ਭਲਕੇ ਸ਼ੁਰੂ ਹੋਵੇਗਾ ਤਿੰਨ ਦਿਨਾ ਮੇਲਾ ਮਾਘੀ; ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ’ਚ ਆਉਣਗੇ ਸ਼ਰਧਾਲੂ
14 ਜਨਵਰੀ, 2026 – ਮੁਕਤਸਰ : ਗੁਰੂ ਗੋਬਿੰਦ ਸਿੰਘ ਵੱਲੋਂ ਮੁਗਲਾਂ ਨਾਲ ਆਖਰੀ ਅਤੇ ਨਿਰਣਾਇਕ ਜੰਗ ਖਿਦਰਾਣਾ ਦੀ ਢਾਬ ’ਤੇ ਲੜੀ ਗਈ ਸੀ ਜਿਸ ਨੂੰ ਹੁਣ ਸ੍ਰੀ ਮੁਕਤਸਰ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਗੁਰੂ ਜੀ ਨੇ ਖਿਦਰਾਣੇ ਦੀ ਜੰਗ ਦੇ ਸ਼ਹੀਦਾਂ ਨੂੰ ਮੁਕਤੇ ਅਤੇ ਇਸ ਸਥਾਨ ਨੂੰ ਮੁਕਤੀ ਦਾ ਸਰ (ਮੁਕਤਸਰ) ਦਾ ਵਰ ਦਿੱਤਾ ਸੀ। ਇਸ ਜੰਗ ਦੇ ਸ਼ਹੀਦ ਚਾਲੀ ਮੁਕਤਿਆਂ ਨੂੰ ਸਮਰਪਿਤ ਸ਼ਹੀਦੀ ਜੋੜ ਮੇਲ 30 ਪੋਹ (13 ਜਨਵਰੀ) ਤੋਂ ਲੈ ਕੇ ਤਿੰਨ ਦਿਨ ਮਨਾਇਆ ਜਾਂਦਾ ਹੈ। ਇਸ ਮੌਕੇ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ’ਚ ਸ਼ਰਧਾਲੂ ਪਵਿੱਤਰ ਸਰੋਵਰ ’ਚ ਇਸ਼ਨਾਨ ਕਰਦੇ ਹਨ। ਇਸ ਇਤਿਹਾਸਿਕ, ਧਾਰਮਿਕ ਅਤੇ ਵਿਰਾਸਤੀ ਸ਼ਹਿਰ ਵਿੱਚ ਦੋ ਗੁਰਦੁਆਰਾ ਕੰਪਲੈਕਸ ਹਨ ਜਿਨ੍ਹਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:
ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ
ਇਸ ਅਸਥਾਨ ’ਤੇ ਗੁਰੂ ਗੋਬਿੰਦ ਸਿੰਘ ਨੂੰ ਸ੍ਰੀ ਆਨੰਦਪੁਰ ਸਾਹਿਬ ਦੇ ਕਿਲੇ ਵਿੱਚ ਬੇਦਾਵਾ ਦੇਣ ਵਾਲੇ 40 ਸਿੰਘਾਂ ਦੇ ਮੁਖੀ ਭਾਈ ਮਹਾਂ ਸਿੰਘ ਦੀ ਅਰਜ਼ੋਈ ’ਤੇ ਗੁਰੂ ਜੀ ਨੇ ਬੇਦਾਵਾ ਪਾੜ ਕੇ ਟੁੱਟੀ ਗੰਢੀ ਸੀ। ਇਸ ਪੁਰਾਤਨ ਗੁਰਦੁਆਰੇ ਦੀ ਇਮਾਰਤ 1984 ਦੇ ਦੌਰ ’ਚ ਢਹਿ ਗਈ ਸੀ ਜਿਸ ਦਾ ਨਵ-ਨਿਰਮਾਣ ਕੀਤਾ ਗਿਆ ਹੈ। ਇਥੇ ਹੀ ਵਿਸ਼ਾਲ ਪਵਿੱਤਰ ਸਰੋਵਰ ਹੈ ਜਿਸ ਵਿੱਚ ਮਾਘੀ ਵਾਲੇ ਦਿਨ ਸ਼ਰਧਾਲੂ ਇਸ਼ਨਾਨ ਕਰਦੇ ਹਨ। ਇਹ ਸਰੋਵਰ ਤਰਨ ਤਾਰਨ ਸਾਹਿਬ ਤੋਂ ਬਾਅਦ ਦੂਜੇ ਸਥਾਨ ’ਤੇ ਵਿਸ਼ਾਲ ਹੈ। ਇਸ ਦੇ ਨਾਲ ਹੀ ਉਹ ਦਰੱਖਤ ਵੀ ਸਥਿਤ ਹੈ ਜਿਥੇ ਗੁਰੂ ਜੀ ਨੇ ਆਪਣਾ ਘੋੜਾ ਬੰਨ੍ਹਿਆ ਸੀ। ਇਸ ਦੇ ਨਾਲ ਹੀ ਵਿਸ਼ਾਲ ਸਰਾਂ ਹੈ ਜਿਥੇ ਸੈਂਕੜੇ ਲੋਕਾਂ ਦੇ ਰਹਿਣ ਦਾ ਪ੍ਰਬੰਧ ਹੈ।
ਗੁਰਦੁਆਰਾ ਸ੍ਰੀ ਤੰਬੂ ਸਾਹਿਬ
ਗੁਰੂ ਗੋਬਿੰਦ ਸਿੰਘ ਵੱਲੋਂ ਮੁਗਲਾਂ ਨਾਲ ਆਖਰੀ ਅਤੇ ਨਿਰਣਾਇਕ ਜੰਗ ਖਿਦਰਾਣਾ ਦੀ ਢਾਬ ’ਤੇ ਲੜੀ ਗਈ ਸੀ ਜਿਸ ਨੂੰ ਹੁਣ ਸ੍ਰੀ ਮੁਕਤਸਰ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਗੁਰੂ ਜੀ ਨੇ ਖਿਦਰਾਣੇ ਦੀ ਜੰਗ ਦੇ ਸ਼ਹੀਦਾਂ ਨੂੰ ਮੁਕਤੇ ਅਤੇ ਇਸ ਸਥਾਨ ਨੂੰ ਮੁਕਤੀ ਦਾ ਸਰ (ਮੁਕਤਸਰ) ਦਾ ਵਰ ਦਿੱਤਾ ਸੀ। ਇਸ ਜੰਗ ਦੇ ਸ਼ਹੀਦ ਚਾਲੀ ਮੁਕਤਿਆਂ ਨੂੰ ਸਮਰਪਿਤ ਸ਼ਹੀਦੀ ਜੋੜ ਮੇਲ 30 ਪੋਹ (13 ਜਨਵਰੀ) ਤੋਂ ਲੈ ਕੇ ਤਿੰਨ ਦਿਨ ਮਨਾਇਆ ਜਾਂਦਾ ਹੈ। ਇਸ ਮੌਕੇ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ’ਚ ਸ਼ਰਧਾਲੂ ਪਵਿੱਤਰ ਸਰੋਵਰ ’ਚ ਇਸ਼ਨਾਨ ਕਰਦੇ ਹਨ। ਇਸ ਇਤਿਹਾਸਿਕ, ਧਾਰਮਿਕ ਅਤੇ ਵਿਰਾਸਤੀ ਸ਼ਹਿਰ ਵਿੱਚ ਦੋ ਗੁਰਦੁਆਰਾ ਕੰਪਲੈਕਸ ਹਨ ਜਿਨ੍ਹਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:
ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ
ਇਸ ਅਸਥਾਨ ’ਤੇ ਗੁਰੂ ਗੋਬਿੰਦ ਸਿੰਘ ਨੂੰ ਸ੍ਰੀ ਆਨੰਦਪੁਰ ਸਾਹਿਬ ਦੇ ਕਿਲੇ ਵਿੱਚ ਬੇਦਾਵਾ ਦੇਣ ਵਾਲੇ 40 ਸਿੰਘਾਂ ਦੇ ਮੁਖੀ ਭਾਈ ਮਹਾਂ ਸਿੰਘ ਦੀ ਅਰਜ਼ੋਈ ’ਤੇ ਗੁਰੂ ਜੀ ਨੇ ਬੇਦਾਵਾ ਪਾੜ ਕੇ ਟੁੱਟੀ ਗੰਢੀ ਸੀ। ਇਸ ਪੁਰਾਤਨ ਗੁਰਦੁਆਰੇ ਦੀ ਇਮਾਰਤ 1984 ਦੇ ਦੌਰ ’ਚ ਢਹਿ ਗਈ ਸੀ ਜਿਸ ਦਾ ਨਵ-ਨਿਰਮਾਣ ਕੀਤਾ ਗਿਆ ਹੈ। ਇਥੇ ਹੀ ਵਿਸ਼ਾਲ ਪਵਿੱਤਰ ਸਰੋਵਰ ਹੈ ਜਿਸ ਵਿੱਚ ਮਾਘੀ ਵਾਲੇ ਦਿਨ ਸ਼ਰਧਾਲੂ ਇਸ਼ਨਾਨ ਕਰਦੇ ਹਨ। ਇਹ ਸਰੋਵਰ ਤਰਨ ਤਾਰਨ ਸਾਹਿਬ ਤੋਂ ਬਾਅਦ ਦੂਜੇ ਸਥਾਨ ’ਤੇ ਵਿਸ਼ਾਲ ਹੈ। ਇਸ ਦੇ ਨਾਲ ਹੀ ਉਹ ਦਰੱਖਤ ਵੀ ਸਥਿਤ ਹੈ ਜਿਥੇ ਗੁਰੂ ਜੀ ਨੇ ਆਪਣਾ ਘੋੜਾ ਬੰਨ੍ਹਿਆ ਸੀ। ਇਸ ਦੇ ਨਾਲ ਹੀ ਵਿਸ਼ਾਲ ਸਰਾਂ ਹੈ ਜਿਥੇ ਸੈਂਕੜੇ ਲੋਕਾਂ ਦੇ ਰਹਿਣ ਦਾ ਪ੍ਰਬੰਧ ਹੈ।
ਗੁਰਦੁਆਰਾ ਸ੍ਰੀ ਤੰਬੂ ਸਾਹਿਬ
ਗੁਰੂ ਗੋਬਿੰਦ ਸਿੰਘ ਨੇ ਜਿਸ ਵੇਲੇ ਮੁਗਲਾਂ ਨਾਲ ਲੜਾਈ ਲੜੀ ਸੀ ਉਸ ਵੇਲੇ ਇਥੇ ਇਕ ਢਾਬ ਸੀ ਜਿਸ ਦਾ ਨਾਂ ‘ਖਿਦਰਾਣਾ ਦੀ ਢਾਬ’ ਵਜੋਂ ਜਾਣਿਆ ਜਾਂਦਾ ਸੀ। ਗੁਰੂ ਜੀ ਦੀਆਂ ਲਾਡਲੀਆਂ ਫੌਜਾਂ ਨੇ ਢਾਬ ਦੁਆਲੇ ਕਰੀਰ, ਮਲ੍ਹੇ, ਮਾੜੀਆਂ ਉਪਰ ਆਪਣੀਆਂ ਚਾਦਰਾਂ ਅਤੇ ਹੋਰ ਬਸਤਰ ਪਾ ਦਿੱਤੇ। ਬਸਤਰਾਂ ਨਾਲ ਢਕੇ ਰੁੱਖ ਦੂਰੋਂ ਤੰਬੂਆਂ ਦਾ ਭੁਲੇਖਾ ਪਾਉਂਦੇ ਸਨ। ਜੰਗੀ ਨੁਕਤੇ ਤੋਂ ਇਹ ਬਹੁਤ ਅਹਿਮ ਤਰੀਕਾ ਸੀ। ਉਸ ਵੇਲੇ ਸਿੰਘਾਂ ਦੀ ਗਿਣਤੀ ਬਹੁਤ ਘੱਟ ਸੀ ਪਰ ਦਰਖਤਾਂ ਦੇ ਬਣਾਏ ਤੰਬੂਆਂ ਨੂੰ ਵੇਖ ਮੁਗਲਾਂ ਨੂੰ ਲੱਗਿਆ ਕਿ ਸਿੰਘ ਬਹੁਤ ਵੱਡੀ ਗਿਣਤੀ ਵਿੱਚ ਹਨ। ਇਸ ਤਰ੍ਹਾਂ ਇਹ ਗੁਰੂ ਜੀ ਦੇ ਜੰਗੀ ਹੁਨਰ ਦਾ ਕਮਾਲ ਸੀ ਕਿ ਥੋੜ੍ਹੀ ਫੌਜ ਦੇ ਹੁੰਦਿਆਂ ਵੀ ਦੁਸ਼ਮਣ ਦੇ ਹੌਸਲੇ ਪਸਤ ਕਰ ਦਿੱਤੇ। ਇਸ ਅਸਥਾਨ ’ਤੇ ਗੁਰਦੁਆਰਾ ਤੰਬੂ ਸਾਹਿਬ ਸਥਿਤ ਹੈ।
ਗੁਰਦੁਆਰਾ ਮਾਈ ਭਾਗ ਕੌਰ
ਸਿੱਖ ਇਤਿਹਾਸ ਵਿੱਚ ਮਾਈ ਭਾਗ ਕੌਰ ਨੂੰ ਸਨਮਾਨਯੋਗ ਸਥਾਨ ਹਾਸਲ ਹੈ। ਉਨ੍ਹਾਂ ਦੀ ਪ੍ਰੇਰਨਾ ਸਦਕਾ ਹੀ ਆਨੰਦਪੁਰ ਸਾਹਿਬ ਦੇ ਕਿਲੇ ਤੋਂ ਬੇਦਾਵਾ ਲਿਖ ਕੇ ਗੁਰੂ ਜੀ ਦਾ ਸਾਥ ਛੱਡ ਕੇ ਘਰਾਂ ਨੂੰ ਪਰਤੇ ਚਾਲੀ ਸਿੰਘ, ਮੁੜ ਗੁਰੂ ਜੀ ਦੀ ਫੌਜ ਵਿੱਚ ਸ਼ਾਮਲ ਹੋਏ ਸਨ ਅਤੇ ਸਿੰਘਾਂ ਨੇ ਬਹਾਦਰੀ ਨਾਲ ਯੁੱਧ ਕਰਦਿਆਂ ਵੀਰਗਤੀ ਹਾਸਲ ਕੀਤੀ। ਮਾਈ ਭਾਗ ਕੌਰ ਦੀ ਯਾਦ ਵਿੱਚ ਗੁਰਦੁਆਰਾ ਮਾਈ ਭਾਗ ਕੌਰ ਸਥਾਪਤ ਹੈ।
ਗੁਰਦੁਆਰਾ ਸ਼ਹੀਦ ਗੰਜ ਸਾਹਿਬ
ਖਿਦਰਾਣੇ ਦੀ ਢਾਬ ’ਤੇ ਹੋਈ ਜੰਗ ਦੌਰਾਨ ਸ਼ਹੀਦ ਹੋਏ ਸਿੰਘਾਂ ਦਾ ਗੁਰੂ ਜੀ ਨੇ ਆਪਣੇ ਹੱਥੀਂ ਜਿਸ ਜਗ੍ਹਾ ’ਤੇ ਸਸਕਾਰ ਕੀਤਾ ਸੀ ਉਸ ਜਗ੍ਹਾ ’ਤੇ ਹੁਣ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਸਥਾਪਤ ਹੈ। ਸ਼ਹੀਦਾਂ ਦੀ ਯਾਦ ਵਿੱਚ ਇਸ ਅਸਥਾਨ ’ਤੇ 12 ਫਰਵਰੀ (21 ਵਿਸਾਖ) ਤੋਂ 3 ਮਈ ਤੱਕ ਚਾਲੀ ਮੁਕਤਿਆਂ ਦੀ ਯਾਦ ਵਿੱਚ ਅਖੰਡ ਪਾਠਾਂ ਦੀ ਲੜੀ ਚਲਦੀ ਹੈ। ਮੇਲਾ ਮਾਘੀ ਮੌਕੇ 12 ਜਨਵਰੀ ਤੋਂ ਅਖੰਡ ਪਾਠ ਸ਼ੁਰੂ ਹੋ ਕੇ 14 ਜਨਵਰੀ ਨੂੰ ਭੋਗ ਪਾਇਆ ਜਾਂਦਾ ਹੈ। ਲੱਖਾਂ ਲੋਕ ਇਥੇ ਚਾਲੀ ਮੁਕਤਿਆਂ ਨੂੰ ਨਤਮਸਤਕ ਹੁੰਦੇ ਹਨ।
ਅਜਾਇਬ ਘਰ
ਗੁਰਦੁਆਰਾ ਟੁੱਟੀ ਗੰਢੀ ਸਾਹਿਬ ਅਤੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਦਰਮਿਆਨ ਅਜਾਇਬ ਘਰ ਸਥਿਤ ਹੈ ਜਿੱਥੇ ਹੱਥ ਚਿੱਤਰਾਂ ਦੀ ਖੂਬਸੂਰਤ ਲੜੀ ਸਥਾਪਤ ਹੈ। ਇਥੇ ਚਿੱਤਰਕਾਰ ਚਿੱਤਰ ਤਿਆਰ ਵੀ ਕਰਦੇ ਹਨ। ਇੱਥੇ ਚਿੱਤਰਾਂ ਨਾਲ ਖਿਦਰਾਣੇ ਦੀ ਢਾਬ ਦਾ ਇਤਿਹਾਸ ਦਰਸਾਇਆ ਗਿਆ ਹੈ।
ਗੁਰਦੁਆਰਾ ਸ੍ਰੀ ਟਿੱਬੀ ਸਾਹਿਬ
ਖਿਦਰਾਣਾ ਦੀ ਜੰਗ ਵੇਲੇ ਜੰਗੀ ਨੁਕਤਾ-ਏ-ਨਜ਼ਰ ਨੂੰ ਧਿਆਨ ਵਿੱਚ ਰੱਖਦਿਆਂ ਗੁਰੂ ਜੀ ਨੇ ਇੱਕ ਉਚੀ ਟਿੱਬੀ ’ਤੇ ਮੋਰਚਾ ਲਾਇਆ ਹੋਇਆ ਸੀ ਜਿਥੋਂ ਉਹ ਫੌਜ ਦੀ ਕਮਾਂਡ ਵੀ ਸੰਭਾਲਦੇ ਸਨ ਅਤੇ ਆਪਣੇ ਤੀਰਾਂ ਦੀ ਵਰਖਾ ਨਾਲ ਦੁਸ਼ਮਣਾਂ ਦੀਆਂ ਭਾਜੜਾਂ ਵੀ ਪਾਂਦੇ ਰਹੇ ਹਨ। ਇਸ ਟਿੱਬੀ ਉਪਰ ਹੀ ਗੁਰਦੁਆਰਾ ਟਿੱਬੀ ਸਾਹਿਬ ਸਥਿਤ ਹੈ। ਮੇਲਾ ਮਾਘੀ ਦੀ ਸਮਾਪਤੀ ਮੌਕੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਇਥੇ ਪੁੱਜਦਾ ਹੈ।
ਗੁਰਦੁਆਰਾ ਰਕਾਬਗੰਜ ਸਾਹਿਬ
ਟਿੱਬੀ ਸਾਹਿਬ ਦੇ ਨਾਲ ਹੀ ਗੁਰਦੁਆਰਾ ਰਕਾਬਗੰਜ ਸਾਹਿਬ ਸਥਿਤ ਹੈ। ਜੰਗ ਵੇਲੇ ਗੁਰੂ ਜੀ ਦੇ ਘੋੜੇ ਦੀ ਇਕ ਰਕਾਬ ਟੁੱਟ ਗਈ ਸੀ ਜਿਸ ਨੂੰ ਇਸ ਸਥਾਨ ’ਤੇ ਸੰਭਾਲ ਕੇ ਰੱਖਿਆ ਹੋਇਆ ਹੈ। ਇਥੇ ਸਰੋਵਰ ਵੀ ਬਣਿਆ ਹੈ। ਮੇਲਾ ਮਾਘੀ ਮੌਕੇ ਇਥੇ ਵੱਡੀ ਗਿਣਤੀ ਵਿਚ ਲੰਗਰ ਵੀ ਲੱਗਦੇ ਹਨ।
ਗੁਰਦੁਆਰਾ ਦਾਤਣਸਰ ਸਾਹਿਬ
ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਬਣਾਏ ਗਏ ਸਿੱਖੀ ਅਸੂਲਾਂ ਵਿੱਚ ਸਰੀਰ ਦੀ ਸੰਭਾਲ, ਸਫਾਈ ਅਤੇ ਤੰਦਰੁਸਤੀ ਵੀ ਸ਼ਾਮਲ ਸਨ। ਇਸ ਲਈ ਗੁਰੂ ਜੀ ਲੜਾਈ ਦੇ ਦਿਨੀਂ ਵੀ ਨੇਮ ਨਾਲ ਦਾਤਣ-ਕੁਰਲਾ ਅਤੇ ਇਸ਼ਨਾਨ-ਪਾਣੀ ਕਰਦੇ ਸਨ। ਟਿੱਬੀ ਸਾਹਿਬ ਤੋਂ ਥੋੜ੍ਹੀ ਦੂਰ ਉਪਰ ਇਸ ਸਥਾਨ ’ਤੇ ਗੁਰੂ ਜੀ ਦਾਤਣ ਕਰਿਆ ਕਰਦੇ ਸਨ ਜਿਥੇ ਹੁਣ ਗੁਰਦੁਆਰਾ ਦਾਤਣਸਰ ਸਾਹਿਬ ਸਥਾਪਤ ਹੈ।
ਪਿੱਠ ਪਿੱਛੇ ਵਾਰ ਕਰਨ ਵਾਲੇ ਮੁਗਲ ਦੀ ਕਬਰ
ਜੰਗ ਦੌਰਾਨ ਜਦੋਂ ਗੁਰੂ ਜੀ ਇੱਕ ਦਿਨ ਆਪਣੇ ਨੇਮ ਮੁਤਾਬਿਕ ਦਾਤਣ ਕੁਰਲਾ ਕਰ ਰਹੇ ਸਨ ਤਾਂ ਸੂਬਾ ਸਰਹੰਦ ਦੇ ਇਕ ਮੁਗਲ ਸਿਪਾਹੀ ਨੇ ਗੁਰੂ ਜੀ ਉਪਰ ਪਿੱਠ ਪਿੱਛੋਂ ਵਾਰ ਕਰ ਕੇ ਕਤਲ ਕਰਨ ਦੀ ਕੋਸ਼ਿਸ਼ ਕੀਤੀ ਪਰ ਹਰ ਸਮੇਂ ਤਿਆਰ ਬਰ ਤਿਆਰ ਰਹਿਣ ਵਾਲੇ ਗੁਰੂ ਜੀ ਨੇ ਆਪਣੇ ਹੱਥ ਵਿਚਲੇ ਸਰਬਲੋਹ ਦੇ ਗੜਵੇ ਦੇ ਇਕੋ ਵਾਰ ਨਾਲ ਮੁਗਲ ਫੌਜੀ ਨੂੰ ਚਿੱਤ ਕਰ ਦਿੱਤਾ। ਇਸ ਅਸਥਾਨ ’ਤੇ ਕਾਫਰ ਮੁਗਲ ਦੀ ਕਬਰ ਬਣੀ ਹੈ ਜਿਥੇ ਗੁਰੂ ਦਾ ਹਰ ਸਿੱਖ ਜੁੱਤੀਆਂ ਮਾਰਦਾ ਹੈ।
ਨਿਹੰਗ ਛਾਉਣੀਆਂ ਅਤੇ ਹੋਲਾ ਮਹੱਲਾ
ਇਸ ਕੰਪਲੈਕਸ ਵਿੱਚ ਨਿਹੰਗ ਸਿੰਘਾਂ ਦੀਆਂ ਕਰੀਬ ਅੱਧੀ ਦਰਜਨ ਛਾਉਣੀਆਂ ਹਨ ਜਿਥੇ ਦਸਮ ਗ੍ਰੰਥ ਦੇ ਪਾਠ ਦੇ ਭੋਗ ਪਾਏ ਜਾਂਦੇ ਹਨ। ਸਰਬਲੋਹ ਦੇ ਬਰਤਨਾਂ ’ਚ ਲੰਗਰ ਬਣਾਇਆ ਜਾਂਦਾ ਹੈ। ਹੋਲਾ ਮਹੱਲਾ ਸਜਾਇਆ ਜਾਂਦਾ ਹੈ। ਮੇਲਾ ਮਾਘੀ ਦੀ ਸਮਾਪਤਾ ਹੋਲਾ ਮਹੱਲਾ ਨਾਲ ਹੁੰਦੀ ਹੈ। ਹੋਲਾ ਮਹੱਲਾ ਮੌਕੇ ਨਿਹੰਗ ਸਿੰਘ ਪੂਰੇ ਜਾਹੋ ਜਲਾਲ ਅਤੇ ਪੁਰਾਤਨ ਜੰਗੀ ਤਕਨੀਕਾਂ ਨਾਲ ਗਤਕੇਬਾਜ਼ੀ ਅਤੇ ਘੋੜ ਦੌੜ ਦੇ ਜੰਗੀ ਕਰਤਬ ਵਿਖਾਉਂਦੇ ਹਨ। ਚਾਰ-ਚਾਰ ਘੋੜੇ ਇਕੱਠੇ ਭਜਾਉਣੇ ਅਤੇ ਨੇਜ਼ੇ ਨਾਲ ਕਿੱਲੇ ਪੁੱਟਣ ਦੇ ਕਰਤਬ ਸੰਗਤਾਂ ਨੂੰ ਨਿਹਾਲ ਕਰ ਦਿੰਦੇ ਹਨ।
ਪੰਜਾਬੀ ਟ੍ਰਿਬਯੂਨ