04 ਅਗਸਤ, 2025 – ਫਿਰੋਜ਼ਪੁਰ : ਇੱਥੋਂ ਦੀ ਕੇਂਦਰੀ ਜੇਲ੍ਹ ਵਿੱਚੋਂ ਤਲਾਸ਼ੀ ਦੌਰਾਨ 15 ਮੋਬਾਈਲ ਫੋਨ ਬਰਾਮਦ ਹੋਏ ਹਨ। ਇਸ ਸਬੰਧੀ ਥਾਣਾ ਸਿਟੀ ਫਿਰੋਜ਼ਪੁਰ ਪੁਲੀਸ ਨੇ 15 ਹਵਾਲਾਤੀਆਂ ਖਿਲਾਫ 52-ਏ ਜੇਲ੍ਹ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਹੈ। ਸਹਾਇਕ ਥਾਣੇਦਾਰ ਸ਼ਰਮਾ ਸਿੰਘ ਨੇ ਦੱਸਿਆ ਕਿ ਜੇਲ੍ਹ ਸੁਪਰਡੈਂਟ ਅਤੇ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਵੱਲੋਂ ਵੱਖ-ਵੱਖ ਬੈਰਕਾਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ ਸੀ।
ਇਸ ਦੌਰਾਨ ਹਵਾਲਾਤੀਆਂ ਸ਼ਮਸ਼ੇਰ ਸਿੰਘ ਵਾਸੀ ਕੰਕਰ ਥਾਣਾ ਲੋਪੋਕੇ (ਅੰਮ੍ਰਿਤਸਰ), ਜਗਤਾਰ ਸਿੰਘ ਵਾਸੀ ਜੈਮਲ ਵਾਲਾ, ਬਲਜਿੰਦਰਜੀਤ ਸਿੰਘ, ਵਿਕਰਮਜੀਤ ਸਿੰਘ, ਸੰਦੀਪ ਸਿੰਘ, ਅੰਮ੍ਰਿਤਪਾਲ ਸਿੰਘ, ਸ਼ਿਵਮ ਸਹਿਗਲ ਉਰਫ ਸਾਗਾ, ਧਰਮਪ੍ਰੀਤ, ਵਰਿੰਦਰ ਸਿੰਘ, ਅਸ਼ੋਕ ਸਿੰਘ, ਅੰਗਰੇਜ਼ ਸਿੰਘ, ਸੋਲਵ ਸਿੰਘ, ਸੰਦੀਪ ਸਿੰਘ, ਸੁਖਚੈਨ ਸਿੰਘ ਕੋਲੋਂ 15 ਮੋਬਾਈਲ ਫੋਨ ਬਰਾਮਦ ਹੋਏ ਹਨ।
ਪੰਜਾਬੀ ਟ੍ਰਿਬਯੂਨ