ਪੀ ਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਪਾ ਦੀ ਪਸਵਕ ਕਮੇਟੀ ਮੈਂਬਰਾਂ ਅਤੇ ਮਾਪਿਆਂ ਨੇ ਅੰਗਰੇਜ਼ੀ ਲੈਕਚਰਾਰ ਵੱਲੋਂ ਸਕੂਲ ਵਿੱਚ ਹਾਜ਼ਰ ਨਾ ਹੋਣ ’ਤੇ ਅੱਜ ਰੋਸ ਪ੍ਰਗਟਾਇਆ। ਪਸਵਕ ਕਮੇਟੀ ਦੇ ਮੈਂਬਰਾਂ ਕੌਂਸਲਰ ਧਰਮਪਾਲ ਸ਼ਰਮਾ, ਸਾਬਕਾ ਕੌਂਸਲਰ ਦਵਿੰਦਰ ਕੁਮਾਰ ਟੀਟੂ ਦੀਕਸ਼ਿਤ,…
05 ਜਨਵਰੀ, 2026 – ਤਪਾਮੰਡੀ : ਪੀ ਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਪਾ ਦੀ ਪਸਵਕ ਕਮੇਟੀ ਮੈਂਬਰਾਂ ਅਤੇ ਮਾਪਿਆਂ ਨੇ ਅੰਗਰੇਜ਼ੀ ਲੈਕਚਰਾਰ ਵੱਲੋਂ ਸਕੂਲ ਵਿੱਚ ਹਾਜ਼ਰ ਨਾ ਹੋਣ ’ਤੇ ਅੱਜ ਰੋਸ ਪ੍ਰਗਟਾਇਆ। ਪਸਵਕ ਕਮੇਟੀ ਦੇ ਮੈਂਬਰਾਂ ਕੌਂਸਲਰ ਧਰਮਪਾਲ ਸ਼ਰਮਾ, ਸਾਬਕਾ ਕੌਂਸਲਰ ਦਵਿੰਦਰ ਕੁਮਾਰ ਟੀਟੂ ਦੀਕਸ਼ਿਤ, ਰਾਜ ਸਿੰਘ, ਵਿੱਕੀ ਬੇਪ੍ਰਵਾਹ, ਮੋਨੂੰ ਸ਼ਰਮਾ ਅਤੇ ਰਾਜਵੰਤ ਕੌਰ ਨੇ ਦੱਸਿਆ ਕਿ ਸ਼ਕੂਲ ਵਿਚ ਕੁਲ 912 ਵਿਦਿਆਰਥੀ ਹਨ, ਗਿਆਰ੍ਹਵੀਂ ਅਤੇ ਬਾਰ੍ਹਵੀਂ ਦੇ ਕੁੱਲ 424 ਵਿਦਿਆਰਥੀ ਪੜ੍ਹਦੇ ਹਨ। ਅੰਗਰੇਜੀ ਲੈਕਚਰਾਰ ਦੇ ਹਾਜ਼ਰ ਨਾ ਹੋਣ ਕਾਰਨ ਵਿਦਿਆਰਥੀਆਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਸਕੂਲ ਦੀ ਅੰਗਰੇਜ਼ੀ ਲੈਕਚਰਾਰ ਜੋ ਡੈਪੂਟੇਸ਼ਨ ’ਤੇ ਬਠਿੰਡਾ ਸਕੂਲ ਵਿਚ ਗਏ ਹੋਏ ਸਨ ਦਾ ਆਰਜ਼ੀ ਡਿਊਟੀ ਦਾ ਸਮਾਂ ਪੂਰਾ ਹੋਣ ਦੇ ਬਾਵਜੂਦ ਵੀ ਉਨ੍ਹਾਂ ਸਕੂਲ ਵਿਚ ਹਾਜ਼ਰ ਹੋਣਾ ਮੁਨਾਸਿਫ ਨਹੀਂ ਸਮਝਿਆ,ਜਿਸ ਕਾਰਨ ਵਿਦਿਆਰਥੀਆ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਕੂਲ ਵਿਚ ਪਹਿਲਾਂ ਹੀ 14 ਪੋਸਟਾਂ ਖਾਲੀ ਪਈਆਂ ਹਨ, ਜਿਨ੍ਹਾਂ ਵਿਚ ਪ੍ਰਿੰਸੀਪਲ, ਲੈਕਚਰਾਰ ਦੀਆਂ 4, ਮਾਸਟਰ ਕੇਡਰ ਦੀਆਂ 4 ਪੋਸਟਾਂ ਤੋਂ ਇਲਾਵਾ ਐੱਸ ਐੱਲ ਏ ਦੀਆਂ 2, ਲਾਈਬ੍ਰੇਰੀਅਨ, ਚਪੜਾਸੀ ਅਤੇ ਚੌਂਕੀਦਾਰ ਦੀ ਪੋਸਟ ਖਾਲੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਕਈ ਵਾਰ ਪ੍ਰਸ਼ਾਸਨਿਕ ਅਧਿਕਾਰੀ ਅਤੇ ਵਿਭਾਗ ਦੇ ਨੁਮਾਇੰਦਿਆਂ ਨੂੰ ਜਾਣੂ ਕਰਵਾ ਚੁੱਕੇ ਹਨ। ਇਸ ਮੌਕੇ ਕਮੇਟੀ ਮੈਂਬਰਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਜਲਦੀ ਅੰਗਰੇਜ਼ੀ ਲੈਕਚਰਾਰ ਨੇ ਹਾਜ਼ਰੀ ਨਾ ਭਰੀ ਤਾਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ।
ਪੰਜਾਬੀ ਟ੍ਰਿਬਯੂਨ