ਭਾਜਪਾ ਆਗੂ ਐੱਚ ਐੱਸ ਫੂਲਕਾ ਨੇ ਸੋਨੀਆ ਗਾਂਧੀ ’ਤੇ ਦੇਸ਼ ਦੇ ਲੋਕਾਂ ਨੂੰ ‘ਗੁਮਰਾਹ’ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ 31 ਅਕਤੂਬਰ 1984 ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦਿੱਲੀ ਵਿੱਚ ਫ਼ੌਜ ਦੀ ਤਾਇਨਾਤੀ…
11 ਨਵੰਬਰ, 2026 – ਨਵੀਂ ਦਿੱਲੀ : ਭਾਜਪਾ ਆਗੂ ਐੱਚ ਐੱਸ ਫੂਲਕਾ ਨੇ ਸੋਨੀਆ ਗਾਂਧੀ ’ਤੇ ਦੇਸ਼ ਦੇ ਲੋਕਾਂ ਨੂੰ ‘ਗੁਮਰਾਹ’ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ 31 ਅਕਤੂਬਰ 1984 ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦਿੱਲੀ ਵਿੱਚ ਫ਼ੌਜ ਦੀ ਤਾਇਨਾਤੀ ਵਿੱਚ ਹੋਈ ਦੇਰ ਲਈ ਤਤਕਾਲੀ ਫ਼ੌਜ ਮੁਖੀ ਏ ਐੱਸ ਵੈਦਿਆ ਸਿਰ ਭਾਂਡਾ ਭੰਨ ਕੇ ਕਾਂਗਰਸੀ ਆਗੂ ਨੇ ਆਪਣੇ ਪਤੀ ਰਾਜੀਵ ਗਾਂਧੀ ਨੂੰ ‘ਕਲੀਨ ਚਿੱਟ’ ਦਿੱਤੀ ਹੈ।
ਇਥੇ ਭਾਜਪਾ ਹੈੱਡ ਕੁਆਰਟਰ ਉੱਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫੂਲਕਾ, ਜੋ ਸੁਪਰੀਮ ਕੋਰਟ ਵਿੱਚ ਪੀੜਤਾਂ ਦੇ ਕੇਸ ਲੜ ਰਹੇ ਹਨ, ਨੇ ਦਾਅਵਾ ਕੀਤਾ ਕਿ ਗਾਂਧੀ ਵੱਲੋਂ ਆਪਣੀ ਕਿਤਾਬ ਵਿੱਚ ਕੀਤਾ ਗਿਆ ਖ਼ੁਲਾਸਾ ਕਿ ‘ਵੈਦਿਆ ਨੂੰ ਕਤਲ ਵਾਲੀ ਰਾਤ ਹੀ ਹੁਕਮ ਮਿਲ ਗਏ ਸਨ’ ਅਤੇ ਉਨ੍ਹਾਂ ਨੇ ਨੇੜਲੀਆਂ ਟੁਕੜੀਆਂ ਨੂੰ ਤਾਇਨਾਤ ਨਾ ਕਰਨ ਦਾ ਫ਼ੈਸਲਾ ਕੀਤਾ ਕਿਉਂਕਿ ਉਨ੍ਹਾਂ ਵਿੱਚ ਸਿੱਖ ਫ਼ੌਜੀ ਸਨ, ਤੇ ਫ਼ੌਜੀ ਰਿਕਾਰਡ ਦੇ ਉਲਟ ਦੇਹਰਾਦੂਨ ਤੋਂ ਟੁਕੜੀਆਂ ਮੰਗਵਾਈਆਂ।
ਭਾਜਪਾ ਆਗੂ ਨੇ ਦਾਅਵਾ ਕੀਤਾ, ‘‘ਜਨਰਲ ਵੈਦਿਆ ਨੇ ਇਹ ਕਦੇ ਨਹੀਂ ਕਿਹਾ ਕਿ ਉਨ੍ਹਾਂ ਨੂੰ ਰਾਜੀਵ ਗਾਂਧੀ ਜਾਂ ਪ੍ਰਧਾਨ ਮੰਤਰੀ ਵੱਲੋਂ ਕੋਈ ਹਦਾਇਤਾਂ ਮਿਲੀਆਂ ਸਨ। ਜਨਰਲ ਵੈਦਿਆ ਨੇ ਕਿਹਾ ਸੀ ਕਿ ਉਨ੍ਹਾਂ ਨੇ ਦਿੱਲੀ ਵਿੱਚ (ਫ਼ੌਜੀ ਟੁਕੜੀਆਂ ਦੀ ਉਪਲਬਧਤਾ ਬਾਰੇ) ਖ਼ੁਦ ਪਤਾ ਕੀਤਾ ਸੀ। ਉਨ੍ਹਾਂ ਨੇ ਇਸ ਬਾਰੇ ਦਿੱਲੀ ਦੇ ਜੀ ਓ ਸੀ ਤੋਂ ਪੁੱਛਿਆ ਸੀ, ਜਿਨ੍ਹਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਸੀ ਫ਼ੌਜ ਦੇ 6000 ਜਵਾਨ ਉਪਲਬਧ ਸਨ। ਇਸ ਤੋਂ ਇਲਾਵਾ, ਜਨਰਲ ਵੈਦਿਆ ਨੇ ਮੇਰਠ ਤੋਂ ਵੀ ਫ਼ੌਜੀ ਟੁਕੜੀਆਂ ਮੰਗਵਾਈਆਂ ਸਨ, ਜੋ 31 ਅਕਤੂਬਰ, 1984 ਦੀ ਰਾਤ ਨੂੰ ਦਿੱਲੀ ਪਹੁੰਚ ਗਈਆਂ ਸਨ।’’
ਪੰਜਾਬੀ ਟ੍ਰਿਬਯੂਨ