ਨਸ਼ੇ ਦੀ ਲਤ ਨੇ ਇੱਕ ਵਾਰ ਫਿਰ ਇੱਕ ਨੌਜਵਾਨ ਦੀ ਜਾਨ ਲੈ ਲਈ ਹੈ। ਅਬੋਹਰ ਦੇ ਰਹਿਣ ਵਾਲੇ 30 ਸਾਲਾ ਸੋਨੂੰ ਅਰੋੜਾ ਦੀ ਹਾਲਤ ਅਚਾਨਕ ਵਿਗੜਨ ਤੋਂ ਬਾਅਦ ਉਸ ਨੂੰ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ…
27 ਫਰਵਰੀ, 2026 – ਅਬੋਹਰ : ਨਸ਼ੇ ਦੀ ਲਤ ਨੇ ਇੱਕ ਵਾਰ ਫਿਰ ਇੱਕ ਨੌਜਵਾਨ ਦੀ ਜਾਨ ਲੈ ਲਈ ਹੈ। ਅਬੋਹਰ ਦੇ ਰਹਿਣ ਵਾਲੇ 30 ਸਾਲਾ ਸੋਨੂੰ ਅਰੋੜਾ ਦੀ ਹਾਲਤ ਅਚਾਨਕ ਵਿਗੜਨ ਤੋਂ ਬਾਅਦ ਉਸ ਨੂੰ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸੋਨੂੰ ਪਿਛਲੇ ਕੁਝ ਦਿਨਾਂ ਤੋਂ ਬਹੁਤ ਜ਼ਿਆਦਾ ਬਿਮਾਰ ਸੀ।
ਪੁਲੀਸ ਅਨੁਸਾਰ ਸੋਨੂੰ ਅਬੋਹਰ ਦੀ ਨਵੀਂ ਆਬਾਦੀ (ਗਲੀ ਨੰਬਰ 10) ਦਾ ਰਹਿਣ ਵਾਲਾ ਸੀ ਅਤੇ ਪਿਛਲੇ ਤਿੰਨ ਮਹੀਨਿਆਂ ਤੋਂ ਆਪਣੇ ਮਾਤਾ-ਪਿਤਾ ਨਾਲ ਰਹਿ ਰਿਹਾ ਸੀ। ਸ੍ਰੀਗੰਗਾਨਗਰ ਆਉਣ ਤੋਂ ਬਾਅਦ ਸੋਨੂੰ ਨੇ ਆਟੋ-ਰਿਕਸ਼ਾ ਚਲਾਉਣਾ ਸ਼ੁਰੂ ਕਰ ਦਿੱਤਾ ਸੀ ਅਤੇ ਉਸ ਦੇ ਪਿਤਾ ਵੀ ਆਟੋ ਚਲਾਉਂਦੇ ਹਨ।
ਸੋਨੂੰ, ਜੋ ਕਿ ਅਣਵਿਆਹਿਆ ਸੀ ਅਤੇ ਉਸ ਦਾ ਇੱਕ ਵੱਡਾ ਭਰਾ ਤੇ ਦੋ ਭੈਣਾਂ ਹਨ, ਕਈ ਸਾਲਾਂ ਤੋਂ ਨਸ਼ੇ ਦਾ ਆਦੀ ਸੀ ਅਤੇ ਪਿਛਲੇ 4-5 ਦਿਨਾਂ ਤੋਂ ਘਰ ਵਿੱਚ ਹੀ ਰਹਿ ਰਿਹਾ ਸੀ। ਪੁਲੀਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੇਹ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਵੀ ਅਬੋਹਰ ਦੇ ਪਿੰਡ ਪੰਨੀਵਾਲਾ ਮਾਹਲਾ ਦੇ ਇੱਕ 26 ਸਾਲਾ ਨੌਜਵਾਨ ਹਰਮਨ ਸਿੰਘ ਨੇ ਸ੍ਰੀਗੰਗਾਨਗਰ ਦੇ ਇੱਕ ਨਿੱਜੀ ਹਸਪਤਾਲ ਦੇ ਨਸ਼ਾ ਛੁਡਾਊ ਕੇਂਦਰ ਵਿੱਚ ਖੁਦਕੁਸ਼ੀ ਕਰ ਲਈ ਸੀ, ਜਿੱਥੇ ਉਸ ਨੂੰ ਹੈਰੋਇਨ ਦੀ ਲਤ ਛੁਡਾਉਣ ਲਈ ਦੋ ਦਿਨ ਪਹਿਲਾਂ ਹੀ ਭਰਤੀ ਕਰਵਾਇਆ ਗਿਆ ਸੀ।
ਪੰਜਾਬੀ ਟ੍ਰਿਬਯੂਨ