ਅਮਰੀਕੀ ਫ਼ੌਜ ‘ਚ ਬਣੇ ਲੈਫਟੀਨੈਂਟ
ਅਭਿਸ਼ੇਕ ਦੇ ਪਿਤਾ ਰਾਜੇਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਉਹਨਾਂ ਨੂੰ ਆਪਣੇ ਪੁੱਤਰ ’ਤੇ ਮਾਣ ਹੈ, ਜਿਸ ਨੇ ਦਿੱਲਦਾਰੀ, ਮਿਹਨਤ ਅਤੇ ਹੌਂਸਲੇ ਨਾਲ ਇਹ ਉਪਲੱਬਧੀ ਹਾਸਿਲ ਕੀਤੀ।
17 ਜੁਲਾਈ, 2025 – ਤਲਵਾੜਾ : ਤਲਵਾੜਾ ਨੇੜੇ ਪੈਂਦੇ ਕਸਬਾ ਠਾਕੁਰਦਵਾਰਾ ਦੇ ਨੌਜਵਾਨ ਅਭਿਸ਼ੇਕ ਸ਼ਰਮਾ ਪੁੱਤਰ ਰਾਜੇਸ਼ ਕੁਮਾਰ ਸ਼ਰਮਾ ਨੇ ਅਮਰੀਕਾ ਦੀ ਫ਼ੌਜ ਵਿੱਚ ਕਮਿਸ਼ਨ ਪਾਸ ਕਰਕੇ ਲੈਫਟਿਨੈਂਟ ਬਣ ਕੇ ਨਾ ਸਿਰਫ ਆਪਣੇ ਪਰਿਵਾਰ, ਸਗੋਂ ਪੂਰੇ ਖੇਤਰ ਦਾ ਨਾਂ ਰੌਸ਼ਨ ਕੀਤਾ ਹੈ।
ਅਭਿਸ਼ੇਕ ਨੇ ਅਮਰੀਕਾ ਦੀ ਥਲ ਸੈਨਾ ਵਿੱਚ ਲੈਫਟਿਨੈਂਟ ਵਜੋਂ ਆਪਣਾ ਚਾਰਜ ਸੰਭਾਲ ਲਿਆ ਹੈ। ਉਹ ਕਾਂਗਰਸ ਆਗੂ ਅਤੇ ਠੇਕੇਦਾਰ ਵਿਜੇ ਕੁਮਾਰ ਦੇ ਭਤੀਜੇ ਹਨ। ਇਸ ਮੌਕੇ ਪਰਿਵਾਰ ਤੇ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ। ਅਭਿਸ਼ੇਕ ਦੇ ਪਿਤਾ ਰਾਜੇਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਉਹਨਾਂ ਨੂੰ ਆਪਣੇ ਪੁੱਤਰ ’ਤੇ ਮਾਣ ਹੈ, ਜਿਸ ਨੇ ਦਿੱਲਦਾਰੀ, ਮਿਹਨਤ ਅਤੇ ਹੌਂਸਲੇ ਨਾਲ ਇਹ ਉਪਲੱਬਧੀ ਹਾਸਿਲ ਕੀਤੀ।
ਪੰਜਾਬੀ ਜਾਗਰਣ