ਸ਼ਹਿਰ ਦੇ ਕਈ ਸਕੂਲਾਂ, ਹੋਟਲਾਂ ਅਤੇ ਹੋਰ ਅਦਾਰਿਆਂ ਵਿੱਚ ਅੱਗ ਬੁਝਾਊ ਯੰਤਰ ਨਹੀਂ ਲਾਏ ਗਏ ਜਦ ਕਿ ਫਾਇਰ ਵਿਭਾਗ ਨੇ ਥੋਕ ਵਿੱਚ ਇਨ੍ਹਾਂ ਸਾਰਿਆਂ ਅਦਾਰਿਆਂ ਨੂੰ ਆਪਣੇ ਵੱਲੋਂ ਐੱਨ ਓ ਸੀ ਜਾਰੀ ਕੀਤੀ ਹੋਈ ਹੈ।
21 ਜਨਵਰੀ, 2026 – ਮਲੋਟ : ਸ਼ਹਿਰ ਦੇ ਕਈ ਸਕੂਲਾਂ, ਹੋਟਲਾਂ ਅਤੇ ਹੋਰ ਅਦਾਰਿਆਂ ਵਿੱਚ ਅੱਗ ਬੁਝਾਊ ਯੰਤਰ ਨਹੀਂ ਲਾਏ ਗਏ ਜਦ ਕਿ ਫਾਇਰ ਵਿਭਾਗ ਨੇ ਥੋਕ ਵਿੱਚ ਇਨ੍ਹਾਂ ਸਾਰਿਆਂ ਅਦਾਰਿਆਂ ਨੂੰ ਆਪਣੇ ਵੱਲੋਂ ਐੱਨ ਓ ਸੀ ਜਾਰੀ ਕੀਤੀ ਹੋਈ ਹੈ।
ਕਈ ਸਕੂਲਾਂ ਵਿੱਚ ਹਜ਼ਾਰਾਂ ਦੀ ਤਾਦਾਦ ਵਿੱਚ ਬੱਚੇ ਹਨ ਪਰ ਅੱਗ ਤੋਂ ਬਚਣ ਦਾ ਕੋਈ ਵੀ ਪ੍ਰਬੰਧ ਨਹੀਂ ਹੈ, ਸਰਕਾਰੀ ਪ੍ਰਾਇਮਰੀ ਸਕੂਲ (ਦਵਿੰਦਰਾ ਵਾਲੀ ਗਲੀ) ਵਿੱਚ ਸਟਾਫ ਸਮੇਤ ਕਰੀਬ 400 ਬੱਚੇ ਹਨ ਅਤੇ ਇਹ ਸਕੂਲ ਬਹੁਤ ਹੀ ਭੀੜੀ ਗਲੀ ਵਿੱਚ ਸਥਿਤ ਹੈ, ਜਿੱਥੇ ਅੱਗ ਲੱਗਣ ਦੀ ਸਥਿਤੀ ਵਿੱਚ ਅੱਗ ਬੁਝਾਊ ਗੱਡੀ ਵੀ ਦਾਖਲ ਨਹੀਂ ਹੋ ਸਕਦੀ, ਹਾਲਾਂਕਿ ਪਿਛਲੇ ਸਾਲ ਇਸ ਕਾਰਜ ਲਈ ਸਰਕਾਰ ਵੱਲੋਂ ਉਕਤ ਸਕੂਲ ਨੂੰ ਗਰਾਂਟ ਵੀ ਜਾਰੀ ਕੀਤੀ ਗਈ ਸੀ ਪਰ ਬਾਵਜੂਦ ਇਸ ਦੇ ਵੀ ਸਕੂਲ ਮੁਖੀ ਵੱਲੋਂ ਕੋਈ ਪ੍ਰਬੰਧ ਨਹੀਂ ਕੀਤਾ ਗਿਆ।ਸਵਾਲ ਇਹ ਹੈ ਕਿ ਗਰਾਂਟ ਮਿਲਣ ਦੇ ਬਾਵਜੂਦ ਸੈਂਕੜੇ ਛੋਟੇ ਬੱਚਿਆਂ ਲਈ ਅੱਗ ਤੋਂ ਬਚਣ ਦੇ ਪ੍ਰਬੰਧ ਕਿਉਂ ਨਹੀਂ ਕੀਤੇ ਗਏ? ਉਹ ਗਰਾਂਟ ਕਿੱਥੇ ਵਰਤੀ ਗਈ?
ਜਦੋਂ ਮੌਕੇ ’ਤੇ ਜਾ ਕੇ ਉਕਤ ਸਕੂਲ ਦੇ ਪ੍ਰਬੰਧਾਂ ਦੀ ਪੜਤਾਲ ਕੀਤੀ ਗਈ, ਤਾਂ ਦੇਖਿਆ ਕਿ ਅੱਗ ਬੁਝਾਉਣ ਵਾਲੇ ਖਾਲੀ ਐਕਸਪਾਇਰ, ਜੰਗਾਲ ਲੱਗੇ ਸਿਲੰਡਰ, ਰਸੋਈ ਦੀ ਇੱਕ ਨੁੱਕਰ ਵਿੱਚ ਪਏ ਫਾਲਤੂ ਸਾਮਾਨ ਦੇ ਵਿੱਚ ਪਏ ਹੋਏ ਸਨ। ਇਸ ਬਾਰੇ ਜਦੋਂ ਸਕੂਲ ਮੁਖੀ ਸਰਬਜੀਤ ਕੌਰ ਨੇ ਕਿਹਾ ਕਿ ਉਹ ਜਲਦੀ ਹੀ ਅੱਗ ਬੁਝਾਉਣ ਵਾਲੇ ਸਾਰੇ ਯੰਤਰ ਪੂਰੇ ਕਰ ਲੈਣਗੇ।
ਪੰਜਾਬੀ ਟ੍ਰਿਬਯੂਨ