ਪਿਛਲੇ ਅੱਠ ਸਾਲਾਂ ਵਿੱਚ ਤਿੰਨ ਨਜ਼ਦੀਕੀ ਕੋਸ਼ਿਸ਼ਾਂ ਮਗਰੋਂ 28 ਸਾਲਾ ਵੀਨਾ ਪ੍ਰਵੀਨਾਰ ਸਿੰਘ ਨੇ ਆਖਰਕਾਰ ਮਿਸ ਯੂਨੀਵਰਸ ਥਾਈਲੈਂਡ 2025 ਦਾ ਤਾਜ ਜਿੱਤ ਲਿਆ ਹੈ।
27 ਅਗਸਤ, 2025 – ਚੰਡੀਗੜ੍ਹ : ਪਿਛਲੇ ਅੱਠ ਸਾਲਾਂ ਵਿੱਚ ਤਿੰਨ ਨਜ਼ਦੀਕੀ ਕੋਸ਼ਿਸ਼ਾਂ ਮਗਰੋਂ 28 ਸਾਲਾ ਵੀਨਾ ਪ੍ਰਵੀਨਾਰ ਸਿੰਘ ਨੇ ਆਖਰਕਾਰ ਮਿਸ ਯੂਨੀਵਰਸ ਥਾਈਲੈਂਡ 2025 ਦਾ ਤਾਜ ਜਿੱਤ ਲਿਆ ਹੈ। ਸਾਰਬੂਰੀ ਦੀ ਨੁਮਾਇੰਦਗੀ ਕਰਦੇ ਹੋਏ ਵੀਨਾ ਨੇ 23 ਅਗਸਤ ਨੂੰ ਬੈਂਕਾਕ ਦੇ ਐਮਜੀਆਈ ਹਾਲ ਵਿੱਚ ਹੋਏ ਗ੍ਰੈਂਡ ਫਿਨਾਲੇ ਵਿੱਚ ਬੈਂਕਾਕ ਦੀ Praewwanich ‘Praew’ Ruangthong (ਪਹਿਲੀ ਰਨਰ-ਅੱਪ) ਅਤੇ ਫੁਕੇਟ ਦੀ Narumon ‘Dale’ Pimpakdee (ਦੂਜੀ ਰਨਰ-ਅੱਪ) ਸਮੇਤ 76 ਪ੍ਰਤੀਯੋਗੀਆਂ ਨੂੰ ਹਰਾਇਆ।
ਚਿਆਂਗ ਮਾਈ ਵਿੱਚ 16 ਅਪਰੈਲ, 1996 ਨੂੰ ਭਾਰਤੀ ਮਾਪਿਆਂ ਦੇ ਘਰ ਜਨਮੀ ਵੀਨਾ ਮਗਰੋਂ ਕੁਦਰਤੀ ਥਾਈ ਨਾਗਰਿਕ ਬਣ ਗਈ। ਉਹ ਥੰਮਸਾਟ ਯੂਨੀਵਰਸਿਟੀ ਤੋਂ ਰੂਸੀ ਅਧਿਐਨ ਵਿੱਚ ਗਰੈਜੂਏਟ ਹੈ। ਉਸ ਦੀ pageant ਯਾਤਰਾ 2018 ਵਿੱਚ ਸ਼ੁਰੂ ਹੋਈ ਜਦੋਂ ਉਹ ਮੁਕਾਬਲੇ ਵਿਚ ਦੂਜੀ ਰਨਰ-ਅੱਪ ਰਹੀ। ਵੀਨਾ 2020 ਵਿੱਚ ਅਮਾਂਡਾ ਓਬਡਮ ਦੇ ਪਹਿਲੇ ਰਨਰ-ਅੱਪ ਦੇ ਰੂਪ ਵਿੱਚ ਹੋਰ ਵੀ ਨੇੜੇ ਆਈ, ਅਤੇ ਫਿਰ 2023 ਵਿੱਚ ਦੂਜੀ ਰਨਰ-ਅੱਪ ਸਥਾਨ ਪ੍ਰਾਪਤ ਕੀਤਾ। ਮਿਸ ਯੂਨੀਵਰਸ ਥਾਈਲੈਂਡ ਸੰਗਠਨ ਨੇ ਇੰਸਟਾਗ੍ਰਾਮ ’ਤੇ ਇੱਕ ਸੰਦੇਸ਼ ਨਾਲ ਵੀਨਾ ਦੇ ਹੁਣ ਤੱਕ ਦੇ ਸਫ਼ਰ ਦਾ ਸਨਮਾਨ ਕੀਤਾ, ਜਿਸ ਵਿੱਚ ਲਿਖਿਆ, ‘ਸੱਚੀ ਕੋਸ਼ਿਸ਼ ਕਦੇ ਵੀ ਵਿਸ਼ਵਾਸ ਕਰਨ ਵਾਲੇ ਦਿਲ ਨੂੰ ਧੋਖਾ ਨਹੀਂ ਦਿੰਦੀ।’
ਪੰਜਾਬੀ ਟ੍ਰਿਬਯੂਨ