Indian women”s hockey team beats Australia:
05 ਮਈ, 2025 – ਪਰਥ : ਭਾਰਤੀ ਮਹਿਲਾ ਹਾਕੀ ਟੀਮ ਨੇ ਅੱਜ ਇੱਥੇ ਇਕ ਰੋਮਾਂਚਕ ਮੈਚ ਵਿੱਚ ਆਸਟਰੇਲੀਆ ਨੂੰ 1-0 ਨਾਲ ਹਰਾ ਕੇ ਆਪਣੀ ਪਹਿਲੀ ਤੇ ਆਖਰੀ ਜਿੱਤ ਹਾਸਲ ਕੀਤੀ ਹੈ। ਇਸ ਤੋਂ ਬਾਅਦ ਭਾਰਤੀ ਟੀਮ ਆਸਟਰੇਲੀਆ ਤੋਂ ਵਤਨ ਪਰਤ ਆਵੇਗੀ। ਪਰਥ ਹਾਕੀ ਸਟੇਡੀਅਮ ਵਿੱਚ 21ਵੇਂ ਮਿੰਟ ਵਿੱਚ ਸਟਰਾਈਕਰ ਨਵਨੀਤ ਕੌਰ ਨੇ ਗੋਲ ਕਰਕੇ ਭਾਰਤ ਨੂੰ ਜਿੱਤ ਦਿਵਾਈ।
ਇਸ ਤੋਂ ਪਹਿਲਾਂ ਭਾਰਤ 1 ਮਈ ਅਤੇ 3 ਮਈ ਨੂੰ ਆਸਟਰੇਲੀਆ ਦੀ ਸੀਨੀਅਰ ਟੀਮ ਤੋਂ 0-2 ਅਤੇ 2-3 ਨਾਲ ਹਾਰ ਗਿਆ ਸੀ ਤੇ ਇਸ ਤੋਂ ਇਲਾਵਾ ਭਾਰਤ ਨੂੰ ਆਸਟਰੇਲੀਆ ‘ਏ’ ਤੋਂ 3-5 ਅਤੇ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪਹਿਲੇ ਕੁਆਰਟਰ ਵਿੱਚ ਆਸਟਰੇਲੀਆ ਨੇ ਖੇਡ ਵਿੱਚ ਦਬਦਬਾ ਬਣਾਇਆ ਅਤੇ ਦੋ ਪੈਨਲਟੀ ਕਾਰਨਰ ਹਾਸਲ ਕੀਤੇ ਪਰ ਭਾਰਤ ਦੀ ਬਚਾਅ ਪੰਕਤ ਨੇ ਗੋਲ ਨਾ ਹੋਣ ਦਿੱਤਾ। ਦੂਜੇ ਕੁਆਰਟਰ ਦੇ ਛੇ ਮਿੰਟ ਬਾਅਦ ਭਾਰਤ ਨੇ ਉਪ ਕਪਤਾਨ ਨਵਨੀਤ ਕੌਰ ਦੇ ਮੈਦਾਨੀ ਗੋਲ ਦੀ ਬਦੌਲਤ ਲੀਡ ਹਾਸਲ ਕੀਤੀ। ਆਖ਼ਰੀ ਕੁਆਰਟਰ ਵਿੱਚ ਆਸਟਰੇਲੀਆ ਨੂੰ ਇੱਕ ਪੈਨਲਟੀ ਕਾਰਨਰ ਮਿਲਿਆ ਪਰ ਉਹ ਉਸ ਨੂੰ ਗੋਲ ਵਿਚ ਨਾ ਬਦਲ ਸਕਿਆ।
ਪੰਜਾਬੀ ਟ੍ਰਿਬਯੂਨ
test