20 ਜੂਨ, 2025 – ਗੜ੍ਹਸ਼ੰਕਰ : ਇਸ ਤਹਿਸੀਲ ਦੇ ਨੀਮ ਪਹਾੜੀ ਖਿੱਤੇ ਬੀਤ ਦੇ ਪਿੰਡ ਕੋਟ-ਸ਼ਾਹਪੁਰ ਨੇੜੇ ਸਥਿਤ ਸ਼ਨੀ ਮੰਦਰ ਕੋਲ ਬੀਤੀ ਰਾਤ ਕਰੀਬ ਸਾਢੇ ਦਸ ਵਜੇ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਆਰੀਅਨ (20) ਪੁੱਤਰ ਅਮਿਤ ਕੁਮਾਰ ਵਾਸੀ ਪਿੰਡ ਸੀਹਵਾਂ ਵਜੋਂ ਹੋਈ ਹੈ। ਉਹ ਆਪਣੀ ਭੂਆ ਦੇ ਪੁੱਤਰ ਨਵੀਨ ਕੁਮਾਰ (27) ਵਾਸੀ ਪਿੰਡ ਕੋਕੋਵਾਲ ਮਜਾਰੀ ਨਾਲ ਕਾਰ ਰਾਹੀਂ ਲੁਧਿਆਣਾ ਤੋਂ ਪਰਤ ਰਿਹਾ ਸੀ। ਇਸ ਦੌਰਾਨ ਨੰਗਲ ਰੋਡ ’ਤੇ ਸ਼ਨੀ ਮੰਦਰ ਨੇੜੇ ਨਵੀਨ ਦੀ ਸਿਹਤ ਖ਼ਰਾਬ ਹੋ ਗਈ। ਉਸ ਨੇ ਕਾਰ ਸੜਕ ਕੰਢੇ ਖੜ੍ਹੀ ਕਰ ਦਿੱਤੀ। ਇਸ ਦੌਰਾਨ ਪਿੱਛੇ ਤੋਂ ਆਏ ਮੋਟਕਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਆਰੀਅਨ ’ਤੇ ਦੋ ਗੋਲੀਆਂ ਚਲਾ ਦਿੱਤੀਆਂ ਅਤੇ ਫ਼ਰਾਰ ਹੋ ਗਏ। ਆਰੀਅਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਡੀਐੱਸਪੀ ਗੜ੍ਹਸ਼ੰਕਰ ਜਸਪ੍ਰੀਤ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪੰਜਾਬੀ ਟ੍ਰਿਬਯੂਨ
test