ਅੰਮ੍ਰਿਤਸਰ: BSF ਨੇ ਦੋ ਜ਼ਿਲ੍ਹਿਆਂ ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਸਰਹੱਦੀ ਖੇਤਰ ਵਿੱਚੋਂ ਦੋ ਵੱਖ-ਵੱਖ ਥਾਵਾਂ ਤੋਂ ਲਗਪਗ ਨੌਂ ਕਿਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਹੈ। ਬੀਐੱਸਐੱਫ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਸ਼ਾਮ ਸਰਹੱਦੀ ਪਿੰਡ ਕੱਕੜ ਦੇ ਖੇਤਾਂ ਵਿੱਚ ਜਾਂਚ ਕੀਤੀ ਗਈ ਅਤੇ ਉੱਥੋਂ 6 ਕਿੱਲੋ 250 ਗ੍ਰਾਮ ਹੈਰੋਇਨ ਮਿਲੀ। ਇਸੇ ਤਰ੍ਹਾਂ ਸਰਹੱਦੀ ਪਿੰਡ ਠੇਠਰਕੇ ਦੇ ਖੇਤਾਂ ਵਿੱਚੋਂ ਪੈਕੇਟ ’ਚੋਂ ਤਿੰਨ ਕਿੱਲੋ 556 ਗ੍ਰਾਮ ਹੈਰੋਇਨ ਮਿਲੀ।
ਪੰਜਾਬੀ ਟ੍ਰਿਬਯੂਨ