• Skip to main content
  • Skip to secondary menu
  • Skip to primary sidebar
  • Skip to footer
  • Home
  • About Us
  • Contact Us

The Punjab Pulse

Centre for Socio-Cultural Studies

  • Areas of Study
    • Social & Cultural Studies
    • Religious Studies
    • Governance & Politics
    • National Perspectives
    • International Perspectives
    • Communism
  • Activities
    • Conferences & Seminars
    • Discussions
  • News
  • Resources
    • Books & Publications
    • Book Reviews
  • Icons of Punjab
  • Videos
  • Academics
  • Agriculture
  • General

ਅਪਰੇਸ਼ਨ ਸਿੰਧੂਰ: ਪਾਕਿ ਨੇ ਤਬਾਹੀ ਮਗਰੋਂ ਲੱਖਾਂ ਡਾਲਰ ਦੇ ਟੈਂਡਰ ਜਾਰੀ ਕੀਤੇ

June 4, 2025 By News Bureau

Share

03 ਜੂਨ, 2025 – ਨਵੀਂ ਦਿੱਲੀ : ਅਪਰੇਸ਼ਨ ਸਿੰਧੂਰ ਦੌਰਾਨ ਪਾਕਿਸਤਾਨ ’ਤੇ ਭਾਰਤ ਦੇ ਹਮਲੇ ਦੇ ਅਸਰ ਬਾਰੇ ਹੋਰ ਵਿਸਤਾਰ ਨਾਲ ਖੁਲਾਸਾ ਹੋਇਆ ਹੈ। ਇਸਲਾਮਾਬਾਦ ਨੇ ਦੱਸਿਆ ਹੈ ਕਿ ਭਾਰਤ ਨੇ 9 ਤੇ 10 ਮਈ ਨੂੰ ਸੱਤ ਹੋਰ ਫੌਜੀ ਟਿਕਾਣਿਆਂ ’ਤੇ ਵੀ ਹਮਲਾ ਕੀਤਾ ਸੀ। ਉਸ ਨੇ ਆਪਣੇ ਨੁਕਸਾਨੇ ਫੌਜੀ ਟਿਕਾਣਿਆਂ ਦੀ ਮੁਰੰਮਤ ਤੇ ਕੁਝ ਉਪਕਰਨ ਬਦਲਣ ਲਈ ਲੱਖਾਂ ਡਾਲਰ ਦੇ ਟੈਂਡਰ ਵੀ ਜਾਰੀ ਕੀਤੇ ਹਨ।

ਪਾਕਿਸਤਾਨੀ ਹਥਿਆਰਬੰਦ ਬਲਾਂ ਵੱਲੋਂ ਤਿਆਰ ਕੀਤਾ ਗਿਆ ਡੋਜ਼ੀਅਰ 18 ਮਈ ਨੂੰ ਇਸ ਦੇ ਰਣਨੀਤਕ ਭਾਈਵਾਲਾਂ ਨਾਲ ਸਾਂਝਾ ਕੀਤਾ ਗਿਆ ਸੀ ਅਤੇ ਇਸ ਨੂੰ ਭਾਰਤੀ ਸੁਰੱਖਿਆ ਏਜੰਸੀਆਂ ਨੇ ਵੀ ਦੇਖਿਆ ਹੈ। ਪਾਕਿਸਤਾਨ ਦੇ ‘ਅਪਰੇਸ਼ਨ ਬੁਨਿਆਨ ਉਨ ਮਰਸੂਸ’ ਬਾਰੇ ਡੋਜ਼ੀਅਰ ’ਚ ਕਿਹਾ ਗਿਆ ਹੈ ਕਿ ਭਾਰਤ ਨੇ ਪਹਿਲਾਂ ਦੱਸੇ ਟੀਚਿਆਂ ਤੋਂ ਘੱਟੋ ਘੱਟ ਸੱਤ ਵੱਧ ਟਿਕਾਣਿਆਂ ’ਤੇ ਹਮਲਾ ਕੀਤਾ ਸੀ। ਡੋਜ਼ੀਅਰ ’ਚ ਦਰਜ ਨਕਸ਼ਿਆਂ ’ਚ ਖੈਬਰ ਪਖਤੂਨਖਵਾ ਸੂਬੇ ਦੇ ਪਿਸ਼ਾਵਰ, ਪੰਜਾਬ ਸੂਬੇ ਦੇ ਝੰਗ, ਗੁਜਰਾਤ, ਬਹਾਵਲਨਗਰ ਤੇ ਅਟਕ ਅਤੇ ਸਿੰਧ ਸੂਬੇ ’ਚ ਹੈਦਰਾਬਾਦ ਤੇ ਛੋਰ ਦਾ ਜ਼ਿਕਰ ਹੈ। ਜੰਗ ਦੌਰਾਨ ਜਾਂ ਉਸ ਤੋਂ ਬਾਅਦ ਕਿਸੇ ਵੀ ਪ੍ਰੈੱਸ ਵਾਰਤਾ ’ਚ ਭਾਰਤੀ ਅਧਿਕਾਰੀਆਂ ਵੱਲੋਂ ਇਨ੍ਹਾਂ ਥਾਵਾਂ ਨੂੰ ਟੀਚੇ ਵਜੋਂ ਸਵੀਕਾਰ ਨਹੀਂ ਕੀਤਾ ਗਿਆ।

ਪਾਕਿਸਤਾਨ ਵੱਲੋਂ ਕੀਤੇ ਗਏ ਇਸ ਖੁਲਾਸੇ ਤੋਂ ਪਤਾ ਲੱਗਦਾ ਹੈ ਕਿ ਭਾਰਤ ਨੇ ਅਪਰੇਸ਼ਨ ਸਿੰਧੂਰ (7-10 ਮਈ) ਦੌਰਾਨ 18 ਥਾਵਾਂ ’ਤੇ ਹਮਲਾ ਕੀਤਾ। ਪਿਸ਼ਾਵਰ, ਹੈਦਰਾਬਾਦ ਤੇ ਸਿੰਧ ਵਰਗੀਆਂ ਥਾਵਾਂ ਤੋਂ ਪਤਾ ਲੱਗਦਾ ਹੈ ਕਿ ਭਾਰਤ ਨੇ ਇਨ੍ਹਾਂ ਟਿਕਾਣਿਆਂ ਨੂੰ ਕਿਵੇਂ ਤਹਿਸ ਨਹਿਸ ਕੀਤਾ। ਭਾਰਤੀ ਹਵਾਈ ਫੌਜ ਦੇ ਡਾਇਰੈਕਟਰ ਜਨਰਲ ਏਅਰ ਅਪਰੇਸ਼ਨਜ਼ ਨੇ 11 ਅਤੇ 12 ਮਈ ਨੂੰ ਪ੍ਰੈੱਸ ਵਾਰਤਾ ਵਿੱਚ ਗਿਆਰਾਂ ਹਵਾਈ ਅੱਡਿਆਂ ਨੂੰ ਨਿਸ਼ਾਨਾ ਬਣਾਉਣ ਬਾਰੇ ਦੱਸਿਆ ਸੀ। ਇਸ ਵਿੱਚ ਰਾਵਲਪਿੰਡੀ ਸਥਿਤ ਨੂਰ ਖਾਨ, ਸਰਗੋਧਾ, ਰਫੀਕੀ, ਮੁਰੀਦ, ਸੱਖਰ, ਸਿਆਲਕੋਟ, ਪਸਰੂਰ, ਚੁਨੀਆਂ, ਸਕਾਰੂ, ਭੋਲਾਰੀ ਅਤੇ ਜੈਕਬਾਬਾਦ ਸ਼ਾਮਲ ਸਨ। ਪਾਕਿਸਤਾਨ ਨੇ 10 ਮਈ ਨੂੰ ਅਮਰੀਕਾ ਨੂੰ ਫ਼ੋਨ ਕੀਤਾ ਸੀ ਅਤੇ ਫਿਰ ਭਾਰਤ ਨੂੰ ਗੋਲੀਬੰਦੀ ਖਤਮ ਕਰਨ ਲਈ ਕਿਹਾ ਸੀ। ਇਸ ਤੋਂ ਬਾਅਦ 10 ਮਈ ਨੂੰ ਸਾਢੇ ਪੰਜ ਵਜੇ ਗੋਲੀਬੰਦੀ ਦਾ ਐਲਾਨ ਕੀਤਾ ਗਿਆ ਸੀ। ਇਸ ਦੌਰਾਨ ਪਾਕਿਸਤਾਨੀ ਹਵਾਈ ਫੌਜ ਨੇ ਨੂਰ ਖਾਨ, ਜੈਕਬਾਬਾਦ, ਭੋਲਾਰੀ, ਸੱਖਰ, ਸਰਗੋਧਾ, ਮਸਰੂਰ ਅਤੇ ਰਫੀਕੀ ਸਮੇਤ ਏਅਰਬੇਸਾਂ ਦੀ ਮੁਰੰਮਤ ਅਤੇ ਨੁਕਸਾਨੇ ਗਏ ਉਪਕਰਨਾਂ ਨੂੰ ਬਦਲਣ ਲਈ ਟੈਂਡਰ ਮੰਗੇ ਹਨ ਜਿਨ੍ਹਾਂ ਦਾ ਖਰਚਾ ਲੱਖਾਂ ਡਾਲਰਾਂ ਵਿੱਚ ਹੈ। ਇਸ ਤੋਂ ਇਲਾਵਾ ਜੇਐੱਫ-17 ਲੜਾਕੂ ਜਹਾਜ਼ਾਂ ਅਤੇ ਟਰਾਂਸਪੋਰਟ ਜਹਾਜ਼ ਸੀ-130 ਦੀ ਮੁਰੰਮਤ ਲਈ ਟੈਂਡਰ ਜਾਰੀ ਕੀਤੇ ਗਏ ਹਨ।

ਪਾਕਿਸਤਾਨੀ ਹਵਾਈ ਸੈਨਾ ਨੇ ਸਿਵਲ ਕੰਮਾਂ, ਸਾਜ਼ੋ-ਸਾਮਾਨ ਦੀ ਸਪਲਾਈ, ਵਾਹਨਾਂ ਤੇ ਮਸ਼ੀਨਰੀ ਦੀ ਮੁਰੰਮਤ ਲਈ ਟੈਂਡਰ ਲਾਏ ਹਨ। ਇਨ੍ਹਾਂ ’ਚ ਰੱਖ-ਰਖਾਅ ਅਤੇ ਉਸਾਰੀ ਨਾਲ ਸਬੰਧਤ ਸੇਵਾਵਾਂ ਸ਼ਾਮਲ ਹਨ। ਇੱਕ ਵੱਖਰਾ ਟੈਂਡਰ ਮੁਰੰਮਤ ਤੇ ਖ਼ਰੀਦ ਕੰਮ ਨਾਲ ਸਬੰਧਤ ਹੈ, ਜਿਸ ਵਿੱਚ ਡੀਏ-20 ਏਅਰਕਰਾਫਟ ਅਤੇ ਏਡਬਲਿਊ-139 ਹੈਲੀਕਾਪਟਰਾਂ ਲਈ ਸਾਮਾਨ ਦੀ ਮੁਰੰਮਤ ਦਾ ਕੰਮ ਸ਼ਾਮਲ ਹੈ। ਪਾਕਿਸਤਾਨੀ ਹਵਾਈ ਸੈਨਾ ਦੇ ਟੈਂਡਰਾਂ ’ਚ ਵੱਖ-ਵੱਖ ਕਿਸਮ ਦੇ ਸੈਂਸਰਾਂ ਤੇ ਇੰਜਣਾਂ ਦੀ ਮੁਰੰਮਤ ਦੇ ਕੰਮ ਵੀ ਸ਼ਾਮਲ ਹਨ, ਜਿਨ੍ਹਾਂ ਦੀ ਵਰਤੋਂ ਮਿਜ਼ਾਈਲ ਲਾਂਚ ਜਾਂ ਹਵਾਈ ਖੇਤਰ ’ਚ ਬਚਾਅ ਲਈ ਕੀਤੀ ਜਾਂਦੀ ਹੈ।

ਜ਼ਿਕਰਯੋਗ ਹੈ ਕਿ ਭਾਰਤ ਨੇ ਪਹਿਲਗਾਮ ਦਹਿਸ਼ਤੀ ਹਮਲੇ ਮਗਰੋਂ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਖ਼ਿਲਾਫ਼ ਕਾਰਵਾਈ ਕਰਦਿਆਂ ਜੈਸ਼-ਏ-ਮੁਹੰਮਦ ਤੇ ਲਸ਼ਕਰ-ਏ-ਤਇਬਾ ਦੇ 9 ਟਿਕਾਣਿਆਂ ’ਤੇ ਹਮਲਾ ਕੀਤਾ ਸੀ।

ਪੰਜਾਬੀ ਟ੍ਰਿਬਯੂਨ


Share
test

Filed Under: News

Primary Sidebar

More to See

Sri Guru Granth Sahib

August 27, 2022 By Jaibans Singh

Pakistan attacked ‘insaniyat’, Kashimiriyat in Pahalgam: PM Modi 

June 6, 2025 By News Bureau

ਯੂਟਿਊਬਰ ਜਸਬੀਰ ਦੇ ਫੋਨ ‘ਚੋਂ 150 ਪਾਕਿਸਤਾਨੀ ਨੰਬਰ ਮਿਲੇ,

June 6, 2025 By News Bureau

Tags

AAP Amritsar Bangladesh BJP CAA Captain Amarinder Singh Capt Amarinder Singh China Congress COVID CPEC Farm Bills FATF General Qamar Bajwa Guru Angad Dev JI Guru Gobind Singh Guru Granth Sahib Guru Nanak Dev Ji Harmandir Sahib Imran Khan Indian Army ISI Kartarpur Corridor Kartarpur Sahib Kashmir LAC LeT LOC Maharaja Ranjit Singh Narendra Modi operation sindoor Pakistan PLA POJK President Xi Jinping Prime Minister Narednra Modi PRime Minister Narendra Modi Punjab QUAD RSS SAD SFJ SGPC Sikh Sukhbir Badal

Featured Video

More Posts from this Category

Footer

Text Widget

This is an example of a text widget which can be used to describe a particular service. You can also use other widgets in this location.

Examples of widgets that can be placed here in the footer are a calendar, latest tweets, recent comments, recent posts, search form, tag cloud or more.

Sample Link.

Recent

  • Youth killed in intra-gang shooting in Ferozepur
  • Pakistan attacked ‘insaniyat’, Kashimiriyat in Pahalgam: PM Modi 
  • ਯੂਟਿਊਬਰ ਜਸਬੀਰ ਦੇ ਫੋਨ ‘ਚੋਂ 150 ਪਾਕਿਸਤਾਨੀ ਨੰਬਰ ਮਿਲੇ,
  • ਸ੍ਰੀ ਹੇਮਕੁੰਟ ਸਾਹਿਬ ਯਾਤਰਾ ਲਈ ਭਾਰੀ ਉਤਸ਼ਾਹ, ਦਰਸ਼ਨ ਲਈ ਪਹੁੰਚੀ ਰਿਕਾਰਡ ਤੋੜ ਸੰਗਤ
  • Operation Blue Star ’ਚ ਯੂਕੇ ਦੀ ਭੂਮਿਕਾ

Search

Tags

AAP Amritsar Bangladesh BJP CAA Captain Amarinder Singh Capt Amarinder Singh China Congress COVID CPEC Farm Bills FATF General Qamar Bajwa Guru Angad Dev JI Guru Gobind Singh Guru Granth Sahib Guru Nanak Dev Ji Harmandir Sahib Imran Khan Indian Army ISI Kartarpur Corridor Kartarpur Sahib Kashmir LAC LeT LOC Maharaja Ranjit Singh Narendra Modi operation sindoor Pakistan PLA POJK President Xi Jinping Prime Minister Narednra Modi PRime Minister Narendra Modi Punjab QUAD RSS SAD SFJ SGPC Sikh Sukhbir Badal

Copyright © 2025 · The Punjab Pulse

Developed by Web Apps Interactive