ਕੈਨੇਡਾ ਵਿੱਚ ਨਾਟਕ ਨਿਰਦੇਸ਼ਨ ਦੇ ਖੇਤਰ ਵਿੱਚ ਉੱਘਾ ਮੁਕਾਮ ਰੱਖਣ ਵਾਲੀ ਚੰਡੀਗੜ੍ਹ ਦੀ ਧੀ ਸ਼ਬੀਨਾ ਸਿੰਘ ਨੇ ਬੀਤੇ ਦਿਨ ਲਾਲ ਬਟਨ ਗਰੁੱਪ ਦੀ ਸਹਾਇਤਾ ਨਾਲ ਸਤਰੰਗ ਥੀਏਟਰ ਵੱਲੋਂ ‘ਸਿਆਚਿਨ’ ਨਾਟਕ ਪੇਸ਼ ਕੀਤਾ ਗਿਆ।
18 ਨਵੰਬਰ, 2025 – ਬਰੈਪਟਨ : ਕੈਨੇਡਾ ਵਿੱਚ ਨਾਟਕ ਨਿਰਦੇਸ਼ਨ ਦੇ ਖੇਤਰ ਵਿੱਚ ਉੱਘਾ ਮੁਕਾਮ ਰੱਖਣ ਵਾਲੀ ਚੰਡੀਗੜ੍ਹ ਦੀ ਧੀ ਸ਼ਬੀਨਾ ਸਿੰਘ ਨੇ ਬੀਤੇ ਦਿਨ ਲਾਲ ਬਟਨ ਗਰੁੱਪ ਦੀ ਸਹਾਇਤਾ ਨਾਲ ਸਤਰੰਗ ਥੀਏਟਰ ਵੱਲੋਂ ‘ਸਿਆਚਿਨ’ ਨਾਟਕ ਪੇਸ਼ ਕੀਤਾ ਗਿਆ। ਇਸ ਨਾਟਕ ਦੀ ਸਫਲ ਪੇਸ਼ਕਾਰੀ ਰਾਹੀਂ ਦਰਸ਼ਕਾਂ ਨੂੰ ਗਲੇਸ਼ੀਅਰ ਵਿੱਚ ਬੇਹੱਦ ਕਠਿਨ ਜੀਵਨ ਬਾਰੇ ਜਾਣੂ ਕਰਵਾਇਆ ਗਿਆ।
ਇਹ ਨਾਟਕ ਅਦਿਤਿਆ ਰਾਵਲ ਵੱਲੋਂ ਅੰਗਰੇਜ਼ੀ ਭਾਸ਼ਾ ਵਿੱਚ ਲਿਖਿਆ ਗਿਆ ਅਤੇ ਅਨੁਵਾਦ ਰਾਗਵਦੱਤ ਵਲੋਂ ਕੀਤਾ ਗਿਆ। ਸ਼ਬੀਨਾ ਸਿੰਘ ਦੇ ਨਿਰਦੇਸ਼ਨ ਹੇਠ ਇਹ ਕੈਨੇਡਾ ਸਰਕਾਰ ਦੀ ਮਾਲੀ ਸਹਾਇਤਾ ਨਾਲ ਬਰੈਪਟਨ ਦੇ ਕਲਾਰਕ ਥੀਏਟਰ ਵਿੱਚ ਖੇਡਿਆ ਗਿਆ।
ਸਿਆਚਿਨ ਦੁਨੀਆ ਦਾ ਸਭ ਤੋਂ ਉੱਚਾ ਤੇ ਠੰਡਾ ਯੁੱਧ ਖੇਤਰ ਹੈ ਜਿੱਥੇ ਪੂਰਾ ਸਾਲ ਬਰਫ਼ ਜੰਮੀ ਰਹਿੰਦੀ ਹੈ ਅਤੇ ਤਾਪਮਾਨ 50 ਡਿਗਰੀ ਤੱਕ ਹੇਠਾਂ ਚਲਾ ਜਾਂਦਾ ਹੈ। ਨਾਟਕ ਵਿੱਚ ਪਾਤਰਾਂ ਰਾਹੀ ਫੌਜੀ ਜਵਾਨਾਂ ਵੱਲੋਂ ਅਜਿਹੇ ਔਕੜਾਂ ਭਰੇ ਸਥਾਨ ’ਤੇ ਕੀਤੀ ਜਾਂਦੀ ਡਿਉਟੀ ਬਾਰੇ ਚਾਨਣਾ ਪਾਇਆ ਗਿਆ। ਇਸ ਮੌਕੇ ਸੂਬੇਦਾਰ ਸ਼ਬੀਰ ਨਕਵੀ ਦਾ ਰੋਲ ਵਿਵੇਕ ਸ਼ਰਮਾ ਦਾ ਰੋਲ, ਰੋਹਿਤ ਗਲੇਰੀਆ ਨੇ ਬਰਗੇਡੀਅਰ ਹੂਸੈਨ ਇਲਾਹੀ ਦਾ ਰੋਲ ਅਤੇ ਨੀਲਿਮਾ ਕਲਾਰਿਸ ਆਦਮਾਂ ਨੇ ਸ਼ਾਨਦਾਰ ਭੂਮੀਕਾ ਨਿਭਾਈ। ਇਸ ਮੌਕੇ ਦਰਸ਼ਕਾਂ ਤੋਂ ਇਲਾਵਾ ਰੇਡੀਓ ਹੋਸਟ ਗੁਰਵਿੰਦਰ ਸਿੰਘ ਵਾਲੀਆ,ਸੰਨੀ ਚਾਹਲ, ਇੰਦੂ ਚਾਹਲ ,ਦਲਬੀਰ ਕਥੂਰੀਆ, ਸਾਬਕਾ ਡਿਪਟੀ ਡਾਇਰੈਕਟਰ ਚੰਡੀਗੜ੍ਹ ਚੰਚਲ ਸਿੰਘ ਆਦਿ ਸ਼ਖ਼ਸੀਅਤਾਂ ਮੌਜੂਦ ਸਨ।
ਪੰਜਾਬੀ ਟ੍ਰਿਬਯੂਨ