ਬਠਿੰਡਾ ਥਰਮਲ ਵਿੱਚੋਂ ਪੱਛਮ ਜ਼ੋਨ ’ਚ ਸਰਪਲੱਸ ਹੋਏ ਠੇਕਾ ਕਾਮਿਆਂ ਵੱਲੋਂ ਅੱਜ ਇੱਥੇ ਮੁੱਖ ਇੰਜਨੀਅਰ ਦੇ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ।
10 ਜਨਵਰੀ, 2026 – ਬਠਿੰਡਾ : ਬਠਿੰਡਾ ਥਰਮਲ ਵਿੱਚੋਂ ਪੱਛਮ ਜ਼ੋਨ ’ਚ ਸਰਪਲੱਸ ਹੋਏ ਠੇਕਾ ਕਾਮਿਆਂ ਵੱਲੋਂ ਅੱਜ ਇੱਥੇ ਮੁੱਖ ਇੰਜਨੀਅਰ ਦੇ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ।
ਇਸ ਮੌਕੇ ਬੋਲਦਿਆਂ ਪੀ ਐੱਸ ਪੀ ਸੀ ਐੱਲ ਅਤੇ ਪੀ ਐੱਸ ਟੀ ਸੀ ਐੱਲ ਕੰਟਰੈਕਟ ਵਰਕਰਜ਼ ਯੂਨੀਅਨ ਦੇ ਆਗੂ ਗੁਰਵਿੰਦਰ ਪੰਨੂ ਨੇ ਕਿਹਾ ਕਿ ਸਰਪਲੱਸ ਠੇਕਾ ਕਾਮਿਆਂ ਨੂੰ ਸਿਖਲਾਈ ਬਗ਼ੈਰ ਕੰਮ ’ਤੇ ਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਫ਼ੀਲਡ ਵਿਚ ਕੰਮ ਕਰ ਰਹੇ ਠੇਕਾ ਕਾਮਿਆਂ ਨੂੰ ਡੀ ਸੀ ਰੇਟ ਦਿੱਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਅੱਧੀ ਤਨਖਾਹ ਪੈਟਰੌਲ ’ਤੇ ਖਰਚ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਗਰਿੱਡਾਂ ਅਤੇ ਸਬ ਸਟੇਸ਼ਨਾਂ ’ਤੇ ਕੰਮ ਕਰਦੇ ਠੇਕਾ ਕਾਮਿਆਂ ਦੀ ਜ਼ਿੰਮੇਵਾਰੀ ਵੱਡੀ ਹੈ, ਪਰ ਤਨਖਾਹ ਘੱਟ ਹੈ। ਉਨ੍ਹਾਂ ਕਿਹਾ ਕਿ ਦੂਰ ਦਰਾਜ ਕੰਮ ਕਰਦੇ ਐੱਸ ਐੱਸ ਏ ਅਤੇ ਆਰ ਟੀ ਐੱਮ ਨੂੰ ਫ਼ੋਨ, ਪੈਟਰੌਲ ਤੇ ਰਿਸਕ ਭੱਤਾ ਨਹੀਂ ਦਿੱਤਾ ਜਾਂਦਾ। ਉਨ੍ਹਾਂ ਕਾਮਿਆਂ ਨੂੰ ਇਹ ਸਹੂਲਤਾਂ ਦੇਣ ਦੀ ਮੰਗ ਕੀਤੀ।
ਧਰਨੇ ਨੂੰ ਕਰਮਜੀਤ ਦਿਓਣ, ਗੁਰਦਿੱਤ ਗੋਰਾ, ਕੁਲਦੀਪ ਸਿੰਘ, ਦਰਵੇਸ਼ ਸਿੰਘ, ਗਗਨਦੀਪ ਸਿੰਘ, ਸਾਹਿਲ ਬਾਂਸਲ, ਕਿਰਪਾਲ ਮਾਲੀ, ਗੁਰਜੀਤ ਸਿੰਘ, ਸ਼ਿਵਰਾਜ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।
ਪੰਜਾਬੀ ਟ੍ਰਿਬਯੂਨ