ਪ੍ਰਧਾਨ ਮੰਤਰੀ ਮੋਦੀ ਵੱਲੋਂ ਪੂਰੀ ਮਦਦ ਦਾ ਭਰੋਸਾ, ਮਨਦੀਪ ਅਗਰਵਾਲ, ਸਮਾਜ ਸੇਵਕ ਨੇ ਫੌਜ ਦੀ ਭੂਮਿਕਾ ਦੀ ਕੀਤੀ ਪ੍ਰਸ਼ੰਸਾ
02 ਸਤੰਬਰ, 2025 – ਚੰਡੀਗੜ੍ਹ : ਪੰਜਾਬ ਇਸ ਸਮੇਂ ਭਾਰੀ ਹੜ੍ਹ ਦੀ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ। ਲਗਾਤਾਰ ਮੀਂਹ ਅਤੇ ਦਰਿਆਵਾਂ ਦੇ ਉਫ਼ਾਨ ਕਾਰਨ ਕਈ ਜ਼ਿਲ੍ਹਿਆਂ ਵਿੱਚ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਹੋਈ ਹੈ। ਐਸੇ ਗੰਭੀਰ ਹਾਲਾਤਾਂ ਵਿੱਚ ਭਾਰਤੀ ਫੌਜ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਅੱਗੇ ਆ ਕੇ ਜਾਨਾਂ ਬਚਾ ਰਹੀ ਹੈ ਅਤੇ ਪ੍ਰਭਾਵਿਤ ਲੋਕਾਂ ਨੂੰ ਸਹਾਇਤਾ ਮੁਹੱਈਆ ਕਰਵਾ ਰਹੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਮੁੱਖ ਮੰਤਰੀ ਨਾਲ ਫ਼ੋਨ ਰਾਹੀਂ ਗੱਲਬਾਤ ਕਰਕੇ ਹੜ੍ਹ ਦੀ ਸਥਿਤੀ ਬਾਰੇ ਜਾਣਕਾਰੀ ਲਈ ਅਤੇ ਯਕੀਨ ਦਵਾਇਆ ਕਿ ਕੇਂਦਰ ਸਰਕਾਰ ਹਰ ਕਦਮ ‘ਤੇ ਪੰਜਾਬ ਦੇ ਲੋਕਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਰਾਹਤ ਕਾਰਜਾਂ ਲਈ ਕੋਈ ਵੀ ਘਾਟ ਨਹੀਂ ਰਹਿਣ ਦਿੱਤੀ ਜਾਵੇਗੀ।
ਮਨਦੀਪ ਅਗਰਵਾਲ ਨੇ ਇਸ ਸੰਕਟ ਦੀ ਘੜੀ ਵਿੱਚ ਭਾਰਤੀ ਫੌਜ ਦੀ ਯੋਗ ਕਾਰਵਾਈ ਦੀ ਹੋਸਲਾਫਜਾਈ ਕੀਤੀ। ਉਨ੍ਹਾਂ ਕਿਹਾ, “ਕੁਦਰਤੀ ਆਫ਼ਤਾਂ ਦੇ ਸਮੇਂ ਭਾਰਤੀ ਫੌਜ ਹਮੇਸ਼ਾਂ ਸਾਬਤ ਕਰਦੀ ਹੈ ਕਿ ਇਹ ਦੇਸ਼ ਦੀ ਸ਼ਾਨ ਕਿਉਂ ਹੈ। ਹੜ੍ਹ ਵਰਗੀਆਂ ਮੁਸ਼ਕਲ ਸਥਿਤੀਆਂ ਵਿੱਚ ਵੀ ਸਾਡੇ ਜਵਾਨ ਦਿਨ-ਰਾਤ ਲੋਕਾਂ ਦੀ ਸੇਵਾ ਵਿੱਚ ਜੁਟੇ ਹੋਏ ਹਨ। ਪੰਜਾਬ ਦੇ ਲੋਕ ਫੌਜ ਦੀ ਇਹ ਨਿਸ਼ਕਾਮ ਸੇਵਾ ਕਦੇ ਨਹੀਂ ਭੁੱਲਣਗੇ।”
ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹਿੰਮਤ ਬਣਾਈ ਰੱਖਣ ਅਤੇ ਰਾਹਤ ਏਜੰਸੀਆਂ ਨਾਲ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਏਕਤਾ ਅਤੇ ਸਹਿਯੋਗ ਨਾਲ ਹਰ ਮੁਸ਼ਕਲ ਦਾ ਮੁਕਾਬਲਾ ਕੀਤਾ ਜਾ ਸਕਦਾ ਹੈ।
ਪੰਜਾਬ ਵਿੱਚ ਇਸ ਵੇਲੇ ਰਾਜ ਸਰਕਾਰ, ਕੇਂਦਰ ਸਰਕਾਰ ਅਤੇ ਭਾਰਤੀ ਫੌਜ ਦੀਆਂ ਸਾਂਝੀਆਂ ਕੋਸ਼ਿਸ਼ਾਂ ਪ੍ਰਭਾਵਿਤ ਪਰਿਵਾਰਾਂ ਲਈ ਆਸ ਦੀ ਕਿਰਨ ਬਣ ਰਹੀਆਂ ਹਨ। ਮਨਦੀਪ ਅਗਰਵਾਲ ਵਰਗੇ ਆਗੂਆਂ ਦੇ ਹੌਸਲੇ ਭਰੇ ਸ਼ਬਦ ਲੋਕਾਂ ਨੂੰ ਨਵੀਂ ਉਮੀਦ ਅਤੇ ਹੌਸਲਾ ਦੇ ਰਹੇ ਹਨ।