08 ਮਾਰਚ, 2025 – ਅੰਮ੍ਰਿਤਸਰ : ਅੰਮ੍ਰਿਤਸਰ ਦਿਹਾਤੀ ਪੁਲੀਸ ਨੇ ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਦੋ ਵੱਖ-ਵੱਖ ਮਾਮਲਿਆਂ ਵਿੱਚ ਗ੍ਰੰਥੀ ਅਤੇ ਉਸ ਦੀ ਪਤਨੀ ਸਮੇਤ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪਹਿਲੇ ਮਾਮਲੇ ਵਿਚ ਪੁਲੀਸ ਨੇ ਸਰਹੱਦ ਤੋਂ ਇੱਕ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਪਿੰਡ ਗਾਗਰਮੱਲ ਦੇ ਵਸਨੀਕ ਜੋਗਾ ਸਿੰਘ (ਗ੍ਰੰਥੀ), ਉਸ ਦੀ ਪਤਨੀ ਸ਼ਰਨਜੀਤ ਕੌਰ ਅਤੇ ਜੋਗਾ ਸਿੰਘ ਦੇ ਭਰਾ ਪੰਜਾਬ ਸਿੰਘ ਕੋਲੋਂ 2.5 ਕਿਲੋ ਨਸ਼ੀਲਾ ਪਦਾਰਥ ਅਤੇ 40,500 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ।
ਮੁੱਢਲੀ ਜਾਂਚ ਅਨੁਸਾਰ ਜੋਗਾ ਅਤੇ ਪੰਜਾਬ ਸਿੰਘ ਦੇ ਪਾਕਿਸਤਾਨ ਆਧਾਰਤ ਨਸ਼ਾ ਤਸਕਰਾਂ ਨਾਲ ਸਿੱਧੇ ਸਬੰਧ ਸਨ, ਜੋ ਗੁਰਦੁਆਰੇ ਦੇ ਪਿਛਲੇ ਪਾਸੇ ਸਥਿਤ ਖੇਤਾਂ ਵਿੱਚ ਡਰੋਨ ਰਾਹੀਂ ਨਸ਼ੀਲੇ ਪਦਾਰਥ ਸੁੱਟਦੇ ਸਨ। ਦੂਜੇ ਮਾਮਲੇ ’ਚ ਪੁਲੀਸ ਨੇ ਦਿਲਬਾਗ ਸਿੰਘ ਉਰਫ ਜੱਜ ਤੇ ਅਰਸ਼ਦੀਪ ਸਿੰਘ ਵਾਸੀ ਪਿੰਡ ਡੱਲੇਕੇ ਅਤੇ ਸੈਮੁਅਲ ਮਸੀਹ ਵਾਸੀ ਵਾਰਡ ਨੰਬਰ-6 ਫਤਹਿਗੜ੍ਹ ਚੂੜੀਆਂ ਨੂੰ 5 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲੀਸ ਨੇ ਇਨ੍ਹਾਂ ਕੋਲੋਂ 10,000 ਰੁਪਏ ਅਤੇ ਤਿੰਨ ਮੋਬਾਈਲ ਵੀ ਬਰਾਮਦ ਕੀਤੇ ਹਨ।
ਪੰਜਾਬੀ ਟ੍ਰਿਬਯੂਨ
test