Asian Shooting Championships:
Rifle shooter Sift Kaur makes it a golden double for India in Asian Championships; ਸਮਰਾ ਨੇ 50m rifle 3 positions ਇਵੈਂਟ’ਚ ਵਿਅਕਤੀਗਤ ਸੋਨਾ ਫੁੰਡਿਆ; ਸਮਰਾ, ਅੰਜੁਮ ਤੇ ਆਸ਼ੀ ਦੀ ਤਿੱਕਡ਼ੀ ਨੇ ਟੀਮ ਵਰਗ ’ਚ ਸੋਨ ਤਗ਼ਮਾ ਆਪਣੇ ਨਾਮ ਕੀਤਾ
27 ਅਗਸਤ, 2025 – ਸ਼ਿਮਕੈਂਟ : ਓਲੰਪੀਅਨ ਸਿਫ਼ਤ ਕੌਰ ਸਮਰਾ ਨੇ Asian Shooting Championships ਵਿੱਚ ਅੱਜ ਇੱਥੇ ਔਰਤਾਂ ਦੇ 50m rifle 3 positions ਈਵੈਂਟ ’ਚ ਵਿਅਕਤੀਗਤ ਤੌਰ ’ਤੇ ਸੋਨ ਤਗ਼ਮਾ ਜਿੱਤਣ ਤੋਂ ਇਲਾਵਾ ਟੀਮ ਮੁਕਾਬਲੇ ’ਚ ਵੀ ਦੇਸ਼ ਨੂੰ ਸੋਨ ਤਗ਼ਮਾ ਦਿਵਾਇਆ।
ਵਿਸ਼ਵ ਰਿਕਾਰਡਧਾਰੀ ਸਿਫ਼ਤ ਕੌਰ ਸਮਰਾ ਨੇ ਫਾਈਨਲ ’ਚ 459.2 ਦਾ ਸਕੋਰ ਬਣਾਉਂਦਿਆਂ ਚੀਨ ਦੀ Yang Yujie (458.8) ਨੂੰ ਹਰਾਇਆ। ਇਸ ਤੋਂ ਇਲਾਵਾ ਸਮਰਾ, ਅੰਜੁਨ ਮੌਦਗਿੱਲ ਅਤੇ ਆਸ਼ੀ ਚੌਕਸੇ ਦੀ ਤਿੱਕੜੀ ਨੇ ਟੀਮ ਵਰਗ ’ਚ ਸੋਨ ਤਗ਼ਮਾ ਜਿੱਤਿਆ।
ਉਂਜ ਏਸ਼ਿਆਈ ਚੈਂਪੀਅਨਸ਼ਿਪ ਵਿੱਚ ਸਮਰਾ ਦਾ ਇਹ ਚੌਥਾ ਸੋਨ ਤਗ਼ਮਾ ਹੈ। ਉਹ ਅੱਠ ਨਿਸ਼ਾਨੇਬਾਜ਼ਾਂ ਵਿਚੋਂ 589 ਅੰਕਾਂ ਨਾਲ ਸਿਖਰ ’ਤੇ ਰਹਿੰਦਿਆਂ ਫਾਈਨਲ ’ਚ ਪਹੁੰਚੀ ਸੀ। ਭਾਰਤ ਦੀ ਸ਼੍ਰੀਅੰਕਾਂ ਕੁਆਲੀਫਿਕੇਸ਼ਨ ’ਚ ਸਿਖਰ ’ਤੇ ਰਹੀ ਸੀ ਪਰ ਉਹ ਸਿਰਫ ਰੈਂਕਿੰਗ ਅੰਕਾਂ ਲਈ ਖੇਡ ਰਹੀ ਸੀ ਲਿਹਾਜ਼ਾ ਸਮਰਾ ਤੇ ਆਸ਼ੀ ਪਹਿਲੇ ਤੇ ਚੌਥੇ ਸਥਾਨ ’ਤੇ ਰਹਿ ਕੇ ਫਾਈਨਲ ’ਚ ਪਹੁੰਚੀਆਂ ਸਨ।
ਦੱਸਣਯੋਗ ਹੈ ਕਿ ਸੋਮਵਾਰ ਨੂੰ National Games champion Neeru Dhanda ਨੇ ਮਹਿਲਾ ਟਰੈਪ ਵਰਗ ’ਚ ਸੋਨ ਤਗ਼ਮਾ ਜਿੱਤਿਆ ਸੀ।
ਪੰਜਾਬੀ ਟ੍ਰਿਬਯੂਨ
ਟੇਬਲ ਟੈਨਿਸ: ਚੰਗੇਰਾ ਦੇ ਹਰਕੁੰਵਰ ਨੇ ਜੌਰਡਨ ’ਚ ਚਮਕਾਇਆ ਭਾਰਤ ਦਾ ਨਾਂ
ਇੱਥੋਂ ਨੇੜਲੇ ਪਿੰਡ ਚੰਗੇਰਾ ਦੇ ਹਰਕੁੰਵਰ ਸਿੰਘ ਨੇ ਜੌਰਡਨ ਦੇ ਅਮਾਨ ਸ਼ਹਿਰ ਵਿੱਚ ਹੋਈ ਡਬਲਿਊ ਟੀਟੀ ਯੂਥ ਕੰਟੈਂਡਰ ਕੌਮਾਂਤਰੀ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ।
27 ਅਗਸਤ, 2025 – ਬਨੂਡ਼ : ਇੱਥੋਂ ਨੇੜਲੇ ਪਿੰਡ ਚੰਗੇਰਾ ਦੇ ਹਰਕੁੰਵਰ ਸਿੰਘ ਨੇ ਜੌਰਡਨ ਦੇ ਅਮਾਨ ਸ਼ਹਿਰ ਵਿੱਚ ਹੋਈ ਡਬਲਿਊ ਟੀਟੀ ਯੂਥ ਕੰਟੈਂਡਰ ਕੌਮਾਂਤਰੀ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ। ਉਸ ਨੇ ਅੰਡਰ-19 ਵਰਗ ਦੇ ਸਿੰਗਲਜ਼ ’ਚ ਸੋਨੇ ਦਾ ਤਗ਼ਮਾ ਜਿੱਤਣ ਦੇ ਨਾਲ-ਨਾਲ ਮਿਕਸਡ ਡਬਲਜ਼ ’ਚ ਵੀ ਕਾਂਸੇ ਦਾ ਤਗ਼ਮਾ ਜਿੱਤਿਆ।
ਸਿੰਗਲਜ਼ ਵਰਗ ਦੇ ਫਾਈਨਲ ਵਿੱਚ ਉਸ ਨੇ ਭਾਰਤ ਦੇ ਹੀ ਕੌਸ਼ਲ ਚੋਪੜਾ ਨੂੰ 3-1 ਨਾਲ ਹਰਾਇਆ। ਉਹ ਟੇਬਲ ਟੈਨਿਸ ਦੇ ਕਿਸੇ ਵੀ ਕੌਮਾਂਤਰੀ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਣ ਵਾਲਾ ਪਹਿਲਾ ਖਿਡਾਰੀ ਬਣ ਗਿਆ ਹੈ। ਸਮਾਜ ਸੇਵੀ ਆਗੂ ਸੁਖਦੇਵ ਸਿੰਘ ਚੰਗੇਰਾ ਦਾ ਪੋਤਰਾ ਅਤੇ ਰਵਿੰਦਰ ਸਿੰਘ ਦਾ ਪੁੱਤਰ ਹਰਕੁੰਵਰ ਸਿੰਘ ਮੰਡੀ ਗੋਬਿੰਦਗੜ੍ਹ ਦੀ ਸੀਟੀ ਯੂਨੀਵਰਸਿਟੀ ਵਿਚ ਬੀਏ ਭਾਗ ਦੂਜਾ ਦਾ ਵਿਦਿਆਰਥੀ ਹੈ।
ਉਸ ਦੀ ਅੰਡਰ-19 ਵਰਗ ਵਿੱਚ ਕੌਮਾਂਤਰੀ ਪੱਧਰ ’ਤੇ ਮੌਜੂਦਾ ਰੈਂਕਿੰਗ 136 ਅਤੇ ਕੌਮੀ ਪੱਧਰ ’ਤੇ ਰੈਕਿੰਗ 7 ਹੈ। ਪੰਜਾਬ ਵਿੱਚ ਉਹ ਪਹਿਲੇ ਸਥਾਨ ’ਤੇ ਕਾਬਜ਼ ਹੈ। ਉਹ ਪਿਛਲੇ ਦੋ ਸਾਲਾਂ ਤੋਂ ਚੇਨੱਈ ਵਿੱਚ ਭਾਰਤੀ ਟੇਬਲ ਟੈਨਿਸ ਟੀਮ ਦੇ ਕੋਚ ਆਰ. ਰਾਜੇਸ਼ ਕੋਲੋਂ ਸਿਖਲਾਈ ਲੈ ਰਿਹਾ ਹੈ। ਉਸ ਦਾ ਅਗਲਾ ਟੀਚਾ ਹੋਰ ਕੌਮਾਂਤਰੀ ਟੂਰਨਾਮੈਂਟਾਂ ਵਿੱਚ ਹਿੱਸਾ ਲੈ ਕੇ ਭਾਰਤ ਲਈ ਹੋਰ ਜਿੱਤਾਂ ਦਰਜ ਕਰਨਾ ਹੈ। ਪੰਜਾਬ ਟੇਬਲ ਟੈਨਿਸ ਐਸੋਸੀਏਸ਼ਨ ਨੇ ਹਰਕੁੰਵਰ ਦੀ ਇਸ ਜਿੱਤ ’ਤੇ ਖੁਸ਼ੀ ਪ੍ਰਗਟ ਕੀਤੀ ਹੈ।
ਪੰਜਾਬੀ ਟ੍ਰਿਬਯੂਨ