• Skip to main content
  • Skip to secondary menu
  • Skip to primary sidebar
  • Skip to footer
  • Home
  • About Us
  • Authors
  • Contact Us

The Punjab Pulse

Centre for Socio-Cultural Studies

  • Areas of Study
    • Maharaja Ranjit Singh
    • Social & Cultural Studies
    • Religious Studies
    • Governance & Politics
    • National Perspectives
    • International Perspectives
    • Communism
  • Activities
    • Conferences & Seminars
    • Discussions
  • News
  • Resources
    • Books & Publications
    • Book Reviews
  • Icons of Punjab
  • Videos
  • Academics
  • Agriculture
  • General

ਕਰਨੈਲ ਸਿੰਘ ਨੇ ਨਸ਼ੇ ਨੂੰ ਮਾਤ ਦੇ ਕੇ ਗਰਾਊਂਡ ‘ਚ ਵਾਪਸੀ ਬਣੀ ਨੌਜਵਾਨਾਂ ਲਈ ਪ੍ਰੇਰਣਾ

July 25, 2026 By News Bureau

Share

‘ਚਿੱਟੇ ਤੋਂ ਚੈਂਪੀਅਨ‘ ਤੱਕ

40 ਲੱਖ ਨਸ਼ੇ ਵਿੱਚ ਗੁਆਏ, ਕਬੱਡੀ ਖਿਡਾਰੀ ਨੇ ਹੌਸਲੇ ਨਾਲ ਕੀਤੀ ਵਾਪਸੀ। 

ਮੋਗਾ: ਇੱਕ ਸਮਾਂ ਅਜਿਹਾ ਸੀ, ਜਦੋਂ ਕਬੱਡੀ ਦੇ ਮੈਦਾਨਾਂ ਵਿੱਚ ਕਰਨੈਲ ਸਿੰਘ ਕੈਲਾ ਦਾ ਨਾਮ ਗੂੰਜਦਾ ਸੀ। ਪਰ, ਇੱਕ ਹਾਦਸੇ ਨੇ ਕਾਰੋਬਾਰ ਵਿੱਚ ਨੁਕਸਾਨ ਅਤੇ ਮਾੜੀ ਸੰਗਤ ਨੇ, ਉਨ੍ਹਾਂ ਨੂੰ ਨਸ਼ੇ ਦੀ ਦਲਦਲ ਵਿੱਚ ਧੱਕ ਦਿੱਤਾ। ਚਿੱਟੇ ਦੀ ਲਤ ਨੇ ਉਨ੍ਹਾਂ ਤੋਂ ਨਾ ਸਿਰਫ਼ ਉਨ੍ਹਾਂ ਦਾ ਕਰੀਅਰ ਖੋਹ ਲਿਆ, ਸਗੋਂ ਲਗਭਗ 40 ਤੋਂ 45 ਲੱਖ ਰੁਪਏ ਅਤੇ ਜ਼ਿੰਦਗੀ ਦੇ ਕਈ ਕੀਮਤੀ ਸਾਲ ਵੀ ਖੋਹ ਲਏ। ਫਿਰ ਨਸ਼ੇ ਨੇ ਹਰਾਇਆ ਅਤੇ ਮੁੜ ਗਰਾਊਂਡ ਵਿੱਚ ਉਤਰਿਆ। ਫਿਰ ਨਾ ਸਿਰਫ਼ ਕਰਨੈਲ ਸਿੰਘ ਨੇ ਮੁੜ ਕਬੱਡੀ ਖੇਡਣ ਲਈ ਮੈਦਾਨ ਵਿੱਚ ਵਾਪਸੀ ਕੀਤੀ, ਸਗੋਂ ਹੁਣ ਹੋਰ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਚੋਂ ਕੱਢ ਰਿਹਾ। ਇੰਨਾ ਹੀ ਨਹੀਂ, ਮਾਨ ਸਰਕਾਰ ਨੇ ਕਰਨੈਲ ਸਿੰਘ ਕੈਲਾ ਨੂੰ ਸਮਾਜ ਸੇਵਾ ਅਤੇ ਖੇਡਾਂ ਵਿੱਚ ਯੋਗਦਾਨ ਨੂੰ ਦੇਖਦੇ ਹੋਏ ਸਪੋਰਟਸ ਵੈਲਫੇਅਰ ਬੋਰਡ ਦਾ ਚੇਅਰਪਰਸਨ ਨਿਯੁਕਤ ਕੀਤਾ ਹੈ।

“ਖੁਦ ਨੂੰ ਆਪਣੀਆਂ ਨਜ਼ਰਾਂ ਵਿੱਚ ਡਿੱਗਿਆ ਮਹਿਸੂਸ ਕੀਤਾ“

ਕਬੱਡੀ ਖਿਡਾਰੀ ਕਰਨੈਲ ਸਿੰਘ ਦੱਸਦੇ ਹਨ ਕਿ, “ਨਸ਼ੇ ਦੀ ਲਤ ਦੌਰਾਨ ਉਹ ਆਪਣੀ ਪਛਾਣ ਵੀ ਗੁਆ ਬੈਠੇ। ਕਬੱਡੀ ਦੇ ਮੈਦਾਨਾਂ ਵਿੱਚ ਜਾਣ ਤੋਂ ਵੀ ਹਿਚਕਚਾਉਂਦੇ ਸਨ, ਕਿਉਂਕਿ ਮਨ ਵਿੱਚ ਇਹੀ ਪਛਤਾਵਾ ਰਹਿੰਦਾ ਸੀ ਕਿ ਜਿਸ ਖਿਡਾਰੀ ਦਾ ਕਦੇ ਨਾਮ ਹੁੰਦਾ ਸੀ, ਅੱਜ ਉਹ ਆਪਣੀ ਹੀ ਨਜ਼ਰ ਵਿੱਚ ਡਿੱਗ ਚੁੱਕਾ ਹੈ।”

“40-45 ਲੱਖ ਰੁਪਏ (ਕਾਰਾਂ-ਗੱਡੀਆਂ ਵੇਚ ਕੇ) ਨਸ਼ੇ ਵਿੱਚ ਗੁਆਏ, ਮਾਂ ਨੂੰ ਗੁਆਉਣ ਤੋਂ ਬਾਅਦ ਬਦਲੀ ਜ਼ਿੰਦਗੀ ਦੀ ਦਿਸ਼ਾ, ਅੱਜ ਨੌਜਵਾਨਾਂ ਨੂੰ ਖੇਡਾਂ ਅਤੇ ਨਸ਼ਾ-ਮੁਕਤ ਜੀਵਨ ਲਈ ਕਰ ਰਹੇ ਪ੍ਰੇਰਿਤ। ਮੈਂ 600 ਤੱਕ ਦੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਚੋਂ ਕੱਢ ਚੁੱਕਾ ਹਾਂ, ਜਦਕਿ ਆਨ ਰਿਕਾਰਡ 300 ਨੌਜਵਾਨਾਂ ਦਾ ਡਾਟਾ ਦਿਖਾਈ ਦੇ ਰਿਹਾ ਹੈ। ਮੈਨੂੰ ਹੁਣ ਸਰਕਾਰ ਨੇ ਸਪੋਰਟਸ ਜ਼ਿਲ੍ਹਾ ਵੇਲਫੇਅਰ ਦਾ ਪ੍ਰਧਾਨ ਐਲਾਨਿਆਂ ਗਿਆ ਹੈ, ਮੈਨੂੰ ਤਨਖਾਹ ਨਾਲ ਕੋਈ ਮੋਹ ਨਹੀਂ, ਜੋ ਸਰਕਾਕ ਦੇਵੇਗੀ ਮੰਨਜ਼ੂਰ ਹੈ। ਮੇਰਾ ਮਕਸਦ ਸਿਰਫ਼ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਚੋਂ ਬਾਹਰ ਕੱਢਣਾ ਹੈ।” – ਕਰਨੈਲ ਸਿੰਘ ਕੈਲਾ, ਕਬੱਡੀ ਖਿਡਾਰੀ

ਮੁੜ ਕਬੱਡੀ ਦੇ ਮੈਦਾਨਾਂ ‘ਚ ਉਤਰੇ, ਆਪਣੇ ਬੱਚਿਆਂ ਨੂੰ ਵੀ ਖਿਡਾਰੀ ਬਣਾਇਆ

ਅੱਜ ਕਰਨੈਲ ਸਿੰਘ ਕੈਲਾ ਮੁੜ ਕਬੱਡੀ ਦੇ ਮੈਦਾਨਾਂ ਵਿੱਚ ਆਪਣੀ ਪਛਾਣ ਬਣਾ ਚੁੱਕੇ ਹਨ। ਇਸ ਦੇ ਨਾਲ-ਨਾਲ ਉਹ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕਰ ਰਹੇ ਹਨ। ਅੱਜ ਕਰਨੈਲ ਸਿੰਘ ਦੇ ਦੋਨੋਂ ਬੱਚੇ (ਧੀ ਅਤੇ ਪੁੱਤ) ਵੀ ਸੂਬੇ ਪੱਧਰ ਦੇ ਕਬੱਡੀ ਖਿਡਾਰੀ ਹਨ।

ਮੈਨੂੰ ਮਾਂ ਕਹਿੰਦੀ ਸੀ ਤੈਨੂੰ ਮੈਂ ਪਹਿਲਵਾਨ ਬਣਾਇਆ ਸੀ, ਪਰ ਕਿਹੜੇ ਕੰਮਾਂ ਵਿੱਚ ਪੈ ਗਿਆ। ਜੇ ਕਾਰੋਬਾਰ ਵਿੱਚ ਮੁਕਸਾਨ ਹੋਇਆ, ਤਾਂ ਖੁਦ ਬਣਾ ਸਕਦਾ ਸੀ, ਦਿਲ ਨੂੰ ਬਹੁਤ ਡੂੰਘੀ ਸੱਟ ਲੱਗੀ ਸੀ। ਨਸ਼ਾ ਕਿਸੇ ਇੱਕ ਵਿਅਕਤੀ ਨੂੰ ਨਹੀਂ, ਸਗੋਂ ਪੂਰੇ ਪਰਿਵਾਰ ਨੂੰ ਤਬਾਹ ਕਰ ਦਿੰਦਾ ਹੈ। ਜੇ ਇਰਾਦਾ ਮਜ਼ਬੂਤ ਹੋਵੇ ਤਾਂ ਕਿਸੇ ਵੀ ਉਮਰ ਵਿੱਚ ਨਸ਼ਾ ਛੱਡ ਕੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਜਾ ਸਕਦੀ ਹੈ। ਨਸ਼ਾ ਤੁਹਾਡੇ ਦਿਮਾਗ ਦੀ ਯਾਦਦਾਸ਼ਤ ਤੱਕ ਵਾਸ਼ ਕਰ ਦਿੰਦਾ ਹੈ। ਪਰਮਾਤਮਾ ਨੂੰ ਸਾਰਥੀ ਬਣਾਇਆ ਤੇ ਸਿੱਧੇ ਰਾਹ ਤੁਰਿਆ। 2015 ਤੋਂ ਮੁੜ ਪ੍ਰੈਕਟਿਸ ਸ਼ੁਰੂ ਕੀਤੀ ਅਤੇ 2017 ਤੱਕ ਮੈਂ ਮੁਕਾਬਲੇ ਵਿੱਚ ਹਿੱਸਾ ਲੈਣ ਲੱਗ ਗਿਆ। – ਕਰਨੈਲ ਸਿੰਘ ਕੈਲਾ ,ਕਬੱਡੀ ਖਿਡਾਰੀ

“ਠੀਕ ਹੋਣ ਤੋਂ ਬਾਅਦ ਲੋਕਾਂ ਦੇ ਤਾਅਨਿਆਂ ਨੇ ਮੁੜ ਖੜਾ ਕੀਤਾ“

ਕਰਨੈਲ ਕੈਲਾ ਨੇ ਦੱਸਿਆ, “ਨਸ਼ੇ ਛੱਡਣ ਤੋਂ ਬਾਅਦ ਸਾਲ 2017 ਤੱਕ ਮੈਂ ਆਪਣੀ ਬਾਡੀ ਵਧੀਆ ਬਣਾਈ। ਮੈਂ ਵਿਦੇਸ਼ ਜਾਣ ਬਾਰੇ ਸੋਚਿਆ, ਪਰ ਮੈਦਾਨ ਵਿੱਚ ਉਤਰਿਆ, ਲੋਕ ਕਹਿੰਦੇ ਕਿ ਹੁਣ ਉਮਰ ਚਲੇ ਗਈ, ਕੀ ਮੈਦਾਨ ਵਿੱਚ ਉਤਰਿਆ। ਉਮਰ 38 ਸਾਲ ਤੱਕ ਚੱਲ ਰਹੀ ਸੀ, ਜੋ ਕਿ 10-11 ਸਾਲ ਪਹਿਲਾਂ ਦੀ ਗੱਲ ਹੈ। ਅੱਜ ਮੇਰੀ ਉਮਰ 48-49 ਸਾਲ ਹੈ। ਲੋਕਾਂ ਦੇ ਤਾਅਨਿਆਂ ਨੇ ਮੈਨੂੰ ਮੁੜ ਮੈਦਾਨ ਵਿੱਚ ਉਤਰਨ ਲਈ ਪ੍ਰੇਰਿਆ। ਫਿਰ ਮੇਰੇ ਵਿਦੇਸ਼ ਬੈਠੇ ਸਾਥੀਆਂ ਨੇ ਮੇਰੀ ਮਦਦ ਕੀਤੀ। ਮੈਨੂੰ ਲੋਕਾਂ ਨੇ ਦਲੇਰੀ ਦਿੱਤੀ।”

ਲੱਖਾਂ ਰੁਪਏ ਨਸ਼ੇ ਵਿੱਚ ਉਜਾੜੇ

ਉੱਥੇ ਹੀ ਕਰਨੈਲ ਸਿੰਘ ਕੈਲਾ ਦੀ ਪਤਨੀ ਕਰਮਜੀਤ ਕੌਰ ਨੇ ਕਿਹਾ ਕਿ, “ਨਸ਼ੇ ਦੇ ਦੌਰ ਨੇ ਪੂਰੇ ਪਰਿਵਾਰ ਨੂੰ ਬੇਹੱਦ ਦੁੱਖ ਦਿੱਤਾ, ਪਰ ਉਨ੍ਹਾਂ ਨੇ ਕਦੇ ਵੀ ਆਪਣੇ ਪਤੀ ਦਾ ਸਾਥ ਨਹੀਂ ਛੱਡਿਆ। ਉਨ੍ਹਾਂ ਦੱਸਿਆ ਕਿ, ਇਸ ਮੁਸ਼ਕਲ ਸਮੇਂ ਦੌਰਾਨ ਉਸ ਪਿੰਡ ਦੇ ਲੋਕਾਂ ਨੇ ਉਸ ਦਾ ਪੂਰਾ ਸਾਥ ਦਿੱਤਾ, ਜਿਸ ਲਈ ਉਹ ਸਭ ਦਾ ਦਿਲੋਂ ਧੰਨਵਾਦੀ ਹਨ।

ਜਦੋਂ ਨਸ਼ੇ ਦੀ ਲੱਤ ਵਿੱਚ ਸੀ ਤਾਂ ਬਹੁਤ ਨੁਕਸਾਨ ਹੋਇਆ। 30-35 ਲੱਖ ਰੁਪਏ ਦਾ ਨਸ਼ਾ ਕਰ ਗਏ, ਨਸ਼ੇ ਵਿੱਚ ਘਰ ਵੀ ਰੁੜ ਗਿਆ। ਨਸ਼ਿਆਂ ਕਾਰਨ ਆਪਣੀ ਮਾਂ ਨੂੰ ਵੀ ਗੁਆ ਦਿੱਤਾ, ਜਿਸ ਦਾ ਦੁੱਖ ਉਹ ਅੱਜ ਵੀ ਮਹਿਸੂਸ ਕਰਦਾ ਹੈ। ਅੱਜ ਉਦਮ ਕਰਕੇ ਮੁੜ ਸਹੀ ਦਿਸ਼ਾ ਵਿੱਚ ਆਏ। ਹੁਣ ਉਹ ਆਪਣੀ ਜ਼ਿੰਦਗੀ ਦਾ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਬਣਾ ਚੁੱਕਾ ਹੈ। –ਕਰਮਜੀਤ ਕੌਰ, ਕਰਨੈਲ ਦੀ ਪਤਨੀ

ਪਤਨੀ–ਪਰਿਵਾਰ ਦਾ ਸਾਥ

ਕਰਨੈਲ ਸਿੰਘ ਨੇ ਆਪਣੀ ਪਤਨੀ ਦਾ ਵੀ ਖ਼ਾਸ ਤੌਰ ‘ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ, ਜਦੋਂ ਹਰ ਕੋਈ ਉਨ੍ਹਾਂ ਤੋਂ ਦੂਰ ਹੋ ਗਿਆ ਸੀ, ਉਸ ਵੇਲੇ ਉਨ੍ਹਾਂ ਦੀ ਪਤਨੀ ਨੇ ਹਰ ਮੁਸ਼ਕਲ ਵਿੱਚ ਸਾਥ ਦਿੱਤਾ ਅਤੇ ਹੌਸਲਾ ਨਹੀਂ ਟੁੱਟਣ ਦਿੱਤਾ। ਪਰਿਵਾਰ ਦੇ ਸਹਿਯੋਗ, ਪਰਮਾਤਮਾ ਦੀ ਕਿਰਪਾ ਅਤੇ ਆਪਣੀ ਦ੍ਰਿੜ੍ਹ ਇੱਛਾ-ਸ਼ਕਤੀ ਨਾਲ ਉਹ ਨਸ਼ੇ ਤੋਂ ਬਾਹਰ ਆਉਣ ਵਿੱਚ ਕਾਮਯਾਬ ਰਹੇ।

‘ਹੀਰੋ ਤੋਂ ਜ਼ੀਰੋ ਅਤੇ ਫਿਰ ਜ਼ੀਰੋ ਤੋਂ ਹੀਰੋ ਬਣਿਆ‘

ਇੱਕ ਹੋਰ ਪਿੰਡ ਵਾਸੀ ਮਨਦੀਪ ਸਿੰਘ ਨੇ ਦੱਸਿਆ ਕਿ, “100-150 ਸਣੇ ਔਰਤਾਂ ਤੱਕ ਲੋਕ ਕਰਨੈਲ ਕੋਲ ਮੈਦਾਨ ਵਿੱਚ ਆ ਰਹੇ ਹਨ। ਇਸ ਤੋਂ ਇਲਾਵਾ 300 ਦੇ ਕਰੀਬ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਚੋਂ ਕੱਢਿਆ ਹੈ। ਰੋਜ਼ ਮੈਦਾਨ ਵਿੱਚ ਉਨ੍ਹਾਂ ਨੂੰ ਪ੍ਰੈਕਟਿਸ ਕਰਵਾਉਂਦੇ ਹਨ। ਪਹਿਲਾਂ ਨਸ਼ੇ ਵਿੱਚ ਚਲਾ ਗਿਆ, ਫਿਰ ਕਮਬੈਕ ਕਰਕੇ ਮੈਦਾਨ ਵਿੱਚ ਮੁੜ ਆਪਣੇ ਆਪ ਨੂੰ ਸਹੀ ਰਾਹ ਉੱਤੇ ਲਿਆਂਦਾ। ਸਪੋਰਟਸ ਮੈਂਬਰ ਦਾ ਹੁਣ ਕਰਨੈਲ ਨੂੰ ਚੇਅਰਮੈਨ ਲਗਾਇਆ ਹੈ। ਚੰਗੀ ਗੱਲ ਹੈ। ਕਰਨੈਲ ਹਮੇਸ਼ਾ ਸਾਈਕਲ ਉੱਤੇ ਹੀ ਦੇਖਿਆ ਜਾਵੇਗਾ। ਕਦੇ ਵੀ ਮੈਦਾਨ ਦਾ ਸਾਥ ਨਹੀਂ ਛੱਡਿਆ। 50 ਸਾਲ ਦੀ ਉਮਰ ਦੇ ਕਰਨੈਲ ਨੇ ਹੋਰਨਾਂ ਲਈ ਮਿਸਾਲ ਕਾਇਮ ਕਰ ਦਿੱਤੀ ਹੈ।”

ਇਸ ਤੋਂ ਇਲਾਵਾ, ਪਿੰਡ ਚੜਿੱਕ, ਮੋਗਾ ਦੇ ਸਰਪੰਚ ਸ਼ਮਸ਼ੇਰ ਸਿੰਘ ਅਤੇ ਹੋਰ ਸਾਥੀ ਬਲਵਿੰਦਰ ਸਿੰਘ ਨੇ ਦੱਸਿਆ ਕਿ, “ਕਰਨੈਲ ਕੈਲਾ ਅੱਜ ਹੋਰਨਾਂ ਨੌਜਵਾਨਾਂ ਲਈ ਪ੍ਰੇਰਨਾਸਰੋਤ ਹੈ। ਕਦੇ ਕਬੱਡੀ ਦਾ ਚੰਗਾ ਖਿਡਾਰੀ ਹੁੰਦਾ ਸੀ, ਫਿਰ ਸਮਾਂ ਅਜਿਹਾ ਆਇਆ ਹੈ, ਕੈਲਾ ਨਸ਼ਿਆਂ ਵਿੱਚ ਪੈ ਗਿਆ, ਘਰ ਉਜਾੜ ਲਿਆ, ਪੈਸਾ ਗੁਆਇਆ, ਮਾਂ ਵੀ ਗਈ, ਫਿਰ ਮੁੜ ਮਾਂ ਦੇ ਗਮ ਨੇ ਕਰਨੈਲ ਨੂੰ ਸਹੀ ਦਿਸ਼ਾ ਉੱਤੇ ਲਿਆਂਦਾ ਅਤੇ ਆਪਣੀ ਜ਼ਿੰਦਗੀ ਸ਼ੁਰੂ ਕੀਤੀ। ਹੀਰੋ ਤੋਂ ਜ਼ੀਰੋ ਅਤੇ ਫਿਰ ਜ਼ੀਰੋ ਤੋਂ ਹੀਰੋ ਬਣਿਆ।”

ਮਾਨ ਸਰਕਾਰ ਨੇ ਲਾਈ ਜ਼ਿੰਮੇਵਾਰੀ

ਸਮਾਜ ਸੇਵਾ ਅਤੇ ਖੇਡਾਂ ਵਿੱਚ ਯੋਗਦਾਨ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਸਪੋਰਟਸ ਵੈਲਫੇਅਰ ਬੋਰਡ ਦਾ ਚੇਅਰਪਰਸਨ ਨਿਯੁਕਤ ਕੀਤਾ ਗਿਆ। 40 ਲੱਖ ਨਸ਼ੇ ਵਿੱਚ ਗੁਆਉਣ ਵਾਲੇ ਕਰਨੈਲ ਸਿੰਘ ਕੈਲਾ ਨੇ ਹੌਂਸਲੇ ਨਾਲ ਕੀਤੀ ਵਾਪਸੀ। ਅੱਜ ਨੌਜਵਾਨਾਂ ਨੂੰ ਨਸ਼ਾ ਛੱਡਣ ਅਤੇ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕਰ ਰਹੇ।

ਕਰਨੈਲ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਮੋਗਾ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਦਾ ਧੰਨਵਾਦ ਕਰਦਿਆਂ ਕਿਹਾ ਕਿ, “ਉਨ੍ਹਾਂ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਨੇ ਉਨ੍ਹਾਂ ਦਾ ਹੌਂਸਲਾ ਹੋਰ ਵਧਾਇਆ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਇਸ ਮੌਕੇ ਨੂੰ ਸਮਾਜ ਦੀ ਸੇਵਾ ਅਤੇ ਨੌਜਵਾਨਾਂ ਨੂੰ ਨਸ਼ਾ–ਮੁਕਤ ਜੀਵਨ ਵੱਲ ਪ੍ਰੇਰਿਤ ਕਰਨ ਲਈ ਸਮਰਪਿਤ ਕਰਨਗੇ।”

“ਅੱਜ ਮਾਂ ਹੁੰਦੀ, ਤਾਂ ਖੁਸ਼ ਹੋ ਜਾਂਦੀ…”

ਕਰਨੈਲ ਸਿੰਘ ਨੇ ਕਿਹਾ ਕਿ, “ਜ਼ਿੰਦਗੀ ਦਾ ਸਭ ਤੋਂ ਵੱਡਾ ਮੋੜ ਉਸ ਵੇਲੇ ਆਇਆ, ਜਦੋਂ ਉਨ੍ਹਾਂ ਦੀ ਮਾਂ ਇਸ ਦੁਨੀਆ ਤੋਂ ਚਲੀ ਗਈ। ਮਾਂ ਹਮੇਸ਼ਾ ਉਨ੍ਹਾਂ ਨੂੰ ਨਸ਼ਾ ਛੱਡਣ ਲਈ ਸਮਝਾਉਂਦੀ ਸੀ, ਪਰ ਉਸ ਵੇਲੇ ਉਹ ਉਨ੍ਹਾਂ ਦੀ ਗੱਲ ਨਹੀਂ ਸਮਝ ਸਕੇ। ਅੱਜ ਜਦੋਂ ਉਹ ਆਪਣੀ ਮਾਂ ਨੂੰ ਯਾਦ ਕਰਦੇ ਹਨ, ਤਾਂ ਭਾਵੁਕ ਹੋ ਜਾਂਦੇ ਹਨ ਅਤੇ ਕਹਿੰਦੇ ਹਨ ਕਿ ਜੇ ਮਾਂ ਅੱਜ ਜ਼ਿੰਦਾ ਹੁੰਦੀ ਤਾਂ ਆਪਣੇ ਪੁੱਤ ਨੂੰ ਮੁੜ ਪਹਿਲਵਾਨ ਅਤੇ ਸਮਾਜ ਸੇਵੀ ਦੇ ਰੂਪ ਵਿੱਚ ਦੇਖ ਕੇ ਸਭ ਤੋਂ ਵੱਧ ਖੁਸ਼ ਹੁੰਦੀ।”

ਸਮੇਂ ਸਿਰ ਗਰਾਉਂਡ ਵਿੱਚ ਹਾਜ਼ਰ ਹੁੰਦਾ ਕਰਨੈਲ ਸਿੰਘ ਕੈਲਾ

ਅਰਸ਼ਦੀਪ ਸਿੰਘ, ਜੋ ਕਰਨੈਲ ਕੈਲਾ ਤੋਂ ਟ੍ਰੇਨਿੰਗ ਕਰ ਰਿਹਾ ਹੈ, ਨੇ ਦੱਸਿਆ ਕਿ, “ਮੇਰੇ ਸੱਟ ਲੱਗੀ ਅਤੇ ਮੈਂ ਇੱਥੇ ਆਇਆ, ਹੁਣ ਮੈਂ ਚੱਲਣ ਯੋਗ ਹੋਇਆ। ਉਹ ਵਧੀਆ ਟ੍ਰੇਨਰ ਹਨ। ਸਾਡੇ ਪਿੰਡ ਲਈ ਵੱਡੀ ਗੱਲ ਹੈ ਕਿ ਅੱਜ ਤੱਕ ਕਰਨੈਲ ਕੈਲਾ 300 ਤੋਂ ਵੱਧ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰ ਚੁੱਕੇ ਹਨ। ਵੱਧ ਤੋਂ ਵੱਧ ਗਰਾਉਂਡ ਨਾਲ ਜੁੜਨਾ ਚਾਹੀਦਾ ਹੈ। ਕੋਈ ਵਿਆਹ ਢੰਗ ਨਾਲ ਕਰਨੈਲ ਨੂੰ ਮਤਲਬ ਨਹੀਂ, ਉਹ ਸਮੇਂ ਸਿਰ ਗਰਾਉਂਡ ਉੱਤੇ ਪਹੁੰਚ ਜਾਂਦੇ ਹਨ।”

ਕਰਨੈਲ ਸਿੰਘ ਦਾ ਨੌਜਵਾਨਾਂ ਤੇ ਮਾਂਪਿਓ ਨੂੰ ਮੈਸੇਜ

ਕਰਨੈਲ ਸਿੰਘ ਹੁਣ ਵੱਖ-ਵੱਖ ਥਾਵਾਂ ‘ਤੇ ਜਾ ਕੇ ਨੌਜਵਾਨਾਂ ਨੂੰ ਜਾਗਰੂਕ ਕਰਦਾ ਹੈ ਅਤੇ ਉਨ੍ਹਾਂ ਨੂੰ ਚੰਗੀ ਸੰਗਤ, ਸਿਹਤਮੰਦ ਜੀਵਨ ਅਤੇ ਪਰਿਵਾਰ ਦੀ ਮਹੱਤਤਾ ਬਾਰੇ ਦੱਸਦਾ ਹੈ। ਕਰਨੈਲ ਸਿੰਘ ਨੇ ਦੱਸਿਆ ਕਿ, “ਕਈ ਨੌਜਵਾਨ ਉਸ ਨਾਲ ਸੰਪਰਕ ਕਰਕੇ ਨਸ਼ਾ ਛੱਡਣ ਲਈ ਸਲਾਹ ਲੈਂਦੇ ਹਨ। ਉਨਾਂ ਨੌਜਵਾਨਾਂ ਅਤੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ, ਨਸ਼ਾ ਇੱਕ ਅਜਿਹਾ ਰੋਗ ਹੈ ਜੋ ਪੂਰੇ ਪਰਿਵਾਰ ਨੂੰ ਤਬਾਹ ਕਰ ਦਿੰਦਾ ਹੈ। ਇਸ ਲਈ ਨੌਜਵਾਨਾਂ ਨੂੰ ਗਲਤ ਸੰਗਤ ਤੋਂ ਬਚਣਾ ਚਾਹੀਦਾ ਹੈ ਅਤੇ ਮਾਪਿਆਂ ਨੂੰ ਆਪਣੇ ਬੱਚਿਆਂ ‘ਤੇ ਨਜ਼ਰ ਰੱਖਣੀ ਚਾਹੀਦੀ ਹੈ, ਤਾਂ ਜੋ ਕਿਸੇ ਵੀ ਘਰ ਦਾ ਚਿਰਾਗ ਨਸ਼ਿਆਂ ਦੀ ਭੇਟ ਨਾ ਚੜ੍ਹੇ।

ਉਨ੍ਹਾਂ ਨੌਜਵਾਨਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ, “ਜੇ ਕਰਨੈਲ ਸਿੰਘ ਕੈਲਾ ਵਰਗਾ ਵਿਅਕਤੀ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਨਿਕਲ ਕੇ ਨਵੀਂ ਪਛਾਣ ਬਣਾ ਸਕਦਾ ਹੈ, ਤਾਂ ਕੋਈ ਵੀ ਨੌਜਵਾਨ ਹਿੰਮਤ, ਪਰਿਵਾਰ ਦੇ ਸਾਥ ਅਤੇ ਦ੍ਰਿੜ੍ਹ ਇਰਾਦੇ ਨਾਲ ਆਪਣੀ ਜ਼ਿੰਦਗੀ ਬਦਲ ਸਕਦਾ ਹੈ। ਇਹ ਇੱਕ ਪਹਿਲਵਾਨ ਦੀ ਵਾਪਸੀ ਨਹੀਂ, ਸਗੋਂ ਇਹ ਸੰਦੇਸ਼ ਹੈ ਕਿ ਜੇ ਹੌਂਸਲਾ, ਪਰਿਵਾਰ ਦਾ ਸਾਥ ਅਤੇ ਸਹੀ ਸੋਚ ਹੋਵੇ, ਤਾਂ ਜ਼ਿੰਦਗੀ ਦਾ ਹਰ ਹਨੇਰਾ ਮੁੜ ਰੌਸ਼ਨੀ ਵਿੱਚ ਬਦਲਿਆ ਜਾ ਸਕਦਾ ਹੈ।”

ਪਿੰਡ ਵਾਸੀਆਂ ਨੇ ਕੀਤੀ ਸ਼ਲਾਘਾ

ਕਰਨੈਲ ਸਿੰਘ ਦੇ ਸਾਥੀ ਅਤੇ ਪਿੰਡ ਵਾਸੀ ਬਲਵਿੰਦਰ ਸਿੰਘ ਨੇ ਦੱਸਿਆ ਕਿ, “ਜਦੋਂ ਕਰਨੈਲ ਨਸ਼ਾ ਕਰਦਾ ਸੀ, ਤਾਂ ਸਾਡੇ ਨਾਲ ਵੀ ਇਸ ਦਾ ਇੱਟ ਕੁੱਤੇ ਦਾ ਵੈਰ ਹੋ ਗਿਆ ਸੀ, ਕਿਉਂਕਿ ਅਸੀਂ ਨਸ਼ੇ ਦੇ ਉਲਟ ਸੀ। ਕੁੱਝ ਗ਼ਲਤ ਸੰਗਤ ਨੇ ਕਰਨੈਲ ਨੂੰ ਚੰਗੇ ਖਿਡਾਰੀ ਤੋਂ ਨਸ਼ੇੜੀ ਬਣਾ ਦਿੱਤਾ। ਪਰ, ਸਮਾਂ ਪਲਟਿਆ ਅਤੇ ਪੂਰੀ ਜ਼ਿੱਦ ਨਾਲ ਨਸ਼ਾ ਛੱਡਿਆ। ਅਸੀਂ ਹਰ ਤਰੀਕੇ ਨਾਲ ਕਰਨੈਲ ਦੇ ਬਰਾਬਰ ਖੜੇ ਰਹੇ। ਹਰ ਤਰੀਕੇ ਦੀ ਮਦਦ ਅਸੀਂ ਕਰਦੇ ਰਹੇ। ਅੱਜ 10-11 ਸਾਲ ਹੋ ਗਏ ਕਰਨੈਲ ਨੇ ਜੋ ਕਿਹਾ ਕਰ ਕੇ ਦਿਖਾਇਆ ਅਤੇ ਨਸ਼ਾ ਪੂਰੀ ਤਰ੍ਹਾਂ ਛੱਡਿਆ। ਕਰਨੈਲ ਅੱਜ ਆਪਣਾ ਸੋਹਣਾ ਪਰਿਵਾਰ ਪਾਲਦਾ ਹੈ ਅਤੇ ਜਿਮ ਕਰਦਾ ਹੈ, ਮੁੜ ਮੈਦਾਨ ਵਿੱਚ ਉਤਰਿਆ ਹੈ। ਅੱਜ ਕਰਨੈਲ ਆਪਣੇ ਹਲਾਤ ਖੁਦ ਰੋ ਕੇ ਵੀ ਬਿਆਨ ਕਰਦਾ ਹੈ, ਤਾਂ ਜੋ ਹੋਰ ਨੌਜਵਾਨਾਂ ਨੂੰ ਸੇਧ ਮਿਲ ਸਕੇ।”

ETV BHARAT


Share

Filed Under: News

Primary Sidebar

Mahraja Ranjit Singh Portal

Maharaja Ranjit Singh is an icon of Punjab and Punjabis. He is also called Sher-e-Punjab (Lion of Punjab) in view of the respect that is due to him for his bravery and visionary leadership which led to the creation of the Sikh Empire (Sarkaar-e-Khalsa). The Punjab Pulse has dedicated a portal to the study of the Maharaja with the view to understand his life and identify his strengths for emulation in our culture and traditions. The study will emcompass his life, his reign, his associates, his family and all other aspects pertaining to the Sikh Empire.

Go to the Portal

More to See

Sri Guru Granth Sahib

August 24, 2025 By Jaibans Singh

Dharmendra Pradhan resigns as Education Minister, cites students’ interests in letter to PM

July 25, 2026 By News Bureau

ਕਾਮਨਵੈਲਥ ਖੇਡਾਂ ‘ਚ ਖੁੱਲ੍ਹਿਆ ਭਾਰਤ ਦਾ ਖ਼ਾਤਾ

July 25, 2026 By News Bureau

Tags

AAP Amritsar Bangladesh BJP CAA Captain Amarinder Singh Capt Amarinder Singh China Congress COVID CPEC Farm Bills FATF General Qamar Bajwa Guru Angad Dev JI Guru Gobind Singh Guru Granth Sahib Guru Nanak Dev Ji Harmandir Sahib Imran Khan Indian Army ISI Kartarpur Corridor Kartarpur Sahib Kashmir LAC LeT LOC Maharaja Ranjit Singh Narendra Modi operation sindoor Pakistan PLA POJK President Xi Jinping Prime Minister Narednra Modi PRime Minister Narendra Modi Punjab QUAD RSS SAD SFJ SGPC Sikh Sukhbir Badal

Featured Video

More Posts from this Category

Footer

Text Widget

This is an example of a text widget which can be used to describe a particular service. You can also use other widgets in this location.

Examples of widgets that can be placed here in the footer are a calendar, latest tweets, recent comments, recent posts, search form, tag cloud or more.

Sample Link.

Recent

  • Punjabi woman strangled to death in Canada
  • Dharmendra Pradhan resigns as Education Minister, cites students’ interests in letter to PM
  • ਕਾਮਨਵੈਲਥ ਖੇਡਾਂ ‘ਚ ਖੁੱਲ੍ਹਿਆ ਭਾਰਤ ਦਾ ਖ਼ਾਤਾ
  • ਰਾਸ਼ਟਰਮੰਡਲ ਖੇਡਾਂ 2026 ਦੀ ਸ਼ੁਰੂਆਤ
  • ਕਰਨੈਲ ਸਿੰਘ ਨੇ ਨਸ਼ੇ ਨੂੰ ਮਾਤ ਦੇ ਕੇ ਗਰਾਊਂਡ ‘ਚ ਵਾਪਸੀ ਬਣੀ ਨੌਜਵਾਨਾਂ ਲਈ ਪ੍ਰੇਰਣਾ

Search

Tags

AAP Amritsar Bangladesh BJP CAA Captain Amarinder Singh Capt Amarinder Singh China Congress COVID CPEC Farm Bills FATF General Qamar Bajwa Guru Angad Dev JI Guru Gobind Singh Guru Granth Sahib Guru Nanak Dev Ji Harmandir Sahib Imran Khan Indian Army ISI Kartarpur Corridor Kartarpur Sahib Kashmir LAC LeT LOC Maharaja Ranjit Singh Narendra Modi operation sindoor Pakistan PLA POJK President Xi Jinping Prime Minister Narednra Modi PRime Minister Narendra Modi Punjab QUAD RSS SAD SFJ SGPC Sikh Sukhbir Badal

Copyright © 2026 · The Punjab Pulse

Developed by Web Apps Interactive