ਪੰਜਾਬ ’ਚ ਮਰਦਮਸ਼ੁਮਾਰੀ 15 ਮਈ ਤੋਂ ਸ਼ੁਰੂ ਹੋਵੇਗੀ ਜਿਸ ਦੀਆਂ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਹਨ। ਦੇਸ਼ ’ਚ 16 ਸਾਲ ਦੇ ਵਕਫ਼ੇ ਮਗਰੋਂ ਜਨਗਣਨਾ ਕਰਵਾਈ ਜਾ ਰਹੀ ਹੈ ਜੋ ਪਹਿਲੀ ਵਾਰ ਡਿਜੀਟਲੀ ਹੋਵੇਗੀ।
16 ਮਾਰਚ, 2026 – ਜਲੰਧਰ : ਪੰਜਾਬ ’ਚ ਮਰਦਮਸ਼ੁਮਾਰੀ 15 ਮਈ ਤੋਂ ਸ਼ੁਰੂ ਹੋਵੇਗੀ ਜਿਸ ਦੀਆਂ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਹਨ। ਦੇਸ਼ ’ਚ 16 ਸਾਲ ਦੇ ਵਕਫ਼ੇ ਮਗਰੋਂ ਜਨਗਣਨਾ ਕਰਵਾਈ ਜਾ ਰਹੀ ਹੈ ਜੋ ਪਹਿਲੀ ਵਾਰ ਡਿਜੀਟਲੀ ਹੋਵੇਗੀ। ਅਧਿਕਾਰੀਆਂ ਨੇ ਕਿਹਾ ਕਿ ਪਹਿਲੀ ਵਾਰ ਨਾਗਰਿਕ ਆਪਣੇ ਘਰ-ਬਾਰ ਦੇ ਵੇਰਵੇ ਆਨਲਾਈਨ ਦਰਜ ਕਰਵਾ ਸਕਣਗੇ। ਲੋਕਾਂ ਲਈ ਪੋਰਟਲ 30 ਅਪਰੈਲ ਤੋਂ 14 ਮਈ ਤੱਕ ਖੁੱਲ੍ਹਾ ਰਹੇਗਾ ਜਿਸ ’ਤੇ ਉਹ ਜਾਣਕਾਰੀ ਸਾਂਝੀ ਕਰ ਸਕਦੇ ਹਨ। ਪੰਜਾਬ ’ਚ ਘਰ ਘਰ ਜਾ ਕੇ ਜਾਣਕਾਰੀਹਾਸਲ ਕਰਨ ਲਈ ਕਰੀਬ 65 ਹਜ਼ਾਰ ਮੁਲਾਜ਼ਮਾਂ ਨੂੰ ਤਾਇਨਾਤ ਕੀਤੇ ਜਾਣ ਦੀ ਸੰਭਾਵਨਾ ਹੈ।
ਮਰਦਮਸ਼ੁਮਾਰੀ ਦੋ ਪੜਾਵਾਂ ’ਚ ਹੋਵੇਗੀ। ਪਹਿਲੇ ਪੜਾਅ ਤਹਿਤ ਘਰ-ਬਾਰ ਬਾਰੇ 15 ਮਈ ਤੋਂ 13 ਜੂਨ ਤੱਕ ਜਾਣਕਾਰੀ ਇਕੱਠੀ ਕੀਤੀ ਜਾਵੇਗੀ ਜਦਕਿ ਦੂਜਾ ਪੜਾਅ ਅਗਲੇ ਵਰ੍ਹੇ ਪਹਿਲੀ ਫਰਵਰੀ ਤੋਂ 28 ਫਰਵਰੀ ਤੱਕ ਚੱਲੇਗਾ। ਜਨਗਣਨਾ ਅਪਰੇਸ਼ਨਾਂ ਬਾਰੇ ਪੰਜਾਬ ਦੀ ਡਾਇਰੈਕਟਰ ਡਾ. ਨਵਜੋਤ ਖੋਸਾ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਸਵੈ-ਗਣਨਾ ਵੀ ਮੁਹਿੰਮ ਦਾ ਹਿੱਸਾ ਹੋਵੇਗੀ।
ਪੰਜਾਬੀ ਟ੍ਰਿਬਯੂਨ