ਪੁਲੀਸ ਨੇ ਕੇਸ ਦਰਜ ਕਰਕੇ ਮੁਲਜ਼ਮ ਦੀ ਭਾਲ ਆਰੰਭੀ
03 ਮਾਰਚ, 2026 – ਬਲਚੋਰ : ਇਥੋਂ ਦੇ ਮੈਰਿਜ ਪੈਲੇਸ ਵਿੱਚ ਬੀਤੀ ਰਾਤ ਵਿਆਹ ਦੌਰਾਨ ਗੋਲੀ ਚੱਲਣ ਕਾਰਨ 21 ਸਾਲ ਦੇ ਨੌਜਵਾਨ ਦੀ ਮੌਤ ਹੋ ਗਈ। ਥਾਣਾ ਬਲਾਚੌਰ ਦੇ ਡੀ ਐੱਸ ਪੀ ਹੇਮੰਤ ਮਲਹੋਤਰਾ ਨੇ ਦੱਸਿਆ ਕਿ ਪੁਲੀਸ ਕੋਲ ਬਲਦੇਵ ਸਿੰਘ ਵਾਸੀ ਸੜੋਆ ਥਾਣਾ ਪੋਜੇਵਾਲ ਨੇ ਬਿਆਨ ਦਰਜ ਕਰਵਾਏ ਹਨ ਕਿ ਉਸ ਦਾ ਪੋਤਾ ਤਰਨਜੀਤ ਸਿੰਘ ਪੁੱਤਰ ਨਰਿੰਦਰਜੀਤ ਸਿੰਘ ਲਾੜੀ ਨੂੰ ਜੈ ਮਾਲਾ ਦੀ ਰਸਮ ਲਈ ਸਟੇਜ ਉਤੇ ਛੱਡ ਕੇ ਪਾਰਕਿੰਗ ਵਿੱਚ ਖੜ੍ਹੀ ਆਪਣੀ ਕਾਰ ਵਿੱਚੋਂ ਸਾਮਾਨ ਲੈਣ ਗਿਆ ਸੀ ਤਾਂ ਪੈਲੇਸ ਦੇ ਦਫਤਰ ਦੇ ਬਾਹਰਲੇ ਪਾਸੇ ਗੇਟ ਕੋਲ ਮੁਲਜ਼ਮ ਹੈਵਨ ਚੌਧਰੀ ਵਾਸੀ ਪਿੰਡ ਧੱਕਤਾਣਾ ਥਾਣਾ ਬਲਾਚੌਰ ਅਤੇ ਜਗਦੀਸ਼ ਉਰਫ ਜੋਨੀ ਵਾਸੀ ਰੁਦਰਪੁਰ ਜ਼ਿਲ੍ਹਾ ਊਧਮ ਸਿੰਘ ਨਗਰ (ਉਤਰਾਖੰਡ) ਬੈਠੇ ਸਨ। ਹੈਵਨ ਚੌਧਰੀ ਨੇ ਤਰਨਜੀਤ ਨੂੰ ਆਪਣੇ ਕੋਲ ਬੁਲਾਇਆ ਅਤੇ ਤਰਨਜੀਤ ਨੂੰ ਗਾਲਾਂ ਕੱਢਣ ਲੱਗਿਆ।
ਇਸ ਦੌਰਾਨ ਹੈਵਨ ਚੌਧਰੀ ਨੇ ਤਰਨਜੀਤ ਨੂੰ ਗੋਲੀ ਮਾਰੀ, ਜੋ ਉਸ ਦੇ ਢਿੱਡ ਵਿੱਚ ਲੱਗੀ, ਜਿਸ ਕਾਰਨ ਤਰਨਜੀਤ ਡਿੱਗ ਪਿਆ, ਜਦੋਂ ਉਸ ਨੂੰ ਇਲਾਜ ਲਈ ਨਿੱਜੀ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਨੂੰ ਮਿ੍ਤਕ ਕਰਾਰ ਦੇ ਦਿੱਤਾ। ਪੁਲੀਸ ਨੇ ਹੈਵਨ ਚੌਧਰੀ ਅਤੇ ਜਗਦੀਸ਼ ਉਰਫ ਜੋਨੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਪੰਜਾਬੀ ਟ੍ਰਿਬਯੂਨ