Chandigarh airport to remain closed for flight operations from Oct 26 to Nov 7 ਇੱਥੋਂ ਦੇ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ, ਚੰਡੀਗੜ੍ਹ ਤੋਂ 26 ਅਕਤੂਬਰ ਤੋਂ 7 ਨਵੰਬਰ ਤੱਕ ਕੋਈ ਵੀ ਉਡਾਣ ਨਹੀਂ ਭਰੀ ਜਾਵੇਗੀ।
27 ਸਤੰਬਰ, 2025 – ਚੰਡੀਗੜ੍ਹ : ਇੱਥੋਂ ਦੇ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ, ਚੰਡੀਗੜ੍ਹ ਤੋਂ 26 ਅਕਤੂਬਰ ਤੋਂ 7 ਨਵੰਬਰ ਤੱਕ ਕੋਈ ਵੀ ਉਡਾਣ ਨਹੀਂ ਭਰੀ ਜਾਵੇਗੀ। ਹਵਾਈ ਅੱਡੇ ਨੂੰ 15 ਦਿਨਾਂ ਲਈ ਜਨਤਕ ਉਡਾਣਾਂ ਵਾਸਤੇ ਬੰਦ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਹਵਾਈ ਅੱਡੇ ਦੇ ਰਨਵੇਅ ਦੀ ਮੁਰੰਮਤ ਅਤੇ ਨਵੀਨੀਕਰਨ ਦਾ ਕੰਮ ਕੀਤਾ ਜਾਵੇਗਾ, ਜਿਸ ਕਰਕੇ ਦੋ ਹਫ਼ਤੇ ਲਈ ਸਾਰੀਆਂ ਉਡਾਣਾਂ ਨੂੰ ਰੱਦ ਕੀਤਾ ਗਿਆ ਹੈ। ਚੰਡੀਗੜ੍ਹ ਹਵਾਈ ਅੱਡੇ ਨੂੰ ਤਿਉਹਾਰਾਂ ਦੇ ਸੀਜ਼ਨ ਦੌਰਾਨ ਬੰਦ ਕੀਤੇ ਜਾਣ ਕਾਰਨ ਮੁਸਾਫ਼ਰ ਨਿਰਾਸ਼ ਹਨ। ਚੰਡੀਗੜ੍ਹ ਹਵਾਈ ਅੱਡੇ ਤੋਂ ਰੋਜ਼ਾਨਾ 50 ਦੇ ਕਰੀਬ ਉਡਾਣਾਂ ਆਉਂਦੀਆਂ ਅਤੇ ਜਾਉਂਦੀਆਂ ਹਨ, ਜਿਨ੍ਹਾਂ ਰਾਹੀਂ 10 ਹਜ਼ਾਰ ਤੋਂ ਵੱਧ ਯਾਤਰੀ ਸਫ਼ਰ ਕਰਦੇ ਹਨ। ਇਸ ਵਿੱਚ 19 ਘਰੇਲੂ ਉਡਾਣਾਂ ਅਤੇ ਦੋ ਕੌਮਾਂਤਰੀ ਉਡਾਣਾਂ ਵੀ ਸ਼ਾਮਲ ਹਨ।
ਪੰਜਾਬੀ ਟ੍ਰਿਬਯੂਨ