07 ਜੁਲਾਈ, 2025 – ਤਰਨ ਤਾਰਨ : ਸਰਹੱਦੀ ਕਸਬਾ ਖੇਮਕਰਨ ਦੇ ਸੀਵਰੇਜ ਦੇ ਪਾਣੀ ਦੇ ਨਿਕਾਸ ਦੇ ਨਿਕੰਮੇ ਬੰਦੋਬਸਤਾਂ ਨੇ ਲੋਕਾਂ ਦਾ ਜਿਉਣਾ ਔਖਾ ਕਰ ਦਿੱਤਾ ਹੈ| ਨਿਕਾਸ ਦੇ ਮਾੜੇ ਪ੍ਰਬੰਧਾਂ ਕਰ ਕੇ ਸਾਲਾਂ ਤੋਂ ਲੋਕਾਂ ਨੂੰ ਇਸ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਕਸਬਾ ਵਾਸੀ ਆਲਮ ਸਿੰਘ, ਗੁਰਬੀਰ ਸਿੰਘ ਖੇੜਾ ਸਣੇ ਹੋਰਨਾਂ ਨੇ ਕਿਹਾ ਕਿ ਉਂਜ ਤਾਂ ਕਸਬੇ ਦੇ ਸਾਰੇ ਪਾਸੇ ਸੀਵਰੇਜ ਦੀਆਂ ਪਾਈਪਾਂ ਲੀਕ ਕਰਨ ਕਰ ਕੇ ਬਦਬੂ ਵਾਲਾ ਪਾਣੀ ਸੜਕਾਂ ’ਤੇ ਭਰਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਹੁਣ ਕੁਝ ਦਿਨਾਂ ਤੋਂ ਵਧੇਰੇ ਮੁਸ਼ਕਲ ਕੇਕੇ (ਖੇਮਕਰਨ-ਕਸੂਰ) ਬੈਰੀਅਰ ਤੇ ਮਸਤਗੜ੍ਹ, ਕਲਸ ਆਦਿ ਪਿੰਡਾਂ ਨੂੰ ਜਾਂਦੀ ਸੜਕ ’ਤੇ ਆ ਰਹੀ ਹੈ|
ਇਸ ਸਬੰਧੀ ਡਿਪਟੀ ਕਮਿਸ਼ਨਰ ਰਾਹੁਲ ਨੇ ਕਿਹਾ ਕਿ ਉਨ੍ਹਾਂ ਨੂੰ ਲੋਕਾਂ ਦੀ ਇਸ ਮੁਸ਼ਕਲ ਦੀ ਪਹਿਲਾਂ ਤੋਂ ਹੀ ਜਾਣਕਾਰੀ ਹੈ। ਉਨ੍ਹਾਂ ਸਬੰਧਤ ਵਿਭਾਗ ਨੂੰ ਇਸ ਸਬੰਧੀ ਬਣਦੀ ਕਾਰਵਾਈ ਤੁਰੰਤ ਕਰਨ ਦੇ ਨਿਰਦੇਸ਼ ਕੀਤੇ ਹਨ|
ਪੰਜਾਬੀ ਟ੍ਰਿਬਯੂਨ
test