17 ਅਕਤੂਬਰ 2025 – ਮੋਹਾਲੀ/ਲੁਧਿਆਣਾ : ਪੰਜਾਬ ਰਾਜ ਪੈਨਸ਼ਨਰਜ ਮਹਾਂ ਸੰਘ ਅਤੇ ਸਹਿਯੋਗੀ ਜੱਥੇਬੰਦੀਆਂ ਦੇ ਆਗੂਆਂ ਦੀ ਇੱਕ ਵਿਸ਼ੇਸ਼ ਮੀਟਿੰਗ ਪੰਜਾਬ ਰਾਜ ਪੈਨਸ਼ਨਰਜ ਮਹਾਂ ਸੰਘ ਦੇ ਪ੍ਰਧਾਨ ਡਾ: ਐਨ.ਕੇ.ਕਲਸੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਦੇ ਸਬੰਧ ਵਿੱਚ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਸੂਬਾ ਪ੍ਰਧਾਨ ਡਾ: ਐਨ.ਕੇ.ਕਲਸੀ, ਜਨਰਲ ਸਕੱਤਰ ਬੀ.ਐਸ.ਸੈਣੀ, ਵਿੱਤ ਸਕੱਤਰ ਰਾਮ ਸਿੰਘ ਕਾਲੜਾ, ਸੂਬਾ ਪ੍ਰੈਸ ਸਕੱਤਰ ਗੁਰਬਖਸ਼ ਸਿੰਘ, ਜਿਲ੍ਹਾ ਪ੍ਰਧਾਨ ਜਰਨੈਲ ਸਿੰਘ ਸਿੱਧੂ, ਸਕੱਤਰ ਜਨਰਲ ਕੁਲਦੀਪ ਸਿੰਘ ਜਾਂਗਲਾ, ਗੁਰਮੇਲ ਸਿੰਘ ਮੌਜੇਵਾਲ, ਭੁਪਿੰਦਰ ਸਿੰਘ ਸੀ.ਟੀ.ਯੂ. ਰਿਟਾਇਰਡ ਵਰਕਰਜ ਯੂਨੀਅਨ, ਸ਼ਿਆਮ ਲਾਲ ਸ਼ਰਮਾ, ਕਰਤਾਰ ਸਿੰਘ ਪਾਲ ਸਪੈਸ਼ਨ ਇਨਵਾਇਟੀਜ ਮਹਾਂ ਸੰਘ, ਗੁਰਦੀਪ ਸਿੰਘ ਗੁਲਾਟੀ, ਪ੍ਰੇਮ ਚੰਦ ਸ਼ਰਮਾ ਆਦਿ ਆਗੂਆਂ ਵੱਲੋਂ ਕਿਹਾ ਗਿਆ ਕਿ ਸਰਕਾਰ ਦੇ ਲੱਗਭੱਗ ਸਾਢੇ ਤਿੰਨ ਤੋਂ ਵੱਧ ਸਮਾਂ ਬੀਤ ਜਾਦ ਦੇ ਬਾਵਜੂਦ ਮੁਲਾਜਮ ਤੇ ਪੈਨਸ਼ਨਰਾਂ ਦੇ ਪੱਲੇ ਲਾਰਿਆਂ-ਲੱਪਿਆਂ ਦੇ ਸਿਵਾਏ ਕੁਝ ਵੀ ਨਹੀਂ ਪਾਇਆ ਗਿਆ, ਜਦ ਕਿ ਚੰਡੀਗੜ੍ਹ ਤੇ ਕਈ ਰਾਜਾਂ ਸਮੇਤ ਕੇਂਦਰ ਸਰਕਾਰ ਵੱਲੋਂ ਆਪਣੇ ਕਰਮਚਾਰੀਆਂ ਦਾ ਡੀਏ 58 ਫੀਸਦੀ ਕਰ ਦਿੱਤਾ ਗਿਆ ਹੈ, ਪਰ ਝੂਠੇ ਵਾਅਦੇ ਕਰਨ ਵਾਲੀ ਪੰਜਾਬ ਸਰਕਾਰ ਦੇ ਮੁਲਾਜਮ ਤੇ ਪੈਨਸ਼ਨਰ ਕੇਵਲ 42 ਫੀਸਦੀ ਨਾਲ ਹੀ ਗੁਜਾਰਾ ਕਰ ਰਹੇ ਹਨ।
ਅੱਜ ਦੀ ਮਹਾ ਰੈਲੀ ਵਿੱਚ ਡੀਏ ਦੀ ਬਕਾਇਆ ਕਿਸਤਾਂ ਸਮੇਤ 2.59 ਫੈਕਟਰ, ਨੋਸ਼ਨਲ ਪੈਨਸ਼ਨ ਫਿਕਸ ਕਰਨ ਅਤੇ ਪੁਰਾਣੀ ਪੈਨਸ਼ਨ ਬਹਾਲ ਕਰਨ ਆਦਿ ਦੀਆਂ ਮੁੱਖ ਮੰਗਾਂ ਲਾਗੂ ਕਰਵਾਉਣ ਲਈ 60 ਤੋਂ 90 ਸਾਲ ਦੇ ਸਰਕਾਰ ਦੇ ਸਤਾਏ ਹੋਏ ਬਜੁਰਗ ਪੈਨਸ਼ਨਰ ਡੰਡੇ-ਸੋਟੀਆਂ ਦੇ ਸਹਾਰੇ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ ਵੱਲ ਕੂਚ ਕਰਨਗੇ।
ਇਸ ਮੌਕੇ ਸੂਬਾ ਪ੍ਰਧਾਨ ਡਾ: ਐਨ.ਕੇ.ਕਲਸੀ ਵੱਲੋਂ ਸਮੂਹ ਪੈਨਸ਼ਨਰ ਸਾਥੀਆਂ ਨੂੰ ਅਪੀਲ ਕੀਤੀ ਗਈ ਕਿ ਮਿਤੀ 17 ਅਕਤੂਬਰ, 2025 ਨੂੰ 11 ਵਜੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਲਾਲ ਬੱਤੀ ਚੌਕ ਦੇ ਨੇੜੇ ਇਸ ਰੋਸ ਮਾਰਚ ਵਿੱਚ ਪਹੁੰਚਣ ਦੀ ਕ੍ਰਿਪਾਲਤਾ ਕੀਤੀ ਜਾਵੇ।
ਬਾਬੁਸ਼ਾਹੀ ਬਿਊਰੋ