Asian Games: ਰਿਲੇਅ ’ਚ ਭਾਰਤ ਨੂੰ ਚਾਂਦੀ ਦਾ ਤਗ਼ਮਾ
ਭਾਰਤ ਨੇ ਏਸ਼ਿਆਈ ਖੇਡਾਂ ਦੇ ਮਿਕਸਡ 4×400 ਮੀਟਰ ਰਿਲੇਅ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਜਦਕਿ ਸੀਮਾ ਕੁਮਾਰੀ ਨੇ ਔਰਤਾਂ ਦੇ 10,000 ਮੀਟਰ ਫਾਈਨਲ ਵਿੱਚ ਦੇਸ਼ ਲਈ ਇਤਿਹਾਸਕ ਕਾਂਸੀ ਦਾ ਤਗ਼ਮਾ ਹਾਸਲ ਕੀਤਾ।
25 ਸਤੰਬਰ, 2026 – ਨਾਗੋਆ :ਭਾਰਤ ਨੇ ਏਸ਼ਿਆਈ ਖੇਡਾਂ ਦੇ ਮਿਕਸਡ 4×400 ਮੀਟਰ ਰਿਲੇਅ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਜਦਕਿ ਸੀਮਾ ਕੁਮਾਰੀ ਨੇ ਔਰਤਾਂ ਦੇ 10,000 ਮੀਟਰ ਫਾਈਨਲ ਵਿੱਚ ਦੇਸ਼ ਲਈ ਇਤਿਹਾਸਕ ਕਾਂਸੀ ਦਾ ਤਗ਼ਮਾ ਹਾਸਲ ਕੀਤਾ। ਪੂਵੰਮਾ ਰਾਜੂ, ਵਿਸ਼ਾਲ ਥੇਨਾਰਾਸੂ, ਵਿਥਿਆ ਰਾਮਰਾਜ ਅਤੇ ਮਨੂ ਟੀ ਐੱਸ ਦੀ ਟੀਮ ਨੇ 3:14.46 ਦਾ ਸਮਾਂ ਕੱਢ ਕੇ ਚਾਂਦੀ ਦਾ ਤਗ਼ਮਾ ਆਪਣੇ ਨਾਂ ਕੀਤਾ। ਬਹਿਰੀਨ ਨੇ 3:12.87 ਦੇ ਰਿਕਾਰਡ ਸਮੇਂ ਨਾਲ ਸੋਨ ਤਗ਼ਮਾ ਜਿੱਤਿਆ। ਆਪਣੇ ਮੁਕਾਬਲੇ ਵਿੱਚ, ਸੀਮਾ ਨੇ 32:50.05 ਦਾ ਸਮਾਂ ਕੱਢਿਆ। ਸੀਮਾ ਨੇ 16 ਸਾਲਾਂ ਬਾਅਦ ਇਸ ਈਵੈਂਟ ਵਿੱਚ ਭਾਰਤ ਲਈ ਕੋਈ ਤਗ਼ਮਾ ਜਿੱਤਿਆ ਹੈ।
Asian Games: ਸਕੀਟ ’ਚ ਭਾਰਤ ਨੂੰ ਇੱਕ ਹੋਰ ਕਾਂਸੀ ਦਾ ਤਗ਼ਮਾ
ਅਨੰਤਜੀਤ ਸਿੰਘ ਨਰੂਕਾ ਅਤੇ ਪਰੀਨਾਜ਼ ਧਾਲੀਵਾਲ ਨੇ ਅੱਜ ਇੱਥੇ ਸਕੀਟ ਸ਼ੂਟਿੰਗ ਦੇ ਮਿਕਸਡ ਟੀਮ ਈਵੈਂਟ ਵਿੱਚ ਭਾਰਤ ਲਈ ਇਤਿਹਾਸਕ ਕਾਂਸੀ ਦਾ ਤਗ਼ਮਾ ਜਿੱਤਿਆ। ਏਸ਼ਿਆਈ ਖੇਡਾਂ ਦੇ ਇਸ ਵਰਗ ਵਿੱਚ ਭਾਰਤ ਨੇ ਪਹਿਲੀ ਵਾਰ ਕੋਈ ਤਗ਼ਮਾ ਜਿੱਤਿਆ ਹੈ।
ਨਾਗੋਆ : ਅਨੰਤਜੀਤ ਸਿੰਘ ਨਰੂਕਾ ਅਤੇ ਪਰੀਨਾਜ਼ ਧਾਲੀਵਾਲ ਨੇ ਅੱਜ ਇੱਥੇ ਸਕੀਟ ਸ਼ੂਟਿੰਗ ਦੇ ਮਿਕਸਡ ਟੀਮ ਈਵੈਂਟ ਵਿੱਚ ਭਾਰਤ ਲਈ ਇਤਿਹਾਸਕ ਕਾਂਸੀ ਦਾ ਤਗ਼ਮਾ ਜਿੱਤਿਆ। ਏਸ਼ਿਆਈ ਖੇਡਾਂ ਦੇ ਇਸ ਵਰਗ ਵਿੱਚ ਭਾਰਤ ਨੇ ਪਹਿਲੀ ਵਾਰ ਕੋਈ ਤਗ਼ਮਾ ਜਿੱਤਿਆ ਹੈ। ਭਾਰਤੀ ਸਕੀਟ ਟੀਮ ਨੇ ਸਿਰਫ਼ ਦੋ ਦਿਨਾਂ ਵਿੱਚ ਤਿੰਨ ਤਗ਼ਮੇ ਆਪਣੇ ਨਾਂ ਕੀਤੇ ਹਨ ਜੋ ਕਿ ਬੇਮਿਸਾਲ ਪ੍ਰਾਪਤੀ ਹੈ। ਹਾਲਾਂਕਿ ਪੁਰਸ਼ਾਂ ਦੀ 10 ਮੀਟਰ ਏਅਰ ਪਿਸਟਲ ਟੀਮ ਵਿੱਚੋਂ ਕੋਈ ਵੀ ਫਾਈਨਲ ’ਚ ਨਹੀਂ ਪਹੁੰਚ ਸਕਿਆ ਤੇ ਟੀਮ ਖ਼ਾਲੀ ਹੱਥ ਪਰਤੀ। ਇਸ ਤੋਂ ਪਹਿਲਾਂ ਅਨੰਤਜੀਤ, ਭਵਤੇਗ ਸਿੰਘ ਗਿੱਲ ਅਤੇ ਮੈਰਾਜ ਅਹਿਮਦ ਖ਼ਾਨ ਨੇ ਬੁੱਧਵਾਰ ਨੂੰ ਪੁਰਸ਼ ਟੀਮ ਲਈ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਜਦਕਿ ਇਸ ਤੋਂ ਬਾਅਦ ਉਸੇ ਦਿਨ ਪਰੀਨਾਜ਼, ਰਾਇਜ਼ਾ ਢਿੱਲੋਂ ਅਤੇ ਮਹੇਸ਼ਵਰੀ ਚੌਹਾਨ ਨੇ ਮਹਿਲਾ ਟੀਮ ਲਈ ਕਾਂਸੀ ਦਾ ਤਗ਼ਮਾ ਜਿੱਤਿਆ। ਚੌਵੀ ਘੰਟਿਆਂ ਬਾਅਦ ਅਨੰਤਜੀਤ ਅਤੇ ਪਰੀਨਾਜ਼ ਨੇ ਫਿਰ ਤਗ਼ਮਾ ਆਪਣੇ ਨਾਂ ਕੀਤਾ। ਇਸ ਤਗ਼ਮੇ ਲਈ ਜੋੜੀ ਨੂੰ ਸਖ਼ਤ ਸੰਘਰਸ਼ ਕਰਨਾ ਪਿਆ।
ਸਤਨਾਮ-ਸਲਮਾਨ ਦੀ ਜੋੜੀ ਨੂੰ ਡਬਲ ਸਕੱਲਜ਼ ’ਚ ਤਗ਼ਮਾ
ਸਤਨਾਮ ਸਿੰਘ ਅਤੇ ਸਲਮਾਨ ਖ਼ਾਨ ਨੇ ਡਬਲ ਸਕੱਲਜ਼ ਮੁਕਾਬਲੇ ਵਿੱਚ ਭਾਰਤ ਲਈ ਏਸ਼ਿਆਈ ਖੇਡਾਂ ’ਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਸਤਨਾਮ ਤੇ ਸਲਮਾਨ ਦੀ ਜੋੜੀ ਵੱਲੋਂ ਜਿੱਤਿਆ ਤਗ਼ਮਾ ਏਸ਼ਿਆਈ ਖੇਡਾਂ ਵਿੱਚ ਪੁਰਸ਼ ਵਰਗ ’ਚ ਭਾਰਤ ਦਾ ਪਹਿਲਾ ਡਬਲ ਸਕੱਲਜ਼ ਤਗ਼ਮਾ…
ਨਾਗੋਆ : ਸਤਨਾਮ ਸਿੰਘ ਅਤੇ ਸਲਮਾਨ ਖ਼ਾਨ ਨੇ ਡਬਲ ਸਕੱਲਜ਼ ਮੁਕਾਬਲੇ ਵਿੱਚ ਭਾਰਤ ਲਈ ਏਸ਼ਿਆਈ ਖੇਡਾਂ ’ਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਸਤਨਾਮ ਤੇ ਸਲਮਾਨ ਦੀ ਜੋੜੀ ਵੱਲੋਂ ਜਿੱਤਿਆ ਤਗ਼ਮਾ ਏਸ਼ਿਆਈ ਖੇਡਾਂ ਵਿੱਚ ਪੁਰਸ਼ ਵਰਗ ’ਚ ਭਾਰਤ ਦਾ ਪਹਿਲਾ ਡਬਲ ਸਕੱਲਜ਼ ਤਗ਼ਮਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਗ਼ਮਾ ਜਿੱਤਣ ’ਤੇ ਜੋੜੀ ਨੂੰ ਵਧਾਈ ਦਿੱਤੀ ਹੈ। ਭਾਰਤੀ ਜੋੜੀ ਨਾਗਾਰਾਗਾਵਾ ਕੌਮਾਂਤਰੀ ਰੇਗਾਟਾ ਕੋਰਸ ਵਿੱਚ 6:13.25 ਦਾ ਸਮਾਂ ਕੱਢ ਕੇ ਆਖ਼ਰੀ 500 ਮੀਟਰ ਵਿੱਚ ਤੀਜੇ ਸਥਾਨ ’ਤੇ ਖਿਸਕਣ ਤੋਂ ਪਹਿਲਾਂ 1,500 ਮੀਟਰ ਦੇ ਨਿਸ਼ਾਨ ਤੱਕ ਦੂਜੇ ਸਥਾਨ ’ਤੇ ਰਹੀ। ਚੀਨ ਦੀ ਟੀਮ ਨੇ 6:09.37 ਦੇ ਸਮੇਂ ਨਾਲ ਸੋਨ ਤਗ਼ਮਾ ਜਿੱਤਿਆ। ਜਦਕਿ ਉਜ਼ਬੇਕਿਸਤਾਨ ਦੀ ਟੀਮ ਨੇ ਚਾਂਦੀ ਦਾ ਤਗ਼ਮਾ ਆਪਣੇ ਨਾਂ ਕੀਤਾ। ਉਧਰ ਕੈਨੋਇੰਗ ਸਪ੍ਰਿੰਟ ਵਿੱਚ ਭਾਰਤ ਲਈ ਅੱਜ ਦਾ ਦਿਨ ਨਿਰਾਸ਼ਾਜਨਕ ਰਿਹਾ। ਰਾਜੂ ਰਾਵਤ ਅਤੇ ਫਿਲੇਮ ਗਿਆਨੇਸ਼ਵਰ ਸਿੰਘ ਨੇ ਪੁਰਸ਼ਾਂ ਦੇ ਡਬਲ 500 ਮੀਟਰ ਫਾਈਨਲ ਵਿੱਚ 1:56.121 ਸਕਿੰਟ ਦਾ ਸਮਾਂ ਕੱਢ ਕੇ ਨੌਵਾਂ ਅਤੇ ਆਖ਼ਰੀ ਸਥਾਨ ਪ੍ਰਾਪਤ ਕੀਤਾ।
Asian Games: ਮਾਨਸਾ ਜ਼ਿਲ੍ਹੇ ਦੇ Satnam Singh ਨੇ ਜਿੱਤਿਆ ਕਾਂਸੀ ਦਾ ਤਗਮਾ
ਪੰਜਾਬ ਸਰਕਾਰ ਵੱਲੋਂ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਦਿੱਤੀ ਵਧਾਈ
Asian Games: ਮਾਨਸਾ ਜ਼ਿਲ੍ਹੇ ਦੇ ਪਿੰਡ ਫੱਤਾ ਮਾਲੋਕਾ ਦੇ ਨੌਜਵਾਨ ਸਤਨਾਮ ਸਿੰਘ ਨੇ ਜਪਾਨ ਦੇ ਨਾਗੋਆ ਵਿਚ ਹੋੋ ਰਹੀਆਂ ਡਬਲ ਸਕੱਲਜ਼ ਮੁਕਾਬਲੇ ਖੇਡਾਂ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ।
ਇਹ ਤਗਮਾ ਸਤਨਾਮ ਸਿੰਘ ਅਤੇ ਸਲਮਾਨ ਖ਼ਾਨ ਨੇ ਡਬਲ ਸਕੱਲਜ਼ ਮੁਕਾਬਲੇ ਵਿੱਚ ਜਿੱਤਿਆ ਹੈ। ਹਾਲਾਂਕਿ ਭਾਰਤੀ ਰੋਇੰਗ ਟੀਮ ਨੇ ਅੱਜ ਇੱਥੇ ਏਸ਼ਿਆਈ ਖੇਡਾਂ ਦੇ ਇਤਿਹਾਸ ਵਿੱਚ ਆਪਣਾ ਸਭ ਤੋਂ ਮਾੜਾ ਪ੍ਰਦਰਸ਼ਨ ਕੀਤਾ। ਸਤਨਾਮ ਤੇ ਸਲਮਾਨ ਦੀ ਜੋੜੀ ਵੱਲੋਂ ਜਿੱਤਿਆ ਤਗ਼ਮਾ ਏਸ਼ਿਆਈ ਖੇਡਾਂ ਵਿੱਚ ਪੁਰਸ਼ ਵਰਗ ’ਚ ਭਾਰਤ ਦਾ ਪਹਿਲਾ ਡਬਲ ਸਕੱਲਜ਼ ਤਗ਼ਮਾ ਹੈ। ਰੋਇੰਗ ਮੁਕਾਬਲੇ 1982 ਦੀਆਂ ਏਸ਼ਿਆਈ ਖੇਡਾਂ ਤੋਂ ਸ਼ੁਰੂ ਕੀਤੇ ਗਏ ਹਨ।
ਕਾਂਸੀ ਦਾ ਤਗ਼ਮਾ ਜਿੱਤਣ ਵਾਲਾ ਭਾਰਤੀ ਰੋਅਰ ਸਤਨਾਮ ਸਿੰਘ ਮਾਨਸਾ ਜ਼ਿਲ੍ਹੇ ਦੇ ਪਿੰਡ ਫੱਤਾ ਮਾਲੋਕਾ ਨਾਲ ਸਬੰਧਤ ਹੈ। ਉਹ ਮਜ਼ਦੂਰ ਪਰਿਵਾਰ ਨਾਲ ਸਬੰਧਤ ਹੈ। ਉਸ ਦੀ ਮਾਤਾ ਸਿਲਾਈ ਦਾ ਕੰਮ ਕਰਦੇ ਹਨ। ਸਤਨਾਮ ਸਿੰਘ ਦੇ ਪਿਤਾ ਅਮਰੀਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੂੰ ਬਚਪਨ ਤੋਂ ਹੀ ਖੇਡਾਂ ਦਾ ਸ਼ੌਂਕ ਹੈ ਅਤੇ ਉਸ ਨੇ 6ਵੀਂ ਜਮਾਤ ਤੋਂ ਹੀ ਰੋਇੰਗ ਸ਼ੁਰੂ ਕਰ ਦਿੱਤੀ ਸੀ। ਵਧੀਆ ਪ੍ਰਦਰਸ਼ਨ ਦੇ ਬਾਅਦ ਉਸ ਦੀ ਚੋਣ ਰੋਇੰਗ ਅਕੈਡਮੀ ਰੋਪੜ ਵਿੱਚ ਹੋਈ। ਇਸ ਤੋਂ ਬਾਅਦ ਉਸ ਨੇ ਲਗਾਤਾਰ ਰਾਸ਼ਟਰੀ ਅਤੇ ਕੌਮਾਂਤਰੀ ਮੁਕਾਬਲਿਆਂ ਵਿੱਚ ਦੇਸ਼ ਦੀ ਪ੍ਰਤੀਨਿਧਤਾ ਕੀਤੀ। ਉਨ੍ਹਾਂ ਦੱਸਿਆ ਕਿ ਸਤਨਾਮ ਸਿੰਘ ਹਾਲੇ ਜਪਾਨ ਵਿੱਚ ਹੀ ਹੈ ਅਤੇ ਉਸ ਨੇ ਫੋਨ ਕਰ ਕੇ ਉਨ੍ਹਾਂ ਨਾਲ ਖੁਸ਼ੀ ਸਾਂਝੀ ਕੀਤੀ ਹੈ। ਪਰਿਵਾਰ ਅਤੇ ਪੂਰਾ ਪਿੰਡ ਸਤਨਾਮ ਸਿੰਘ ਦੀ ਇਸ ਪ੍ਰਾਪਤੀ ’ਤੇ ਬਾਗੋ-ਬਾਗ ਹੈ। ਅਮਰੀਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਵੱਡਾ ਪੁੱਤਰ ਫ਼ੌਜ ਵਿੱਚ ਹੈ ਅਤੇ ਉਸ ਤੋਂ ਹੀ ਪ੍ਰੇਰਿਤ ਹੋ ਕੇ ਸਤਨਾਮ ਸਿੰਘ ਖੇਡਾਂ ਨਾਲ ਜੁੜਿਆ ਅਤੇ ਬਾਅਦ ’ਚ ਭਾਰਤੀ ਸੈਨਾ ਵਿੱਚ ਭਰਤੀ ਹੋਇਆ। ਸਿੱਖਿਆ ਤੇ ਕਲਾ ਮੰਚ ਪੰਜਾਬ ਦੇ ਪ੍ਰਧਾਨ ਹਰਦੀਪ ਸਿੰਘ ਸਿੱਧੂ ਨੇ ਸਤਨਾਮ ਸਿੰਘ ਦੀ ਇਸ ਪ੍ਰਾਪਤੀ ’ਤੇ ਉਸ ਦੇ ਪਰਿਵਾਰ ਦਾ ਭਲਕੇ ਸਨਮਾਨ ਕਰਨ ਦਾ ਐਲਾਨ ਕੀਤਾ ਹੈ। ਸਰਦੂਲਗੜ੍ਹ ਤੋਂ ‘ਆਪ’ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਖੇਡ ਨੀਤੀ ਤਹਿਤ ਸਤਨਾਮ ਸਿੰਘ ਨੂੰ 50 ਲੱਖ ਰੁਪਏ ਦੀ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਸਰਕਾਰ ਵੱਲੋਂ ਦੋਵਾਂ ਖਿਡਾਰੀਆਂ ਦੇ ਪਰਿਵਾਰਾਂ ਨੂੰ ਮੁਬਾਰਕਬਾਦ ਦਿੱਤੀ।
Asian Games: ਭਾਰਤ ਨੇ ਮਿਕਸਡ ਰਿਲੇਅ ਵਿੱਚ ਜਿੱਤਿਆ ਚਾਂਦੀ ਦਾ ਤਗ਼ਮਾ
10 ਹਜ਼ਾਰ ਮੀਟਰ ਦੌੜ ਵਿੱਚ ਸੀਮਾ ਨੇ ਕਾਂਸੀ ਦਾ ਤਗ਼ਮਾ ਕੀਤਾ ਆਪਣੇ ਨਾਮ
ਨਾਗੋਇਆ : ਭਾਰਤ ਨੇ ਵੀਰਵਾਰ ਨੂੰ ਇੱਥੇ ਏਸ਼ਿਆਈ ਖੇਡਾਂ ਦੀ ਚਾਰ ਗੁਣਾ 400 ਮੀਟਰ ਮਿਕਸਡ ਰਿਲੇਅ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ, ਜਦਕਿ ਸੀਮਾ ਕੁਮਾਰੀ ਨੇ ਮਹਿਲਾਵਾਂ ਦੀ 10 ਹਜ਼ਾਰ ਮੀਟਰ ਦੌੜ ਦੇ ਫਾਈਨਲ ਵਿੱਚ ਦੇਸ਼ ਨੂੰ ਇਤਿਹਾਸਕ ਕਾਂਸੀ ਦਾ ਤਗ਼ਮਾ ਦਿਵਾਇਆ।
ਪੂਵੰਮਾ ਰਾਜੂ, ਵਿਸ਼ਾਲ ਥੇਨਾਰਾਸੂ, ਵਿੱਥਿਆ ਰਾਮਰਾਜ ਅਤੇ ਮਨੂ ਟੀਐੱਸ ਦੀ ਚੌਕੜੀ ਨੇ 3 ਮਿੰਟ 14.46 ਸਕਿੰਟ ਦੇ ਸਮੇਂ ਨਾਲ ਚਾਂਦੀ ਦਾ ਤਗ਼ਮਾ ਹਾਸਲ ਕੀਤਾ। ਇਸ ਦੇ ਨਾਲ ਹੀ ਭਾਰਤ ਨੇ 2023 ਦੀਆਂ ਹਾਂਗਜ਼ੂ ਏਸ਼ਿਆਈ ਖੇਡਾਂ ਵਿੱਚ ਜਿੱਤਿਆ ਆਪਣਾ ਚਾਂਦੀ ਦਾ ਤਗ਼ਮਾ ਬਰਕਰਾਰ ਰੱਖਿਆ।
ਵਿੱਥਿਆ ਰਾਮਰਾਜ ਨੇ ਆਖ਼ਰੀ ਗੇੜ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਭਾਰਤ ਨੂੰ ਚਾਂਦੀ ਦਾ ਤਗ਼ਮਾ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਉੱਥੇ ਹੀ ਬਹਿਰੀਨ ਨੇ 3 ਮਿੰਟ 12.87 ਸਕਿੰਟ ਦੇ ਰਿਕਾਰਡ ਸਮੇਂ ਨਾਲ ਸੋਨ ਤਗ਼ਮਾ ਜਿੱਤਿਆ।
ਦੂਜੇ ਪਾਸੇ ਮਹਿਲਾਵਾਂ ਦੇ 10 ਹਜ਼ਾਰ ਮੀਟਰ ਮੁਕਾਬਲੇ ਵਿੱਚ ਸੀਮਾ ਨੇ 32 ਮਿੰਟ 50.05 ਸਕਿੰਟ ਦਾ ਸਮਾਂ ਕੱਢਿਆ। ਸੀਮਾ ਨੇ ਸਖ਼ਤ ਮੁਕਾਬਲੇ ਵਿੱਚ 16 ਸਾਲਾਂ ਦੇ ਵਕਫ਼ੇ ਮਗਰੋਂ ਇਸ ਮੁਕਾਬਲੇ ਵਿੱਚ ਭਾਰਤ ਨੂੰ ਤਗ਼ਮਾ ਦਿਵਾਇਆ। ਏਸ਼ਿਆਈ ਖੇਡਾਂ ਦੇ ਇਸ ਮੁਕਾਬਲੇ ਵਿੱਚ ਇਹ ਭਾਰਤ ਦਾ ਹੁਣ ਤੱਕ ਦਾ ਸਿਰਫ਼ ਤੀਜਾ ਤਗ਼ਮਾ ਹੈ।
ਪੰਜਾਬੀ ਟ੍ਰਿਬਯੂਨ