ਤਨਖਾਹਾਂ ‘ਚ ਦੇਰੀ ਅਤੇ ਕਟੌਤੀ ਨੂੰ ਲੈ ਕੇ ਪੰਜਾਬ ਭਰ ਦੇ ਸੁਵਿਧਾ ਕੇਂਦਰ ਦੇ ਮੁਲਾਜ਼ਮਾਂ ਨੇ ਹੜਤਾਲ ਸ਼ੁਰੂ ਕਰ ਦਿੱਤੀ ਹੈ।
05 ਜੂਨ, 2026 – ਬਠਿੰਡਾ: ਪੰਜਾਬ ਵਿੱਚ ਕਈ ਜ਼ਿਲ੍ਹਿਆਂ ਵਿੱਚ ਸੁਵਿਧਾ ਕੇਂਦਰਾਂ ਦੇ ਕਰਮਚਾਰੀ ਅਣਮਿੱਥ ਸਮੇਂ ਲਈ ਹੜਤਾਲ ਉੱਤੇ ਚਲੇ ਗਏ ਹਨ। ਸੁਵਿਧਾ ਕੇਂਦਰ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਜਿਨੀ ਅਤੇ ਮਨਦੀਪ ਕੌਰ ਨੇ ਠੇਕਾ ਕੰਪਨੀ ‘ਤੇ ਗੰਭੀਰ ਇਲਜ਼ਾਮ ਲਗਾਏ ਹਨ। ਉੇਨ੍ਹਾਂ ਕਿਹਾ ਕਿ ਉਹ ਪਿਛਲੇ 8 -10 ਸਾਲਾਂ ਤੋਂ ਸੁਵਿਧਾ ਕੇਂਦਰ ਵਿੱਚ ਕੰਮ ਕਰ ਰਹੇ ਹਨ, ਸ਼ੁਰੂ ਵਿੱਚ ਉਨ੍ਹਾਂ ਨੂੰ ਸਿਰਫ਼ 8 ਹਜ਼ਾਰ ਰੁਪਏ ਮਹੀਨਾ ਤਨਖਾਹ ਦਿੱਤੀ ਜਾਂਦੀ ਸੀ ਜੋ ਕਿ 8 ਤੋਂ 10 ਸਾਲਾਂ ਬਾਅਦ ਵੱਧ ਕੇ ਸਿਰਫ਼ 10,000 ਉੱਤੇ ਪਹੁੰਚੀ ਹੈ। ਅੱਜ ਅਸੀਂ ਬਹੁਤ ਹੀ ਮਾੜੇ ਦੌਰ ਵਿੱਚੋਂ ਗੁਜ਼ਰ ਰਹੇ ਹਾਂ, ਕਿਉਂਕਿ ਇੱਕ ਦਿਹਾੜੀ ਕਰਨ ਵਾਲਾ ਮਜ਼ਦੂਰ ਵੀ 500 ਤੋਂ 800 ਰੁਪਏ ਦਿਹਾੜੀ ਲੈ ਰਿਹਾ ਹੈ। ਪਰ ਦੂਸਰੇ ਪਾਸੇ ਸੁਵਿਧਾ ਕੇਂਦਰ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਦਾ ਠੇਕਾ ਕੰਪਨੀ ਵੱਲੋਂ ਸ਼ੋਸ਼ਣ ਕੀਤਾ ਜਾ ਰਿਹਾ ਹੈ ਇਸੇ ਦੇ ਚੱਲਦੇ ਅਸੀਂ ਬਰਾਬਰ ਕੰਮ ਬਰਾਬਰ ਤਨਖਾਹ ਦੀ ਮੰਗ ਕਰ ਰਹੇ ਹਾਂ ਅਤੇ ਅਣਮਿੱਥੇ ਸਮੇਂ ਲਈ ਹੜਤਾਲ ਕੀਤੀ ਗਈ ਹੈ।
“ਠੇਕੇਦਾਰ ਵੱਲੋਂ ਕੀਤਾ ਜਾ ਰਿਹਾ ਸ਼ੋਸ਼ਣ“
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ “ਸੂਬਾ ਸਰਕਾਰ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਐਲਾਨ ਕੀਤਾ ਗਿਆ ਸੀ ਕਿ ਪੰਜਾਬ ਦੇ ਨੌਜਵਾਨਾਂ ਨੂੰ ਠੇਕੇਦਾਰੀ ਅਤੇ ਆਊਟਸੋਰਸ ਸਿਸਟਮ ਤੋਂ ਨਿਜਾਤ ਦਵਾਈ ਜਾਵੇਗੀ ਪਰ ਅੱਜ ਸਾਢੇ ਚਾਰ ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਠੇਕੇਦਾਰ ਵੱਲੋਂ ਉਹਨਾਂ ਦਾ ਸ਼ੋਸ਼ਣ ਲਗਾਤਾਰ ਕੀਤਾ ਜਾ ਰਿਹਾ ਹੈ ਅਤੇ ਇਸੇ ਤਰ੍ਹਾਂ ਦੀ ਗਲਤੀ ਹੋਣ ਤੇ ਸੁਵਿਧਾ ਕੇਂਦਰ ਕਰਮਚਾਰੀਆਂ ਦੀ ਤਨਖਾਹ ਵਿੱਚੋਂ ਪੈਸੇ ਕੱਟੇ ਜਾਂਦੇ ਹਨ। ਜਿੰਨਾ ਸਮਾਂ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਨ੍ਹਾਂ ਸਮਾਂ ਅਣਮਿੱਥੇ ਸਮੇਂ ਲਈ ਇਹ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ ਅਤੇ ਕੰਮ ਠੱਪ ਰੱਖਿਆ ਜਾਵੇਗਾ।”
“ਅਸੀਂ 10 ਹਜ਼ਾਰ ਰੁਪਏ ‘ਤੇ ਨੌਕਰੀਆਂ ਕਰ ਰਹੇ ਹਾਂ, ਜਿਸ ਨਾਲ ਸਾਡੇ ਪਰਿਵਾਰ ਦਾ ਗੁਜ਼ਾਰਾ ਨਹੀਂ ਹੋ ਸਕਦਾ। ਸਾਡੇ ਨਾਲੋਂ ਤਾਂ ਦਿਹਾੜੀਦਾਰ ਚੰਗੇ ਨੇ ਜੋ 700 ਤੋਂ ਘੱਟ ਦਿਹਾੜੀ ‘ਤੇ ਨਹੀਂ ਜਾਂਦਾ। ਅਸੀਂ ਸਾਰਾ ਦਿਨ ਇੰਨੇ ਲੋਕਾਂ ਦਾ ਕੰਮ ਕਰਕੇ ਆਪਣੇ ਘਰ ਜਾਂਦੇ ਹਾਂ ਪਰ ਸਾਡੀ ਦਿਹਾੜੀ ਸਿਰਫ 353 ਰੁਪਏ ਪੈਂਦੀ ਹੈ। ਸੇਵਾ ਕੇਂਦਰ ਵਾਲਿਆਂ ਤੇ ਹਰ ਸਕੀਮ ਦਾ ਕੰਮ ਸੁੱਟ ਦਿੰਦੇ ਨੇ ਪਰ ਅਸੀਂ ਹਰ ਕੰਮ ਖੁਸ਼ ਹੋ ਕੇ ਕਰਦੇ ਹਾਂ, ਉਸਦੇ ਬਦਲੇ ਸਾਡੀਆਂ ਮੰਗਾਂ ਵੱਲ ਤਾਂ ਧਿਆਨ ਦੇ ਕੇ ਦੇਖਲੋ।”–ਮਨਦੀਪ ਕੌਰ, ਸੁਵਿਧਾ ਕੇਂਦਰ ਕਰਮਚਾਰੀ
ਆਉਂਦੇ ਦਿਨਾਂ ਵਿੱਚ ਉਹ ਆਪਣਾ ਸੰਘਰਸ਼ ਹੋਰ ਤੇਜ਼ ਕਰਨ ਦਾ ਐਲਾਨ
ਸੁਵਿਧਾ ਕੇਂਦਰ ਵਿੱਚ ਕੰਮ ਕਰਨ ਵਾਲੇ ਆਪਰੇਟਰ ਹੈਲਪ ਡੈਸਕ, ਸਕਿਉਰਟੀ ਗਾਰਡ ਅਤੇ ਸਫਾਈ ਕਰਮਚਾਰੀਆਂ ਦੀਆਂ ਤਨਖਾਹਾਂ ਵਿੱਚੋਂ ਵੀ ਪੈਸੇ ਕੱਟੇ ਗਏ। ਜਿਸ ਕਾਰਨ ਸੁਵਿਧਾ ਕੇਂਦਰ ਵਿੱਚ ਕੰਮ ਕਰਨ ਵਾਲੇ ਕਰਮਚਾਰੀਆ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸਦੇ ਚਲਦੇ ਉਨਾਂ ਵੱਲੋਂ ਅੱਜ ਅਣਮਿੱਥੇ ਸਮੇਂ ਲਈ ਕਲਮ ਛੋੜ ਹੜਤਾਲ ਤੇ ਜਾਣ ਦਾ ਐਲਾਨ ਕੀਤਾ ਗਿਆ ਸੀ ਅਤੇ ਸੁਵਿਧਾ ਕੇਂਦਰ ਦਾ ਕੰਮ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਸੀ। ਕੰਪਨੀ ਵੱਲੋਂ ਕਈ ਜਿਲ੍ਹਿਆਂ ਵਿੱਚ ਸੁਵਿਧਾ ਕੇਂਦਰ ਦੇ ਕਰਮਚਾਰੀਆ ਨੂੰ ਬਾਹਰ ਦਾ ਰਸਤਾ ਦਿਖਾਉਣ ਦੀ ਗੱਲ ਆਖੀ ਜਾ ਰਹੀ ਹੈ। ਆਉਂਦੇ ਦਿਨਾਂ ਵਿੱਚ ਉਹ ਆਪਣਾ ਸੰਘਰਸ਼ ਹੋਰ ਤੇਜ਼ ਕਰਨਗੇ। ਜੇਕਰ ਉਨਾਂ ਦੀਆਂ ਕੱਟੀਆ ਗਈਆ ਤਨਖਾਹ ਖਾਤੇ ਵਿੱਚ ਨਹੀਂ ਪਾਈ ਜਾਂਦੀਆ ਅਤੇ ਇਹ ਭਰੋਸਾ ਨਹੀਂ ਦਵਾਇਆ ਜਾਂਦਾ ਉਦੋਂ ਤੱਕ ਧਰਨਾ ਜਾਰੀ ਰਹੇਗਾ।
ਦੱਸਣਯੋਗ ਹੈ ਕਿ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਅਤੇ ਮਲੇਰਕੋਟਲਾ ਸਣੇ ਕਈ ਜਿਲ੍ਹਿਆਂ ਵਿੱਚ ਮੁਕੰਮਲ ਤੌਰ ਤੇ ਕੰਮ ਬੰਦ ਰਿਹਾ, ਬਠਿੰਡਾ ਵਿੱਚ ਕੰਮ ਪਹਿਲਾਂ ਦੀ ਤਰ੍ਹਾਂ ਜਾਰੀ ਰਿਹਾ।
ਪੰਜਾਬ ਵਿੱਚ ਸੁਵਿਧਾ ਕੇਂਦਰ ਸਰਕਾਰ ਦੀਆਂ ਬਹੁਤ ਸਾਰੀਆਂ ਆਨਲਾਈਨ ਤੇ ਦਫ਼ਤਰੀ ਸੇਵਾਵਾਂ ਇੱਕੋ ਜਗ੍ਹਾ ਮਿਲ ਜਾਂਦੀਆਂ ਹਨ। ਜਿਨਾਂ ਵਿੱਚ ਪ੍ਰਮੁੱਖ ਤੌਰ ਤੇ ਨਾਗਰਿਕਤਾ/ਪਛਾਣ ਸੰਬੰਧੀ ਸੇਵਾਵਾਂ…
- ਜਨਮ ਸਰਟੀਫਿਕੇਟ
- ਮੌਤ ਸਰਟੀਫਿਕੇਟ
- ਵਿਆਹ ਰਜਿਸਟ੍ਰੇਸ਼ਨ
- ਡੋਮਿਸਾਈਲ ਸਰਟੀਫਿਕੇਟ
- ਰਿਹਾਇਸ਼ ਸਰਟੀਫਿਕੇਟ
- ਡ੍ਰਾਈਵਿੰਗ ਲਾਈਸੈਂਸ (ਨਵਾਂ, ਰੀਨਿਊਅਲ)
- ਲਰਨਰ ਲਾਈਸੈਂਸ
- ਆਰਸੀ (RC) ਨਾਲ ਸੰਬੰਧੀ ਕੰਮ
- ਵਾਹਨ ਟ੍ਰਾਂਸਫ਼ਰ
- ਨੋ–ਓਬਜੈਕਸ਼ਨ ਸਰਟੀਫਿਕੇਟ (NOC)
- ਸਮਾਜਿਕ ਸੁਰੱਖਿਆ ਅਤੇ ਪੈਨਸ਼ਨ
- ਬਜ਼ੁਰਗ ਪੈਨਸ਼ਨ
- ਵਿਧਵਾ ਪੈਨਸ਼ਨ
- ਅਪਾਹਿਜ ਪੈਨਸ਼ਨ
- ਆਸ਼ਰਿਤ ਪੈਨਸ਼ਨ
- ਸਮਾਜਿਕ ਸੁਰੱਖਿਆ ਯੋਜਨਾਵਾਂ ਵਿੱਚ ਰਜਿਸਟ੍ਰੇਸ਼ਨ
- ਜਾਤੀ ਸਰਟੀਫਿਕੇਟ
- ਆਰਥਿਕ ਤੌਰ ਤੇ ਕਮਜ਼ੋਰ ਵਰਗ (EWS) ਸਰਟੀਫਿਕੇਟ
- ਗੈਰ-ਜੁਰਮਾਨਾ ਸਰਟੀਫਿਕੇਟ (Character / PCC – ਜਿੱਥੇ ਪੁਲਿਸ ਨਾਲ ਲਿੰਕ ਹੋਵੇ)
- ਆਮਦਨ ਸਰਟੀਫਿਕੇਟ
- ਪਾਸਪੋਰਟ ਲਈ ਅਰਜ਼ੀ ਭਰਨ ਵਿੱਚ ਮਦਦ
- e-Stamping
- RTI ਅਰਜ਼ੀ ਭਰਨਾ
- ਮਨਰੇਗਾ ਸਬੰਧੀ ਸੇਵਾਵਾਂ
ਫਾਰਮ, ਨੋਟਰੀ, ਐਟੇਸਟੇਸ਼ਨ ਲਈ ਮਦਦ, ਆਦਿ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ। ਜੇਕਰ ਇਸੇ ਤਰ੍ਹਾਂ ਸੁਵਿਧਾ ਕੇਂਦਰ ਦੇ ਕਰਮਚਾਰੀ ਅਣਮਿੱਥੇ ਸਮੇਂ ਲਈ ਹੜਤਾਲ ਤੇ ਰਹੇ ਤਾਂ ਜਿੱਥੇ ਇਹ ਕੰਮ ਪ੍ਰਭਾਵਿਤ ਹੋਣਗੇ। ਉੱਥੇ ਹੀ ਸਰਕਾਰ ਨੂੰ ਵੱਡਾ ਵਿੱਤੀ ਨੁਕਸਾਨ ਚੱਲਣਾ ਪਵੇਗਾ ਕਿਉਂਕਿ ਇਨੀਆਂ ਸੁਵਿਧਾਵਾਂ ਦੇ ਬਦਲੇ ਬਕਾਇਦਾ ਸੌਦਾ ਕੇਂਦਰ ਵਿੱਚ ਤਹਿ ਫੀਸ ਲਈ ਜਾਂਦੀ ਹੈ ਅਤੇ ਲੋਕਾਂ ਨੂੰ ਜਲਦ ਇਹ ਸੁਵਿਧਾਵਾਂ ਉਪਲਬਧ ਕਰਾਈਆਂ ਜਾਂਦੀਆਂ ਹਨ।
ETV BHARAT