• Skip to main content
  • Skip to secondary menu
  • Skip to primary sidebar
  • Skip to footer
  • Home
  • About Us
  • Contact Us

The Punjab Pulse

Centre for Socio-Cultural Studies

  • Areas of Study
    • Social & Cultural Studies
    • Religious Studies
    • Governance & Politics
    • National Perspectives
    • International Perspectives
    • Communism
  • Activities
    • Conferences & Seminars
    • Discussions
  • News
  • Resources
    • Books & Publications
    • Book Reviews
  • Icons of Punjab
  • Videos
  • Academics
  • Agriculture
  • General

ਮੂੰਗੀ ਦੀ ਕਾਸ਼ਤ ਕੇ ਆਮਦਨ ’ਚ ਵਾਧਾ ਕਰ ਰਿਹੈ ਕਿਸਾਨ ਨਿਰਮਲ ਸਿੰਘ

June 10, 2025 By News Bureau

Share

ਪਿਛਲੇ 17 ਸਾਲਾਂ ਤੋਂ ਸੱਠੀ ਮੂੰਗੀ ਦੀ ਕਾਸ਼ਤ ਕੇ ਆਮਦਨ ’ਚ ਵਾਧਾ ਕਰ ਰਿਹਾ ਹੈ ਕਿਸਾਨ ਨਿਰਮਲ ਸਿੰਘ

10 ਜੂਨ, 2025 – ਬਠਿੰਡਾ : ਜ਼ਿਲ੍ਹੇ ਅਧੀਨ ਪੈਂਦੇ ਬਲਾਕ ਤਲਵੰਡੀ ਸਾਬੋ ਦੇ ਪਿੰਡ ਗੋਲੇਵਾਲਾ ਦਾ ਕਿਸਾਨ ਨਿਰਮਲ ਸਿੰਘ ਜਿੱਥੇ ਸੱਠੀ ਮੂੰਗੀ ਦੀ ਕਾਸ਼ਤ ਕਰਕੇ ਆਪਣੀ ਆਮਦਨ ਵਿਚ ਵਾਧਾ ਕਰ ਰਿਹਾ ਹੈ, ਉਥੇ ਹੀ ਉਹ ਝੋਨੇ ਦੀਝੋਨੇ ਦੀ ਬਾਸਮਤੀ ਤੇ ਪਛੇਤੀ ਕਿਸਮ ਲਗਾ ਕੇ ਪਾਣੀ ਅਤੇ ਬਿਜਲੀ ਦੀ ਬੱਚਤ ਦਾ ਆਮ ਲੋਕਾਂ ਨੂੰ ਦੇ ਰਿਹਾ ਸੁਨੇਹਾ। ਕਿਸਾਨ ਕਣਕ ਦੀ ਕਟਾਈ ਕਰਨ ਤੋਂ ਬਾਅਦ ਸੱਠੀ ਮੂੰਗੀ ਦੀ ਬਿਜਾਈ ਕਰਦਾ ਹੈ। ਉਹ ਇਸ ਤਰ੍ਹਾਂ ਉਹ ਕਣਕ ਝੋਨੇ ਦੇ ਵਿਚਕਾਰ ਤੀਜੀ ਫਸਲ ਦੀ ਬਿਜਾਈ ਕਰਦਾ ਹੈ। ਨਿਰਮਲ ਸਿੰਘ ਪਿਛਲੇ ਲਗਭਗ 17 ਸਾਲਾਂ ਤੋਂ ਮੂੰਗੀ ਦੀ ਸਫ਼ਲ ਕਾਸ਼ਤ ਕਰ ਰਿਹਾ ਹੈ। ਇਸ ਦੇ ਵਧੀਆ ਮੁਨਾਫ਼ੇ ਨੂੰ ਵੇਖਦੇ ਹੋਏ ਇਸ ਸਾਲ ਵੀ ਉਸ ਵਲੋਂ 11 ਏਕੜ ਮੂੰਗੀ ਦੀ ਫ਼ਸਲ ਬੀਜੀ ਹੈ। ਇਹ ਕਿਸਾਨ ਬਾਸਮਤੀ ਅਤੇ ਝੋਨੇ ਦੀ ਪਛੇਤੀ ਕਿਸਮ ਲਗਾਉਣ ਤੋਂ ਪਹਿਲਾਂ ਸੱਠੀ ਮੂੰਗੀ ਦੀ ਕਾਸ਼ਤ ਕਰਦਾ ਹੈ।

ਇਸ ਨਾਲ ਜਿੱਥੇ ਇਕ ਹੋਰ ਫ਼ਸਲ ਰਾਹੀਂ ਇਸ ਨੂੰ ਵਾਧੂ ਆਮਦਨ ਹੁੰਦੀ ਹੈ, ਉੱਥੇ ਹੀ ਮੂੰਗੀ ਦੀ ਫ਼ਸਲ ਆਪਣੀਆਂ ਜੜ੍ਹਾਂ ਦੇ ਕੁਦਰਤੀ ਗੁਣ ਕਾਰਨ ਜ਼ਮੀਨ ਵਿਚ ਨਾਈਟ੍ਰੋਜ਼ਨ ਫਿਕਸੇਸ਼ਨ ਰਾਹੀਂ ਜ਼ਮੀਨ ਵਿਚ ਨਾਈਟ੍ਰੋਜ਼ਨ ਖਾਦ ਦੀ ਮਾਤਰਾ ਵਧਾਉਂਦੀ ਹੈ। ਇਸ ਤਰ੍ਹਾਂ ਕਰਨ ਨਾਲ ਅਗਲੀ ਫ਼ਸਲ ਨੂੰ ਘੱਟ ਨਾਈਟ੍ਰੋਜ਼ਨ ਖਾਦ ਭਾਵ ਘੱਟ ਯੂਰੀਆ ਖਾਦ ਪਾਉਣ ਦੀ ਜ਼ਰੂਰਤ ਪੈਂਦੀ ਹੈ, ਜਿਸ ਕਾਰਨ ਉਸ ਦਾ ਯੂਰੀਆ ਖਾਦ ’ਤੇ ਹੋਣ ਵਾਲਾ ਖਰਚ ਬਚਦਾ ਹੈ। ਇਸ ਨਾਲ ਘੱਟ ਲਾਗਤਾਂ ਨਾਲ ਜਿੱਥੇ ਕਿਸਾਨ ਚੰਗੀ ਫ਼ਸਲ ਪ੍ਰਾਪਤ ਕਰ ਸਕਦੇ ਹਨ, ਉੱਥੇ ਹੀ ਘੱਟ ਰਸਾਇਣਕ ਖਾਦਾਂ ਵਾਲੀ ਉਪਜ ਦਾ ਵੀ ਕਿਸਾਨ ਨੂੰ ਚੰਗਾ ਮੁੱਲ ਮਿਲ ਸਕਦਾ ਹੈ। ਉਦਮੀ ਕਿਸਾਨ ਨਿਰਮਲ ਸਿੰਘ ਦਾ ਕਹਿਣਾ ਹੈ ਕਿ ਉਸ ਵੱਲੋਂ ਦਾਲਾਂ ਨੂੰ ਫ਼ਸਲ ਚੱਕਰ ਦਾ ਹਿੱਸਾ ਬਣਾਉਣ ਨਾਲ ਉਸਦੀ ਜ਼ਮੀਨ ਦੀ ਸਿਹਤ ਵਿਚ ਸੁਧਾਰ ਹੋਇਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜਿਸ ਖੇਤ ਵਿਚ ਮੂੰਗੀ ਦੀ ਫ਼ਸਲ ਬੀਜੀ ਜਾਂਦੀ ਹੈ, ਉਸ ਖੇਤ ਵਿਚ ਬਾਸਮਤੀ ਅਤੇ ਪਿਛੇਤੀ ਕਿਸਮ ਦਾ ਝੋਨਾ ਲੱਗਭੱਗ 20 ਜੁਲਾਈ ਤੋਂ ਬਾਅਦ ਹੀ ਲਗਾਇਆ ਜਾਂਦਾ ਹੈ।

ਇਸ ਨਾਲ ਜਿੱਥੇ ਪਾਣੀ ਦੀ ਬੱਚਤ ਹੁੰਦੀ ਹੈ, ਉੱਥੇ ਬਿਜਲੀ ਦੀ ਵੀ ਖ਼ਪਤ ਘੱਟਦੀ ਹੈ ਅਤੇ ਇਹ ਝੋਨਾ ਪਰਮਲ ਝੋਨਾ ਜੋ ਕਿ ਜੂਨ ਮਹੀਨੇ ਲਗਾਇਆ ਜਾਂਦਾ ਹੈ ਦੇ ਬਰਾਬਰ ਸਮੇਂ ਵਿੱਚ ਹੀ ਪੱਕ ਕੇ ਤਿਆਰ ਹੋ ਜਾਂਦਾ ਹੈ।ਮਿਹਨਤਕਸ਼ ਕਿਸਾਨ ਨੇ ਦੱਸਿਆ ਕਿ ਸੱਠੀ ਮੂੰਗੀ ਹੇਠ ਰਕਬਾ ਵਧਾ ਕੇ ਉਸ ਨੂੰ ਹੋਰ ਉਪਜਾਊ ਬਣਾਉਣ ਦੇ ਉਪਰਾਲੇ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੱਠੀ ਮੂੰਗੀ 65 ਤੋਂ 70 ਦਿਨਾਂ ਤਕ ਦੀ ਫ਼ਸਲ ਹੈ, ਜਿਹੜੀ ਕਿ ਕਣਕ ਅਤੇ ਝੋਨੇ ਦੇ ਵਿਚਕਾਰਲੇ ਸਮੇਂ ਦੌਰਾਨ ਬੀਜੀ ਜਾਂਦੀ ਹੈ ਅਤੇ ਕਿਸਾਨਾਂ ਨੂੰ ਚੰਗਾ ਲਾਭ ਦਿੰਦੀ ਹੈ। ਇਸ ਕਿਸਮ ਦਾ ਔਸਤਨ ਝਾੜ 4 ਤੋਂ 5 ਕੁਇੰਟਲ ਤਕ ਪ੍ਰਤੀ ਏਕੜ ਹੈ। ਉਨ੍ਹਾਂ ਦੱਸਿਆ ਕਿ ਸੱਠੀ ਮੂੰਗੀ ਦਾ ਬੀਜ ਕਰੀਬ 10 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਇਆ ਜਾਂਦਾ ਹੈ। ਕਣਕ ਵੱਢਣ ਉਪਰੰਤ ਗਰਮੀ ਰੁੱਤ ਦੀ ਮੂੰਗੀ ਬਿਨਾਂ ਖੇਤ ਵਾਹੇ ਵੀ ਬੀਜੀ ਜਾ ਸਕਦੀ ਹੈ। ਜੇਕਰ ਖੇਤ ਵਿਚ ਕਣਕ ਦਾ ਨਾੜ ਨਹੀਂ ਹੈ ਤਾਂ ਮੂੰਗੀ ਜ਼ੀਰੋ-ਟਿਲ ਡਰਿੱਲ ਰਾਹੀਂ ਬੀਜੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਹ ਫਲੀਦਾਰ ਫ਼ਸਲ ਨਾ ਸਿਰਫ ਪੌਸ਼ਟਿਕ ਆਹਾਰ ਦਿੰਦੀ ਹੈ, ਬਲਕਿ ਮਿੱਟੀ ’ਚ ਨਾਈਟਰੋਜਨ ਦੀ ਮਾਤਰਾ ਨੂੰ ਵਧਾਕੇ ਆਉਣ ਵਾਲੀ ਝੋਨੇ ਦੀ ਫ਼ਸਲ ਲਈ ਤਿਆਰ ਕਰਦੀ ਹੈ। ਕਿਸਾਨ ਨੇ ਦੱਸਿਆ ਕਿ ਜਦੋਂ ਤੋਂ ਉਸਨੇ ਸੱਠੀ ਮੂੰਗੀ ਦੀ ਕਾਸ਼ਤ ਸ਼ੁਰੂ ਕੀਤੀ ਹੈ, ਉਸ ਸਮੇਂ ਤੋਂ ਆਮਦਨ ਵਿਚ ਵਾਧਾ ਹੋਇਆ ਹੈ ਜਦੋਂ ਕਿ ਯੂਰੀਆ ਖਾਦ ’ਤੇ ਹੋਣ ਵਾਲਾਾ ਖਰਚਾ ਬਚਿਆ ਹੈ।

ਪੰਜਾਬੀ ਟ੍ਰਿਬਯੂਨ


Share
test

Filed Under: News

Primary Sidebar

More to See

Sri Guru Granth Sahib

August 27, 2022 By Jaibans Singh

Sahib Singh: India’s first Sikh chess IM

June 11, 2025 By News Bureau

ਮੁਲਾਜ਼ਮਾਂ ਵੱਲੋਂ ‘ਆਪ’ ਸਰਕਾਰ ਖ਼ਿਲਾਫ਼ ਪ੍ਰਦਰਸ਼ਨ

June 11, 2025 By News Bureau

Tags

AAP Amritsar Bangladesh BJP CAA Captain Amarinder Singh Capt Amarinder Singh China Congress COVID CPEC Farm Bills FATF General Qamar Bajwa Guru Angad Dev JI Guru Gobind Singh Guru Granth Sahib Guru Nanak Dev Ji Harmandir Sahib Imran Khan Indian Army ISI Kartarpur Corridor Kartarpur Sahib Kashmir LAC LeT LOC Maharaja Ranjit Singh Narendra Modi operation sindoor Pakistan PLA POJK President Xi Jinping Prime Minister Narednra Modi PRime Minister Narendra Modi Punjab QUAD RSS SAD SFJ SGPC Sikh Sukhbir Badal

Featured Video

More Posts from this Category

Footer

Text Widget

This is an example of a text widget which can be used to describe a particular service. You can also use other widgets in this location.

Examples of widgets that can be placed here in the footer are a calendar, latest tweets, recent comments, recent posts, search form, tag cloud or more.

Sample Link.

Recent

  • Punjab being pushed towards financial collapse: Chugh
  • Sahib Singh: India’s first Sikh chess IM
  • ਮੁਲਾਜ਼ਮਾਂ ਵੱਲੋਂ ‘ਆਪ’ ਸਰਕਾਰ ਖ਼ਿਲਾਫ਼ ਪ੍ਰਦਰਸ਼ਨ
  • ਜਲ ਸੰਕਟ: ਨਗਰ ਨਿਗਮ ਖ਼ਿਲਾਫ਼ ਪ੍ਰਦਰਸ਼ਨ
  • ਨਹਿਰੀ ਪਾਣੀ ਨਾ ਆਉਣ ਕਾਰਨ ਕਿਸਾਨ ਪ੍ਰੇਸ਼ਾਨ

Search

Tags

AAP Amritsar Bangladesh BJP CAA Captain Amarinder Singh Capt Amarinder Singh China Congress COVID CPEC Farm Bills FATF General Qamar Bajwa Guru Angad Dev JI Guru Gobind Singh Guru Granth Sahib Guru Nanak Dev Ji Harmandir Sahib Imran Khan Indian Army ISI Kartarpur Corridor Kartarpur Sahib Kashmir LAC LeT LOC Maharaja Ranjit Singh Narendra Modi operation sindoor Pakistan PLA POJK President Xi Jinping Prime Minister Narednra Modi PRime Minister Narendra Modi Punjab QUAD RSS SAD SFJ SGPC Sikh Sukhbir Badal

Copyright © 2025 · The Punjab Pulse

Developed by Web Apps Interactive