ਸਰਕਾਰ ਤੋਂ ਅੱਕੇ ਮਨਿਸਟਰੀਅਲ ਸਟਾਫ ਨੇ ਅੱਜ ਕਲਮ ਛੋੜ ਹੜਤਾਲ ਕਰਕੇ ਸਮੁੱਚੀ ਮਸ਼ੀਨਰੀ ਠੱਪ ਕਰ ਦਿੱਤੀ। ਵੱਖ ਵੱਖ ਮਲਾਜ਼ਮ ਜੱਥੇਬੰਦੀਆਂ ਵੱਲੋਂ ਸਾਝੀਆਂ ਮੰਗਾਂ ਦੀ ਪੂਰਤੀ ਲਈ ਬੀਤੇ ਦਿਨੀਂ ਯੂਨੀਅਨ ਰੋਸ ਰੈਲੀ ਕਰਨ ਉਪਰੰਤ ਬਜਟ ਸ਼ੈਸਨ ਮੌਕੇ ਪੰਜਾਬ ਵਿਧਾਨ ਸਭਾ ਦਾ…
12 ਮਾਰਚ, 2026 – ਬਰਨਾਲਾ : ਸਰਕਾਰ ਤੋਂ ਅੱਕੇ ਮਨਿਸਟਰੀਅਲ ਸਟਾਫ ਨੇ ਅੱਜ ਕਲਮ ਛੋੜ ਹੜਤਾਲ ਕਰਕੇ ਸਮੁੱਚੀ ਮਸ਼ੀਨਰੀ ਠੱਪ ਕਰ ਦਿੱਤੀ। ਵੱਖ ਵੱਖ ਮਲਾਜ਼ਮ ਜੱਥੇਬੰਦੀਆਂ ਵੱਲੋਂ ਸਾਝੀਆਂ ਮੰਗਾਂ ਦੀ ਪੂਰਤੀ ਲਈ ਬੀਤੇ ਦਿਨੀਂ ਯੂਨੀਅਨ ਰੋਸ ਰੈਲੀ ਕਰਨ ਉਪਰੰਤ ਬਜਟ ਸ਼ੈਸਨ ਮੌਕੇ ਪੰਜਾਬ ਵਿਧਾਨ ਸਭਾ ਦਾ ਘਿਰਾਓ ਕਰਨ ਜਾਂਦੇ ਮੁਲਾਜ਼ਮਾਂ ਤੇ ਲਾਠੀਚਾਰਜ ਅਤੇ ਪਾਣੀ ਦੀਆਂ ਬੁਛਾੜਾਂ ਕਰਨ ਦੇ ਵਤੀਰੇ ਤੋਂ ਨਿਰਾਸ਼ ਹੋਏ ਮੁਲਾਜ਼ਮਾਂ ਨੇ ਅੱਜ ਪੰਜਾਬ ਭਰ ਵਿੱਚ ਕਲਮ ਛੋੜ ਹੜਤਾਲ ਕਰਕੇ ਸਮੁੱਚਾ ਕੰਮ-ਕਾਰ ਠੱਪ ਕਰ ਦਿੱਤਾ ਹੈ ਅਤੇ ਸਰਕਾਰ ਦਾ ਪਿੱਟ ਸਿਆਪਾ ਕਰਦੇ ਹੋਏ ਕਚਹਿਰੀ ਚੌਕ ਵਿੱਚ ਘੜੇ ਭੰਨ ਕੇ ਰੋਸ ਰੈਲੀ ਕੀਤੀ। ਇਸ ਮੌਕੇ ਸੂਬਾ ਜਨਰਲ ਸਕੱਤਰ ਤਰਸੇਮ ਭੱਠਲ ਨੇ ਕਿਹਾ ਕਿ ਮੁਲਾਜ਼ਮ ਸਰਕਾਰ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਅਤੇ ਸਰਕਾਰ ਨੇ ਆਪਣੀ ਹੀ ਰੀੜ੍ਹ ਦੀ ਹੱਡੀ ’ਤੇ ਵਾਰ ਕੀਤਾ ਹੈ ਜਿਸ ਨੂੰ ਮੁਲਾਜ਼ਮ ਕਦੇ ਨਹੀਂ ਭੁਲਾਉਣਗੇ।
ਇਸ ਮੌਕੇ ਨਿਰਮਲਜੀਤ ਸਿੰਘ ਚਾਨੇ ਪ੍ਰਧਾਨ ਡੀ ਸੀ ਦਫਤਰ ਬਰਨਾਲਾ ਨੇ ਕਿਹਾ ਕਿ ਜਿਸ ਤਰ੍ਹਾਂ ਬੜੇ ਚਾਅ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਚੁਣ ਕੇ ਸੱਤਾ ਵਿੱਚ ਲਿਆਂਦੀ ਸੀ ਉਸੇ ਤਰ੍ਹਾਂ 2027 ਵਿੱਚ ਚਲਦੀ ਕਰਾਂਗੇ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਰਵਿੰਦਰ ਸ਼ਰਮਾ, ਮੈਡਮ ਅੰਸ਼ੂ ਗੁਪਤਾ, ਕਮਲਜੀਤ ਸਿੰਘ ਸ਼ਾਦ, ਕਰਨਵੀਰ ਸਿੰਘ ਭੱਠਲ, ਸੁਖਜੀਤ ਸਿੰਘ ਸੰਧੂ, ਵਿੱਕੀ ਡਾਬਲਾ , ਦਰਸ਼ਨ ਚੀਮਾ ਹਾਜ਼ਰ ਸਨ।
ਪੰਜਾਬੀ ਟ੍ਰਿਬਯੂਨ