ਬੀਮਾ ਖੇਤਰ ਵਿੱਚ ਸਿੱਧਾ ਵਿਦੇਸ਼ੀ ਨਿਵੇਸ਼ (ਐੱਫ ਡੀ ਆਈ) 100 ਫੀਸਦੀ ਤਕ ਵਧਾਏ ਜਾਣ ਦਾ ਅੱਜ ਲੋਕ ਸਭਾ ਵਿੱਚ ਸੱਤਾਧਾਰੀ ਪਾਰਟੀ ਦੇ ਆਗੂਆਂ ਨੇ ਸਮਰਥਨ ਕੀਤਾ, ਜਦੋਂਕਿ ਵਿਰੋਧੀ ਧਿਰ ਨੇ ਇਹ ਕਹਿੰਦਿਆਂ ਇਸ ਦਾ ਵਿਰੋਧ ਕੀਤੀ ਕਿ ਪਿਛਲੀਆਂ ਸਰਕਾਰਾਂ ਨੇ…
17 ਦਸੰਬਰ, 2025 – ਨਵੀਂ ਦਿੱਲੀ : ਬੀਮਾ ਖੇਤਰ ਵਿੱਚ ਸਿੱਧਾ ਵਿਦੇਸ਼ੀ ਨਿਵੇਸ਼ (ਐੱਫ ਡੀ ਆਈ) 100 ਫੀਸਦੀ ਤਕ ਵਧਾਏ ਜਾਣ ਦਾ ਅੱਜ ਲੋਕ ਸਭਾ ਵਿੱਚ ਸੱਤਾਧਾਰੀ ਪਾਰਟੀ ਦੇ ਆਗੂਆਂ ਨੇ ਸਮਰਥਨ ਕੀਤਾ, ਜਦੋਂਕਿ ਵਿਰੋਧੀ ਧਿਰ ਨੇ ਇਹ ਕਹਿੰਦਿਆਂ ਇਸ ਦਾ ਵਿਰੋਧ ਕੀਤੀ ਕਿ ਪਿਛਲੀਆਂ ਸਰਕਾਰਾਂ ਨੇ ਸਮਾਜ ਦੇ ਸਾਰੇ ਵਰਗਾਂ ਦੀ ਮਦਦ ਕਰਨ ਲਈ ਮੁਨਾਫ਼ੇ ਦੀ ਬਜਾਏ ਸੁਰੱਖਿਆ ਨੂੰ ਚੁਣਿਆ ਸੀ।
ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਕਿ ਬੀਮਾ ਖੇਤਰ ਵਿਚ ਵਿਦੇਸ਼ੀ ਨਿਵੇਸ਼ 100 ਫੀਸਦੀ ਤਕ ਵਧਾਉਣ ਵਾਲੇ ਬਿੱਲ ਦਾ ਉਦੇਸ਼ ਦਾਇਰੇ ਨੂੰ ਵੱਡਾ ਕਰਨਾ ਹੈ ਅਤੇ ਸਰਕਾਰੀ ਰੈਗੂਲੇਟਰੀ ਨੂੰ ਮਜ਼ਬੂਤ ਕਰਨਾ ਹੈ। ਇਸ ਨਾਲ ਬੀਮਾ ਖੇਤਰ ਦੀ ਚੰਗੇ ਤਰੀਕੇ ਨਾਲ ਨਿਗਰਾਨੀ ਹੋਵੇਗੀ ਅਤੇ ਬੀਮਾ ਕੰਪਨੀਆਂ ਬਿਹਤਰ ਸੇਵਾਵਾਂ ਪ੍ਰਦਾਨ ਕਰਨਗੀਆਂ। ਕਾਂਗਰਸ ਦੇ ਮਣੀਕਮ ਟੈਗੋਰ ਨੇ ਬਿੱਲ ’ਤੇ ਚਰਚਾ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ, ‘‘ਇਹ ਲੋੜ ਦੀ ਥਾਂ ਵਿਚਾਰਧਾਰਾ ਤੋਂ ਪ੍ਰੇਰਿਤ ਹੈ।’’ ਇਸ ਦੇ ਨਾਲ ਹੀ ਲੋਕ ਸਭਾ ਨੇ ਉੱਚ ਸਿੱਖਿਆ ਸਬੰਧੀ ਵਿਕਸਤ ਭਾਰਤ ਸਿਕਸ਼ਾ ਅਧੀਕਸ਼ਣ ਬਿੱਲ ਨੂੰ ਸੰਸਦ ਦੀ ਸਾਂਝੀ ਸਮਿਤੀ ਕੋਈ ਭੇਜਣ ਦੀ ਮਨਜ਼ੂਰੀ ਦਿੱਤੀ। ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਬਿੱਲ ਨੂੰ ਸਾਂਝੀ ਸਮਿਤੀ ਕੋਲ ਭੇਜਣ ਦੀ ਤਜਵੀਜ਼ ਰੱਖੀ, ਜਿਸ ਨੂੰ ਸਦਨ ਨੇ ਜ਼ੁਬਾਨੀ ਵੋਟ ਰਾਹੀਂ ਸਹਿਮਤੀ ਦਿੱਤੀ।
ਪੰਜਾਬੀ ਟ੍ਰਿਬਯੂਨ