24 ਜੂਨ, 2025 – ਮੱਲ੍ਹੀਆਂ ਕਲਾਂ : ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਪੰਜਾਬੀ ਬਾਗ ਲੁਧਿਆਣੇ ਵੱਲੋਂ 8ਵਾਂ ਸਾਲਾਨਾ ਗੁਰਮਤਿ ਸਿਖਲਾਈ ਕੈਂਪ, ਦਸਤਾਰ ਮੁਕਾਬਲਾ ਤੇ ਗੁਰਬਾਣੀ ਕੰਠ ਮੁਕਾਬਲਾ ਪਿੰਡ ਚੱਕ ਕਲਾਂ ਵਿਚ ਪੰਜ ਰੋਜ਼ਾ ਗੁਰਮਤਿ ਕੈਂਪ ਲਗਾਇਆ ਗਿਆ। ਇਸ ਗੁਰਮਤਿ ਕੈਂਪ ਦੌਰਾਨ 5 ਸਾਲ ਦੀ ਉਮਰ ਤੋਂ ਹਰ ਉਮਰ ਦੇ ਵਿਅਕਤੀਆਂ ਨੇ ਹਿੱਸਾ ਲਿਆ। ਕੈਂਪ ’ਚ ਮਿਸ਼ਨਰੀ ਕਾਲਜ ਦੇ ਪ੍ਰੋ. ਵੀਰ ਨਛੱਤਰ ਸਿੰਘ ਭਾਂਬੜੀ ਤੇ ਉਨ੍ਹਾਂ ਦੀ ਟੀਮ ਵੀਰ ਕੁਲਵਿੰਦਰ ਸਿੰਘ ਖਾਲਸਾ, ਸਿਮਰਨ ਸਿੰਘ, ਪ੍ਰਸ਼ਾਂਤ ਸਿੰਘ, ਪਰਮਜੀਤ ਸਿੰਘ, ਕਰਮਮੀਤ ਸਿੰਘ, ਲਵਪ੍ਰੀਤ ਸਿੰਘ, ਭਾਈ ਤਰਲੋਚਨ ਸਿੰਘ ਗ੍ਰੰਥੀ, ਪਿੰਡ ਚੱਕ ਕਲਾਂ ਦੀ ਗੁਰਦੁਆਰਾ ਕਮੇਟੀ ਵੱਲੋਂ ਬੱਚਿਆਂ ਨੂੰ ਗੁਰਬਾਣੀ, ਸਿੱਖ ਇਤਿਹਾਸ, ਸਿੱਖ ਰਹਿਤ ਮਰਿਆਦਾ, ਨਸ਼ਿਆ ਖ਼ਿਲਾਫ਼ ਜਾਗਰੂਕਤਾ, ਮਾਤਾ ਪਿਤਾ ਤੇ ਅਧਿਆਪਕਾਂ ਦਾ ਸਤਿਕਾਰ ਬਾਰੇ ਸਿੱਖਿਆ ਦਿੱਤੀ ਗਈ।
ਕੈਂਪ ’ਚ ਗੁਰਬਾਣੀ ਕੰਠ ਮੁਕਾਬਲੇ, ਲਿਖਤੀ ਮੁਕਾਬਲੇ, ਦਸਤਾਰ ਮੁਕਾਬਲੇ ਵੀ ਕਰਵਾਏ ਗਏ। ਹਰਕੰਵਲ ਸਿੰਘ ਮੁਧ ਨੇ ਦੱਸਿਆ ਕਿ ਗੁਰਮਤਿ ਸਿਖਲਾਈ ਕੈਂਪ, ਗੁਰਬਾਣੀ ਸੰਬੰਧੀ ਸਵਾਲਾਂ ਦੇ ਲਿਖਤੀ ਮੁਕਾਬਲੇ ਵਿਚ ਅਵਨੀਤ ਕੌਰ, ਦੀਪ ਗੁਰਪਾਲ ਸਿੰਘ, ਕਰਮਵੀਰ ਕੌਰ, ਲਵਲੀਨ ਕੌਰ, ਹਰਲੀਨ ਕੌਰ, ਜਸਕਰਨ ਸਿੰਘ, ਜਵਿੰਦਰ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਦਸਤਾਰ ਮੁਕਾਬਲੇ ’ਚ ਇੰਦਰਵੀਰ ਸਿੰਘ, ਕਰਨਪ੍ਰੀਤ ਸਿੰਘ, ਤੇਜਵੀਰ ਸਿੰਘ, ਕਰਨਵੀਰ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਸੁੰਦਰ ਲਿਖਾਈ ’ਚ ਹਰਲੀਨ ਕੌਰ, ਕਿਰਤ ਕੌਰ, ਅਵਨੀਤ ਕੌਰ, ਕੋਮਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਗੁਰਮਤਿ ਕੈਂਪ ’ਚ ਗੁਰਬਾਣੀ ਸੰਬਧੀ ਸਵਾਲਾਂ ’ਚ ਅਜੀਤਪਾਲ ਸਿੰਘ ਸੰਧੂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਤੇ ਸੰਗਤ ਨੂੰ ਸ਼ਬਦ ਕੀਰਤਨ ਤੇ ਕਵਿਤਾ ਨਾਲ ਨਿਹਾਲ ਕੀਤਾ। ਬੱਚਿਆਂ ਵੱਲੋਂ ਵੱਧ ਚੜ੍ਹ ਕੇ ਕਵਿਤਾਵਾਂ ਨਾਲ ਸੰਗਤਾ ਨੂੰ ਨਿਹਾਲ ਕੀਤਾ ਗਿਆ। ਕੈਂਪ ’ਚ ਦੀਪਕ ਸਿੰਘ, ਹਿੰਮਤ ਸੰਧੂ, ਹਰਲੀਨ ਕੌਰ, ਏਕਮਜੀਤ ਸਿੰਘ, ਨਵਜੋਤ ਕੌਰ, ਨਵਪ੍ਰੀਤ ਕੌਰ, ਲਵਲੀਨ ਕੌਰ, ਲਵਪ੍ਰੀਤ ਕੌਰ, ਸੁਖਨੂਰ ਕੌਰ ਆਦਿ ਬੱਚਿਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।
ਪਿੰਡ ਦੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੇ ਜਿੱਥੇ ਸਹਿਯੋਗ ਦਿੱਤਾ ਓਹਦੇ ਇਨਾਮਾਂ ਦੀ ਵੰਡ ਵੀ ਕੀਤੀ ਗਈ। ਪ੍ਰਧਾਨ ਭਾਈ ਹਰਨੇਕ ਸਿੰਘ, ਭਾਈ ਨਰਿੰਦਰਜੀਤ ਸਿੰਘ, ਭਾਈ ਸੁਖਵਿੰਦਰ ਸਿੰਘ, ਜਗਰੂਪ ਸਿੰਘ ਮੁੰਧ, ਭਾਈ ਜਸਮੇਲ ਸਿੰਘ, ਨੰਬਰਦਾਰ ਸ਼ਮਸ਼ੇਰ ਸਿੰਘ, ਭਾਈ ਸਤਿੰਦਰਪਾਲ ਸਿੰਘ ਹੇਰਾਂ, ਸੂਬੇਦਾਰ ਜਸਵਿੰਦਰ ਸਿੰਘ ਹੁਸੈਨਪੁਰ, ਭਾਈ ਅਮਰਜੀਤ ਸਿੰਘ, ਪੰਜਾਬ ਨੰਬਰਦਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹਰਕੰਵਲ ਸਿੰਘ ਨੇ ਜੇਤੂ ਬੱਚਿਆਂ ਨੂੰ ਇਨਾਮ ਵੰਡੇ। ਨੰਬਰਦਾਰ ਹਰਕਵਲ ਸਿੰਘ ਮੁੱਧ ਨੇ ਕਿਹਾ ਕਿ ਗੁਰਸਿੱਖੀ ਨਾਲ ਸੰਬੰਧਤ ਕੈਂਪ ਸਮੇਂ-ਸਮੇਂ ਲੱਗਣੇ ਚਾਹੀਦੇ ਹਨ ਤਾਂ ਜੋ ਅਸੀ ਆਪਣੇ ਬੱਚਿਆਂ ਦੇ ਜੀਵਨ ਨੂੰ ਗੁਰਸਿੱਖੀ ਨਾਲ ਜੋੜ ਸਕੀਏ।
ਪੰਜਾਬੀ ਜਾਗਰਣ
test