ਝੋਨੇ ਦੇ ਸੀਜ਼ਨ ’ਚ 17 ਹਜ਼ਾਰ ਮੈਗਾਵਾਟ ਤੋਂ ਟੱਪਣ ਦੀ ਆਸ
ਦੂਜੇ ਪਾਸੇ ਸੋਮਵਾਰ ਨੂੰ ਪੂਰੇ ਪੰਜਾਬ ’ਚ ਝੋਨੇ ਦੀ ਲੁਆਈ ਦੇ ਤੀਜੇ ਪੜਾਅ ਦੀ ਸ਼ੁਰੂਆਤ ਹੋਣ ਅਤੇ ਸਰਕਾਰੀ ਦਫ਼ਤਰ ਖੁੱਲ੍ਹਣ ਕਾਰਨ ਬਿਜਲੀ ਦੀ ਮੰਗ ’ਚ ਹੋਰ ਵਾਧਾ ਹੋਵੇਗਾ ਤੇ ਆਉਂਦੇ ਦਿਨਾਂ ’ਚ ਬਿਜਲੀ ਦੀ ਮੰਗ 14 ਹਜ਼ਾਰ ਮੈਗਾਵਾਟ ਤੋਂ ਉੱਪਰ ਹੀ ਰਹਿਣ ਦਾ ਅਨੁਮਾਨ ਹੈ। ਪਿਛਲੇ ਸਾਲ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਦੀ ਵੱਧ ਤੋਂ ਵੱਧ ਮੰਗ 16089 ਮੈਗਾਵਾਟ ਦਰਜ ਕੀਤੀ ਗਈ ਸੀ ਪਰ ਇਸ ਸੀਜ਼ਨ ਦੌਰਾਨ ਇਹ ਮੰਗ 17 ਹਜ਼ਾਰ ਮੈਗਾਵਾਟ ਤੱਕ ਪੁੱਜਣ ਦਾ ਅਨੁਮਾਨ ਹੈ।
09 ਜੂਨ, 2025 – ਪਟਿਆਲਾ : ਸੂਬੇ ’ਚ ਤਾਪਮਾਨ ਦੇ ਲਗਾਤਾਰ ਵਧਣ ਦੇ ਨਾਲ-ਨਾਲ ਬਿਜਲੀ ਦੀ ਮੰਗ ਦਾ ਗ੍ਰਾਫ ਵੀ ਵਧਣ ਲੱਗਾ ਹੈ। ਐਤਵਾਰ ਨੂੰ ਸੂਬੇ ’ਚ ਬਿਜਲੀ ਦੀ ਮੰਗ 13510 ਮੈਗਾਵਾਟ ਦਾ ਅੰਕੜਾ ਛੂਹ ਗਈ, ਜੋ ਕਿ ਜੂਨ ਮਹੀਨੇ ਦੀ ਸਭ ਤੋਂ ਵੱਧ ਮੰਗ ਸੀ। ਇਸ ਤੋਂ ਪਹਿਲਾਂ ਮਈ ਮਹੀਨੇ ’ਚ ਦੋ ਵਾਰ ਬਿਜਲੀ ਦੀ ਮੰਗ 14 ਹਜ਼ਾਰ ਮੈਗਾਵਾਟ ਤੱਕ ਪਹੁੰਚੀ ਸੀ। ਐਤਵਾਰ ਨੂੰ ਛੁੱਟੀ ਹੋਣ ਦੇ ਬਾਵਜੂਦ ਮੰਗ ’ਚ ਚੋਖਾ ਵਾਧਾ ਦੇਖਣ ਨੂੰ ਮਿਲਿਆ। ਦੂਜੇ ਪਾਸੇ ਸੋਮਵਾਰ ਨੂੰ ਪੂਰੇ ਪੰਜਾਬ ’ਚ ਝੋਨੇ ਦੀ ਲੁਆਈ ਦੇ ਤੀਜੇ ਪੜਾਅ ਦੀ ਸ਼ੁਰੂਆਤ ਹੋਣ ਅਤੇ ਸਰਕਾਰੀ ਦਫ਼ਤਰ ਖੁੱਲ੍ਹਣ ਕਾਰਨ ਬਿਜਲੀ ਦੀ ਮੰਗ ’ਚ ਹੋਰ ਵਾਧਾ ਹੋਵੇਗਾ ਤੇ ਆਉਂਦੇ ਦਿਨਾਂ ’ਚ ਬਿਜਲੀ ਦੀ ਮੰਗ 14 ਹਜ਼ਾਰ ਮੈਗਾਵਾਟ ਤੋਂ ਉੱਪਰ ਹੀ ਰਹਿਣ ਦਾ ਅਨੁਮਾਨ ਹੈ। ਪਿਛਲੇ ਸਾਲ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਦੀ ਵੱਧ ਤੋਂ ਵੱਧ ਮੰਗ 16089 ਮੈਗਾਵਾਟ ਦਰਜ ਕੀਤੀ ਗਈ ਸੀ ਪਰ ਇਸ ਸੀਜ਼ਨ ਦੌਰਾਨ ਇਹ ਮੰਗ 17 ਹਜ਼ਾਰ ਮੈਗਾਵਾਟ ਤੱਕ ਪੁੱਜਣ ਦਾ ਅਨੁਮਾਨ ਹੈ। ਪਿਛਲੇ ਕੁਝ ਸਾਲਾਂ ਦੌਰਾਨ ਇਹ ਪਹਿਲੀ ਵਾਰ ਹੋਇਆ ਹੈ ਕਿ ਜੂਨ ਮਹੀਨੇ ਦੇ ਪਹਿਲੇ ਹਫ਼ਤੇ ’ਚ ਬਿਜਲੀ ਦੀ ਮੰਗ ਇੰਨੀ ਵਧੀ ਹੈ ਕਿਉਂਕਿ ਇਸ ਵਾਰ ਝੋਨੇ ਦੀ ਲੁਆਈ ਦਾ ਕੰਮ ਸੂਬੇ ਦੇ ਕੁਝ ਜ਼ਿਲ੍ਹਿਆਂ ’ਚ ਪਹਿਲੇ ਪੜਾਅ ਤਹਿਤ 1 ਜੂਨ ਤੇ ਦੂਜੇ ਫੇਜ ’ਚ 5 ਜੂਨ ਨੂੰ ਸ਼ੁਰੂ ਹੋ ਚੁੱਕਿਆ ਹੈ ਅਤੇ ਬਾਕੀ ਰਹਿੰਦੇ 10 ਜ਼ਿਲ੍ਹਿਆਂ ’ਚ 9 ਜੂਨ ਤੋਂ ਝੋਨੇ ਦੀ ਲੁਆਈ ਸ਼ੁਰੂ ਹੋ ਜਾਵੇਗੀ ।
ਪਾਵਰਕਾਮ ਵੱਲੋਂ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਜਿੱਥੇ ਕੇਂਦਰੀ ਪੂਲ ’ਚੋਂ ਬਿਜਲੀ ਲਈ ਜਾ ਰਹੀ ਹੈ, ਉਥੇ ਹੀ ਸੂਬੇ ’ਚ ਸਥਿਤ ਨਿੱਜੀ ਤਾਪਘਰਾਂ ਤੋਂ ਵੀ ਬਿਜਲੀ ਲਈ ਜਾ ਰਹੀ ਹੈ। ਐਤਵਾਰ ਦੇਰ ਸ਼ਾਮ ਤੱਕ ਕੇਂਦਰੀ ਪੂਲ ਵਿਚੋਂ 5488 ਮੈਗਾਵਾਟ ਬਿਜਲੀ ਕੇਂਦਰੀ ਪੂਲ ’ਚ ਲਈ ਜਾ ਰਹੀ ਸੀ ਜੋ ਕਿ ਸ਼ਡਿਊਲ ਨਾਲੋ ਵੱਧ ਸੀ ਜਦੋਂ ਕਿ ਨਿੱਜੀ ਪਾਵਰਪਲਾਂਟ ਕੋਲੋਂ 2971 ਮੈਗਾਵਾਟ ਬਿਜਲੀ ਲਈ ਜਾ ਰਹੀ ਸੀ।
ਜਾਣਕਾਰੀ ਅਨੁਸਾਰ ਸਰਕਾਰ ਦੇ ਆਪਣੇ ਤਾਪ ਬਿਜਲੀ ਘਰ ਜੀਜੀਐੱਸਐੱਸਟੀਪੀ ਰੋਪੜ ਤੋਂ 592 ਮੈਗਾਵਾਟ, ਜੀਐੱਚਟੀਪੀ ਲਹਿਰਾ ਮੁਹੱਬਤ ਤੋਂ 649 ਮੈਗਾਵਾਟ ਤੇ ਜੀਏਟੀਪੀ ਗੋਇੰਦਵਾਲ ਸਾਹਿਬ ਤੋਂ 497 ਮੈਗਵਾਟ ਬਿਜਲੀ ਦੀ ਉਤਪਾਦਨ ਕੀਤਾ ਜਾ ਰਿਹਾ ਸੀ ਜਦੋਂ ਕਿ ਪਣ ਬਿਜਲੀ ਉਪਕਰਨਾਂ ’ਚੋਂ 894 ਮੈਗਾਵਾਟ ਬਿਜਲੀ ਪੈਦੀ ਕੀਤੀ ਜਾ ਰਹੀ ਸੀ ਅਤੇ ਹੋਰਨਾਂ ਸਰੋਤਾਂ ਤੋਂ 53 ਮੈਗਾਵਾਟ ਬਿਜਲੀ ਮਿਲ ਰਹੀ ਸੀ। ਇਸੇ ਤਰ੍ਹਾ ਸੂਬੇ ’ਚ ਸਥਿਤ ਨਿੱਜੀ ਤਾਪ ਘਰਾਂ ’ਚੋਂ ਰਾਜਪੁਰਾ ਪਾਵਰ ਪਲਾਂਟ ਤੋਂ 1308 ਮੈਗਾਵਾਟ ਅਤੇ ਤਲਵੰਡੀ ਸਾਬੋਂ ਪਾਵਰ ਲਪਾਂਟ ਤੋਂ 1657 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਸੀ।
ਇਨ੍ਹਾਂ ਜ਼ਿਲ੍ਹਿਆਂ ’ਚ ਝੋਨੇ ਦੀ ਲੁਆਈ ਅੱਜ ਤੋਂ
ਤੀਜੇ ਫੇਜ ਅਨੁਸਾਰ ਸੂਬੇ ਦੇ 10 ਜ਼ਿਲ੍ਹਿਆਂ ’ਚ 9 ਜੂਨ ਤੋਂ ਝੋਨੇ ਦੀ ਲੁਆਈ ਦਾ ਕੰਮ ਸੁਰੂ ਹੋ ਰਿਹਾ ਹੈ। ਇਨ੍ਹਾਂ ਜ਼ਿਲ੍ਹਿਆਂ ’ਚ ਲੁਧਿਆਣਾ, ਮੋਗਾ, ਜਲੰਧਰ, ਮਾਨਸਾ, ਸੰਗਰੂਰ, ਪਟਿਆਲਾ, ਮਲੇਰਕੋਟਲਾ, ਬਰਨਾਲਾ, ਸ਼ਹੀਦ ਭਗਤ ਸਿੰਘ ਨਗਰ ਤੇ ਕਪੂਰਥਲਾ ਜ਼ਿਲ੍ਹੇ ਸ਼ਾਮਲ ਹਨ। ਇਨ੍ਹਾਂ ਜ਼ਿਲਿਆਂ ’ਚ ਝੋਨਾ ਲਗਾਉਣਾ ਸ਼ੁਰੂ ਹੋਣ ਨਾਲ ਬਿਜਲੀ ਦੀ ਮੰਗ ’ਚ ਵਾਧਾ ਹੋਵੇਗਾ।
ਪੰਜਾਬੀ ਜਾਗਰਣ
test