ਪੰਜਾਬ ਦੀ ਅੰਡਰ-21 ਪੁਰਸ਼ ਵਾਲੀਬਾਲ ਟੀਮ ਨੇ ਭੁਵਨੇਸ਼ਵਰ (ਉੜੀਸਾ) ਵਿੱਚ ਹੋਏ ਨੈਸ਼ਨਲ ਟੂਰਨਾਮੈਂਟ ਦਾ ਫਾਈਨਲ ਜਿੱਤ ਕੇ 28 ਸਾਲਾਂ ਬਾਅਦ ਸੋਨੇ ਦਾ ਤਗਮਾ ਆਪਣੇ ਨਾਮ ਕੀਤਾ ਹੈ। ਸੰਸਦ ਮੈਂਬਰ ਅਤੇ ਪੰਜਾਬ ਵਾਲੀਬਾਲ ਐਸੋਸੀਏਸ਼ਨ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੇ…
21 ਮਾਰਚ, 2026 – ਅੰਮ੍ਰਿਤਸਰ : ਪੰਜਾਬ ਦੀ ਅੰਡਰ-21 ਪੁਰਸ਼ ਵਾਲੀਬਾਲ ਟੀਮ ਨੇ ਭੁਵਨੇਸ਼ਵਰ (ਉੜੀਸਾ) ਵਿੱਚ ਹੋਏ ਨੈਸ਼ਨਲ ਟੂਰਨਾਮੈਂਟ ਦਾ ਫਾਈਨਲ ਜਿੱਤ ਕੇ 28 ਸਾਲਾਂ ਬਾਅਦ ਸੋਨੇ ਦਾ ਤਗਮਾ ਆਪਣੇ ਨਾਮ ਕੀਤਾ ਹੈ। ਸੰਸਦ ਮੈਂਬਰ ਅਤੇ ਪੰਜਾਬ ਵਾਲੀਬਾਲ ਐਸੋਸੀਏਸ਼ਨ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਇਹ ਪੰਜਾਬ ਲਈ ਇਤਿਹਾਸਕ ਪਲ ਹੈ।
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਪੰਜਾਬ ਨੇ 1996 ਵਿੱਚ ਆਲ ਇੰਡੀਆ ਯੂਨੀਵਰਸਿਟੀ ਪੱਧਰ ‘ਤੇ ਗੋਲਡ ਅਤੇ 2005 ਵਿੱਚ ਜੂਨੀਅਰ ਵਰਗ ਵਿੱਚ ਤਾਂਬੇ ਦਾ ਮੈਡਲ ਜਿੱਤਿਆ ਸੀ। ਪਿਛਲੇ ਸਾਲ ਜੂਨੀਅਰ ਟੀਮ ਨੇ ਤਾਂਬੇ ਦਾ ਤਗਮਾ ਹਾਸਲ ਕਰਕੇ ਵਾਪਸੀ ਦੇ ਸੰਕੇਤ ਦਿੱਤੇ ਸਨ। ਹੁਣ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਨਵਾਂ ਇਤਿਹਾਸ ਰਚ ਦਿੱਤਾ ਹੈ।
ਪੰਜਾਬ ਦੀ ਟੀਮ ਨੇ 3 ਘੰਟਿਆਂ ਤੱਕ ਚਲੇ ਰੌਮਾਂਚਕ ਮੁਕਾਬਲੇ ਵਿੱਚ ਸਪੋਰਟਸ ਅਥਾਰਟੀ ਆਫ ਇੰਡੀਆ ਦੀ ਟੀਮ ਅਤੇ ਇੰਟਰਨੈਸ਼ਨਲ ਪੱਧਰ ਦੇ ਖਿਡਾਰੀਆਂ ਨੂੰ ਹਰਾ ਕੇ ਖਿਤਾਬ ਜਿੱਤਿਆ ਹੈ।
ਪੰਜਾਬੀ ਟ੍ਰਿਬਯੂਨ