21 ਜੂਨ, 2025 – ਅੰਮ੍ਰਿਤਸਰ : ਸੀਮਾ ਸੁਰੱਖਿਆ ਬਲ ਨੇ ਕੋਮਾਂਤਰੀ ਬਾਜ਼ਾਰ ਵਿੱਚ ਕਰੋੜਾਂ ਦੇ ਮੁੱਲ ਦੀ 7.4 ਕਿਲੋ ਤੋਂ ਵੱਧ ICE (ਨਸ਼ੀਲਾ ਪਦਾਰਥ) ਜ਼ਬਤ ਕੀਤੀ ਹੈ। ਇਹ ਨਸ਼ੀਲਾ ਪਦਾਰਥ ਪਾਕਿਸਤਾਨ ਤੋਂ ਇੱਕ ਡਰੋਨ ਰਾਹੀਂ ਭੇਜਿਆ ਗਿਆ ਸੀ, ਜਿਸਨੂੰ BSF ਨੇ ਬੇਅਸਰ ਕਰ ਦਿੱਤਾ। ਡਰੋਨ ਸਵੇਰੇ 2.30 ਵਜੇ ਦੇ ਕਰੀਬ ਅੰਮ੍ਰਿਤਸਰ ਦੇ ਮੋਡ ਪਿੰਡ ਦੇ ਖੇਤਾਂ ਵਿੱਚ ਡਿੱਗ ਪਿਆ। BSF ਅਧਿਕਾਰੀਆਂ ਨੇ ਦੱਸਿਆ ਕਿ ਇੱਕ ਸੂਚਨਾ ’ਤੇ ਦੇਰ ਰਾਤ ਇੱਕ ਕਾਰਵਾਈ ਸ਼ੁਰੂ ਕੀਤੀ ਗਈ, ਜਿਸ ਦੇ ਨਤੀਜੇ ਵਜੋਂ ICE ਜ਼ਬਤ ਕੀਤਾ ਗਿਆ। BSF ਅਧਿਕਾਰੀਆਂ ਨੇ X ’ਤੇ ਕਿਹਾ, “02:30 ਵਜੇ ਦੇ ਕਰੀਬ ਸ਼ੱਕੀ ਡਰਾਪਿੰਗ ਜ਼ੋਨ ਦੀ ਪੂਰੀ ਤਲਾਸ਼ੀ ਲੈਣ ਤੋਂ ਬਾਅਦ ਡਰੋਨ ਦੇ ਨਾਲ ਇੱਕ ਵੱਡੇ ਕਾਲੇ ਰੰਗ ਦਾ ਬੈਗ ਮਿਲਿਆ। ਜਿਸ ਵਿੱਚੋਂ ICE (ਮੇਥਾਮਫੇਟਾਮਾਈਨ) ਦੇ ਸੱਤ ਪੈਕੇਟ ਮਿਲੇ, ਜਿਸਦਾ ਕੁੱਲ ਭਾਰ 7.470 ਕਿਲੋਗ੍ਰਾਮ ਸੀ। ਇਹ ਬਰਾਮਦਗੀ ਜ਼ਿਲ੍ਹਾ ਅੰਮ੍ਰਿਤਸਰ ਦੇ ਮੋਡ ਪਿੰਡ ਦੇ ਨੇੜੇ ਇੱਕ ਸਿੰਜਾਈ ਵਾਲੇ ਖੇਤ ਤੋਂ ਕੀਤੀ ਗਈ ਹੈ।’’ ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ICE ਇੱਕ ਪਾਰਟੀ ਡਰੱਗ ਹੈ ਜੋ ਮਹਾਨਗਰਾਂ ਵਿੱਚ ਕਾਫੀ ਪ੍ਰਸਿੱਧ ਹੈ।
ਪੰਜਾਬੀ ਟ੍ਰਿਬਯੂਨ
test