ਹੁਸ਼ਿਆਰਪੁਰ ਵਿੱਚ ਇੱਕ 22 ਸਾਲਾ ਨੌਜਵਾਨ, ਅਬਦੁਲ ਮੁਹੰਮਦ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਵਾਰਦਾਤ ਉਦੋਂ ਵਾਪਰੀ ਜਦੋਂ ਉਹ ਆਪਣੇ ਦੋਸਤ ਦੇ ਐਕਟਿਵਾਦੇ ਪਿੱਛੇ ਬੈਠ ਕੇ ਜਿੰਮ ਜਾ ਰਿਹਾ ਸੀ। ਚਿੱਟੇ ਰੰਗ ਦੀ ਕਾਰ ਵਿੱਚ ਸਵਾਰ ਹੋ…
17 ਦਸੰਬਰ, 2025 – ਹੁਸ਼ਿਆਰਪੁਰ : ਹੁਸ਼ਿਆਰਪੁਰ ਵਿੱਚ ਇੱਕ 22 ਸਾਲਾ ਨੌਜਵਾਨ, ਅਬਦੁਲ ਮੁਹੰਮਦ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਵਾਰਦਾਤ ਉਦੋਂ ਵਾਪਰੀ ਜਦੋਂ ਉਹ ਆਪਣੇ ਦੋਸਤ ਦੇ ਐਕਟਿਵਾਦੇ ਪਿੱਛੇ ਬੈਠ ਕੇ ਜਿੰਮ ਜਾ ਰਿਹਾ ਸੀ।
ਚਿੱਟੇ ਰੰਗ ਦੀ ਕਾਰ ਵਿੱਚ ਸਵਾਰ ਹੋ ਕੇ ਆਏ ਹਮਲਾਵਰਾਂ ਨੇ ਨੌਜਵਾਨ ’ਤੇ 5 ਤੋਂ 7 ਰਾਉਂਡ ਫਾਇਰ ਕੀਤੇ।
ਮ੍ਰਿਤਕ ਦੇ ਦੋਸਤ ਅਤੇ ਚਸ਼ਮਦੀਦ ਮੁਤਾਬਕ, ਹਮਲਾਵਰਾਂ ਵਿੱਚੋਂ ਇੱਕ ਨੇ ਗੋਲ ਪੱਗ ਬੰਨੀ ਹੋਈ ਸੀ। ਹਮਲਾਵਰ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਏ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪੰਜਾਬੀ ਟ੍ਰਿਬਯੂਨ