11 ਫਰਵਰੀ, 2025 – ਕਾਦੀਆਂ : ਭਾਰਤੀ ਫੌਜ ਦੀ ਅਗਨੀਵੀਰ ਸਿੱਖ ਰੈਜੀਮੈਂਟ ਫੌਜ ਵਿੱਚ ਭਰਤੀ ਲਈ ਨੌਜਵਾਨਾਂ ਦੀ ਰਜਿਸਟਰੇਸ਼ਨ ਕਰਨ ਲਈ ਕੈਂਪ ਲਗਾਇਆ ਗਿਆ। ਇਸ ਮੌਕੇ ਅੰਮ੍ਰਿਤਸਰ ਤੋਂ ਪਹੁੰਚੇ ਭਾਰਤੀ ਫੌਜ ਸਿੱਖ ਰੈਜੀਮੈਂਟ ਦੇ ਸੂਬੇਦਾਰ ਜਗਦੇਵ ਸਿੰਘ ਤੇ ਮਨਦੀਪ ਸਿੰਘ ਦੀ ਅਗਵਾਈ ਵਿੱਚ ਇਕ ਹਜ਼ਾਰ ਤੋਂ ਵੱਧ ਨੌਜਵਾਨਾਂ ਦੇ ਨਾਂ ਰਜਿਸਟਡ ਕਰਕੇ ਆਈਡੀ ਤੇ ਆਧਾਰ ਕਾਰਡ ਨੂੰ ਮੋਬਾਈਲ ਫੋਨ ਨਾਲ ਲਿੰਕ ਕੀਤਾ ਗਿਆ।
ਕੈਂਪ ਦੌਰਾਨ ਸਿੱਖ ਰੈਜੀਮੈਂਟ ਦੇ ਸੂਬੇਦਾਰ ਜਗਦੇਵ ਸਿੰਘ ਨੇ ਦੱਸਿਆ ਉਹ ਅਗਨੀਵੀਰ ਸਿੱਖ ਰੈਜੀਮੈਂਟ ਫੌਜ ਦੀ ਭਰਤੀ ਲਈ ਨੌਜਵਾਨਾਂ ਦੀ ਰਜਿਸਟੇਸ਼ਨ ਕਰਨ ਲਈ ਆਏ ਹਨ। ਉਨ੍ਹਾਂ ਦੱਸਿਆ ਅਗਨੀਵੀਰ ਸਿੱਖ ਰੈਜੀਮੈਂਟ ਫੌਜ ਵਿੱਚ ਭਰਤੀ ਲਈ ਪੰਜਾਬ ਦਾ ਕੋਟਾ 25 ਪ੍ਰਤੀਸ਼ਤ ਤੋਂ ਵਧਾ ਕੇ 50 ਪ੍ਰਤੀਸ਼ਤ ਕਰ ਦਿੱਤਾ । ਪਰ ਪੰਜਾਬ ਵਿੱਚ ਪਿਛਲੇ ਸਮੇਂ ਤੋਂ ਅਗਨੀਵੀਰ ਭਰਤੀ ਲਈ ਨੌਜਵਾਨਾਂ ਵਿੱਚ ਉਤਸ਼ਾਹ ਘੱਟਣ ਕਾਰਨ ਪਿੰਡ ਪਿੰਡ ਜਾ ਕੇ ਭਰਤੀ ਹੋਣ ਲਈ ਨੌਜਵਾਨਾਂ ਨੂੰ ਪ੍ਰੇਰਿਤ ਕਰਕੇ ਭਰਤੀ ਲਈ ਰਜਿਸਟਰੇਸ਼ਨ ਕੀਤੀ ਜਾ ਰਹੀ ਹੈ। ਪੂਰੇ ਪੰਜਾਬ ਅੰਦਰ ਅਗਨੀਵੀਰ ਭਰਤੀ ਲਈ ਰਜਿਸਟਰੇਸ਼ਨ ਮਾਰਚ ਤੱਕ ਹੋਣੀ ਹੈ।
ਪੰਜਾਬੀ ਟ੍ਰਿਬਯੂਨ
test