Bhogpur Drug Overdose: ਪਿੰਡ ਬੁੱਟਰਾਂ ਵਿੱਚ ਕਥਿਤ ਤੌਰ ’ਤੇ ਵੱਧ ਮਾਤਰਾ ਵਿੱਚ ਨਸ਼ਾ ਕਰਨ ਕਾਰਨ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕਾਲੀ (25) ਪੁੱਤਰ ਸੁਖਵਿੰਦਰ ਵਜੋਂ ਹੋਈ ਹੈ।
21 ਸਤੰਬਰ, 2026 – ਭੋਗਪੁਰ : Bhogpur Drug Overdose: ਪਿੰਡ ਬੁੱਟਰਾਂ ਵਿੱਚ ਕਥਿਤ ਤੌਰ ’ਤੇ ਵੱਧ ਮਾਤਰਾ ਵਿੱਚ ਨਸ਼ਾ ਕਰਨ ਕਾਰਨ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕਾਲੀ (25) ਪੁੱਤਰ ਸੁਖਵਿੰਦਰ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਪੁਲੀਸ ਥਾਣਾ ਲਾਹਧੜਾ ਦੇ ਮੁਖੀ ਸਬ-ਇੰਸਪੈਕਟਰ ਬਲਵੀਰ ਸਿੰਘ ਨੇ ਕੱਲ੍ਹ ਨਸ਼ਾ ਤਸਕਰੀ ਦੇ ਦੋਸ਼ ਹੇਠ ਕਾਲੀ ਨੂੰ ਗ੍ਰਿਫ਼ਤਾਰ ਕੀਤਾ ਸੀ ਪਰ ਇਲਾਕੇ ਦੇ ਕੁਝ ਮੋਹਤਬਰਾਂ ਦੇ ਭਰੋਸੇ ’ਤੇ ਉਸ ਨੂੰ ਛੱਡ ਦਿੱਤਾ। ਇਸ ਮਗਰੋਂ ਘਰ ਜਾ ਕੇ ਨੌਜਵਾਨ ਕਾਲੀ ਦੀ ਰਾਤ ਨੂੰ ਮੌਤ ਹੋ ਗਈ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਲੜਕੇ ਦੀ ਮੌਤ ਪੁਲੀਸ ਵੱਲੋਂ ਕੁੱਟਮਾਰ ਕਾਰਨ ਮੌਤ ਹੋਈ ਹੈ। ਇਸ ਦੌਰਾਨ ਉਨ੍ਹਾਂ ਧਰਨਾ ਦੇਣ ਦਾ ਐਲਾਨ ਕਰ ਦਿੱਤਾ। ਦੂਜੇ ਪਾਸੇ ਮੌਕੇ ’ਤੇ ਪੁੱਜੇ ਡੀ ਐੱਸ ਪੀ ਰਜੀਵ ਕੁਮਾਰ ਨੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਕਿ ਕਾਲੀ ਦੀ ਮੌਤ ਪੁਲੀਸ ਦੀ ਕੁੱਟਮਾਰ ਨਾਲ ਨਹੀਂ ਹੋਈ ਸਗੋਂ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ। ਪੁਲੀਸ ਵੱਲੋਂ ਸਮਝਾਉਣ ’ਤੇ ਪਰਿਵਾਰ ਨੇ ਧਰਨਾ ਨਾ ਲਾਉਣ ਦਾ ਫ਼ੈਸਲਾ ਕੀਤਾ।
ਪੰਜਾਬੀ ਟ੍ਰਿਬਯੂਨ