ਜਗਜੀਤ ਸਿੰਘ ਮਿਲਖਾ
ਨਸ਼ੇ ਖੋਰੀ ਦਾ ਧੰਦਾ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ – ਡਿਪਟੀ ਕਮਿਸ਼ਨਰ ਮਾਨਸਾ
ਜਗਜੀਤ ਸਿੰਘ ਮਿਲਖਾ ਦੁਖੀ ਪਰਿਵਾਰ ਨਾਲ
ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਵਿੱਡੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਉਸ ਸਮੇਂ ਠੁਸ ਜਾਪਦਾ ਨਜ਼ਰ ਆ ਰਿਹਾ ਜਦੋਂ ਕਿ ਵਿਧਾਨ ਸਭਾ ਹਲਕਾ ਸਰਦੁਲਗੜ ਦੇ ਪਿੰਡ ਝੇ ਝੇਂਰਿਆਂ ਵਾਲੀ ਪਿਛਲੇ ਕੁਝ ਸਮੇਂ ਚ ਹੀ ਦਰਜਨਾ ਨਸ਼ੇ ਨਾਲ ਮੌਤਾਂ ਹੋਣ ਦੀ ਅਤੀ ਦੁਖਦਾਈ ਖਬਰ ਹੈ।
ਵਿਧਾਨ ਸਭਾ ਹਲਕਾ ਸਰਦੂਲਗੜ੍ਹ ਤੋਂ ਭਾਰਤੀਆ ਜਨਤਾ ਪਾਰਟੀ ਦੀ ਚੋਣ ਲੜ ਚੁੱਕੇ ਜਗਜੀਤ ਸਿੰਘ ਮਿਲਖਾ ਨੇ ਅੱਜ ਆਪਣੀ ਟੀਮ ਦੌਰਾਨ ਪਿੰਡ ਝੇਂਰਿਆਂਵਾਲੀ ਦਾ ਦੌਰਾ ਕਰਦਿਆਂ ਦੱਸਿਆ ਕਿ ਇਸ ਪਿੰਡ ਵਿੱਚ ਨੌਜਵਾਨਾਂ ਨੇ ਚਿੱਟੇ ਨਸੇ ਦੀ ਭੇਂਟ ਚੜ ਕੇ ਆਪਣੀਆਂ ਕੀਮਤੀ ਜਾਨਾਂ ਹੀ ਨਹੀਂ ਬਰਬਾਦ ਕੀਤੀਆਂ। ਸਗੋਂ ਘਰ ਦੇ ਬੂਹੇ ਵੀ ਬੰਦ ਕਰ ਦਿੱਤੇ ਹਨ। ਉਹਨਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸਵਾਲ ਉਠਾਉਂਦਿਆਂ ਕਿਹਾ ਕਿ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਮੁਹਿੰਮ ਸ਼ੁਰੂ ਤਾਂ ਕੀਤੀ ਹੈ ਪਰ ਉਸ ਦਾ ਗਰਾਉਂਡ ਲੈਵਲ ਤੇ ਜੋ ਨਤੀਜਾ ਸਾਹਮਣੇ ਆਇਆ ਹੈ। ਉਹ ਅੱਜ ਪਿੰਡ ਝੇਂਰਿਆਂਵਾਲੀ ਦੇ ਦਰਜਨਾਂ 15 ਸਾਲਾਂ ਤੋਂ 30 ਸਾਲ ਤੱਕ ਦੇ ਨੌਜਵਾਨਾਂ ਦੀਆਂ ਹੋਈਆਂ ਮੌਤਾਂ ਤੋਂ ਦੇਖਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਪਿੰਡ ਦੀ ਪੰਚਾਇਤ ਨੇ ਉਹਨਾਂ ਦੇ ਨਾਲ ਜਾ ਕੇ ਪੀੜਤ ਪਰਿਵਾਰਾਂ ਨਾਲ ਜਿੱਥੇ ਦੁੱਖ ਜਾਹਿਰ ਕੀਤਾ, ਉੱਥੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਉਂਦਿਆਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਦੀ ਪੁਖਤਾ ਜਾਣਕਾਰੀ ਲੈ ਕੇ ਪੀੜਿਤ ਪਰਿਵਾਰਾਂ ਦੀ ਜਿੱਥੇ ਮਾਲੀ ਮਦਦ ਕੀਤੀ ਜਾਵੇ ।ਉੱਥੇ ਅਣਗਹਿਲੀ ਵਰਤਨ ਵਾਲੇ ਪ੍ਰਸ਼ਾਸਨ ਖਿਲਾਫ ਆਪਣੀ ਬਣਦੀ ਕਾਰਵਾਈ ਵੀ ਕੀਤੀ ਜਾਵੇ। ਮਿਲਖਾ ਨੇ ਇਸ ਦੀ ਲਿਖਤੀ ਤੌਰ ਤੇ ਜਾਣਕਾਰੀ ਬੀਜੇਪੀ ਪਾਰਟੀ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਸੌਂਪ ਦਿੱਤੀ ਹੈ।
ਪਿੰਡ ਦੇ ਸਰਪੰਚ ਗੁਰਮੀਤ ਸਿੰਘ, ਮੈਂਬਰ ਸੁਖਦੇਵ ਸਿੰਘ, ਪੰਚਾਇਤ ਮੈਂਬਰ ਸੰਦੀਪ ਸਿੰਘ, ਆਦਿ ਤੋਂ ਇਲਾਵਾ ਪੀੜਤ ਪਰਿਵਾਰਾਂ ਨੇ ਆਪਣੇ ਬਿਆਨ ਰਿਕਾਰਡਿੰਗ ਕਰਾਉਦੇ ਆਂ ਦੱਸਿਆ ਕਿ ਉਹਨਾਂ ਦੇ ਨੌਜਵਾਨ ਪੁੱਤਰਾਂ ਦੀਆਂ ਚਿੱਟੇ ਨਸ਼ੇ ਨਾਲ ਮੌਤਾਂ ਹੋਈਆਂ ਹਨ । ਇਸ ਸਬੰਧੀ ਉਹਨਾਂ ਅਤੇ ਨਗਰ ਨਿਵਾਸੀਆਂ ਨੇ ਡਿਪਟੀ ਕਮਿਸ਼ਨਰ ਮਾਨਸਾ, ਜਿਲਾ ਪੁਲਿਸ ਮੁਖੀ ਮਾਨਸਾ ਤੋ ਮੰਗ ਕੀਤੀ ਹੈ ਕਿ ਪਿੰਡ ਵਿੱਚ ਵਿਸ਼ੇਸ਼ ਤੌਰ ਤੇ ਇਨਕੁਆਰੀ ਕਰਕੇ ਨਸ਼ਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਤਾਂ ਕਿ ਬਾਕੀ ਨੌਜਵਾਨ ਇਸ ਦੀ ਭਿਆਨਕ ਬਿਮਾਰੀ ਤੋਂ ਸਵੇਰੇ ਇਥੋਂ ਬਚ ਸਕਣ।
ਜਦੋਂ ਇਸ ਮਾਮਲੇ ਸਬੰਧੀ ਡਿਪਟੀ ਕਮਿਸ਼ਨਰ ਮਾਨਸਾ ਮੈਡਮ ਨਵਜੋਤ ਕੌਰ ਨਾਲ ਸੰਪਰਕ ਕੀਤਾ ਤਾਂ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਖਿਲਾਫ਼ ਪੂਰੀ ਸਖਤੀ ਨਾਲ ਕੰਮ ਕਰ ਰਹੀ ਹੈ, ਇਸ ਸਬੰਧੀ ਹੁਣੇ ਹੀ ਪਤਾ ਕਰਵਾ ਕੇ ਨਸ਼ੇ ਖੋਰੀ ਦਾ ਧੰਦਾ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ।