਕਰ ਦਿੱਤੀ ਹੈ। ਡਬਲਯੂਟੀਓ ਦੀ ਅਗਵਾਈ ਵਾਲੀਆਂ ਆਲਮੀ ਸਪਲਾਈ ਲੜੀਆਂ ਨੂੰ ਹੁਣ ਇਕ ਭੂ-ਰਾਜਨੀਤਕ ਜੰਗ ਦੇ ਮੈਦਾਨ ਨਾਲ ਬਦਲਿਆ ਜਾ ਰਿਹਾ ਹੈ ਜਿੱਥੇ ਇਹ ਮੁਕਾਬਲਾ ਚੱਲ ਰਿਹਾ ਹੈ ਕਿ ਤਕਨੀਕ ਦੇ ਭਵਿੱਖ, ਇਸ ਦੇ ਮਾਪਦੰਡਾਂ ਅਤੇ ਇਸ ਦੀ ਪਹੁੰਚ ਨੂੰ ਆਕਾਰ ਦੇਣ ਵਿਚ ਕੌਣ ਬਾਜ਼ੀ ਮਾਰੇਗਾ। ਇਸ ਅਣ-ਐਲਾਨੀ ਜੰਗ ਦੇ ਮੈਦਾਨ ਨੂੰ ਸਮਝਣ ਦੀ ਜ਼ਰੂਰਤ ਹੈ। ਇਸ ਵਿਚ ਨਾ ਤਾਂ ਇਹ ਦੇਖਿਆ ਜਾ ਰਿਹਾ ਹੈ ਕਿ ਕੌਣ ਆਈਪੀ ਰਜਿਸਟਰ ਕਰਦਾ ਹੈ, ਨਾ ਹੀ ਇਹ ਵਿਗਿਆਨਕ ਮਾਨਤਾ ਦੀ ਮੁਕਾਬਲੇਬਾਜ਼ੀ ਹੈ। ਇਸ ਨੂੰ ਮਹਿਜ਼ ਬੁੱਧੀ ਜਾਂ ਵਿਚਾਰਾਂ ਦੀ ਲੜਾਈ ਵੀ ਨਹੀਂ ਕਿਹਾ ਜਾ ਸਕਦਾ। ਇਸ ਨਵੀਂ ਦੌੜ ਦਾ ਮੁੱਖ ਉਦੇਸ਼ ਨਵੇਂ ਤਰ੍ਹਾਂ ਦੇ ਹਥਿਆਰਾਂ ਦੀ ਦੌੜ ਹੈ। ਦਰਅਸਲ, ਇਹ ਅਰਥ-ਵਿਵਸਥਾ ਅਤੇ ਆਰਥਿਕ ਵਿਕਾਸ ਦੀ ਦੌੜ ਵਿਚ ਸਫਲ ਅਤੇ ਅਸਫਲ ਰਹਿਣ ਵਾਲਿਆਂ ਦੀ ਮੁਕਾਬਲੇਬਾਜ਼ੀ ਹੈ।
ਦੁਨੀਆ ਕੋਵਿਡ ਮਹਾਮਾਰੀ ਤੋਂ ਬਾਅਦ ਵੀ ਹੁਣ ਤੱਕ ਉਸ ਦੀ ਮਾਰ ਅਤੇ ਅਸਰ ਤੋਂ ਉੱਭਰ ਨਹੀਂ ਸਕੀ ਕਿ ਯੂਰਪ ਅਤੇ ਪੱਛਮੀ ਏਸ਼ੀਆ ਦੇ ਹਿੰਸਕ ਟਕਰਾਅ ਨੇ ਉਸ ਨੂੰ ਹੋਰ ਜ਼ਿਆਦਾ ਅਸਥਿਰ ਕੀਤਾ ਹੈ। ਅਜਿਹੀ ਹਾਲਤ ਵਿਚ ਟੈਕਨਾਲੋਜੀ ਹੀ ਆਰਥਿਕ ਵਿਕਾਸ, ਖ਼ੁਸ਼ਹਾਲੀ ਅਤੇ ਰੁਜ਼ਗਾਰ ਸਿਰਜਣਾ ਨੂੰ ਵਾਪਸ ਪਟੜੀ ’ਤੇ ਲਿਆਉਣ ਅਤੇ ਲਾਗਤ ਘੱਟ ਕਰਨ ਦੇ ਮੌਕੇ ਦੇ ਸਕਦੀ ਹੈ।
ਆਮ ਤੌਰ ’ਤੇ ਉੱਭਰਦੀ ਹੋਈ ਤਕਨੀਕ ਬਾਰੇ ਵਧਾ-ਚੜ੍ਹਾਅ ਕੇ ਪ੍ਰਚਾਰ ਹੁੰਦਾ ਹੈ। ਖ਼ਾਸ ਤੌਰ ’ਤੇ ਏਆਈ ਬਾਰੇ ਇਹ ਜਾਣਨਾ ਜ਼ਰੂਰੀ ਹੈ ਕਿ ਏਆਈ ਲਈ ਅਸਲ ਬੈਂਚਮਾਰਕ ਕਿਸੇ ਉੱਦਮ ਅਤੇ ਰਾਸ਼ਟਰ ਦੇ ਆਰਥਿਕ ਵਿਕਾਸ ਤੇ ਸਮੁੱਚੇ ਮੁੱਲ ਵਾਧੇ ਯਾਨੀ ਜੀਵੀਏ ਨੂੰ ਪ੍ਰਭਾਵਿਤ ਕਰਦਾ ਹੈ। ਏਆਈ ਦੀ ਇਹੀ ਦਸ਼ਾ-ਦਿਸ਼ਾ ਆਗਾਮੀ ਟੇਕੇਡ ਦੀ ਨੀਅਤੀ ਨੂੰ ਨਿਰਧਾਰਤ ਕਰੇਗੀ। ਇਹ ਅਜਿਹਾ ਟੇਕੇਡ ਹੈ ਜਿਸ ਵਾਸਤੇ ਹੁਣ ਸਿਰਫ਼ ਆਮ ਕੌਸ਼ਲ ਅਤੇ ਵਿੱਦਿਅਕ ਯੋਗਤਾ ਦੀ ਜ਼ਰੂਰਤ ਨਹੀਂ ਹੋਵੇਗੀ। ਇਸ ਵਾਸਤੇ ਬਹੁਤ ਉੱਚ ਪੱਧਰ ਦੇ ਤਜਰਬਿਆਂ ਅਤੇ ਸਮਰੱਥਾਵਾਂ ਦੀ ਜ਼ਰੂਰਤ ਹੋਵੇਗੀ। ਬੇਸ਼ੱਕ ਬਦਲਦੇ ਹਾਲਾਤ ਵਿਚ ਭਾਰਤ ਦੇ ਟੀਚਿਆਂ ਅਤੇ ਖ਼ਾਹਿਸ਼ਾਂ ’ਤੇ ਅਸਰ ਦੇਖਣ ਨੂੰ ਮਿਲੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ 2015 ਵਿਚ ਡਿਜੀਟਲ ਇੰਡੀਆ ਲਾਂਚ ਕਰਨ ਤੋਂ ਬਾਅਦ ਮੈਂ ਉਨ੍ਹਾਂ ਲੋਕਾਂ ’ਚੋਂ ਇਕ ਹਾਂ ਜੋ ਤਕਨੀਕ ਅਤੇ ਨਵੀਨੀਕਰਨ ਵਿਚ ਭਾਰਤੀ ਦੀ ਤਰੱਕੀ ਅਤੇ ਵਿਕਾਸ ਦੇ ਭਵਿੱਖ ਨੂੰ ਦੇਖ ਰਹੇ ਹਨ।
ਆਰਥਿਕਤਾ ਦੇ ਵਿਕਾਸ ਅਤੇ ਇਸ ਨੂੰ ਵਿਸ਼ਵ ਪੱਧਰੀ ਤੌਰ ’ਤੇ ਮੁਕਾਬਲੇਬਾਜ਼ੀ ਵਾਲੀ ਅਤੇ ਪ੍ਰਭਾਵਸ਼ਾਲੀ ਬਣਾਉਣ ਨੂੰ ਲੈ ਕੇ ਭਾਰਤ ਦੀਆਂ ਦੋਵੇਂ ਖ਼ਾਹਿਸ਼ਾਂ ਵਿਚ ਏਆਈ, ਸੈਮੀਕਾਨ ਅਤੇ ਇਲੈਕਟ੍ਰਾਨਿਕਸ ਵਿਚ ਤਕਨੀਕੀ ਨਵੇਂਪਣ ਦੀ ਵੀ ਇਕ ਵੱਡੀ ਭਾਗੀਦਾਰੀ ਹੋਵੇਗੀ। ਭਾਰਤ ਨੇ ਬੀਤੇ ਅੱਠ-ਨੌਂ ਸਾਲਾਂ ਦੌਰਾਨ ਆਪਣੇ ਨਵੀਨੀਕਰਨ ਅਤੇ ਡਿਜੀਟਲ ਅਰਥਚਾਰੇ ਦੇ ਪਹਿਲੇ ਗੇੜ ਨੂੰ ਸਫਲਤਾ ਨਾਲ ਅੱਗੇ ਵਧਾਇਆ ਅਤੇ ਹੁਣ ਦੂਜੇ ਗੇੜ ਵਿਚ ਦਾਖ਼ਲ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਸਾਡੀ ਆਪਣੀ ਆਰਥਿਕ ਰਣਨੀਤੀ ਜੋ ਐੱਫਡੀਆਈ ਅਤੇ ਜਨਤਕ ਨਿਵੇਸ਼ ’ਤੇ ਆਧਾਰਤ ਸੀ, ਉਹ ਆਉਣ ਵਾਲੇ ਸਾਲਾਂ ਵਿਚ ਨਿੱਜੀ ਖਪਤ ਅਤੇ ਨਿੱਜੀ ਨਿਵੇਸ਼ ਨਾਲ ਜ਼ਿਆਦਾ ਸੰਚਾਲਿਤ ਹੋਵੇਗੀ। ਤਕਨੀਕ ਅਤੇ ਨਵਾਂਪਣ ਖ਼ਾਸ ਤੌਰ ’ਤੇ ਡੂੰਘੀ ਟੈਕਨਾਲੋਜੀ, ਸਮਰੱਥਾਵਾਂ ਅਤੇ ਹੁਨਰ ਜਿਵੇਂ ਏਆਈ, ਸੈਮੀਕਾਨ, ਇਲੈਕਟ੍ਰਾਨਿਕਸ ਦੇ ਇਨ੍ਹਾਂ ਨਵੇਂ ਖੇਤਰਾਂ ਵਿਚ ਪੂੰਜੀ ਅਤੇ ਨਿਵੇਸ਼ ਲਈ ਹੋਰ ਦੇਸ਼ਾਂ ਨਾਲ ਸਖ਼ਤ ਮੁਕਾਬਲੇਬਾਜ਼ੀ ਕਰਨੀ ਹੋਵੇਗੀ ਪਰ ਸਾਡੀ ਪ੍ਰਤਿਭਾ ਇਕ ਅਜਿਹੀ ਸੰਪਤੀ ਹੈ ਜੋ ਮੁਕਾਬਲੇਬਾਜ਼ੀ ਦੇ ਪੈਮਾਨੇ ’ਤੇ ਸਾਡਾ ਪਲੜਾ ਭਾਰੀ ਕਰ ਸਕਦੀ ਹੈ। ਇਹ ਦੂਜਾ ਗੇੜ ਸਾਡੇ ਇੰਡੀਆ ਟੇਕੇਡ ਅਤੇ ਵਿਕਸਤ ਭਾਰਤ ਦਾ ਪ੍ਰਵੇਸ਼ ਦੁਆਰ ਵੀ ਹੈ। ਇਹ ਦੋਵੇਂ ਟੀਚੇ ਜਿਨ੍ਹਾਂ ਨੂੰ ਅਸੀਂ ਸਮੂਹਿਕ ਤੌਰ ’ਤੇ ਇਕ ਰਾਸ਼ਟਰ ਦੇ ਤੌਰ ’ਤੇ ਹਾਸਲ ਕਰ ਸਕਦੇ ਹਾਂ, ਜਿਨ੍ਹਾਂ ਨੂੰ ਸਾਨੂੰ ਜ਼ਰੂਰ ਹਾਸਲ ਕਰਨਾ ਚਾਹੀਦਾ ਹੈ। ਹਾਲਾਂਕਿ ਇਸ ਟੀਚੇ ਦੀ ਪ੍ਰਾਪਤੀ ਲਈ ਸਾਨੂੰ ਜ਼ਿਆਦਾ ਮੁਕਾਬਲੇਬਾਜ਼ੀ ਵਾਲੇ ਟੇਕੇਡ ਵਿਚ ਸਫਲ ਬਣਨਾ ਹੋਵੇਗਾ। ਇਸ ਲਈ ਤਿਆਰ ਰਹੋ, 2025 ਵਿਚ ਰੋਮਾਂਚਕਾਰੀ ਸਫ਼ਰ ਦਾ ਅਨੁਭਵ ਮਿਲਣ ਜਾ ਰਿਹਾ ਹੈ।
-(ਲੇਖਕ ਸਾਬਕਾ ਕੇਂਦਰੀ ਮੰਤਰੀ ਹੈ।)
Credit : https://www.punjabijagran.com/editorial/general-an-exciting-era-of-technological-competition-9473619.html
test