14 ਅਪਰੈਲ, 2025 – ਨਵੀ ਦਿੱਲੀ : ਭਾਰਤੀ ਮਹਿਲਾ ਹਾਕੀ ਟੀਮ 26 ਅਪਰੈਲ ਤੋਂ 4 ਮਈ ਤੱਕ ਪੰਜ ਮੈਚਾਂ ਦੀ ਲੜੀ ਲਈ ਆਸਰਟੇਲੀਆ ਦੌਰੇ ’ਤੇ ਜਾਵੇਗੀ। ਹਾਕੀ ਇੰਡੀਆ ਨੇ ਅੱਜ ਕਿਹਾ ਕਿ ਭਾਰਤ ਲੜੀ ਦੀ ਸ਼ੁਰੂਆਤ ਆਸਟਰੇਲੀਆ-ਏ ਖ਼ਿਲਾਫ਼ 26 ਤੇ 27 ਅਪਰੈਲ ਨੂੰ ਹੋਣ ਵਾਲੇ ਦੋ ਮੈਚਾਂ ਨਾਲ ਕਰੇਗਾ। ਇਸ ਮਗਰੋਂ ਭਾਰਤੀ ਟੀਮ ਆਸਟਰੇਲੀਆ ਸੀਨੀਅਰ ਟੀਮ ਖ਼ਿਲਾਫ਼ ਤਿੰਨ ਮੈਚਾਂ ਦੀ ਲੜੀ ਖੇਡੇਗੀ। ਇਸ ਲੜੀ ਵਿੱਚ ਮੈਚ 1, 3 ਅਤੇ 4 ਮਈ ਨੂੰ ਖੇਡੇ ਜਾਣਗੇ, ਜੋ ਪਰਥ ਹਾਕੀ ਸਟੇਡੀਅਮ ’ਚ ਹੋਣਗੇ। ਇਹ ਦੌਰਾ ਜੂਨ ਵਿੱਚ ਹੋਣ ਵਾਲੀ ਐੱਫਆਈਐੱਚ ਪ੍ਰੋ ਲੀਗ 2024-25 ਦੇ ਯੂਰਪੀ ਗੇੜ ਦੀ ਤਿਆਰੀ ਲਈ ਕਾਫੀ ਅਹਿਮ ਹੈ। ਭਾਰਤੀ ਮਹਿਲਾ ਹਾਕੀ ਟੀਮ ਦੇ ਮੁੱਖ ਕੋਚ ਹਰਿੰਦਰ ਸਿੰਘ ਨੇ ਆਸਟਰੇਲੀਆ ਦੌਰੇ ਦੇ ਸਬੰਧ ’ਚ ਆਖਿਆ, ‘‘ਇਹ ਦੌਰਾ ਐੱਫਆਈਐੱਚ ਪ੍ਰੋ ਲੀਗ 2024-25 ਦੇ ਯੂਰਪੀ ਗੇੜ ਲਈ ਸਾਡੀਆਂ ਤਿਆਰੀਆਂ ਦੇ ਮੱਦੇਨਜ਼ਰ ਬਹੁਤ ਅਹਿਮ ਹੈ। ਆਸਟਰੇਲੀਆ ਵਰਗੀ ਮਜ਼ਬੂਤ ਟੀਮ ਖ਼ਿਲਾਫ਼ ਖੇਡਣ ਨਾਲ ਸਾਡੀਆਂ ਖਿਡਾਰਨਾਂ ਨੂੰ ਆਪਣੀ ਖੇਡ ਦਾ ਮੁਲਾਂਕਣ ਕਰਨ ਦਾ ਚੰਗਾ ਮੌਕਾ ਮਿਲੇਗਾ।’’
ਪੰਜਾਬੀ ਟ੍ਰਿਬਯੂਨ
test