‘ਖੇਲੋ ਮਾਸਟਰਜ਼’ ਕੌਮੀ ਮੁਕਾਬਲਿਆਂ ਵਿਚ ਔਰਤਾਂ ਦੀ 65+ ਸ਼੍ਰੇਣੀ ’ਚ ਮੱਲ ਮਾਰੀ
24 ਮਾਰਚ, 2026 – ਚੰਡੀਗੜ੍ਹ : ਹਿਮਾਚਲ ਪ੍ਰਦੇਸ਼ ਦੇ ਮੰਤਰੀ ਵਿਕਰਮਾਦਿੱਤਿਆ ਸਿੰਘ ਦੀ ਕਰੀਬੀ ਰਿਸ਼ਤੇਦਾਰ ਓਪਿੰਦਰ ਕੌਰ ਸੇਖੋਂ ਨੇ ਚੰਡੀਗੜ੍ਹ ਦੇ ਸੈਕਟਰ 7 ਦੇ ਖੇਡ ਕੰਪਲੈਕਸ ਵਿਚ ਚੱਲ ਰਹੀਆਂ ‘ਖੇਲੋ ਮਾਸਟਰਜ਼’ ਕੌਮੀ ਖੇਡਾਂ ਵਿਚ ਔਰਤਾਂ ਦੇ 65+ ਉਮਰ ਜੁੱਟ ਵਿਚ ਤਿੰਨ ਸੋਨ ਤਗ਼ਮੇ ਜਿੱਤੇ ਹਨ। ਹਿਮਾਚਲ ਦੇ ਸ਼ਾਹੀ ਪਰਿਵਾਰ ਦੇ ਵਾਰਿਸ ਵਿਕਰਮਾਦਿੱਤਿਆ ਦੀ ਰਿਸ਼ਤੇ ’ਚ ਸੱਸ ਲੱਗਦੀ ਸੇਖੋਂ ਨੇ 100 ਮੀਟਰ ਦੀ ਦੌੜ 19.21 ਸਕਿੰਟਾਂ ’ਚ ਪੂਰੀ ਕਰ ਕੇ ਪਹਿਲਾ ਸਥਾਨ ਹਾਸਲ ਕੀਤਾ ਤੇ ਇਸ ਤੋਂ ਬਾਅਦ 200 ਮੀਟਰ ਦੀ ਦੌੜ ’ਚ ਵੀ ਪਹਿਲੀ ਥਾਂ ਮੱਲੀ। ਇਸ ਤੋਂ ਇਲਾਵਾ ਡਿਸਕਸ ਥ੍ਰੋ ਵਿਚ ਵੀ ਓਪਿੰਦਰ ਸੇਖੋਂ ਨੇ 24.22 ਮੀਟਰ ਦੇ ਫ਼ਾਸਲੇ ਨਾਲ ਪਹਿਲਾ ਸਥਾਨ ਹਾਸਲ ਕੀਤਾ। ਗ਼ੌਰਤਲਬ ਹੈ ਕਿ ਵਿਕਰਮਾਦਿੱਤਿਆ ਪ੍ਰਮੁੱਖ ਕਾਂਗਰਸੀ ਆਗੂ ਤੇ ਹਿਮਾਚਲ ਦੇ ਛੇ ਵਾਰ ਮੁੱਖ ਮੰਤਰੀ ਰਹੇ ਮਰਹੂਮ ਵੀਰਭੱਦਰ ਸਿੰਘ ਦੇ ਪੁੱਤਰ ਹਨ।
ਪੰਜਾਬੀ ਟ੍ਰਿਬਯੂਨ