ਕੰਸਟਰਕਸ਼ਨ ਵਰਕਰ ਐਂਡ ਲੇਬਰ ਯੂਨੀਅਨ ਏਟਕ ਵੱਲੋਂ ਉਸਾਰੀ ਕਿਰਤੀ ਲਾਭਪਾਤਰੀਆਂ ਨੂੰ ਸਮੇਂ ਸਿਰ ਸਕੀਮਾਂ ਦਾ ਲਾਭ ਨਾ ਮਿਲਣ, ਦਫਤਰਾਂ ਵਿੱਚ ਹੁੰਦੀ ਲਗਾਤਾਰ ਖੱਜਲ ਖੁਆਰੀ, ਨਾਜਾਇਜ਼ ਤੌਰ ’ਤੇ ਲਗਾਏ ਜਾਂਦੇ ਗੈਰ ਵਾਜਿਬ ਇਤਰਾਜ਼ਾਂ ਅਤੇ ਕਈ ਸਾਲਾਂ ਤੋਂ ਲੰਬਿਤ ਪਏ ਮਾਮਲਿਆਂ ਨੂੰ…
27 ਫਰਵਰੀ, 2026 – ਫਾਜ਼ਿਲਕਾ : ਕੰਸਟਰਕਸ਼ਨ ਵਰਕਰ ਐਂਡ ਲੇਬਰ ਯੂਨੀਅਨ ਏਟਕ ਵੱਲੋਂ ਉਸਾਰੀ ਕਿਰਤੀ ਲਾਭਪਾਤਰੀਆਂ ਨੂੰ ਸਮੇਂ ਸਿਰ ਸਕੀਮਾਂ ਦਾ ਲਾਭ ਨਾ ਮਿਲਣ, ਦਫਤਰਾਂ ਵਿੱਚ ਹੁੰਦੀ ਲਗਾਤਾਰ ਖੱਜਲ ਖੁਆਰੀ, ਨਾਜਾਇਜ਼ ਤੌਰ ’ਤੇ ਲਗਾਏ ਜਾਂਦੇ ਗੈਰ ਵਾਜਿਬ ਇਤਰਾਜ਼ਾਂ ਅਤੇ ਕਈ ਸਾਲਾਂ ਤੋਂ ਲੰਬਿਤ ਪਏ ਮਾਮਲਿਆਂ ਨੂੰ ਹੱਲ ਕਰਵਾਉਣ ਲਈ ਅੱਜ ਡੀ ਸੀ ਦਫ਼ਤਰ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਦੀ ਅਗਵਾਈ ਕੰਸਟਰਕਸ਼ਨ ਵਰਕਰ ਐਂਡ ਲੇਬਰ ਯੂਨੀਅਨ ਰਜਿਸਟਰਰੇਟਕ ਦੇ ਜ਼ਿਲ੍ਹਾ ਪ੍ਰਧਾਨ ਜੰਮੂ ਰਾਮ ਬਨਵਾਲਾ, ਜ਼ਿਲ੍ਹਾ ਸਕੱਤਰ ਸੋਨਾ ਧੁੰਨਕੀਆਂ, ਜ਼ਿਲ੍ਹਾ ਕੌਂਸਲ ਮੈਂਬਰ ਹਰਚਰਨ ਪਾਲੀ ਵਾਲਾ,ਪਰਮਜੀਤ ਸੋਹਨਾ ਸਾਂਦੜ ਅਤੇ ਕਰਨੈਲ ਬੱਗੇ ਕੇ ਨੇ ਕੀਤੀ।
ਯੂਨੀਅਨ ਦੇ ਡਿਪਟੀ ਜਨਰਲ ਸਕੱਤਰ ਐਡਵੋਕੇਟ ਪਰਮਜੀਤ ਢਾਬਾਂ ਅਤੇ ਜੰਮੂ ਰਾਮ ਬਨਵਾਲਾ ਨੇ ਕਿਹਾ ਕਿ ਪਿਛਲੇ ਸਮੇਂ ਤੋਂ ਬੋਰਡ ਦੀ ਮੀਟਿੰਗ ਨਾ ਹੋਣ ਕਾਰਨ ਕਿਰਤ ਵਿਭਾਗ ਵੱਲੋਂ ਗਲਤ ਤਰੀਕੇ ਨਾਲ ਸਕੀਮਾਂ ਵਿੱਚ ਬਦਲਾਅ ਕੀਤਾ ਜਾ ਰਿਹਾ ਹੈ, ਜਿਵੇਂ ਲਾਭਪਾਤਰੀਆਂ ਲਈ ਵਾਰ-ਵਾਰ ਪੈਨਸ਼ਨ ਸਕੀਮ ਵਿੱਚ ਬਦਲਾਅ ਕਰਨਾ, ਗਰੇਸ ਮਿਤੀ ਦੇ ਅੰਦਰ ਮਿਲਣ ਵਾਲੇ ਐਕਸਗਰੇਸ਼ੀਆਂ ਵਿੱਚ ਬਦਲਾਅ ਕਰਨਾ, ਐਕਸੀਡੈਂਟਲ ਐਕਸਗਰੇਸ਼ੀਆ ਲਾਭਪਾਤਰੀ ਦੇ ਵਾਰਸਾਂ ਨੂੰ ਨਾ ਮਿਲਣ ਕਾਰਨ ਲਾਭਪਾਤਰੀ ਖੱਜਲ ਖੁਆਰ ਹੋ ਰਹੇ ਹਨ। ਇਸ ਸਬੰਧੀ ਯੂਨੀਅਨ ਵੱਲੋਂ ਮਹਿਕਮਾਂ ਲੇਬਰ ਖ਼ਿਲਾਫ਼ ਸੰਘਰਸ਼ ਕਰਨ ਦਾ ਫੈਸਲਾ ਕੀਤਾ ਹੈ। ਇਸ ਤਹਿਤ ਅੱਜ ਅਸਿਸਟੈਂਟ ਲੇਬਰ ਕਮਿਸ਼ਨਰ ਦਫ਼ਤਰ ਸਾਹਮਣੇ ਰੋਸ ਪ੍ਰਦਰਸ਼ਨ ਕਰਕੇ ਸਥਾਨਕ ਡੀਸੀ ਦਫ਼ਤਰ ਸਾਹਮਣੇ ਧਰਨਾ ਦਿੱਤਾ ਗਿਆ ਹੈ।
ਮੋਗਾ (ਮਹਿੰਦਰ ਸਿੰਘ ਰੱਤੀਆਂ): ਇੱਥੇ ਜ਼ਿਲ੍ਹਾ ਸਕੱਤਰੇਤ ਅੱਗੇ ਉਸਾਰੀ ਕਿਰਤੀਆਂ ਵੱਲੋਂ ਵਿੱਤੀ ਸਕੀਮਾਂ ਦਾ ਲਾਭ ਨਾ ਮਿਲਣ ਅਤੇ ਮਨਮਰਜ਼ੀ ਨਾਲ ਬਦਲਾਅ, ਦਫਤਰਾਂ ’ਚ ਖੱਜਲ ਖੁਆਰੀ, ਗੈਰ-ਵਾਜਿਬ ਇਤਰਾਜ਼ਾਂ ਅਤੇ ਕਈ ਸਾਲਾਂ ਤੋਂ ਲੰਬਿਤ ਮਾਮਲਿਆਂ ਦੇ ਹੱਲ ਲਈ ਪ੍ਰਦਰਸ਼ਨ ਕੀਤਾ ਗਿਆ।
ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਕੁਲਦੀਪ ਭੋਲਾ, ਡਾ. ਇੰਦਰਵੀਰ ਗਿੱਲ ਤੇ ਸਵਰਨ ਖੋਸਾ ਨੇ ਕਿਹਾ ਕਿ ਕਿਰਤ ਵਿਭਾਗ ਵੱਲੋਂ ਗਲਤ ਤਰੀਕੇ ਨਾਲ ਸਕੀਮਾਂ ਵਿੱਚ ਬਦਲਾਅ ਕਰਕੇ ਲਾਭਪਾਤਰੀਆਂ ਨੂੰ ਖੱਜਲ ਕਰਨ ਦੀ ਨਿਖ਼ੇਧੀ ਕੀਤੀ। ਇਸ ਮੌਕੇ ਜਥੇਬੰਦੀ ਆਗੂਆਂ ਇਕਬਾਲ ਤਖਾਣਵੱਧ, ਪਰਮਜੀਤ ਮੋਗਾ, ਅੰਮ੍ਰਿਤਪਾਲ ਦੌਧਰ, ਸੁਰਜੀਤ ਤਖਾਣਵੱਧ, ਸਤਪਾਲ ਤਖਾਣਵੱਧ, ਮਨਮੋਹਨ ਸਿੰਘ ਰਾਜੂ ਚੂਹੜਚੱਕ, ਬੂਟਾ ਸਿੰਘ ਰਣੀਆਂ, ਯੂਸਫ਼ ਖਾਨ ਅਤੇ ਬਲਰਾਮ ਪ੍ਰਸਾਦ ਕਪੂਰੇ ਨੇ ਸੰਬੋਧਨ ਕੀਤਾ।
ਪੰਜਾਬੀ ਟ੍ਰਿਬਯੂਨ