30 ਜੂਨ, 2025 – ਭੁੱਚੋ ਮੰਡੀ : ਸੇਵਾਮੁਕਤ ਏਐੱਸਆਈ ਗੁਰਦੇਵ ਸਿੰਘ ਨੇ ਨੌਕਰੀ ਤੋਂ ਫਾਰਗ ਹੁੰਦਿਆਂ ਹੀ ਵਾਤਾਵਰਨ ਨੂੰ ਬਚਾਉਣ ਅਤੇ ਨੌਜਵਾਨਾਂ ਨੂੰ ਚੰਗੇ ਪਾਸੇ ਲਗਾਉਣ ਦਾ ਉਪਰਾਲਾ ਸ਼ੁਰੂ ਕੀਤਾ ਹੈ। ਉਨ੍ਹਾਂ ਸ਼ਹਿਰ ਨੂੰ ਹਰਾ-ਭਰਾ ਬਣਾਉਣ ਲਈ ਨੌਜਵਾਨਾਂ ਦੀ ਹਰਿਆਲੀ ਟੀਮ ਭੁੱਚੋ ਮੰਡੀ ਨਾਂ ਦੀ ਸੰਸਥਾ ਕਾਇਮ ਕੀਤੀ ਹੈ। ਇਸ ਟੀਮ ਨੇ ਗੁਰਦੇਵ ਸਿੰਘ ਦੀ ਅਗਵਾਈ ਹੇਠ ਸ਼ਹਿਰ ਦੀ ਮਾਲ ਰੋਡ, ਸ਼ਿਵਾਲਿਕ ਸਕੂਲ ਅੱਗੇ ਬਾਲਿਆਂਵਾਲੀ ਰੋਡ, ਬਾਬਾ ਵਿਸ਼ਵਕਰਮਾ ਗੁਰਦੁਆਰਾ ਸਾਹਿਬ ਅਤੇ ਭੁੱਚੋ ਕੈਂਚੀਆਂ ਚੌਕ ਦੇ ਡਿਵਾਈਡਰ ਵਿੱਚ ਲਗਭਗ 150 ਫੁੱਲਦਾਰ, ਫਲਦਾਰ ਅਤੇ ਛਾਂਦਾਰ ਪੌਦੇ ਲਾਏ। ਸੰਸਥਾ ਦੇ ਸੰਸਥਾਪਕ ਗੁਰਦੇਵ ਸਿੰਘ ਨੇ ਦੱਸਿਆ ਕਿ ਮਾਲ ਰੋਡ ’ਤੇ ਪੌਦਿਆਂ ਦੁਆਲੇ ਬਾਂਸ ਦੇ ਟ੍ਰੀ-ਗਾਰਡ ਲਾਏ ਗਏ ਹਨ ਅਤੇ ਇਨ੍ਹਾਂ ਪੌਦਿਆਂ ਦੀ ਰੋਜ਼ਾਨਾ ਸਾਂਭ-ਸੰਭਾਲ ਕੀਤੀ ਜਾ ਰਹੀ ਹੈ। ਇਸ ਮੌਕੇ ਹਰਿਆਲੀ ਟੀਮ ਦੇ ਸਰਗਰਮ ਵਾਲੰਟੀਅਰ ਗੁਰਪ੍ਰੀਤ ਸਿੰਘ ਬੱਬੂ, ਗੁਰਪ੍ਰੀਤ ਸਿੰਘ ਅਤੇ ਵਿੱਕੀ ਸਿੰਘ ਨੇ ਭਰਵਾਂ ਸਹਿਯੋਗ ਦਿੱਤਾ।
ਪੰਜਾਬੀ ਟ੍ਰਿਬਯੂਨ
test