14 ਜੁਲਾਈ, 2025 – ਭਗਤਾ ਭਾਈ : ਭਾਜਪਾ ਵੱਲੋਂ ਭਗਤਾ ਭਾਈ ਇਲਾਕੇ ‘ਚ ਲਗਾਏ ਜਾ ਰਹੇ ਕੈਂਪਾਂ ਦੀ ਲੜੀ ਤਹਿਤ ਸੀਨੀਅਰ ਭਾਜਪਾ ਆਗੂ ਤੇ ਸਾਬਕਾ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਦੀ ਅਗਵਾਈ ਹੇਠ ਪਿੰਡ ਮਲੂਕਾ ਲੋੜਵੰਦ ਲੋਕਾਂ ਦੇ ਲਾਭਪਾਤਰੀ ਕਾਰਡ ਬਣਾਉਣ ਲਈ ਕੈਂਪ ਲਗਾਇਆ ਗਿਆ।
ਮਲੂਕਾ ਨੇ ਕਿਹਾ ਕਿ ਭਾਜਪਾ ਵੱਲੋਂ ਲੋੜਵੰਦ ਲੋਕਾਂ ਨੂੰ ਸਰਲ ਢੰਗ ਨਾਲ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਨਾਲ ਜੋੜਣ ਲਈ ਉਕਤ ਸਹਾਇਤਾ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਕੈਂਪ ਦੌਰਾਨ ਪਿੰਡ ਮਲੂਕਾ ਦੇ 250 ਲਾਭਪਾਤਰੀਆਂ ਨੂੰ ਵੱਖ ਵੱਖ ਯੋਜਨਾਵਾਂ ਦੇ ਕਾਰਡ ਬਣਾ ਕੇ ਮੌਕੇ ‘ਤੇ ਜਾਰੀ ਕੀਤੇ ਗਏ।
ਇਸ ਤੋਂ ਇਲਾਵਾ ਪਿੰਡ ਦੇ ਕਿਸਾਨ ਨਿਧੀ ਯੋਜਨਾ ਦੇ ਬੰਦ ਕੀਤੇ ਗਏ ਖਾਤੇ ਮੁੜ ਚਾਲੂ ਕੀਤੇ ਗਏ। ਇਸ ਮੌਕੇ ਮਨਦੀਪ ਸ਼ਰਮਾ, ਸੁਖਦੇਵ ਸਿੰਘ, ਸਰਪੰਚ ਮਾਣਕ ਸਿੰਘ, ਹਰਜੀਤ ਸਿੰਘ, ਇਕਵਿੰਦਰ ਸਿੰਘ, ਬਲਜੀਤ ਰਾਮ, ਗੁਰਸੇਵਕ ਸਿੰਘ, ਗੁਰਤੇਜ ਸਿੰਘ, ਹਰਪਾਲ ਸਿੰਘ ਜਸਪ੍ਰੀਤ ਜੱਸਾ, ਅਰਸ਼ਦੀਪ ਸਿੰਘ, ਹਰਬੰਸ ਸਿੰਘ, ਰਤਨ ਸ਼ਰਮਾ ਮਲੂਕਾ ਹਾਜ਼ਰ ਸਨ।
ਪੰਜਾਬੀ ਟ੍ਰਿਬਯੂਨ