ਤੋਮਰ ਨੂੰ ਫਾਈਨਲ ਵਿਚ ਮਿਲਿਆ ਚਾਂਦੀ ਦਾ ਤਗਮਾ
08 ਦਸੰਬਰ, 2025 – ਦੋਹਾ : ਸਿਮਰਨਪ੍ਰੀਤ ਕੌਰ ਬਰਾੜ ਨੇ ਦੋਹਾ ਵਿਚ ਅੱਜ ISSF ਵਿਸ਼ਵ ਕੱਪ ਫਾਈਨਲ ਵਿੱਚ 25 ਮੀਟਰ ਪਿਸਟਲ ਮੁਕਾਬਲੇ ਵਿਚ ਸੋਨ ਤਮਗਾ ਜਿੱਤਿਆ ਜਦੋਂ ਕਿ ਇਸੇ ਵਿਸ਼ਵ ਕੱਪ ਫਾਈਨਲ ਦੇ ਪੁਰਸ਼ਾਂ ਦੀ 50 ਮੀਟਰ ਰਾਈਫਲ 3-ਪੋਜੀਸ਼ਨ ਐਕਸਪੋਨੈਂਟ ਵਿਚ ਐਸ਼ਵਾਰੀ ਪ੍ਰਤਾਪ ਸਿੰਘ ਤੋਮਰ ਨੇ ਚਾਂਦੀ ਦਾ ਤਗਮਾ ਹਾਸਲ ਕੀਤਾ। 25 ਮੀਟਰ ਰੈਪਿਡ-ਫਾਇਰ ਪਿਸਟਲ ਵਿੱਚ ਵਿਸ਼ਵ ਚੈਂਪੀਅਨਸ਼ਿਪ ਦੇ ਚਾਂਦੀ ਦਾ ਤਗਮਾ ਜੇਤੂ ਅਨੀਸ਼ ਭਾਨਵਾਲਾ ਨੇ ਵੀ ਸਾਲ ਦਾ ਅੰਤ ਸ਼ਾਨਦਾਰ ਤਰੀਕੇ ਨਾਲ ਕੀਤਾ। ਭਾਰਤ ਨੇ ਦੋ ਸੋਨ, ਤਿੰਨ ਚਾਂਦੀ ਅਤੇ ਇੱਕ ਕਾਂਸੀ ਸਮੇਤ ਆਪਣੇ ਤਗਮਿਆਂ ਦੀ ਗਿਣਤੀ ਛੇ ਤੱਕ ਪਹੁੰਚਾ ਦਿੱਤੀ।
ਦੂਜੇ ਦਿਨ ਭਾਰਤ ਨੇ ਤਗਮੇ ਦੀ ਸੂਚੀ ਵਿੱਚ ਚੀਨ ਤੋਂ ਬਾਅਦ ਆਪਣਾ ਦੂਜਾ ਸਥਾਨ ਬਰਕਰਾਰ ਰੱਖਿਆ। ਚੀਨ ਨੇ ਤਿੰਨ ਸੋਨ, ਦੋ ਚਾਂਦੀ ਅਤੇ ਤਿੰਨ ਕਾਂਸੀ ਦੇ ਤਗਮੇ ਜਿੱਤੇ ਹਨ।
ਸਿਮਰਨਪ੍ਰੀਤ ਦੇ ਪਿਤਾ ਨੇ ਆਪਣੀ ਧੀ ਲਈ ਆਪਣੀ ਸਰਕਾਰੀ ਨੌਕਰੀ ਛੱਡ ਦਿੱਤੀ ਸੀ। ਸਿਮਰਨਪ੍ਰੀਤ ਨੇ ਫਾਈਨਲ ਵਿੱਚ ਸ਼ਾਨਦਾਰ 41 ਦਾ ਸਕੋਰ ਬਣਾ ਕੇ ਆਪਣੇ ਮਾਪਿਆਂ ਨੂੰ ਆਪਣੇ ਕਰੀਅਰ ਦੀ ਸਭ ਤੋਂ ਵੱਡੀ ਪ੍ਰਾਪਤੀ ਨਾਲ ਮਾਣ ਦਿਵਾਇਆ। ਉਸ ਨੇ ਇਸ ਮਾਅਰਕੇ ਨਾਲ ਵਿਸ਼ਵ ਜੂਨੀਅਰ ਰਿਕਾਰਡ ਦੀ ਬਰਾਬਰੀ ਕੀਤੀ।
ਅੱਠ ਨਿਸ਼ਾਨੇਬਾਜ਼ਾਂ ਦੇ ਫਾਈਨਲ ਲਈ ਕੁਆਲੀਫਾਈ ਕਰਨ ਵਾਲੀ ਦੂਜੀ ਭਾਰਤੀ ਈਸ਼ਾ ਸਿੰਘ ਸੱਤਵੇਂ ਸਥਾਨ ’ਤੇ ਰਹੀ। ਡਬਲ ਓਲੰਪਿਕ ਕਾਂਸੀ ਤਗਮਾ ਜੇਤੂ ਮਨੂ ਭਾਕਰ ਕੁਆਲੀਫਾਈ ਦੌਰ ਵਿੱਚ 581 ਦੇ ਸਕੋਰ ਨਾਲ ਨੌਵੇਂ ਸਥਾਨ ’ਤੇ ਰਹਿਣ ਤੋਂ ਬਾਅਦ ਫਾਈਨਲ ਵਿੱਚ ਜਗ੍ਹਾ ਨਹੀਂ ਬਣਾ ਸਕੀ।
ਪੰਜਾਬੀ ਟ੍ਰਿਬਯੂਨ