ਪਨਬਸ-PRTC ਠੇਕਾ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਰੇਸ਼ਮ ਸਿੰਘ ਗਿੱਲ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਟਰਾਂਸਪੋਰਟ ਵਿਭਾਗ ਵੱਲੋਂ ਕਿਲੋਮੀਟਰ ਸਕੀਮ ਦਾ ਟੈਂਡਰ ਜੋ ਪਹਿਲਾਂ 4 ਅਗਸਤ ਨੂੰ ਕੱਢਿਆ ਜਾਣਾ ਸੀ, ਹੁਣ 8 ਅਗਸਤ ਨੂੰ ਰੱਖੜੀ ਦੇ ਤਿਉਹਾਰ ਮੌਕੇ ਕੱਢਿਆ ਜਾ ਰਿਹਾ ਹੈ।
08 ਅਗਸਤ, 2025 – ਜਲੰਧਰ : ਪਨਬਸ-PRTC ਠੇਕਾ ਮੁਲਾਜ਼ਮ ਨੇ ਐਲਾਨ ਕੀਤਾ ਹੈ ਕਿ ਜੇਕਰ ਟਰਾਂਸਪੋਰਟ ਵਿਭਾਗ ਵੱਲੋਂ ਸ਼ੁੱਕਰਵਾਰ ਨੂੰ ਕੱਢਿਆ ਜਾਣ ਵਾਲਾ ਕਿਲੋਮੀਟਰ ਸਕੀਮ ਦਾ ਟੈਂਡਰ ਰੱਦ ਨਾ ਕੀਤਾ ਤਾਂ ਦੁਪਹਿਰ ਤੋਂ ਪੰਜਾਬ ਰੋਡਵੇਜ਼ ਦੇ 27 ਡਿਪੂਆ ’ਚ ਚੱਕਾ ਜਾਮ ਕਰ ਦਿੱਤਾ ਜਾਵੇਗਾ।
ਪਨਬਸ-PRTC ਠੇਕਾ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਰੇਸ਼ਮ ਸਿੰਘ ਗਿੱਲ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਟਰਾਂਸਪੋਰਟ ਵਿਭਾਗ ਵੱਲੋਂ ਕਿਲੋਮੀਟਰ ਸਕੀਮ ਦਾ ਟੈਂਡਰ ਜੋ ਪਹਿਲਾਂ 4 ਅਗਸਤ ਨੂੰ ਕੱਢਿਆ ਜਾਣਾ ਸੀ, ਹੁਣ 8 ਅਗਸਤ ਨੂੰ ਰੱਖੜੀ ਦੇ ਤਿਉਹਾਰ ਮੌਕੇ ਕੱਢਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਸਵੇਰ ਤਕ ਇਹ ਟੈਂਡਰ ਲਿਖਤੀ ਪੱਤਰ ਜਾਰੀ ਕਰ ਕੇ ਰੱਦ ਨਾ ਕੀਤਾ ਗਿਆ ਤਾਂ ਦੁਪਹਿਰ ਤੋਂ ਪੰਜਾਬ ਰੋਡਵੇਜ਼ ਦੇ 27 ਡਿਪੂਆ ’ਤੇ ਠੇਕਾ ਮੁਲਾਜ਼ਮ ਹੜਤਾਲ ਕਰਕੇ ਚੱਕਾ ਜਾਮ ਕਰ ਦੇਣਗੇ।
ਇਹ ਚੱਕਾ ਜਾਮ ਉਦੋਂ ਹੀ ਖੋਲ੍ਹਿਆ ਜਾਵੇਗਾ ਜਦੋਂ ਪੰਜਾਬ ਸਰਕਾਰ ਕਿਲੋਮੀਟਰ ਸਕੀਮ ਦਾ ਟੈਂਡਰ ਰੱਦ ਕਰਨ ਤੇ ਉਨ੍ਹਾਂ ਨਾਲ 1 ਸਾਲ 1 ਮਹੀਨੇ ਪਹਿਲਾਂ ਕੀਤੇ ਗਏ ਵਾਅਦੇ ਮੁਤਾਬਕ ਮੁੱਖ 7 ਮੰਗਾਂ ਮੰਨਣ ਲਈ ਪੱਤਰ ਜਾਰੀ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਯੂਨੀਅਨ ਨੇ ਗੇਟ ਰੈਲੀਆ ਬਾਰੇ ਟਰਾਂਸਪੋਰਟ ਵਿਭਾਗ ਤੇ ਪੰਜਾਬ ਸਰਕਾਰ ਨੂੰ ਨੋਟਿਸ ਦੇ ਦਿੱਤਾ ਹੈ। ਰੇਸ਼ਮ ਸਿੰਘ ਨੇ ਕਿਹਾ ਸਰਕਾਰ ਨੇ ਜਾਣਬੁੱਝ ਕੇ ਟੈਂਡਰ ਲਾਉਣ ਲਈ ਰੱਖੜੀ ਦਾ ਤਿਉਹਾਰ ਚੁਣਿਆ ਹੈ। ਇਸ ਨਾਲ ਚੱਕਾ ਜਾਮ ਹੋਣ ’ਤੇ ਰੱਖੜੀ ਬੰਨ੍ਹਣ ਵਾਲੀਆ ਭੈਣਾਂ ਤੇ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ, ਜਿਸ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ।
ਪੰਜਾਬੀ ਜਾਗਰਣ