ਐਸ ਆਰ ਲੱਧੜ
ਪੰਜਾਬ ਸਦੀਆਂ ਤੋਂ ਵਿਦੇਸ਼ੀ ਹਮਲਾਵਰਾਂ ਦਾ ਸ਼ਿਕਾਰ ਰਿਹਾ ਹੈ। ਛੋਟੀ ਜਿਹੀ ਘਟਨਾ, ਛੋਟੀ ਜਿਹੀ ਚੀਜ਼ ਨੂੰ ਵਧਾ-ਚੜਾ ਕੇ ਪੇਸ਼ ਕਰਨਾ ਪੰਜਾਬੀਆਂ ਦਾ ਸੁਭਾਅ ਰਿਹਾ ਹੈ। ਇੱਕ ਨੂੰ ਸਵਾ ਲੱਖ ਕਹਿਣਾ, ਵੱਡੇ-ਵੱਡੇ ਨਾਅਰੇ ਮਾਰਨੇ, ਜੈਕਾਰੇ ਛੱਡਣੇ,
ਛੋਟੀ ਫੌਜ ਦਾ ਵੱਡਾ ਪ੍ਰਭਾਵ ਦੇਣਾ ਕਿਸੇ ਸਮੇਂ ਲੋੜ ਸੀ, ਜ਼ਰੂਰਤ ਸੀ। ਹੁਣ ਵੀ ਸਾਡਾ ਉਹੀ ਸੁਭਾਅ ਚੱਲਿਆ ਆ ਰਿਹਾ ਹੈ ਤੇ ਪੰਜਾਬੀ ਭਾਵੇਂ ਮਰੀਜ਼ ਹੀ ਕਿਉਂ ਨਾ ਹੋਣ , ਬਿਮਾਰੀ ਨੂੰ ਵੀ ਵਧਾ-ਚੜਾ ਕੇ ਦੱਸਣ ਵਿੱਚ ਫ਼ਖਰ ਮਹਿਸੂਸ ਕਰਦੇ ਹਨ। ਵਿਆਹ ਸ਼ਾਦੀਆਂ ਵਿੱਚ ਫਜ਼ੂਲ ਖ਼ਰਚੀ,ਵੱਡੇ ਵੱਡੇ ਕਰਜ਼ੇ ਲੈ ਕਿ ਫੰਕਸ਼ਨਾਂ ਤੇ ਖ਼ਰਚੇ, ਜਮੀਨ ਵੇਚ ਕੇ ਜਾਂ ਕਰਜ਼ਾ ਚੁੱਕ ਕੇ ਵਿਦੇਸ਼ ਬੱਚਿਆਂ ਨੂੰ ਭੇਜਣਾ , ਸੱਭ ਪੰਜਾਬੀਆਂ ਦੇ ਸੁਭਾਅ ਦਾ ਹਿੱਸਾ ਬਣ ਗਿਆ ਹੈ।
ਅਮਰੀਕਾ ਨੇ ਗ਼ੈਰ ਕਨੂੰਨੀ ਢੰਗ ਨਾਲ ਦਾਖ਼ਲ ਪੰਜਾਬੀਆਂ ਨੂੰ, ਭਾਰਤੀਆਂ ਨੂੰ ਵਾਪਸ ਕੀ ਕੀਤਾ, ਅਸੀਂ ਲੋੜੋਂ ਵੱਧ ਹੋ ਹੱਲਾ ਮਚਾ ਦਿੱਤਾ। ਪੰਜਾਬੀਆਂ ਨਾਲੋਂ ਤਾਂ ਵੱਧ ਹਰਿਆਣਾ ਅਤੇ ਗੁਜਰਾਤ ਦੇ ਲੋਕ ਵਾਪਸ ਕੀਤੇ ਗਏ ਹਨ ਪਰ ਪੰਜਾਬ ਵਿੱਚ ਇਸ ਮਸਲੇ ਦਾ ਰੌਲ਼ਾ ਰੱਪਾ ਜ਼ਿਆਦਾ ਪਾਇਆ ਜਾ ਰਿਹਾ ਹੈ। ਪੰਜਾਬ ਵਿੱਚ ਇੱਕ ਪਾਸੇ ਧਰਨੇ ਲੱਗ ਰਹੇ ਨੇ , ਦੂਜੇ ਪਾਸੇ 90 ਹਜ਼ਾਰ ਨੂੰ ਜ਼ਮੀਨ ਦਾ ਠੇਕਾ ਹੋ ਗਿਆ , ਇੱਕ ਪਾਸੇ ਖ਼ੁਦਕੁਸ਼ੀਆਂ ਨੇ ,ਦੂਜੇ ਪਾਸੇ 45-45 ਲੱਖ ਲਾ ਕੇ ਵਿਦੇਸ਼ੀ ਜਾ ਰਹੇ ਨੇ ? ਫੇਰ ਵੀ ਵਿਚਾਰੇ ਨੇ ,ਲੁੱਟ ਦਾ ਸ਼ਿਕਾਰ ਨੇ ? ਇਹ ਝੂਠ ਕਿੰਨਾ ਚਿਰ ਪੰਜਾਬ ਚ ਪਸਰਦਾ ਰਹੇਗਾ। 90 ਹਜ਼ਾਰ ਠੇਕਾ ਲੈਣ ਵਾਲਾ ਸਬਸਿਡੀਆਂ ਦਾ ਹੱਕਦਾਰ ਹੈ , ਧਰਨੇ ਮਾਰ ਰਿਹਾ ਅਤੇ ਠੇਕਾ ਭਰਨ ਵਾਲਾ ਖ਼ੁਦਕੁਸ਼ੀਆਂ ਦੇ ਰਾਹ ਪਿਆ ਹੋਇਆ। ਕਾਂਗਰਸ ਅਕਾਲੀ ਸਰਕਾਰਾਂ ਨੇ 90 ਹਜ਼ਾਰ ਠੇਕਾ ਲੈਣ ਵਾਲਿਆ ਦਾ ਹੀ ਪੱਖ ਪੂਰਿਆ , 90 ਹਜ਼ਾਰ ਭਰਨ ਵਾਲੇ ਦੀ ਕਿਸੇ ਨੇ ਸਾਰ ਨਹੀਂ ਲਈ?
ਭਾਜਪਾ ਨੂੰ ਨਵਾਂ ਰਾਹ ਚੁਣਨ ਵੇਲੇ ਓਹਨਾਂ ਗਰੀਬ ਕਿਸਾਨਾਂ ਦੀ ਸਾਰ ਲੈਣੀ ਚਾਹੀਦੀ ਹੈ ਜਿਹੜੇ ਇਹ ਠੇਕਾ ਭਰਦੇ ਭਰਦੇ ਖ਼ੁਦਕੁਸ਼ੀਆਂ ਕਰ ਰਹੇ ਨੇ। ਨਾ ਕਿ MSP ਵਧਾਉਣ ਲਈ ਧਰਨੇ ਮਾਰਨ ਵਾਲਿਆਂ ਦੀ।
ਕਿਸਾਨ ਜਥੇਬੰਦੀਆਂ ਗਲ ‘ਚ ਅੰਗੂਠਾ ਦੇ ਕੇ ਘਰ ਪਰਤੀ ਉਗਰਾਹੀ ਕਰਦੀਆਂ ਹਨ, ਵਿਦੇਸ਼ਾਂ ਦਾ ਫੰਡ ਨਿਗਾਰ ਰਹੀਆਂ, ਆਮ ਜਨਤਾ ਦਾ ਜੀਣਾ ਦੂਬਰ ਕਰਦੀਆਂ, ਝੂਠਾ ਨੂਰੇਟਿਵ ਸਿਰਜਦੀਆਂ , ਮਜ਼ਦੂਰਾਂ ਦੇ ਸਿਰ ਤੇ ਰਾਜਨੀਤੀ ਕਰਦੀਆਂ ਅਤੇ ਲੋੜ ਪੈਣ ਤੇ ਉਹਨਾਂ ਦਾ ਸ਼ੋਸ਼ਣ ਕਰਦੀਆਂ, ਸਰਕਾਰਾਂ ਨੂੰ ਬਦਨਾਮ ਕਰਦੀਆਂ ਤੇ ਮੀਡੀਆ ਵਿੱਚ ਵਿਚਾਰੇਪਨ ਦਾ ਮੁਜ਼ਾਹਰਾ ਕਰਦੀਆਂ ਨੇ। ਕੋਰੀ ਸਾਂਝਾ ਮਕਸਦ ਨਹੀਂ, ਗਰੀਬ ਦਾ ਖਿਆਲ ਨਹੀਂ, ਕਮਜ਼ੋਰ ਦੀ ਬਾਂਹ ਨਹੀਂ ਫੜਨੀ ਬਸ ਬਾਂਹ ਮਰੋੜਨੀ ਹੈ। ਦੱਸੋ ਕਿਸੇ ਦੇਸ਼ ਵਿੱਚ ਨਾਜਾਇਜ਼ ਘੁੱਸਣਾ ਤੇ ਜ਼ਬਰਦਸਤੀ ਪੱਕੇ ਹੋਣ ਦੀ ਮੰਗ ਕਰਨੀ ਕਿੱਥੋਂ ਤੱਕ ਜਾਇਜ਼ ਹੈ ?
ਬੱਸ ਰਾਜਨੀਤੀ ਕਰਨੀ ਹੈ ਹਰ ਮਸਲੇ ਤੇ।
(ਐਸ ਆਰ ਲੱਧੜ, ਸਾਬਕਾ IAS, 9417500610)
test