23 ਜੂਨ, 2025 – ਮਾਹੇ (ਸੈਸ਼ੇਲਜ਼): ਭਾਰਤ ਦੇ ਛੇ ਮੁੱਕੇਬਾਜ਼ਾਂ ਨੇ ਸੈਸ਼ੇਲਜ਼ ਨੈਸ਼ਨਲ ਡੇਅ ਟੂਰਨਾਮੈਂਟ ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਕਜ਼ਾਖਸਤਾਨ ਵਿੱਚ ਐਲੋਰਡਾ ਕੱਪ ਖੇਡ ਚੁੱਕੇ ਉੱਤਰ ਪ੍ਰਦੇਸ਼ ਦੇ ਆਦਿਤਿਆ ਪ੍ਰਤਾਪ (65 ਕਿਲੋਗ੍ਰਾਮ) ਨੇੇ ਤੀਜੇ ਗੇੜ ਵਿੱਚ ਸਥਾਨਕ ਮੁੱਕੇਬਾਜ਼ ਜੋਵਾਨੀ ਬੁਜ਼ਿਨ ਨੂੰ ਆਰਐੱਸਸੀ (ਰੈਫਰੀ ਵੱਲੋਂ ਮੁਕਾਬਲਾ ਰੋਕਿਆ ਜਾਣਾ) ਰਾਹੀਂ ਹਰਾਇਆ। ਨੈਸ਼ਨਲ ਕੰਬਾਈਂਡ ਫਾਈਨਲਜ਼ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਨੀਰਜ (75 ਕਿਲੋਗ੍ਰਾਮ) ਨੇ ਵੀ ਆਰਐੱਸਸੀ ਰਾਹੀਂ ਦੂਜੇ ਗੇੜ ਵਿੱਚ ਜਿੱਤ ਦਰਜ ਕੀਤੀ।
ਪੰਜਾਬੀ ਟ੍ਰਿਬਯੂਨ
Indian men’s team beats Belgiumਪੁਰਸ਼ ਹਾਕੀ: ਭਾਰਤ ਨੇ ਬੈਲਜੀਅਮ ਨੂੰ 4-3 ਨਾਲ ਹਰਾਇਆ
ਐਂਟਵਰਪ : FIH Pro Leagueਭਾਰਤੀ ਪੁਰਸ਼ ਹਾਕੀ ਟੀਮ ਨੇ ਇੱਥੇ ਐਫਆਈਐਚ ਪ੍ਰੋ ਲੀਗ ਦੇ ਯੂਰਪੀਅਨ ਗੇੜ ਵਿੱਚ ਬੈਲਜੀਅਮ ਨੂੰ 4-3 ਨਾਲ ਹਰਾ ਕੇ ਆਪਣੀ ਪਹਿਲੀ ਜਿੱਤ ਦਰਜ ਕੀਤੀ।
ਮੈਚ ਖਤਮ ਹੋਣ ਤੋਂ ਸਿਰਫ਼ ਦੋ ਮਿੰਟ ਬਾਕੀ ਰਹਿੰਦਿਆਂ ਸਕੋਰ 3-3 ਨਾਲ ਬਰਾਬਰ ਹੋ ਗਿਆ ਸੀ ਪਰ ਭਾਰਤ ਨੇ ਸਰਕਲ ਦੇ ਅੰਦਰ ਸਖ਼ਤ ਚੁਣੌਤੀ ਦੇ ਬਾਅਦ ਰੈਫਰਲ ਮੰਗਿਆ ਤੇ ਫੈਸਲਾ ਭਾਰਤ ਦੇ ਹੱਕ ਵਿੱਚ ਗਿਆ ਅਤੇ ਹਰਮਨਪ੍ਰੀਤ ਸਿੰਘ ਨੇ ਪੈਨਲਟੀ ਸਟਰੋਕ ਨੂੰ ਗੋਲ ਵਿਚ ਬਦਲ ਕੇ ਆਪਣੀ ਟੀਮ ਨੂੰ ਜਿੱਤ ਦਿਵਾਈ। ਦੱਸਣਾ ਬਣਦਾ ਹੈ ਕਿ ਇਸ ਲੀਗ ਵਿਚ ਭਾਰਤ ਮਹਿਲਾ ਹਾਕੀ ਟੀਮ ਨੇ ਨਮੋਸ਼ੀਜਨਕ ਪ੍ਰਦਰਸ਼ਨ ਕੀਤਾ।
ਪੰਜਾਬੀ ਟ੍ਰਿਬਯੂਨ
test