23 ਅਪਰੈਲ, 2025 – ਗੁਰਦਾਸਪੁਰ : ਇੱਥੇ ਪਰਿਵਾਰ ਵੱਲੋਂ ਸਾਜ਼ਿਸ਼ ਤਹਿਤ ਲੜਕੀ ਨੂੰ ਅਗਵਾ ਕਰਨ ਮਗਰੋਂ ਕਰੀਬ ਤਿੰਨ ਮਹੀਨੇ ਬੰਦੀ ਬਣਾ ਕੇ ਰੱਖਿਆ ਗਿਆ। ਲੜਕੀ ਦੀ ਕੁੱਟਮਾਰ ਕਰਨ ਤੇ ਪਾਸਟਰ ਕੋਲੋਂ ਜਬਰੀ ਧਰਮ ਪਰਿਵਰਤਨ ਕਰਵਾ ਦਿੱਤਾ ਗਿਆ। ਇੰਨਾ ਹੀ ਨਹੀਂ ਇਸ ਪਰਿਵਾਰ ਦਾ ਨੌਜਵਾਨ ਲੜਕਾ ਉਸ ਨਾਲ ਜਬਰ ਜਨਾਹ ਕਰਦਾ ਰਿਹਾ, ਜਿਸ ਕਾਰਨ ਲੜਕੀ ਗਰਭਵਤੀ ਹੋ ਗਈ। ਇਹ ਲੜਕੀ ਕਿਸੇ ਤਰ੍ਹਾਂ ਅਗਵਾਕਾਰਾਂ ਦੇ ਚੁੰਗਲ ਵਿਚੋਂ ਨਿਕਲੀ ਤੇ ਮਾਮਲਾ ਪੁਲੀਸ ਕੋਲ ਪੁੱਜਿਆ। ਪੁਲੀਸ ਨੇ ਇਸ ਮਾਮਲੇ ਵਿੱਚ ਪਾਸਟਰ ਸਣੇ 13 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ।
ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਡੇਰਾ ਬਾਬਾ ਨਾਨਕ ਇਲਾਕੇ ਦੀ 22 ਵਰ੍ਹਿਆਂ ਦੀ ਲੜਕੀ ਨੇ ਦੱਸਿਆ ਕਿ ਉਹ ਰਾਈਸ ਮਿੱਲ ਵਿੱਚ ਕੰਮ ਕਰਦੀ ਹੈ ਤੇ ਸਾਵਰ ਮਸੀਹ ਉਸ ਦਾ ਪਿੱਛਾ ਕਰਦਾ ਸੀ। ਸਾਵਰ ਮਸੀਹ ਨੇ ਨਪਿੰਦਰ ਸਿੰਘ ਤੋਂ ਉਸ ਦੀ ਇੰਸਟਾਗ੍ਰਾਮ ਆਈਡੀ ਲੈ ਕੇ ਉਸ ਨੂੰ ਫਾਲੋ ਕਰਨਾ ਸ਼ੁਰੂ ਕਰ ਦਿੱਤਾ। ਉਹ 19 ਜਨਵਰੀ ਨੂੰ ਆਇਆ ਤੇ ਕਿਰਚ ਵਿਖਾ ਕੇ ਡਰਾ-ਧਮਕਾ ਕੇ ਉਸ ਨੂੰ ਸਕੂਟਰੀ ’ਤੇ ਬਿਠਾ ਕੇ ਲੈ ਗਿਆ, ਜਿਸ ਦਾ ਉਸ ਦੇ ਪਰਿਵਾਰ ਨੇ ਸਾਥ ਦਿੱਤਾ। ਇਸ ਤੋਂ ਬਾਅਦ ਉਹ ਉਸ ਨੂੰ ਘਰ ਲੈ ਗਿਆ, ਜਿੱਥੇ ਉਸ ਦੀ ਕੁੱਟਮਾਰ ਕੀਤੀ ਜਾਂਦੀ ਰਹੀ ਤੇ ਉਸ ਦੇ ਭਰਾਵਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਇਸ ਤੋਂ ਬਾਅਦ ਸਾਵਰ ਮਸੀਹ ਦੀ ਮਾਂ ਪਾਸਟਰ ਮਨਜੀਤ ਸਿੰਘ ਨੂੰ ਘਰ ਲੈ ਕੇ ਆਈ, ਜਿਸ ਨੇ ਜਲ ਛਕਾ ਕੇ ਕਿਹਾ ਕਿ ਇਸ ਕੁੜੀ ਦਾ ਧਰਮ ਬਦਲ ਚੁੱਕਾ ਹੈ ਤੇ ਉਹ ਹੁਣ ਉਨ੍ਹਾਂ ਦੇ ਧਰਮ ਵਿਚ ਆ ਗਈ ਹੈ। ਇਸ ਤੋਂ ਬਾਅਦ ਸਾਵਰ ਮਸੀਹ ਨੇ ਕਈ ਦਿਨ ਜਬਰ ਜਨਾਹ ਕੀਤਾ। ਦਸ ਅਪਰੈਲ ਨੂੰ ਲੜਕੀ ਦਾ ਪ੍ਰੈਗਨੈਂਸੀ ਟੈਸਟ ਕੀਤਾ ਗਿਆ, ਜਿਹੜਾ ਪਾਜ਼ੇਟਿਵ ਆਇਆ। ਇਸ ਤੋਂ ਬਾਅਦ ਪੂਰਾ ਪਰਿਵਾਰ ਘਰ ਨੂੰ ਤਾਲਾ ਲਗਾ ਕੇ ਕਿਧਰੇ ਚਲਾ ਗਿਆ।
ਨਾਬਾਲਗ ਲੜਕੀਆਂ ਨੂੰ ਅਗਵਾ ਕਰਨ ਤੇ ਬਾਲ ਮਜ਼ਦੂਰੀ ਕਰਵਾਉਣ ਦੇ ਦੋਸ਼ ਹੇਠ ਨਾਮਜ਼ਦ
ਜਲੰਧਰ (ਹਤਿੰਦਰ ਮਹਿਤਾ): ਰਾਮਾਂ ਮੰਡੀ ਤੇ ਥਾਣਾ ਅੱਠ ਦੇ ਇਲਾਕੇ ਤੋਂ ਇਕ ਵਿਅਕਤੀ ਨੂੰ ਦੋ ਨਾਬਾਲਗ ਲੜਕੀਆਂ ਨੂੰ ਅਗਵਾ ਕਰ ਕੇ ਕਪੂਰਥਲਾ ਵਿੱਚ ਮਜ਼ਦੂਰੀ ਕਰਵਾਉਣ ਦੇ ਦੋਸ਼ ਹੇਠ ਨਾਮਜ਼ਦ ਕੀਤਾ ਗਿਆ ਹੈ। ਉਸ ਨੇ ਫਰਵਰੀ ਤੇ ਅਪਰੈਲ ਵਿੱਚ ਧੋਗੜੀ ਰੋਡ ਤੇ ਬਸ਼ੀਰਪੁਰ ਤੋਂ ਸੱਤ ਅਤੇ ਤੇਰਾਂ ਸਾਲ ਦੀਆਂ ਕੁੜੀਆਂ ਨੂੰ ਅਗਵਾ ਕੀਤਾ ਸੀ। ਇਨ੍ਹਾਂ ਲੜਕੀਆਂ ਦੀ ਸੂਝ-ਬੂਝ ਕਾਰਨ ਕਪੂਰਥਲਾ ਵਿੱਚ ਮੌਜੂਦ ਲੋਕਾਂ ਨੇ ਪੁਲੀਸ ਨੂੰ ਬੁਲਾਇਆ ਤੇ ਫਿਰ ਜਲੰਧਰ ਪੁਲੀਸ ਨੇ ਉੱਥੇ ਜਾ ਕੇ ਕੁੜੀਆਂ ਨੂੰ ਬਰਾਮਦ ਕੀਤਾ ਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਦੀ ਪਛਾਣ ਰਾਜੇਸ਼ ਪੰਡਤ ਵਜੋਂ ਹੋਈ ਹੈ।
ਪੰਜਾਬੀ ਟ੍ਰਿਬਯੂਨ
ਪਾਸਟਰ ਅਤੇ 12 ਹੋਰਾਂ ’ਤੇ ਜਬਰ ਜਨਾਹ ਅਤੇ ਅਗਵਾ ਕਰਨ ਦੇ ਦੋਸ਼ਾਂ ਹੇਠ ਕੇਸ ਦਰਜ
ਡੇਰਾ ਬਾਬਾ ਨਾਨਕ : ਇਥੇ ਇਕ 22 ਸਾਲਾ ਲੜਕੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ ਡੇਰਾ ਬਾਬਾ ਨਾਨਕ ਪੁਲੀਸ ਸਟੇਸ਼ਨ ਵਿਚ ਇਕ ਪਾਸਟਰ ਅਤੇ 12 ਹੋਰ ਵਿਅਕਤੀਆਂ ’ਤੇ ਜਬਰ ਜਨਾਹ ਅਤੇ ਅਗਵਾ ਕਰਨ ਦੇ ਦੋਸ਼ਾਂ ਹੇਠ ਕੇਸ ਦਰਜ ਕੀਤਾ ਗਿਆ ਹੈ। ਪੀੜਤਾ ਨੇ ਦੋਸ਼ ਲਗਾਇਆ ਕਿ ਪਾਸਟਰ ਮਨਜੀਤ ਸਿੰਘ ਨੇ ਉਸਨੂੰ ਕੁੱਟਿਆ ਅਤੇ ਧਰਮ ਪਰਿਵਰਤਨ ਲਈ ਮਜਬੂਰ ਕੀਤਾ। ਮਨਜੀਤ ਸਿੰਘ ਤੋਂ ਇਲਾਵਾ ਹੋਰ ਦੋਸ਼ੀ ਉਸਦੇ ਪਿਤਾ ਸਵਾਰ ਮਸੀਹ, ਭੈਣਾਂ ਕਾਜਲ, ਰੀਨਾ ਅਤੇ ਜੀਨਾ, ਪੀੜਤਾ ਦੇ ਚਚੇਰੇ ਭਰਾ, ਨਪਿੰਦਰ ਸਿੰਘ, ਪਰਵੇਜ਼ ਮਸੀਹ, ਹੈਪੀ ਮਸੀਹ, ਰਾਜਿੰਦਰ ਸਿੰਘ ਅਤੇ ਰਿਮੀ ਹਨ। ਦੋ ਅਣਪਛਾਤੇ ਵਿਅਕਤੀਆਂ ’ਤੇ ਵੀ ਕੇਸ ਦਰਜ ਕੀਤਾ ਗਿਆ ਹੈ।
test