ਮਾਨਸਾ ਵਿਚ ਭਾਵੇਂ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਆਰੰਭ ਹੋਣ ਦੇ ਪ੍ਰਸ਼ਾਸਨ ਵੱਲੋਂ ਦਮਗਜ਼ੇ ਮਾਰੇ ਜਾ ਰਹੇ ਹਨ, ਪਰ ਸ਼ਹਿਰ ਵਿਚ ਲੋਕਾਂ ਦੇ ਪਖਾਨੇ ਜਾਣ ਲਈ ਕੋਈ ਢੁੱਕਵੀਂ ਥਾਂ ਉਪਲਬੱਧ ਨਹੀਂ ਹੈ। ਸ਼ਹਿਰ ਵਿਚ ਪਖਾਨਿਆਂ ਦੀ ਘਾਟ ਹੁਣ ਸਰਦੀ ਵਿੱਚ…
05 ਜਨਵਰੀ, 2026 – ਮਾਨਸਾ : ਮਾਨਸਾ ਵਿਚ ਭਾਵੇਂ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਆਰੰਭ ਹੋਣ ਦੇ ਪ੍ਰਸ਼ਾਸਨ ਵੱਲੋਂ ਦਮਗਜ਼ੇ ਮਾਰੇ ਜਾ ਰਹੇ ਹਨ, ਪਰ ਸ਼ਹਿਰ ਵਿਚ ਲੋਕਾਂ ਦੇ ਪਖਾਨੇ ਜਾਣ ਲਈ ਕੋਈ ਢੁੱਕਵੀਂ ਥਾਂ ਉਪਲਬੱਧ ਨਹੀਂ ਹੈ। ਸ਼ਹਿਰ ਵਿਚ ਪਖਾਨਿਆਂ ਦੀ ਘਾਟ ਹੁਣ ਸਰਦੀ ਵਿੱਚ ਹਰ ਵੱਡੇ-ਛੋਟੇ ਨੂੰ ਚੁੱਭਣ ਲੱਗੀ ਹੈ। ਔਰਤਾਂ ਨੂੰ ਸਭ ਤੋਂ ਵੱਧ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਸਵਾ ਲੱਖ ਦੀ ਆਬਾਦੀ ਵਾਲੇ ਇਸ ਸ਼ਹਿਰ ਵਿਚਲੀਆਂ ਸਾਰੀਆਂ ਪ੍ਰਮੁੱਖ ਥਾਵਾਂ ਉੱਤੇ ਕਿਤੇ ਵੀ ਮਹਿਲਾ ਅਤੇ ਪੁਰਸ਼ ਪਖਾਨੇ ਨਹੀਂ ਹਨ। ਨਗਰ ਕੌਸਲ ਦੇ ਹੋਂਦ ਵਿੱਚ ਆਉਣ ਤੋਂ ਪਿੱਛੋਂ ਵੀ 27 ਵਾਰਡਾਂ ਵਲੋਂ ਇਸ ਸ਼ਹਿਰ ਵਿਚ ਸਿਰਫ ਦੋ ਬਾਥਰੂਮ ਵੀ ਨਹੀਂ ਉਸਰ ਸਕੇ ।
ਇਥੋਂ ਦੇ ਮੁੱਖ ਚੌਕਾਂ ਅਤੇ ਭੀੜ ਵਾਲੇ ਸਥਾਨਾਂ ਜਿਵੇਂ ਗੁਰਦੁਵਾਰਾ ਚੌਕ, ਬਾਰਾਂ ਹੱਟਾਂ ਚੌਕ, ਹਸਪਤਾਲ ਰੋਡ, ਤ੍ਰਿਵੈਣੀ ਚੌਕ, ਖਾਲਸਾ ਸਕੂਲ ਚੌਕ, ਗਾਂਧੀ ਸਕੂਲ ਚੌਕ, ਰੇਲਵੇ ਸਟੇਸ਼ਨ, ਲੱਲੂਆਣਾ ਰੋਡ, ਜਵਾਹਰਕੇ ਰੋਡ, ਚੁਗਲੀ ਘਰ ਚੌਕ, ਸਿਟੀ ਥਾਣਾ ਚੌਕ, ਵਨ-ਵੇਅ ਰੋਡ, ਮਾਨਸਾ ਖੁਰਦ ਰੋਡ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਰੋਡ ’ਤੇ ਕੋਈ ਪਖਾਨੇ ਨਹੀਂ ਹਨ। ਲੋਕਾਂ ਦਾ ਕਹਿਣਾ ਹੈ ਕਿ ਇੱਕ ਲੱਖ ਦੀ ਅਬਾਦੀ ਵਾਲੇ ਸ਼ਹਿਰ ਲਈ ਸਿਰਫ ਬੱਸ ਅੱਡੇ ਦੇ ਅੰਦਰ ਅਤੇ ਮਾਨਸਾ ਕੈਂਚੀਆਂ ਦੋ ਥਾਵਾਂ ’ਤੇ ਹੀ ਪਖਾਨੇ ਹਨ, ਜੋ ਸਫ਼ਾਈ ਦੀ ਘਾਟ ਕਾਰਨ ਬਦਬੋ ਦੇ ਅੱਡੇ ਬਣੇ ਹੋਏ ਹਨ।
ਪੰਜਾਬੀ ਟ੍ਰਿਬਯੂਨ