• Skip to main content
  • Skip to secondary menu
  • Skip to primary sidebar
  • Skip to footer
  • Home
  • About Us
  • Authors
  • Contact Us

The Punjab Pulse

Centre for Socio-Cultural Studies

  • Areas of Study
    • Maharaja Ranjit Singh
    • Social & Cultural Studies
    • Religious Studies
    • Governance & Politics
    • National Perspectives
    • International Perspectives
    • Communism
  • Activities
    • Conferences & Seminars
    • Discussions
  • News
  • Resources
    • Books & Publications
    • Book Reviews
  • Icons of Punjab
  • Videos
  • Academics
  • Agriculture
  • General

ਚੋਣ ਮੈਨੀਫੈਸਟੋਆਂ ਦੀ ਦੌੜ, ‘ਮੁਫ਼ਤ ਸਹੂਲਤਾਂ’ ਲਾਉਣਗੀਆਂ ਬੇੜਾ ਪਾਰ ?

November 28, 2026 By News Bureau

Share

ਕਰਜ਼ੇ ਹੇਠ ਦੱਬੀ ਪੰਜਾਬ ਦੀ ਅਸਲ ਆਰਥਿਕ ਤਸਵੀਰ!

ਚੋਣਾਂ ਤੋਂ ਪਹਿਲਾਂ ਵੋਟਰਾਂ ਨੂੰ ਲੁਭਾਉਣ ਲਈ ਸਿਆਸੀ ਪਾਰਟੀਆਂ ਨੇ ਪੈਂਤੜੇ ਵਰਤਣੇ ਸ਼ੁਰੂ ਕਰ ਦਿੱਤੇ ਹਨ। ਪੱਤਰਕਾਰ ਵਰਿੰਦਰ ਥਿੰਦ ਦੀ ਖਾਸ ਰਿਪੋਰਟ…

28 ਨਵੰਬਰ, 2026 – ਲੁਧਿਆਣਾ: ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ (Punjab Assembly Elections 2027) ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਸੂਬੇ ਦੀਆਂ ਸਾਰੀਆਂ ਪ੍ਰਮੁੱਖ ਸਿਆਸੀ ਪਾਰਟੀਆਂ—ਆਮ ਆਦਮੀ ਪਾਰਟੀ (AAP), ਕਾਂਗਰਸ, ਭਾਰਤੀ ਜਨਤਾ ਪਾਰਟੀ (BJP) ਅਤੇ ਸ਼੍ਰੋਮਣੀ ਅਕਾਲੀ ਦਲ (SAD)—ਨੇ ਆਪੋ-ਆਪਣੇ ਚੋਣ ਮਨੋਰਥ ਪੱਤਰ (Manifesto) ਤਿਆਰ ਕਰਨ ਲਈ ਕਮੇਟੀਆਂ ਦਾ ਗਠਨ ਕਰਕੇ ਜਨਤਾ ਤੱਕ ਪਹੁੰਚ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਪਰ ਇਸ ਸਿਆਸੀ ਦੌੜ ਦੇ ਨਾਲ ਹੀ ਇੱਕ ਵੱਡਾ ਆਰਥਿਕ ਸਵਾਲ ਵੀ ਖੜ੍ਹਾ ਹੋ ਗਿਆ ਹੈ। ਕੀ ਲਗਭਗ 4 ਲੱਖ ਕਰੋੜ ਰੁਪਏ ਤੋਂ ਵੱਧ ਦੇ ਕਰਜ਼ੇ ਹੇਠ ਦੱਬਿਆ ਪੰਜਾਬ ਅਗਲੇ ਪੰਜ ਸਾਲਾਂ ਲਈ ਮੁਫ਼ਤ ਸਹੂਲਤਾਂ ਅਤੇ ਨਕਦ ਵਿੱਤੀ ਸਕੀਮਾਂ ਦਾ ਬੋਝ ਝੱਲਣ ਦੇ ਸਮਰੱਥ ਹੈ ?

2027 ਚੋਣਾਂ ਲਈ ਸਿਆਸੀ ਪਾਰਟੀਆਂ ਦੀਆਂ ਮੈਨੀਫੈਸਟੋ ਕਮੇਟੀਆਂ ਅਤੇ ਰਣਨੀਤੀ

ਸੂਬੇ ਦੀਆਂ ਚਾਰੇ ਮੁੱਖ ਧਿਰਾਂ ਨੇ ਵੋਟਰਾਂ ਨੂੰ ਲੁਭਾਉਣ ਲਈ ਵੱਖ-ਵੱਖ ਤਰੀਕਿਆਂ ਨਾਲ ਆਪਣੇ ਚੋਣ ਵਾਅਦਿਆਂ ਦਾ ਖਾਕਾ ਉਲੀਕਣਾ ਸ਼ੁਰੂ ਕਰ ਦਿੱਤਾ ਹੈ:

ਪੰਜਾਬ ਕਾਂਗਰਸ (Congress): ਕਾਂਗਰਸ ਨੇ ਸੰਸਦ ਮੈਂਬਰ ਡਾ. ਅਮਰ ਸਿੰਘ ਦੀ ਪ੍ਰਧਾਨਗੀ ਹੇਠ ਆਪਣੀ ਮੈਨੀਫੈਸਟੋ ਕਮੇਟੀ ਬਣਾਈ ਹੈ। ਡਾ. ਅਮਰ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਕਾਂਗਰਸ ਆਪਣੇ 2027 ਦੇ ਚੋਣ ਮੈਨੀਫੈਸਟੋ ਵਿੱਚ ਮੌਜੂਦਾ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਔਰਤਾਂ ਨੂੰ ₹1,000 ਪ੍ਰਤੀ ਮਹੀਨਾ ਦੇਣ ਵਾਲੀ ਸਕੀਮ (ਜਿਸ ਨੂੰ ਵਧਾਉਣ ‘ਤੇ ਵੀ ਵਿਚਾਰ ਹੋ ਰਿਹਾ ਹੈ) ਅਤੇ 300 ਯੂਨਿਟ ਮੁਫ਼ਤ ਘਰੇਲੂ ਬਿਜਲੀ ਦੀ ਸਹੂਲਤ ਨੂੰ ਜਾਰੀ ਰੱਖੇਗੀ। ਇਸ ਦੇ ਨਾਲ ਹੀ ਕਾਂਗਰਸ ਦਾ ਦਾਅਵਾ ਹੈ ਕਿ ਉਹ ਸੂਬੇ ਨੂੰ ਕਰਜ਼ੇ ਦੇ ਜਾਲ ਵਿੱਚੋਂ ਕੱਢਣ ਅਤੇ ਆਰਥਿਕ ਤੌਰ ‘ਤੇ ਆਤਮ-ਨਿਰਭਰ ਬਣਾਉਣ ਲਈ ਵੀ ਠੋਸ ਰੋਡਮੈਪ ਤਿਆਰ ਕਰ ਰਹੀ ਹੈ।

‘ਲੋਕ ਭਲਾਈ ਸਕੀਮਾਂ ਨਵੀਆਂ ਵੀ ਲਾਗੂ ਕਰਾਂਗੇ‘

ਕਾਂਗਰਸ ਦੇ ਆਗੂ ਸਿਮਰਜੀਤ ਬੈਂਸ ਨੇ ਕਿਹਾ ਕਿ “ਅਸੀਂ ਪੰਜਾਬ ਦੇ ਵਿੱਚ ਲੋਕ ਭਲਾਈ ਸਕੀਮਾਂ ਨਵੀਆਂ ਵੀ ਲਾਗੂ ਕਰਾਂਗੇ ਤੇ ਪੁਰਾਣੀਆਂ ਵੀ ਬੰਦ ਨਹੀਂ ਕਰਾਂਗੇ। ਇਸ ਲਈ ਅਸੀਂ ਪੰਜਾਬ ਦੇ ਵਿੱਚ ਵਾਧੂ ਮਾਲੀਆ ਇਕੱਠਾ ਕਰਨ ਲਈ ਨਵੀਆਂ ਯੋਜਨਾਵਾਂ ਬਣਾਵਾਂਗੇ ਤਾਂ ਜੋ ਲੋਕਾਂ ਤੱਕ ਲੋਕ ਭਲਾਈ ਸਕੀਮਾਂ ਵੱਧ ਤੋਂ ਵੱਧ ਪਹੁੰਚਣ।”

ਭਾਰਤੀ ਜਨਤਾ ਪਾਰਟੀ (BJP): ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਅਵਿਨਾਸ਼ ਰਾਏ ਖੰਨਾ (ਕਮੇਟੀ ਮੈਂਬਰਾਂ ਮਨਪ੍ਰੀਤ ਸਿੰਘ ਬਾਦਲ, ਐੱਚ.ਐੱਸ. ਫੂਲਕਾ, ਰਾਜਿੰਦਰ ਗੁਪਤਾ ਆਦਿ ਸਮੇਤ) ਨੇ “ਲੋਕਾਂ ਦਾ ਮੈਨੀਫੈਸਟੋ” (ਵਿਜ਼ਨ ਡਾਕੂਮੈਂਟ) ਤਿਆਰ ਕਰਨ ਦੀ ਮੁਹਿੰਮ ਵਿੱਢੀ ਹੈ। ਭਾਜਪਾ ਵੱਲੋਂ ਜਨਤਾ ਤੋਂ ਸਿੱਧੇ ਸੁਝਾਅ ਲੈਣ ਲਈ ਤਿੰਨ ਫ਼ੋਨ/ਵਟਸਐਪ ਨੰਬਰ (07971943333, 9913002027, 7508560065), ਡਿਜੀਟਲ QR ਕੋਡ/ਆਨਲਾਈਨ ਫਾਰਮ ਅਤੇ ਪਿੰਡਾਂ-ਸ਼ਹਿਰਾਂ ਵਿੱਚ ਸੁਝਾਅ ਬਕਸਿਆਂ ਵਾਲੀਆਂ ਵਿਸ਼ੇਸ਼ ਵੈਨਾਂ ਚਲਾਈਆਂ ਗਈਆਂ ਹਨ। ਜ਼ਿਕਰਯੋਗ ਹੈ ਕਿ 2027 ਦੀਆਂ ਚੋਣਾਂ ਲਈ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਮੁੜ NDA ਗੱਠਜੋੜ ਤਹਿਤ ਇਕੱਠੇ ਚੋਣ ਲੜਨ ਦਾ ਐਲਾਨ ਵੀ ਕੀਤਾ ਹੈ।

‘ਲੋਕ ਸਾਨੂੰ ਵੱਧ ਤੋਂ ਵੱਧ ਆਪਣੇ ਸੁਝਾਅ ਦੇਣ‘

ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਢਿੱਲੋਂ ਨੇ ਕਿਹਾ ਕਿ “ਲੋਕ ਸਾਨੂੰ ਵੱਧ ਤੋਂ ਵੱਧ ਆਪਣੇ ਸੁਝਾਅ ਦੇਣ ਤਾਂ ਜੋ ਅਸੀਂ ਆਗਾਮੀ ਚੋਣਾਂ ਦੇ ਲਈ ਤਿਆਰ ਕੀਤੇ ਜਾਣ ਵਾਲੇ ਚੋਣ ਮਨੋਰਥ ਪੱਤਰ ਦੇ ਵਿੱਚ ਲੋਕਾਂ ਦੇ ਸੁਝਾਅ ਨੂੰ ਵੱਧ ਤੋਂ ਵੱਧ ਸ਼ਾਮਿਲ ਕਰੀਏ ਅਤੇ ਲੋਕਾਂ ਦੇ ਲਈ ਹੀ ਇਹ ਚੋਣ ਮਨੋਰਥ ਪੱਤਰ ਹੋਵੇਗਾ।”

ਸ਼੍ਰੋਮਣੀ ਅਕਾਲੀ ਦਲ (SAD): ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਅਤੇ ਡਾ. ਦਲਜੀਤ ਸਿੰਘ ਚੀਮਾ (ਮੈਂਬਰ ਸਕੱਤਰ) ਦੀ ਦੇਖ-ਰੇਖ ਹੇਠ 9 ਮੈਂਬਰੀ ਮੈਨੀਫੈਸਟੋ ਕਮੇਟੀ ਬਣਾਈ ਗਈ ਹੈ। ਇਹ ਕਮੇਟੀ ਪੰਜਾਬ ਭਰ ਦਾ ਦੌਰਾ ਕਰਕੇ ਕਿਸਾਨਾਂ, ਵਪਾਰੀਆਂ, ਮਜ਼ਦੂਰਾਂ, ਨੌਜਵਾਨਾਂ ਅਤੇ ਮੁਲਾਜ਼ਮਾਂ ਨਾਲ ਮੀਟਿੰਗਾਂ ਕਰ ਰਹੀ ਹੈ। ਅਕਾਲੀ ਦਲ ਨੇ ਆਪਣੇ ਚੋਣ ਮੈਨੀਫੈਸਟੋ ਨੂੰ ਕਾਨੂੰਨੀ ਦਸਤਾਵੇਜ਼ ਦਾ ਦਰਜਾ ਦੇਣ ਦਾ ਵਾਅਦਾ ਵੀ ਦੁਹਰਾਇਆ ਹੈ।

ਪਾਰਟੀ ਮੈਨੀਫੈਸਟੋ ਨੂੰ ਲੈ ਕੇ ਕੀ ਬੋਲੇ ਅਕਾਲੀ ਆਗੂ?

ਇਸ ਸਬੰਧੀ ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ਇੰਦਰ ਗਰੇਵਾਲ ਨੇ ਗੱਲਬਾਤ ਕਰਦੇ ਕਿਹਾ ਕਿ “ਨੌ ਮੈਂਬਰੀ ਕਮੇਟੀ ਲਗਾਤਾਰ ਮੈਨੀਫੈਸਟੋ ਦੇ ਲਈ ਮੀਟਿੰਗ ਕਰ ਰਹੀ ਹੈ ਪਰ ਹਾਲੇ ਕੁਝ ਵੀ ਕਹਿਣਾ ਮੁਸ਼ਕਿਲ ਹੋਵੇਗਾ ਕਿਉਂਕਿ ਸਾਰਿਆਂ ਦੀ ਰਾਏ ਦੇ ਨਾਲ ਹੀ ਚੋਣ ਮਨੋਰਥ ਪੱਤਰ ਬਣਾਇਆ ਜਾਵੇਗਾ। ਫਿਲ

ਆਮ ਆਦਮੀ ਪਾਰਟੀ (AAP): ਸੱਤਾਧਾਰੀ ‘ਆਪ’ ਸਰਕਾਰ ਆਪਣੀਆਂ ਮੌਜੂਦਾ ਗਾਰੰਟੀਆਂ ਨੂੰ ਹੀ 2027 ਦਾ ਮੁੱਖ ਅਧਾਰ ਬਣਾ ਰਹੀ ਹੈ। ਸਰਕਾਰ ਵੱਲੋਂ 300 ਯੂਨਿਟ ਮੁਫ਼ਤ ਬਿਜਲੀ ਸਕੀਮ ਰਾਹੀਂ ਸੂਬੇ ਦੇ ਲਗਭਗ 90% ਘਰੇਲੂ ਖਪਤਕਾਰਾਂ ਨੂੰ ਜ਼ੀਰੋ ਬਿੱਲ ਦਾ ਲਾਭ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ 2026-27 ਦੇ ਬਜਟ ਵਿੱਚ ‘ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ’ ਤਹਿਤ ₹9,300 ਕਰੋੜ ਰੱਖ ਕੇ ਯੋਗ ਔਰਤਾਂ ਨੂੰ ₹1,000 ਅਤੇ ਅਨੁਸੂਚਿਤ ਜਾਤੀ ਦੀਆਂ ਔਰਤਾਂ ਨੂੰ ₹1,500 ਪ੍ਰਤੀ ਮਹੀਨਾ ਦੇਣ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਤਹਿਤ 80 ਲੱਖ ਤੋਂ ਵੱਧ ਔਰਤਾਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ। ਪੰਜਾਬ ਵਿਧਾਨ ਸਭਾ ਵਿੱਚ ਮਤਾ ਪਾਸ ਕਰਕੇ ਇਨ੍ਹਾਂ ਭਲਾਈ ਸਕੀਮਾਂ ਨੂੰ ਜਾਰੀ ਰੱਖਣ ਦੀ ਵਚਨਬੱਧਤਾ ਵੀ ਪ੍ਰਗਟਾਈ ਗਈ ਹੈ।

ਪੰਜਾਬ ਸਿਰ ਕਰਜ਼ੇ ਦੀ ਪੰਡ ਕਿਉਂ ਹੋ ਰਹੀ ਭਾਰੀ?

ਤੀਜੀ ਵਾਰ ਚੋਣ ਲੜਨ ਜਾ ਰਹੀ ਦੋ ਵਾਰ ਦੀ ਵਿਧਾਇਕਾ ਸਰਵਜੀਤ ਕੌਰ ਮਾਣੂਕੇ ਨੇ ਕਿਹਾ ਕਿ “ਪੰਜਾਬ ਦੇ ਸਿਰ ‘ਤੇ ਕਰਜ਼ਾ ਪੁਰਾਣੀਆਂ ਸਰਕਾਰਾਂ ਦੇ ਵੇਲੇ ਚੜਿਆ ਸੀ ਅਤੇ ਜੇਕਰ ਆਮ ਆਦਮੀ ਪਾਰਟੀ ਦੇ ਸਰਕਾਰ ਨੇ ਕਰਜ਼ਾ ਲਿਆ ਵੀ ਹੈ ਤਾਂ ਉਹ ਲੋਕਾਂ ਦੀ ਭਲਾਈ ਲਈ ਲੋਕਾਂ ‘ਤੇ ਲਾਉਣ ਲਈ ਲਿਆ ਨਾ ਕਿ ਆਪਣੀਆਂ ਜੇਬਾਂ ਦੇ ਵਿੱਚ ਪੁਰਾਣੀਆਂ ਸਰਕਾਰਾਂ ਵਾਂਗ ਪਾਇਆ ਗਿਆ।”

ਪੰਜਾਬ ਦੀ ਮੌਜੂਦਾ ਆਰਥਿਕ ਸਥਿਤੀ ਅਤੇ ਕੁੱਲ ਕਰਜ਼ਾ (2026-27 ਦੇ ਅੰਕੜੇ)

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੇਸ਼ ਕੀਤੇ ਗਏ 2026-27 ਦੇ ਬਜਟ ਅਤੇ PRS ਲੈਜਿਸਲੇਟਿਵ ਰਿਸਰਚ ਦੇ ਵਿਸ਼ਲੇਸ਼ਣ ਮੁਤਾਬਕ ਸੂਬੇ ਦੀ ਆਰਥਿਕ ਹਾਲਤ ਬੇਹੱਦ ਨਾਜ਼ੁਕ ਮੋੜ ‘ਤੇ ਖੜ੍ਹੀ ਹੈ। ਵਿੱਤੀ ਵਰ੍ਹੇ 2026-27 ਦੇ ਅੰਤ ਤੱਕ ਪੰਜਾਬ ਸਿਰ ਕੁੱਲ ਜਨਤਕ ਕਰਜ਼ਾ (Public Debt) ਵਧ ਕੇ ਲਗਭਗ 4.13 ਲੱਖ ਕਰੋੜ ਤੋਂ ਵੀ ਵਧਣ ਦਾ ਅਨੁਮਾਨ ਹੈ। ਤਾਜ਼ਾ ਬਜਟ ਸਥਿਤੀ: ਕੈਗ ਦੇ 2024-25 ਦੇ ਆਡਿਟ ਅੰਕੜਿਆਂ ਤੋਂ ਬਾਅਦ ਪੰਜਾਬ ਸਰਕਾਰ ਦੇ ਬਜਟ ਦਸਤਾਵੇਜ਼ਾਂ ਮੁਤਾਬਕ ਮਾਰਚ 2026 ਤੱਕ ਸੂਬੇ ਸਿਰ ਕੁੱਲ ਬਕਾਇਆ ਕਰਜ਼ਾ ਵਧ ਕੇ ਲਗਭਗ ₹4.13 ਲੱਖ ਕਰੋੜ ਤੱਕ ਪਹੁੰਚ ਗਿਆ ਹੈ ਜਿਸ ਦਾ ਅਗਲਾ ਕੈਗ ਆਡਿਟ ਅਜੇ ਆਉਣਾ ਬਾਕੀ ਹੈ।

ਸਬਸਿਡੀਆਂ ਦਾ ਬੋਝ (Subsidy Burden)

​ਕੈਗ ਨੇ ਸਬਸਿਡੀਆਂ ਦੇ ਲਗਾਤਾਰ ਵਧ ਰਹੇ ਬੋਝ ਨੂੰ ਸੂਬੇ ਦੇ ਵਿੱਤੀ ਅਸੰਤੁਲਨ ਦਾ ਇੱਕ ਵੱਡਾ ਕਾਰਨ ਦੱਸਿਆ ਹੈ:

2024-25 ਦੀ ਕੈਗ ਰਿਪੋਰਟ ਮੁਤਾਬਕ ਪੰਜਾਬ ਦੇ ਕੁੱਲ ਸਰਕਾਰੀ ਖਰਚੇ ਦਾ 13.5% ਹਿੱਸਾ ਸਬਸਿਡੀਆਂ ‘ਤੇ ਖਰਚ ਹੋਇਆ (ਜਦਕਿ ਭਾਰਤ ਦੇ ਸਾਰੇ ਸੂਬਿਆਂ ਦੀ ਔਸਤ ਲਗਭਗ 9% ਹੈ)। 16 ਮਾਰਚ 2026 ਨੂੰ ਪੇਸ਼ ਕੀਤੀ ਗਈ ਕੈਗ ਰਿਪੋਰਟ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਪੰਜਾਬ ਦੀਆਂ ਕੁੱਲ ਸਬਸਿਡੀਆਂ ਦਾ 92% ਤੋਂ 99% ਹਿੱਸਾ ਇਕੱਲੀ ਬਿਜਲੀ ਸਬਸਿਡੀ (ਖੇਤੀਬਾੜੀ ਟਿਊਬਵੈੱਲਾਂ ਅਤੇ ਘਰੇਲੂ ਖਪਤਕਾਰਾਂ ਨੂੰ ਮੁਫ਼ਤ ਬਿਜਲੀ) ਦਾ ਹੈ। ਸੂਬੇ ਦੇ ਬਜਟ ਦਸਤਾਵੇਜ਼ਾਂ ਮੁਤਾਬਕ 2024-25 ਵਿੱਚ ਬਿਜਲੀ ਸਬਸਿਡੀ ਦਾ ਬੋਝ ਲਗਭਗ ₹20,200 ਕਰੋੜ ਰਿਹਾ (ਅਤੇ 2026-27 ਦੇ ਬਜਟ ਵਿੱਚ ਇਸ ਲਈ ₹15,550 ਕਰੋੜ ਰੱਖੇ ਗਏ ਹਨ)।

ਕੁੱਲ ਖਰਚੇ ਵਿੱਚ ਬੱਝਵੇਂ ਖਰਚਿਆਂ ਦਾ ਹਿੱਸਾ (2024-25 ਕੈਗ ਡਾਟਾ):

​ਤਨਖਾਹਾਂ (Salaries): ਕੁੱਲ ਖਰਚੇ ਦਾ 21.8%

​ਪੁਰਾਣੇ ਕਰਜ਼ੇ ਦਾ ਵਿਆਜ (Interest Payments): ਕੁੱਲ ਖਰਚੇ ਦਾ 18.5% (ਇਹ ਪੂਰੇ ਦੇਸ਼ ਦੇ 28 ਸੂਬਿਆਂ ਵਿੱਚੋਂ ਸਭ ਤੋਂ ਵੱਧ ਹੈ

​ਪੈਨਸ਼ਨਾਂ (Pensions): ਕੁੱਲ ਖਰਚੇ ਦਾ ਲਗਭਗ 15.2%

ਕੁੱਲ ਬੱਝਵਾਂ ਖਰਚਾ: ਕੁੱਲ ਸਰਕਾਰੀ ਖਰਚੇ ਦਾ 55.5% (ਅਤੇ ਕੁੱਲ ਮਾਲੀਆ ਖਰਚੇ ਦਾ 65%) ਸਿਰਫ਼ ਇਨ੍ਹਾਂ ਤਿੰਨ ਮੱਦਾਂ ‘ਤੇ ਖਰਚ ਹੁੰਦਾ ਹੈ। ਸੂਬੇ ਦੀ ਆਪਣੀ ਅਤੇ ਕੇਂਦਰ ਤੋਂ ਆਉਣ ਵਾਲੀ ਕੁੱਲ ਮਾਲੀਆ ਆਮਦਨ (Revenue Receipts) ਦਾ 85% ਹਿੱਸਾ ਇਨ੍ਹਾਂ ਬੱਝਵੇਂ ਖਰਚਿਆਂ ਵਿੱਚ ਹੀ ਚਲਾ ਜਾਂਦਾ ਹੈ।

ਦੂਜੇ ਪਾਸੇ, ਭਲਾਈ ਸਕੀਮਾਂ ਦੇ ਸਮਰਥਕਾਂ ਅਤੇ ਸੂਬਾ ਸਰਕਾਰ ਦਾ ਕਹਿਣਾ ਹੈ ਕਿ ਮਹਿੰਗਾਈ ਦੇ ਦੌਰ ਵਿੱਚ 300 ਯੂਨਿਟ ਮੁਫ਼ਤ ਬਿਜਲੀ ਅਤੇ ਔਰਤਾਂ ਨੂੰ ਸਿੱਧੀ ਵਿੱਤੀ ਸਹਾਇਤਾ ਗਰੀਬ ਅਤੇ ਮੱਧ-ਵਰਗੀ ਪਰਿਵਾਰਾਂ ਦੇ ਘਰੇਲੂ ਬਜਟ ਨੂੰ ਵੱਡੀ ਰਾਹਤ ਦਿੰਦੀ ਹੈ, ਜਿਸ ਨਾਲ ਉਹ ਬੱਚਿਆਂ ਦੀ ਪੜ੍ਹਾਈ ਅਤੇ ਸਿਹਤ ‘ਤੇ ਖਰਚ ਕਰ ਸਕਦੇ ਹਨ। ਪ੍ਰੋ. ਡਾਕਟਰ ਅਮਨਪ੍ਰੀਤ ਬਰਾੜ ਦੇ ਮੁਤਾਬਕ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਵੋਟਰਾਂ ਅਤੇ ਸਿਆਸੀ ਪਾਰਟੀਆਂ ਸਾਹਮਣੇ ਸਭ ਤੋਂ ਵੱਡੀ ਪਰਖ ਇਹੀ ਹੋਵੇਗੀ ਕਿ ਉਹ ਮੁਫ਼ਤ ਸਹੂਲਤਾਂ ਦੀ ਸਿਆਸਤ ਨੂੰ ਚੁਣਦੇ ਹਨ ਜਾਂ ਖੇਤੀਬਾੜੀ, ਉਦਯੋਗ ਅਤੇ ਰੁਜ਼ਗਾਰ ਨੂੰ ਮੁੜ ਪੈਰਾਂ ਸਿਰ ਕਰਨ ਵਾਲੇ ਠੋਸ ਆਰਥਿਕ ਸੁਧਾਰਾਂ ਨੂੰ ਪਹਿਲ ਦਿੰਦੇ ਹਨ।

ETV BHARAT


Share

Filed Under: News

Primary Sidebar

Mahraja Ranjit Singh Portal

Maharaja Ranjit Singh is an icon of Punjab and Punjabis. He is also called Sher-e-Punjab (Lion of Punjab) in view of the respect that is due to him for his bravery and visionary leadership which led to the creation of the Sikh Empire (Sarkaar-e-Khalsa). The Punjab Pulse has dedicated a portal to the study of the Maharaja with the view to understand his life and identify his strengths for emulation in our culture and traditions. The study will emcompass his life, his reign, his associates, his family and all other aspects pertaining to the Sikh Empire.

Go to the Portal

More to See

Sri Guru Granth Sahib

August 24, 2025 By Jaibans Singh

Ferozepur Teacher Turns Home into Museum, Makes it to Record Books

November 28, 2026 By News Bureau

Punjab Mining: ਹਿਮਾਚਲ ਤੋਂ ਪੰਜਾਬ ਟਿੱਪਰਾਂ ਦੀ ਆਵਾਜਾਈ ਮੁੜ ਵਧੀ

November 28, 2026 By News Bureau

Tags

AAP Amritsar Bangladesh BJP CAA Captain Amarinder Singh Capt Amarinder Singh China Congress COVID CPEC Farm Bills FATF General Qamar Bajwa Guru Angad Dev JI Guru Gobind Singh Guru Granth Sahib Guru Nanak Dev Ji Harmandir Sahib Imran Khan Indian Army ISI Kartarpur Corridor Kartarpur Sahib Kashmir LAC LeT LOC Maharaja Ranjit Singh Narendra Modi operation sindoor Pakistan PLA POJK President Xi Jinping Prime Minister Narednra Modi PRime Minister Narendra Modi Punjab QUAD RSS SAD SFJ SGPC Sikh Sukhbir Badal

Featured Video

More Posts from this Category

Footer

Text Widget

This is an example of a text widget which can be used to describe a particular service. You can also use other widgets in this location.

Examples of widgets that can be placed here in the footer are a calendar, latest tweets, recent comments, recent posts, search form, tag cloud or more.

Sample Link.

Recent

  • Proving Ability over Disability, Amritsar Shuttler Ranjit Singh Dreams Big, Makes it big
  • Ferozepur Teacher Turns Home into Museum, Makes it to Record Books
  • Punjab Mining: ਹਿਮਾਚਲ ਤੋਂ ਪੰਜਾਬ ਟਿੱਪਰਾਂ ਦੀ ਆਵਾਜਾਈ ਮੁੜ ਵਧੀ
  • Punjab ਸਿਹਤ ਕ੍ਰਾਂਤੀ: ਮਾਨਸਾ ਵਿੱਚ ਐਂਬੂਲੈਂਸ ਨਾ ਪੁੱਜਣ ਕਾਰਨ ਰੇਹੜੀ ’ਤੇ ਹਸਪਤਾਲ ਲਿਆਂਦੀ ਲਾਸ਼
  • ਮੰਡੀ ਅਰਨੀਵਾਲਾ ਦੇ ਨੌਜਵਾਨ ਨੇ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ‘ਚ ਵੱਡਾ ਮੁਕਾਮ ਹਾਸਲ ਕੀਤਾ।

Search

Tags

AAP Amritsar Bangladesh BJP CAA Captain Amarinder Singh Capt Amarinder Singh China Congress COVID CPEC Farm Bills FATF General Qamar Bajwa Guru Angad Dev JI Guru Gobind Singh Guru Granth Sahib Guru Nanak Dev Ji Harmandir Sahib Imran Khan Indian Army ISI Kartarpur Corridor Kartarpur Sahib Kashmir LAC LeT LOC Maharaja Ranjit Singh Narendra Modi operation sindoor Pakistan PLA POJK President Xi Jinping Prime Minister Narednra Modi PRime Minister Narendra Modi Punjab QUAD RSS SAD SFJ SGPC Sikh Sukhbir Badal

Copyright © 2026 · The Punjab Pulse

Developed by Web Apps Interactive