18 ਜੂਨ, 2025 – ਨਵੀਂ ਦਿੱਲੀ : ਵਿਦੇਸ਼ ਮੰਤਰਾਲੇ ਨੇ ਅੱਜ ਕਿਹਾ ਕਿ ਇਜ਼ਰਾਈਲ ਤੇ ਇਰਾਨ ਵਿਚਾਲੇ ਵਧਦੇ ਤਣਾਅ ਦਰਮਿਆਨ ਤਹਿਰਾਨ ’ਚ ਮੌਜੂਦ ਭਾਰਤੀ ਵਿਦਿਆਰਥੀਆਂ ਨੂੰ ਸੁਰੱਖਿਆ ਕਾਰਨਾਂ ਕਰਕੇ ਬਾਹਰ ਕੱਢ ਲਿਆ ਗਿਆ ਹੈ ਅਤੇ ਉਨ੍ਹਾਂ ’ਚੋਂ 110 ਲੋਕ ਸਰਹੱਦ ਪਾਰ ਕਰਕੇ ਆਰਮੀਨੀਆ ਅੰਦਰ ਦਾਖਲ ਹੋ ਗਏ ਹਨ। ਇਸ ਦਾ ਪੂਰਾ ਪ੍ਰਬੰਧ ਦੂਤਘਰ ਨੇ ਕੀਤਾ ਹੈ।
ਵਿਦੇਸ਼ ਮੰਤਰਾਲੇ ਨੇ ਬਿਆਨ ’ਚ ਕਿਹਾ ਕਿ ਭਾਰਤੀ ਦੂਤਘਰ ਸਾਰਿਆਂ ਨੂੰ ਸੰਭਵ ਮਦਦ ਮੁਹੱਈਆ ਕਰਨ ਦੇ ਮਕਸਦ ਨਾਲ ਭਾਈਚਾਰੇ ਨਾਲ ਲਗਾਤਾਰ ਸੰਪਰਕ ’ਚ ਹੈ। ਬਿਆਨ ’ਚ ਕਿਹਾ ਗਿਆ ਹੈ, ‘ਤਹਿਰਾਨ ’ਚ ਭਾਰਤੀ ਵਿਦਿਆਰਥੀਆਂ ਨੂੰ ਸੁਰੱਖਿਆ ਕਾਰਨਾਂ ਕਰਕੇ ਬਾਹਰ ਕੱਢ ਲਿਆ ਗਿਆ ਹੈ। ਇਸ ਦਾ ਪ੍ਰਬੰਧ ਦੂਤਘਰ ਨੇ ਕੀਤਾ ਹੈ।’ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਸ ਤੋਂ ਇਲਾਵਾ ਕੁਝ ਭਾਰਤੀਆਂ ਨੂੰ ਆਰਮੀਨੀਆ ਦੀ ਸਰਹੱਦ ਰਾਹੀਂ ਇਰਾਨ ਛੱਡਣ ’ਚ ਮਦਦ ਕੀਤੀ ਗਈ ਹੈ। ਮੰਤਰਾਲੇ ਨੇ ਕਿਹਾ ਕਿ ਹਾਲਾਤ ਨੂੰ ਦੇਖਦਿਆਂ ਅੱਗੇ ਵੀ ਐਡਵਾਈਜ਼ਰੀ ਜਾਰੀ ਕੀਤੀ ਜਾ ਸਕਦੀ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਰਾਨ ਤੇ ਇਜ਼ਰਾਈਲ ’ਚ ਜਾਰੀ ਘਟਨਾਕ੍ਰਮ ਦੇ ਮੱਦੇਨਜ਼ਰ ਮੰਤਰਾਲੇ ’ਚ 24×7 ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਤਹਿਰਾਨ ’ਚ ਭਾਰਤੀ ਦੂਤਘਰ ਨੇ ਸੰਪਰਕ ਲਈ 24×7 ਐਮਰਜੈਂਸੀ ਹੈਲਪਲਾਈਨ ਸਥਾਪਤ ਕੀਤੀ ਹੈ। ਜੰਮੂ ਕਸ਼ਮੀਰ ਵਿਦਿਆਰਥੀ ਐਸੋਸੀਏਸ਼ਨ ਨੇ ਕਿਹਾ ਕਿ ਉਰਮੀਆ ਮੈਡੀਕਲ ਯੂਨੀਵਰਸਿਟੀ ਦੇ 110 ਭਾਰਤੀ ਵਿਦਿਆਰਥੀ, ਜਿਨ੍ਹਾਂ ’ਚ 90 ਕਸ਼ਮੀਰ ਨਾਲ ਸਬੰਧਤ ਹਨ, ਸੁਰੱਖਿਅਤ ਸਰਹੱਦ ਪਾਰ ਕਰਕੇ ਆਰਮੀਨੀਆ ਪਹੁੰਚ ਗਏ ਹਨ।
ਭਾਰਤੀਆਂ ਨੂੰ ਤਹਿਰਾਨ ’ਚੋਂ ਨਿਕਲਣ ਦੀ ਸਲਾਹ
ਤਹਿਰਾਨ: ਇਰਾਨ ਤੇ ਇਜ਼ਰਾਈਲ ਵਿਚਾਲੇ ਸੰਘਰਸ਼ ਤੇਜ਼ ਹੋਣ ਦਰਮਿਆਨ ਅੱਜ ਤਹਿਰਾਨ ’ਚ ਰਹਿੰਦੇ ਭਾਰਤੀ ਨਾਗਰਿਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਤੁਰੰਤ ਸ਼ਹਿਰ ਛੱਡ ਕੇ ਸੁਰੱਖਿਅਤ ਥਾਵਾਂ ’ਤੇ ਚਲੇ ਜਾਣ ਤੇ ਭਾਰਤੀ ਦੂਤਘਰ ਨਾਲ ਸੰਪਰਕ ਰੱਖਣ। ਭਾਰਤੀ ਮਿਸ਼ਨ ਨੇ ਸਾਰੇ ਭਾਰਤੀ ਨਾਗਰਿਕਾਂ ਤੇ ਭਾਰਤੀ ਮੂਲ ਦੇ ਲੋਕਾਂ ਨੂੰ ਵੀ ਸਲਾਹ ਦਿੱਤੀ ਹੈ ਕਿ ਜੋ ਆਪਣੇ ਖੁਦ ਦੇ ਸਾਧਨਾਂ ਰਾਹੀਂ ਤਹਿਰਾਨ ਤੋਂ ਬਾਹਰ ਜਾ ਸਕਦੇ ਹਨ, ਉਹ ਸ਼ਹਿਰ ’ਚ ਭਾਰਤੀ ਦੂਤਘਰ ਨੇ ਸੰਪਰਕ ਲਈ 24×7 ਐਮਰਜੈਂਸੀ ਹੈਲਪਲਾਈਨ ਸਥਾਪਤ ਕੀਤੀ ਹੈ। ਜੰਮੂ ਕਸ਼ਮੀਰ ਵਿਦਿਆਰਥੀ ਐਸੋਸੀਏਸ਼ਨ ਨੇ ਕਿਹਾ ਕਿ ਉਰਮੀਆ ਮੈਡੀਕਲ ਯੂਨੀਵਰਸਿਟੀ ਦੇ 110 ਭਾਰਤੀ ਵਿਦਿਆਰਥੀ, ਜਿਨ੍ਹਾਂ ’ਚ 90 ਕਸ਼ਮੀਰ ਨਾਲ ਸਬੰਧਤ ਹਨ, ਸੁਰੱਖਿਅਤ ਸਰਹੱਦ ਪਾਰ ਕਰਕੇ ਆਰਮੀਨੀਆ ਪਹੁੰਚ ਗਏ ਹਨ।
ਡਰ ਦੇ ਮਾਹੌਲ ’ਚ ਰਹਿ ਰਹੇ ਨੇ ਇਰਾਨ ’ਚ ਫਸੇ ਭਾਰਤੀ ਵਿਦਿਆਰਥੀ
ਨਵੀਂ ਦਿੱਲੀ: ਇਰਾਨ ਦੀ ‘ਤਹਿਰਾਨ ਮੈਡੀਕਲ ਵਿਗਿਆਨ ਯੂਨੀਵਰਸਿਟੀ’ ਵਿੱਚ ਭਾਰਤੀ ਵਿਦਿਆਰਥਣ ਮਹਿਰੀਨ ਜ਼ਫਰ ਹਵਾਈ ਹਮਲੇ ਦੇ ਸਾਇਰਨ ਦੀਆਂ ਆਵਾਜ਼ਾਂ ਤੇ ਬਿਜਲੀ ਬੰਦ ਹੋ ਜਾਣ ਵਿਚਾਲੇ ਡਰ ਦੇ ਸਾਏ ਹੇਠ ਰਹਿ ਰਹੀ ਹੈ। ਉਹ ਉਨ੍ਹਾਂ 70 ਤੋਂ ਵੱਧ ਭਾਰਤੀ ਵਿਦਿਆਰਥੀਆਂ ’ਚੋਂ ਇਕ ਹੈ ਜੋ ਇਰਾਨ ’ਚੋਂ ਸੁਰੱਖਿਅਤ ਬਾਹਰ ਕੱਢੇ ਜਾਣ ਦੀ ਉਡੀਕ ਕਰ ਰਹੇ ਹਨ। ਮਹਿਰੀਨ ਨੇ ਸਹਿਮੀ ਹੋਈ ਆਵਾਜ਼ ’ਚ ਕਿਹਾ, ‘ਇਰਾਨ ’ਚ ਬਲੈਕ ਅਲਰਟ ਜਾਰੀ ਹੈ। ਸਾਨੂੰ ਨਹੀਂ ਪਤਾ ਕਿ ਕੀ ਹੋ ਰਿਹਾ ਹੈ। ਸਾਨੂੰ ਸੁਰੱਖਿਆ ਕਾਰਨਾਂ ਕਰਕੇ ਬੇਸਮੈਂਟ ’ਚ ਰੱਖਿਆ ਗਿਆ ਹੈ ਪਰ ਅਸੀਂ ਡਰੇ ਹੋਏ ਹਾਂ।’ ਉਨ੍ਹਾਂ ਕਿਹਾ, ‘ਕਿਉਂਕਿ ਇੰਟਰਨੈੱਟ ਸੇਵਾ ਕਮਜ਼ੋਰ ਹੈ। ਇਸ ਲਈ ਅਸੀਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਵੀ ਸੰਪਰਕ ਨਹੀਂ ਕਰ ਪਾ ਰਹੇ। ਉਹ ਸਾਡੀ ਸੁਰੱਖਿਆ ਨੂੰ ਲੈ ਕੇ ਫਿਕਰਮੰਦ ਹਨ।’ ਉਸ ਨੇ ਕਿਹਾ, ‘ਅਸੀਂ ਮਦਦ ਮੰਗ ਰਹੇ ਹਾਂ ਪਰ ਸਾਨੂੰ ਕੁਝ ਨਹੀਂ ਮਿਲਿਆ।
ਪੰਜਾਬੀ ਟ੍ਰਿਬਯੂਨ
test